ਪ੍ਰਧਾਨ ਮੰਤਰੀ ਮੋਦੀ ਨੇ ਬਦਲ ਦਿੱਤੀ ਭਾਰਤ ਦੀ ਕਿਸਮਤ

Friday, Jun 10, 2022 - 12:22 PM (IST)

ਪ੍ਰਧਾਨ ਮੰਤਰੀ ਮੋਦੀ ਨੇ ਬਦਲ ਦਿੱਤੀ ਭਾਰਤ ਦੀ ਕਿਸਮਤ

ਅਨੁਰਾਗ ਠਾਕੁਰ

ਸਿਆਸਤ ’ਚ ਸੱਤ ਦਿਨ ਇਕ ਲੰਬਾ ਸਮਾਂ ਹੋ ਸਕਦਾ ਹੈ ਪਰ ਕਿਸੇ ਦੇਸ਼ ਦੇ ਇਤਿਹਾਸ ’ਚ ਅੱਠ ਸਾਲ ਦਾ ਸਮਾਂ ਬਹੁਤ ਘੱਟ ਹੁੰਦਾ ਹੈ। ਫਿਰ ਵੀ, ਇਸ ਘੱਟ ਸਮੇਂ ਵਿਚ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਭਾਰਤ ਦੀ ਗਲੋਬਲ ਪ੍ਰੋਫਾਈਲ ਨੂੰ ਵੱਡੇ ਪੱਧਰ ’ਤੇ ਉਪਰ ਚੁੱਕਿਆ ਹੈ ਅਤੇ ਵਿਸ਼ਵਗੁਰੂ ਦੇ ਰੂਪ ’ਚ ਰਾਸ਼ਟਰ ਦੇ ਗੁਆਚੇ ਹੋਏ ਮਾਣ, ਵੱਕਾਰ ਅਤੇ ਸ਼ਾਨ ਨੂੰ ਬਹਾਲ ਕੀਤਾ ਹੈ। ਜਿਵੇਂ ਕਿ ਅਸੀਂ ਪ੍ਰਧਾਨ ਮੰਤਰੀ ਦੇ ਰੂਪ ’ਚ ਉਨ੍ਹਾਂ ਦੀ ਅਗਵਾਈ ਦੇ ਨੌਵੇਂ ਵਰ੍ਹੇ ’ਚ ਦਾਖਲ ਹੋ ਰਹੇ ਹਾਂ, ਭਾਰਤ ਨਾ ਸਿਰਫ ਘਰੇਲੂ ਮੋਰਚੇ ’ਤੇ ਸਗੋਂ ਦੁਨੀਆ ’ਚ ਵੀ ਅੱਗੇ ਵਧੇਗਾ।

ਰਾਸ਼ਟਰੀ ਹਿੱਤ ਨੂੰ ਰਵਾਇਤੀ ਜ਼ਮੀਨੀ-ਸਿਆਸਤ ਤੋਂ ਉੱਪਰ ਰੱਖਣ ਦੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ‘ਇੰਡੀਆ ਫਸਟ’ ਨੀਤੀ ਨੇ ਬਿਨਾਂ ਸ਼ੱਕ ਵਿਦੇਸ਼ਾਂ ’ਚ ਭਾਰਤ ਦੇ ਉਦੈ ਨੂੰ ਪ੍ਰੇਰਿਤ ਕੀਤਾ ਹੈ। ਹਾਰਡ ਅਤੇ ਸਾਫਟ ਪਾਵਰ ਪ੍ਰੋਜੈਕਸ਼ਨ ਦਾ ਇਕ ਨਿਪੁੰਨ ਸੰਯੋਜਨ, ਤਕਨਾਲੋਜੀ ’ਚ ਭਾਰਤ ਦੀ ਵਿਸ਼ੇਸ਼ਤਾ ਦੇ ਇਕ ਮਜ਼ਬੂਤ ਪ੍ਰਦਰਸ਼ਨ ਨਾਲ ਜੋੜਿਆ ਹੈ ਅਤੇ ਇਨ੍ਹਾਂ ਦੀ ਵਰਤੋਂ ਇਹ ਯਕੀਨੀ ਬਣਾਏਗੀ ਕਿ ਚੌਥੀ ਉਦਯੋਗਿਕ ਕ੍ਰਾਂਤੀ ਦੌਰਾਨ ਅਸੀਂ ਕੋਈ ਮੌਕਾ ਨਹੀਂ ਗਵਾਵਾਂਗੇ।

ਇਸ ਪ੍ਰਾਚੀਨ ਭੂਮੀ ਤੋਂ ਦੁਨੀਆ ਨੂੰ ਇਕ ਤੋਹਫੇ ਦੇ ਰੂਪ ’ਚ ਯੋਗ ਹੁਣ ਦੁਨੀਆ ਭਰ ’ਚ ਇਕ ਘਰੇਲੂ ਨਾਂ ਹੈ, ਸੰਯੁਕਤ ਰਾਸ਼ਟਰ ਨੂੰ 21 ਜੂਨ ਨੂੰ ‘ਅੰਤਰਰਾਸ਼ਟਰੀ ਯੋਗ ਦਿਵਸ’ ਐਲਾਨ ਕਰਨ ਅਤੇ ਭਾਰਤ ਦੀ ਇਸ ਅਨੋਖੀ ਸੱਭਿਆਚਾਰਕ ਵਿਰਾਸਤ ਨੂੰ ਪ੍ਰਸਿੱਧ ਬਣਾਉਣ ਲਈ ਕਈ ਪਹਿਲਾਂ ਦੇ ਨਾਲ ਇਸ ਦਾ ਸਮਰਥਨ ਕਰਨ ਦੀ ਪਹਿਲ ਲਈ ਧੰਨਵਾਦ।

‘ਵਸੁਧੈਵ ਕੁਟੁੰਬਕਮ’ ਇਕ ਖਾਲੀ ਨਾਅਰਾ ਬਣ ਗਿਆ ਸੀ, ਜੋ ਆਪਣੇ ਮਜ਼ਬੂਤ ਨੈਤਿਕ ਅਰਥ ਨੂੰ ਗੁਆਚ ਚੁੱਕਾ ਸੀ। ‘ਵਿਸ਼ਵ ਇਕ ਪਰਿਵਾਰ ਹੈ’ ਕਹਿਣਾ ਅਤੇ ਭਾਰਤ ਦੇ ਸੱਭਿਆਚਾਰਕ ਲੋਕਾਚਾਰ ਵਿਚ ਨਿਹਿਤ ਇਸ ਸੱਚ ਨੂੰ ਜਿਉਣਾ ਦੋ ਵੱਖ-ਵੱਖ ਚੀਜ਼ਾਂ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦਿਖਾ ਦਿੱਤਾ ਹੈ ਕਿ ਭਾਰਤ ਨਾ ਸਿਰਫ ਆਪਣੇ ਪ੍ਰਾਚੀਨ ਸੰਤਾਂ ਦੇ ਗਿਆਨ ਅਤੇ ਆਪਣੇ ਪ੍ਰਾਚੀਨ ਗ੍ਰੰਥਾਂ ਵਿਚ ਨਿਹਿਤ ਇਸ ਕਹਾਵਤ ’ਚ ਯਕੀਨ ਕਰਦਾ ਹੈ ਸਗੋਂ ਇਸ ਨੂੰ ਜਿੱਤਿਆ ਵੀ ਹੈ। ਇਸ ਲਈ, ਜਦੋਂ ਵਿਕਸਿਤ ਦੁਨੀਆ ਨੇ ਕੋਵਿਡ-19 ਵੈਕਸੀਨ ਨਾਲ ਦੂਸਰਿਆਂ ਦੀ ਮਦਦ ਕਰਨ ਵਿਚ ਝਿਜਕ ਦਿਖਾਈ, ਤਾਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਗੁਅਾਂਢੀਆਂ ਦੇ ਨਾਲ-ਨਾਲ ਦੂਰ ਦੇ ਦੇਸ਼ਾਂ ਦੀ ਵੀ ਮਦਦ ਕਰਨ ਲਈ ਕਦਮ ਵਧਾਇਆ। ‘ਵੈਕਸੀਨ ਮੈਤ੍ਰੀ’ ਭਾਰਤ ਦਾ ਸਭ ਤੋਂ ਬਿਹਤਰੀਨ ਪਲ ਸੀ ਜਦੋਂ ਅਸੀਂ ਦੁਨੀਆ ਨੂੰ ਦਿਖਾਇਆ ਕਿ ਅਸੀਂ ਇਕ ਰਾਸ਼ਟਰ ਅਤੇ ਇਕ ਸੱਭਿਅਤਾ ਦੇ ਰੂਪ ਵਿਚ ਅਲੱਗ ਹਾਂ। ਅਸੀਂ ਵਿਕਸਿਤ ਦੁਨੀਆ ਦੇ ਇਸ ਵਿਚਾਰ ਨਾਲ ਸਹਿਮਤ ਨਹੀਂ ਹਾਂ ਕਿ ਸਾਨੂੰ ਵੀ ਪ੍ਰਤੀਕੂਲ ਹਾਲਤਾਂ ਦਾ ਲਾਭ ਲੈਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਲਈ ‘ਵਸੁਧੈਵ ਕੁਟੁੰਬਕਮ’, ਸਿਰਫ ਮਹਾਮਾਰੀ ਸਹਾਇਤਾ ਨੂੰ ਲੈ ਕੇ ਹੀ ਨਹੀਂ ਹੈ। ਜਦੋਂ ਨੇਪਾਲ ਵਿਚ ਇਕ ਭਿਆਨਕ ਭੂਚਾਲ ਆਇਆ, ਭਾਰਤ ਪਹਿਲਾ ਦੇਸ਼ ਸੀ ਜਿਸ ਨੇ ਆਫਤ ਰਾਹਤ ਨਾਲ ਸੰਪਰਕ ਕੀਤਾ, ਜਿਸ ਦੇ ਬਾਅਦ ਹੀ ਇਸ ਖੇਤਰ ਦੇ ਹੋਰ ਦੇਸ਼ਾਂ ਨੇ ਇਸ ਸੰਬੰਧ ’ਚ ਕਾਰਵਾਈ ਕੀਤੀ। ਅਜਿਹੇ ਸਮੇਂ ਵਿਚ ਜਦੋਂ ਸ੍ਰੀਲੰਕਾ ਸੰਕਟ ਦੇ ਦੌਰ ਤੋਂ ਲੰਘ ਰਿਹਾ ਹੈ, ਭਾਰਤ ਨੇ ਸੰਕਟ ਨਾਲ ਨਜਿੱਠਣ ਵਿਚ ਮਦਦ ਲਈ ਬੇਝਿਜਕ ਕਦਮ ਵਧਾਇਆ ਹੈ। ਕਾਬੁਲ ਦੇ ਪਤਨ ਅਤੇ ਤਾਲਿਬਾਨ ਦੇ ਉਦੈ ਦੇ ਬਾਅਦ ਦੁਨੀਆ ਨੇ ਅਫਗਾਨਿਸਤਾਨ ਤੋਂ ਮੁੂੰਹ ਫੇਰ ਲਿਆ ਹੈ। ਸੁਰੱਖਿਆ ਪ੍ਰਭਾਵਾਂ ਦੇ ਬਾਵਜੂਦ, ਭਾਰਤ ਨੇ ਅਫਗਾਨਿਸਤਾਨ ਦੇ ਲੋਕਾਂ ਨੂੰ ਖੁਰਾਕ ਰਾਹਤ ਮੁਹੱਈਆ ਕਰਨ ਲਈ ਚੁਣਿਆ ਹੈ। ਅਤੀਤ ਵਿਚ, ਇਹ ਭਾਰਤ ਹੀ ਸੀ ਜਿਸ ਦੇ ਅਫਗਾਨਾਂ ਨੂੰ ਇਕ ਸੰਸਦ ਭਵਨ ਤੋਹਫੇ ਵਿਚ ਦਿੱਤਾ ਸੀ ਅਤੇ ਅਫਗਾਨਿਸਤਾਨ ਦੇ ਸਭ ਤੋਂ ਮਹੱਤਵਪੂਰਨ ਡੈਮਾਂ ਵਿਚੋਂ ਇਕ ਦਾ ਨਿਰਮਾਣ ਕੀਤਾ ਸੀ।

‘ਵਸੁਧੈਵ ਕੁਟੁੰਬਕਮ’ ਦੇ ਉੱਚੇ ਸਿਧਾਂਤ ਨੂੰ ਜਿਉਣ ਵਾਲੇ ਭਾਰਤ ਨੇ ਮਜ਼ਬੂਤ ਘਰੇਲੂ ਕਾਰਨਾਂ ਨਾਲ ਕਣਕ ਦੀ ਬਰਾਮਦ ’ਤੇ ਰੋਕ ਲਗਾਉਂਦੇ ਹੋਏ ਵੀ, ਭਾਰਤ ਨੇ ਇਹ ਚੰਗੀ ਤਰ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਜਿਨ੍ਹਾਂ ਦੇਸ਼ਾਂ ਨੂੰ ਕਣਕ ਦੀ ਲੋੜ ਹੈ, ਉਨ੍ਹਾਂ ਨੂੰ ਮਾਮਲਾ-ਦਰ-ਮਾਮਲਾ ਆਧਾਰ ’ਤੇ ਕਣਕ ਮੁਹੱਈਆ ਕਰਵਾਈ ਜਾਵੇਗੀ। ਇਸ ਫੈਸਲੇ ਦੇ ਪਿੱਛੇ ਇਹ ਡੂੰਘਾ ਨੈਤਿਕ ਵਿਚਾਰ ਹੈ ਕਿ ਜੇਕਰ ਵਿਸ਼ਵ ਇਕ ਪਰਿਵਾਰ ਹੈ ਤਾਂ ਖੁਰਾਕ ਸੁਰੱਖਿਆ ਇਕੱਲੇ ਭਾਰਤ ਲਈ ਨਹੀਂ ਹੋ ਸਕਦੀ।

ਹੁਣ ਅਸੀਂ ਤੀਸਰੀ ਸਭ ਤੋਂ ਵੱਡੀ ਗਿਣਤੀ ’ਚ ਸਟਾਰਟਅਪ ਦੀ ਮੇਜ਼ਬਾਨੀ ਕਰਦੇ ਹਾਂ ਅਤੇ 100 ਯੂਨੀਕੌਰਨ ਦਾ ਦਾਅਵਾ ਕਰਦੇ ਹਾਂ। ਸਾਡੇ ਕੋਲ ਬਿਹਤਰੀਨ ਯੂ. ਪੀ. ਆਈ. ’ਚੋਂ ਇਕ ਹੈ ਜਿਸ ਨੇ ਡਿਜੀਟਲ ਭੁਗਤਾਨ ਨੂੰ ਹੋਰਨਾਂ ਦੇਸ਼ਾਂ ਦੀ ਤੁਲਨਾ ਵਿਚ ਕਿਤੇ ਵੱਧ ਪ੍ਰਸਿੱਧ ਬਣਾ ਦਿੱਤਾ ਹੈ। ਦੁਨੀਆ ਦੀ ਸਭ ਤੋਂ ਵੱਡੀ ਕੋਵਿਡ-19 ਟੀਕਾਕਰਨ ਮੁਹਿੰਮ ਦਾ ਪ੍ਰਬੰਧਨ ਅਤੇ ਨਿਗਰਾਨੀ ਡਿਜੀਟਲ ਤੌਰ ’ਤੇ ਕੀਤੀ ਗਈ। ਡਿਜੀਟਲ ਸਮਾਵੇਸ਼ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ‘ਡਿਜੀਟਲ ਇੰਡੀਆ’ ਨੀਤੀ ਦੀ ਨੀਂਹ ਰਹੀ ਹੈ। ਦੂਸਰੇ ਦੇਸ਼ਾਂ ਦੇ ਉਲਟ, ਅਸੀਂ ਤਕਨਾਲੋਜੀ ਸਾਂਝੀ ਕਰਨ ਦੇ ਇਛੁੱਕ ਹਾਂ। ਜਲਵਾਯੂ ’ਤੇ, ਭਾਰਤ ਨੇ ਅਖੁਟ ਊਰਜਾ, ਖਾਸ ਤੌਰ ’ਤੇ ਸੋਲਰ ਊਰਜਾ, ਮਜ਼ਬੂਤ ਵਿਕਾਸ ਅਤੇ ਹਰੇ ਨਿਵੇਸ਼ ਦੇ ਮਾਰਗ ਦੀ ਅਗਵਾਈ ਕੀਤੀ ਹੈ, ਜੋ ਅਣਇੱਛੁਕ ਲੋਕਾਂ ਲਈ ਇਕ ਲਾਈਟਹਾਊਸ ਦੇ ਰੂਪ ਵਿਚ ਕੰਮ ਕਰ ਰਿਹਾ ਹੈ।

ਸਾਡੇ ਖਿਡਾਰੀ, ‘ਯੰਗ ਇੰਡੀਆ’ ਦੀਆਂ ਬਿਹਤਰੀਨ ਉਦਾਹਰਣਾਂ ’ਚੋਂ ਅਤੇ ‘ਕੈਨ ਡੂ’ ਮੋਦੀ ਮੰਤਰ ਤੋਂ ਪ੍ਰੇਰਿਤ ਹਨ, ਉੱਤਮ ਹਨ ਅਤੇ ਘਰੇਲੂ ਟ੍ਰਾਫੀਆਂ ਲਿਆ ਰਹੇ ਹਨ ਜਿਨ੍ਹਾਂ ਦਾ ਅਸੀਂ ਪਹਿਲਾਂ ਸਿਰਫ ਸੁਪਨਾ ਦੇਖ ਸਕਦੇ ਸੀ। ਮਨੋਰੰਜਨ ਮੀਡੀਆ ਅਤੇ ਤਕਨਾਲੋਜੀ ਨੇ ਭਾਰਤ ਨੂੰ ਇਕ ਵਿਸ਼ਾ-ਸਮੱਗਰੀ ਉਪ-ਮਹਾਦੀਪ ਬਣਾਉਣ ਲਈ ਮੂਲ ਤੌਰ ’ਤੇ ਮਿਕਸ ਕਰ ਦਿੱਤਾ ਹੈ, ਜੋ ਦੁਨੀਆ ਭਰ ’ਚ ਸਮੱਗਰੀ ਉਤਪਾਦਕਾਂ ਲਈ ਇਕ ਆਦਰਸ਼ ਮੰਚ ਹੈ। ਭਾਰਤ ਵਿਸ਼ਾ-ਸਮੱਗਰੀ ਦਾ ਸਭ ਤੋਂ ਵੱਡਾ ਖਪਤਕਾਰ ਅਤੇ ਉਤਪਾਦਕ ਦੋਵੇਂ ਬਣਨ ਵੱਲ ਵਧਿਆ ਹੈ। ਹਾਲ ਹੀ ਵਿਚ, ਭਾਰਤ ਨੂੰ ਕਾਨਸ ’ਚ ਇਸ ਸਾਲ ਦੇ ‘ਕੰਟਰੀ ਆਫ ਆਨਰ’ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਹੈ।

ਭਾਰਤ ਅੱਜ ਮੰਗਲ ਅਤੇ ਚੰਦਰਮਾ ’ਤੇ ਮਿਸ਼ਨ ਭੇਜ ਸਕਦਾ ਹੈ। ਭਾਰਤ ਸੁਪਰਸੋਨਿਕ ਮਿਜ਼ਾਈਲ ਅਤੇ ਏਅਰਕ੍ਰਾਫਟ ਕੈਰੀਅਰ ਬਣਾ ਸਕਦਾ ਹੈ। ਭਾਰਤ ਬਿਹਤਰੀਨ ਰਚਨਾਤਮਕ ਚਿੰਤਨ ਪੈਦਾ ਕਰ ਸਕਦਾ ਹੈ। ਭਾਰਤ ਮੁੱਢਲੇ ਢਾਂਚੇ ਦੀ ਕਮੀ ਨੂੰ ਤੇਜ਼ੀ ਨਾਲ ਪੂਰਾ ਕਰ ਸਕਦਾ ਹੈ। ਭਾਰਤ ਹੋਰਨਾਂ ਦੇਸ਼ਾਂ ਦੀ ਤੁਲਨਾ ਵਿਚ ਇਕ ਮਹਾਮਾਰੀ ਦਾ ਬਿਹਤਰ ਪ੍ਰਬੰਧਨ ਕਰ ਸਕਦਾ ਹੈ ਅਤੇ ਆਪਣੀ ਅਰਥਵਿਵਸਥਾ ਨੂੰ ਕਿਸੇ ਹੋਰ ਦੇਸ਼ ਦੀ ਤੁਲਨਾ ਵਿਚ ਤੇਜ਼ੀ ਨਾਲ ਮੁੜ ਅੱਗੇ ਵਧਾ ਸਕਦਾ ਹੈ। ਭਾਰਤ ਗਰੀਬੀ ਅਤੇ ਨਾਬਰਾਬਰੀ ਨੂੰ ਪ੍ਰਭਾਵੀ ਢੰਗ ਨਾਲ ਘੱਟ ਕਰ ਸਕਦਾ ਹੈ ਅਤੇ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰੂਪ ਵਿਚ ਖੜ੍ਹਾ ਹੋ ਸਕਦਾ ਹੈ।

ਇਨ੍ਹਾਂ ਅੱਠ ਵਰ੍ਹਿਆਂ ਵਿਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਆਉਣ ਵਾਲੇ ਦਹਾਕਿਆਂ ਦੇ ਲਈ ਭਾਰਤ ਦੀ ਬੇਰੋਕ-ਟੋਕ ਭਲਾਈ ਦੀ ਨੀਂਹ ਰੱਖੀ ਹੈ। ਭਾਰਤ ਆਪਣੇ ਘਰੇਲੂ ਮੋਰਚੇ ’ਤੇ ਖੁਦ ਮਜ਼ਬੂਤ ਹੁੰਦਾ ਰਹੇਗਾ ਅਤੇ ਰਾਸ਼ਟਰਾਂ ਦੇ ਸਮੂਹ ਵਿਚ ਭਾਰਤ ਦਾ ਕੱਦ ਵਧਦਾ ਰਹੇਗਾ। ਇਕ ਪ੍ਰਾਚੀਨ ਸੱਭਿਅਤਾ ਦੇ ਰੂਪ ਵਿਚ ਅੱਜ ਦੀ ਦੁਨੀਆ ਵਿਚ ਆਪਣਾ ਸਹੀ ਸਥਾਨ ਪਾ ਰਿਹਾ ਹੈ, ਭਾਰਤ ਨੂੰ ਵਿਸ਼ਵ ਗੁਰੂ ਦੇ ਰੂਪ ਵਿਚ ਪ੍ਰਵਾਨ ਕੀਤਾ ਜਾਵੇਗਾ- ਇਕ ਆਤਮਵਿਸ਼ਵਾਸੀ ਅਤੇ ਆਤਮਨਿਰਭਰ ਰਾਸ਼ਟਰ ਜੋ ਅਗਵਾਈ ਅਤੇ ਪ੍ਰੇਰਣਾ ਦਿੰਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸੱਚਮੁੱਚ ਅਤੇ ਬਿਨਾਂ ਸ਼ੱਕ ਭਾਰਤ ਦੀ ਕਿਸਮਤ ਨੂੰ ਬਦਲ ਦਿੱਤਾ ਹੈ।


author

Rakesh

Content Editor

Related News