ਆਪਣੀ ਜ਼ਿੰਮੇਦਾਰੀ ਤੋਂ ਭਟਕ ਅਪਰਾਧਾਂ ’ਚ ਸ਼ਾਮਲ ਹੋ ਰਹੇ ਸੁਰੱਖਿਆ ਮੁਲਾਜ਼ਮ

Tuesday, Jul 28, 2020 - 03:21 AM (IST)

ਆਪਣੀ ਜ਼ਿੰਮੇਦਾਰੀ ਤੋਂ ਭਟਕ ਅਪਰਾਧਾਂ ’ਚ ਸ਼ਾਮਲ ਹੋ ਰਹੇ ਸੁਰੱਖਿਆ ਮੁਲਾਜ਼ਮ

ਹਾਲਾਂਕਿ ਪੁਲਸ ਅਤੇ ਸੁਰੱਖਿਆ ਨਾਲ ਜੁੜੇ ਹੋਰ ਵਿਭਾਗਾਂ ਦੇਮੁਲਾਜ਼ਮਾਂ ’ਤੇ ਦੇਸ਼ ਵਾਸੀਆਂ ਦੀ ਸੁਰੱਖਿਆ ਦੀ ਜ਼ਿੰਮਾ ਹੋਣ ਦੇ ਨਾਤੇ ਇਨ੍ਹਾਂ ਤੋਂ ਅਨੁਸ਼ਾਸਿਤ ਅਤੇ ਫਰਜ਼ਾਂ ਦਾ ਪਾਲਣਾ ਹੋਣ ਦੀ ਆਸ ਕੀਤੀ ਜਾਂਦੀ ਹੈ। ਪਰ ਅੱਜ ਦੇਸ਼ ’ਚ ਅਜਿਹੇ ਮੁਲਾਜ਼ਮ ਅਤੇ ਅਧਿਕਾਰੀ ਆਪਣੇ ਆਦਰਸ਼ਾਂ ਤੋਂ ਭਟਕ ਕੇ ਖੁਦ ਹੀ ਫਰਜ਼ਾਂ ਦੀ ਪਾਲਣਾ ’ਚ ਲਾਪਰਵਾਹੀ, ਨਸ਼ਾਖੋਰੀ, ਲੁੱਟਮਾਰ ਜਬਰ-ਜ਼ਨਾਹ, ਰਿਸ਼ਵਤਖੋਰੀ ਅਤੇ ਜਿਥੇ ਤਕ ਕਿ ਖੁਦ ਨਸ਼ੇ ਆਦਿ ਦੀ ਸਮਗਲਿੰਗ ’ਚ ਸ਼ਾਮਲ ਪਾਏ ਜਾ ਰਹੇ ਹਨ :

* 13 ਜੁਲਾਈ ਨੂੰ ਬਠਿੰਡਾ ਜੇਲ੍ਹ ’ਚ ਬੰਦ ਗੈਂਗਸਟਰਾਂ ਨੂੰ ਨਸ਼ੀਲਾ ਪਦਾਰਥ ਪਹੁੰਚਉਂਦੇ ਹੋਏ ਜੇਲ੍ਹ ਦੇ ਸਪੈਸ਼ਲ ਸੈੱਲ ’ਚ ਤਾਇਨਾਤ ਹੈੱਡ ਵਾਰਡਨ ਰਵਿੰਦਰ ਸਿੰਘ ਫੜਿਆ ਗਆ ।

* 13 ਜੁਲਾਈ ਨੂੰ ਬੀ . ਐੱਸ . ਐੱਫ . ਦੇ ਇੱਕ ਜਵਾਨ ਸੁਮਿਤ ਕੁਮਾਰ ਨੂੰ ਹਥਿਆਰਾਂ ਅਤੇ ਡਰੱਗਸ ਦੀ ਸਮਗਲਿੰਗ ਸਮੇਤ ਸਣੇ ਦੇਸ਼ ਵਿਰੋਧੀ ਸਰਗਰਮੀਆਂ ਦੇ ਦੋਸ਼ ’ਚ ਇੱਕ ਵਿਦੇਸ਼ੀ ਪਿਸਤੋਲ, 82 ਕਾਰਤੂਸ, 3 ਮੋਬਾਇਲ ਫੋਨ ਦੇ ਨਾਲ ਗ੍ਰਿਫਤਾਰ ਕੀਤਾ ਗਆ ।

* 20 ਜੁਲਾਈ ਨੂੰ ਕਰਨਾਲ ਪੁਲ਼ਸ ਨੇ ਕਰਨਾਲ ਜਿਲ੍ਹੇ ਦੇ ਕਚਿੰਵਾ ਪਿੰਡ ਤੋਂ ਮਨਜੀਤ ਸਿੰਘ ਨਾਮੀ ਸਾਬਕਾ ਫੌਜੀ ਨੂੰ 100 ਕਿੱਲੋ ਚੂਰਾ-ਪੋਸਤ ਦੇ ਨਾਲ ਫੜਿਆ।

* 20 ਜੁਲਾਈ ਨੂੰ ਲੁਧਿਆਣਾ ਸੈਂਟਰਲ ਜੇਲ੍ਹ ’ਚ ਬੰਦ ਕੈਦੀ ਨੂੰ ਤੰਬਾਕੂ ਦੀ ਪੁੜੀ ਸਪਲਾਈ ਕਰਣ ਜਾ ਰਹੇ ਆਈ . ਆਰ . ਬੀ . ਦੇ ਹੈਡ ਕਾਂਸਟੇਬਲ ਪੁਸ਼ਵਿੰਦਰ ਸਿੰਘ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ।

* 22 ਜੁਲਾਈ ਨੂੰ ਬਠਿੰਜਾ ’ਚ ਪੰਜਾਬ ਪੁਲ਼ਸ ਦੇ ਥਾਣੇਦਾਰ ਰਾਜਵਿੰਦਰ ਸਿੰਘ, ਉਸਦੀ ਪਤਨੀ ਕੁਲਦੀਪ ਕੌਰ ਅਤੇ ਬੇਟੇ ਹਰਪ੍ਰੀਤ ਸਿੰਘ ਨੂੰ 121 ਗ੍ਰਾਮ ਹੈਰੋਇਨ ਦੀ ਸਮਗਲਿੰਗ ਦੇ ਦੋਸ਼ ’ਚ ਫੜਿਆ ਗਿਆ।

* 23 ਜੁਲਾਈ ਨੂੰ ਹਰਿਆਣਾ ਦੀ ਭੋਂਡਸੀ ਜੇਲ੍ਹ ’ਚ ਤਾਇਨਾਤ ਡਿਪਟੀ ਜੇਲ੍ਹ ਸੁਪਰਿੰਟੈਡੈਂਟ ਧਰਮਵੀਰ ਚੌਟਾਲਾ ਦੇ ਘਰ ’ਚ ਛਾਪਾ ਮਾਰ ਕੇ 230 ਗ੍ਰਾਮ ਨਸ਼ੀਲੇ ਪਦਾਰਥ ਅਤੇ 11 ਮੋਬਾਇਲ ਸਿਮ ਕਾਰਡ ਜ਼ਬਤ ਕੀਤੇ ਗਏ।

ਪੁੱਛਗਿਛ ਦੇ ਦੌਰਾਨ ਧਰਮਵੀਰ ਚੌਟਾਲਾ ਨੇ ਮੰਨਿਆ ਕਿ ਉਸਨੇ 20,000 ਰੁਪਏ ਹਰੇਕ ਦੀ ਦਰ ਨਾਲ ਹਵਾਲਾਤੀਆਂ ਨੂੰ ‘4ਜੀ’ ਸਿਮ ਮੁਹੱਈਆ ਕਰਵਾਏ। ਉਹ ਕੈਦੀਆਂ ਨੂੰ 50,000 ਰੁਪਏ ਦੀ ਦਰ ਨਾਲ ਮੋਬਾਇਲ ਫੋਨ ਵੇਚਿਆ ਕਰਦਾ ਸੀ ।

* 24 ਜੁਲਾਈ ਨੂੰ ਸੈਂਟਰਲ ਜੇਲ੍ਹ ਫਿਰੋਜਪੁਰ ’ਚ ਪੱਗ ’ਚ 298 ਨਸ਼ੀਲੀ ਗੋਲੀਆਂ ਅਤੇ ਨਗਦ ਰਾਸ਼ੀ ਲੁਕਾ ਕੇ ਹਵਾਲਾਤੀ ਨੂੰ ਦੇਣ ਜਾ ਰਿਹਾ ਸਿਪਾਹੀ ਆਦਰਸ਼ ਕੁਮਾਰ ਫੜਿਆ ਗਿਆ।

* 24 ਜੁਲਾਈ ਨੂੰ ਉੱਤਰ ਪ੍ਰਦੇਸ਼ ’ਚ ਕਾਨਪੁਰ ਦੇ ਅਗਵਾ ਲੈਬ ਤਕਨੀਸ਼ੀਅਨ ਸੰਜੀਤ ਯਾਦਵ ਦੀ ਰਿਹਾਈ ਲਈ 30 ਲੱਖ ਰੁਪਏ ਦੀ ਫਿਰੌਤੀ ਰਕਮ ਅਦਾ ਕੀਤੇ ਜਾਣ ਦੇ ਬਾਵਜੂਦ ਉਸਨੂੰ ਬਚਾਉਣ ’ਚ ਅਸਫਲ ਰਹੇ 11 ਪੁਲ਼ਸ ਕਰਮੀ ਮੁਅੱਤਲ ਕੀਤੇ ਗਏ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਪੁਲ਼ਸ ਤੇ ਸੁਰੱਖਿਆ ਨਾਲ ਜੁਡ਼ੇ ਹੋਰ ਵਿਭਾਗਾਂ ਦੇ ਕੁਝ ਅਧਿਕਾਰੀ ਤੇ ਕਰਮਚਾਰੀ ਅੱਜ ਆਪਣੇ ਫਰਜ਼ਾਂ ਤੋਂ ਕਿਸ ਕਦਰ ਭਟਕ ਰਹੇ ਹਨ। ਇਸ ਲਈ ਅਜਿਹੇ ਫਰਜ਼ਾਂ ਤੋਂ ਬੇਮੁਖ ਅਧਿਕਾਰੀਆਂ ਦੇ ਵਿਰੁੱਧ ਤੇਜੀ ਨਾਲ ਕਾਰਵਾਈ ਕਰਕੇ ਉਨ੍ਹਾਂ ਨੂੰ ਸਿਖਿਆਦਾਇਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

—ਵਿਜੈ ਕੁਮਾਰ


author

Bharat Thapa

Content Editor

Related News