ਮਾਮਲਾ ਪੁਰੀ ਰੱਥ ਯਾਤਰਾ ’ਤੇ ਰੋਕ ਦਾ

6/22/2020 3:38:27 AM

ਪੁਰੀ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਜੀ ਅਤੇ ਸ਼੍ਰੀ ਜਗਨਨਾਥ ਮੰਦਰ, ਪੁਰੀ ਦੇ ਕਈ ਰਵਾਇਤੀ ਪੁਜਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਸਾਲ ਦੀ ਰੱਥ ਯਾਤਰਾ ਨੂੰ ਆਯੋਜਿਤ ਨਾ ਕਰਨ ਦੇ ਫੈਸਲੇ ਦੀ ਮੁੜ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਸੁਪਰੀਮ ਕੋਰਟ ਵਲੋਂ ਇਸ ਸਾਲ ਦੀ ਰੱਥ ਯਾਤਰਾ ’ਤੇ ਰੋਕ ਲਗਾਉਣ ਦੇ ਇਕ ਦਿਨ ਬਾਅਦ ਸੂਬਾ ਮੰਤਰੀ ਮੰਡਲ ਨੇ ਉਕਤ ਹੁਕਮ ਦੀ ਪਾਲਣਾ ਕਰਨ ਦਾ ਫੈਸਲਾ ਕੀਤਾ ਹੈ। ਸਿਆਸੀ ਨੇਤਾਵਾਂ ਅਤੇ ਭਗਤਾਂ ਨੇ ਮੰਗ ਕੀਤੀ ਹੈ ਕਿ ਸਦੀਆਂ ਪੁਰਾਣੀ ਚੱਲੀ ਆ ਰਹੀ ਰਵਾਇਤ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ। ਪੁਰੀ ਸ਼ੰਕਰਾਚਾਰੀਅਾ ਨੇ ਇਸ ਬਾਰੇ ਕਿਹਾ ਕਿ ਰੱਥ ਯਾਤਰਾ ਰੱਦ ਕਰਨ ਦਾ ਸੁਪਰੀਮ ਕੋਰਟ ਦਾ ਹੁਕਮ ਮਹਾਮਾਰੀ ਨੂੰ ਦੇਖਦੇ ਹੋਏ ਜਾਰੀ ਕੀਤਾ ਗਿਆ ਹੈ ਪਰ ਇਹ ਸਿਰਫ ਕੁਝ ਪੁਜਾਰੀਆਂ ਦੇ ਨਾਲ ਆਯੋਜਿਤ ਕੀਤੀ ਜਾ ਸਕਦੀ ਹੈ। ਲੋਕ ਲਾਈਵ ਟੈਲੀਕਾਸਟ ਰਾਹੀਂ ਭਗਵਾਨ ਜਗਨਨਾਥ ਨੂੰ ਰੱਥ ’ਤੇ ਦੇਖ ਸਕਦੇ ਹਨ। ਉਨ੍ਹਾਂ ਅਨੁਸਾਰ ਇਹ ਪਹਿਲੀ ਵਾਰ ਹੋਵੇਗਾ ਕਿ 285 ਸਾਲਾਂ ’ਚ ਰੱਥ ਯਾਤਰਾ ਆਯੋਜਿਤ ਨਹੀਂ ਕੀਤੀ ਜਾਵੇਗੀ। ਇਸ ਨੂੰ ਸਮਝਿਆ ਜਾ ਸਕਦਾ ਹੈ ਕਿ ਸ਼ਰਧਾਲੂ ਮੰਦਰਾਂ, ਚਰਚ ਅਤੇ ਮਸਜਿਦਾਂ ’ਚ ਪ੍ਰਾਰਥਨਾ ਅਤੇ ਅਧਿਆਤਮਿਕਤਾ ਲਈ ਜਾਣਾ ਚਾਹੁਣਗੇ ਪਰ ਧਾਰਮਿਕ ਗੁਰੂਆਂ, ਨੇਤਾਵਾਂ ਨੂੰ ਖੁੱਲ੍ਹੀਆਂ ਥਾਵਾਂ ’ਤੇ ਰੱਥ ਯਾਤਰਾ ਦੇ ਵਿਸ਼ੇ ’ਤੇ ਵਿਚਾਰ ਕਰਦੇ ਸਮੇਂ ਹੋਰ ਮੁੱਦਿਆਂ ਬਾਰੇ ਵੀ ਸੋਚਣ ਦੀ ਲੋੜ ਹੈ ਸਗੋਂ ਉਨ੍ਹਾਂ ਦੀ ਚਿੰਤਾ ਪੂਜਾ ਤੋਂ ਪਹਿਲਾਂ ਅਤੇ ਉਸ ਦੇ ਦੌਰਾਨ ਇਨ੍ਹਾਂ ਸਮਾਰੋਹਾਂ ’ਚ ਸ਼ਾਮਲ ਹੋਣ ਵਾਲਿਆਂ ਦੀ ਸਿਹਤ ਅਤੇ ਸੁਰੱਖਿਆ ’ਤੇ ਪੂਰੀ ਤਰ੍ਹਾਂ ਹੋਣੀ ਚਾਹੀਦੀ ਹੈ, ਜੋ ਇਹ ਆਯੋਜਨ ਕਰ ਰਹੇ ਹੋਣਗੇ। ਉਨ੍ਹਾਂ ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਜੋ ਯਾਤਰਾ ਦੇ ਨਾਲ ਅਤੇ ਉਸ ਦੇ ਆਯੋਜਨ ’ਚ ਲੱਗਣਗੇ, ਉਨ੍ਹਾਂ ਬਾਰੇ ਵੀ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ। ਅਜਿਹੇ ਆਯੋਜਨਾਂ ਨੂੰ ‘ਸੁਪਰ ਸਪ੍ਰ੍ਰੈੱਡਰ’ ਵੀ ਕਹਿੰਦੇ ਹਨ ਕਿਉਂਕਿ ਕੁਝ ਹੀ ਸਮੇਂ ’ਚ ਕਈ ਹਜ਼ਾਰ ਲੋਕ ਇਫੈਕਟਿਡ ਹੋ ਜਾਂਦੇ ਹਨ। ਭਾਵੇਂ ਬਜ਼ੁਰਗ ਬਾਹਰ ਨਹੀਂ ਆਉਣਗੇ ਪਰ ਹੋ ਸਕਦਾ ਹੈ ਕਿ ਉਨ੍ਹਾਂ ਦੀ ਦੇਖਭਾਲ, ਉਮਰ ’ਚ ਛੋਟੇ ਉਨ੍ਹਾਂ ਲੋਕਾਂ ਵਲੋਂ ਕੀਤੀ ਜਾਂਦੀ ਹੈ ਜੋ ਇਸ ਆਯੋਜਨ ਨਾਲ ਜੁੜੇ ਹੋਣਗੇ। ਇਨ੍ਹਾਂ ਕਾਰਣਾਂ ਕਰ ਕੇ ਸਰਕਾਰ ਨੇ ਰਮਜ਼ਾਨ ਅਤੇ ਈਦ ਦੌਰਾਨ ਮਸਜਿਦਾਂ ਨੂੰ ਬੰਦ ਰੱਖਿਆ ਸੀ। ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੈ ਕਿ ਈਸ਼ਵਰ ’ਚ ਆਸਥਾ ਰੱਖਣ ਵਾਲੇ ਸਾਰੇ ਲੋਕ ਜਾਣਦੇ ਹਨ ਕਿ ਪ੍ਰਮਾਤਮਾ ਇਕ ਨਿਸ਼ਚਿਤ ਸਥਾਨ ਤਕ ਸੀਮਤ ਨਹੀਂ ਹਨ ਅਤੇ ਸਾਰੇ ਹਾਲਾਤ ’ਚੋਂ ਉੱਭਰਨ ਲਈ ਪੂਜਾ ਜਾਂ ਪ੍ਰਾਰਥਨਾ ਸੱਚੇ ਮਨ ਨਾਲ ਕਰਨ ਦੀ ਲੋੜ ਹੈ, ਵਿਸ਼ਾਲ ਆਯੋਜਨਾ ਦੀ ਨਹੀਂ ਜਿਨ੍ਹਾਂ ’ਚ ਵਾਇਰਸ ਫੈਲਣ ਦਾ ਖਤਰਾ ਬਹੁਤ ਜ਼ਿਆਦਾ ਹੈ। ਇਨ੍ਹਾਂ ਮਾਮਲਿਆਂ ’ਚ ਬਹੁਤ ਹੀ ਸਾਵਧਾਨੀ ਨਾਲ ਕਦਮ ਚੁੱਕਣ ਦੀ ਲੋੜ ਹੈ।

ਚੀਨੀ ਕੂਟਨੀਤੀ ਦੇ ਸਿਧਾਂਤ

‘ਚੀਨ ਸਰਕਾਰ ਜੋ ਵੀ ਯੋਜਨਾ ਬਣਾਉਂਦੀ ਹੈ, ਉਸਨੂੰ ਲਾਗੂ ਕਰਦੀ ਹੈ।’ ਇਹ ਬਸਤੀਵਾਦੀ ਚੀਨ ਦਾ ਪਹਿਲਾ ਸਿਧਾਂਤ ਸੀ, ਜਿਸ ’ਤੇ ਉਹ ਹੁਣ ਵੀ ਅਮਲ ਕਰ ਰਹੇ ਹਨ। ਕੋਰੋਨਾ ਵਾਇਰਸ ਵਰਗੀ ਗੰਭੀਰ ਮਹਾਮਾਰੀ ਦੇ ਦੌਰਾਨ ਵੀ। ਹਿਮਾਲਿਆ ’ਚ 14 ਤੋਂ 17 ਹਜ਼ਾਰ ਫੁੱਟ ਦੀ ਉੱਚਾਈ ’ਤੇ ਕਿਸੇ ਵੀ ਫੌਜੀ ਟੀਮ ਨੂੰ ਗਲਵਾਨ ਪਹੁੰਚ ਕੇ ਉੱਚਾਈ ਦੇ ਅਨੁਕੂਲ ਹੋਣ ’ਚ ਘੱਟ ਤੋਂ ਘੱਟ 1 ਹਫਤਾ ਲੱਗਦਾ ਹੈ। ਬਹੁਤ ਜ਼ਿਆਦਾ ਠੰਡ ਅਤੇ ਹਵਾ ’ਚ ਆਕਸੀਜਨ ਦੀ ਘਾਟ ਦੇ ਦਰਮਿਆਨ ਟਰੱਕਾਂ ’ਚ ਉਥੇ ਪਹੁੰਚੇ ਹਜ਼ਾਰਾਂ ਫੌਜੀ ਆਪਣੀਆਂ-ਆਪਣੀਆਂ ਲੱਕੜੀ ਦੀਆਂ ਝੌਂਪੜੀਆਂ ’ਚ ਆਰਾਮ ਕਰਨ ’ਤੇ ਮਜਬੂਰ ਹੋਏ ਹੋਣਗੇ ਪਰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੇ ਫੌਜੀਆਂ ਨੇ ਉਹ ਘਰ ਬਣਾਏ ਉਹ ਉਨ੍ਹਾਂ ਤੋਂ ਵੀ ਕੁਝ ਦਿਨ ਪਹਿਲਾਂ ਉਥੇ ਪਹੁੰਚ ਕੇ ਆਰਾਮ ਕਰਨ ਦੇ ਬਾਅਦ ਕੰਮ ’ਤੇ ਲੱਗੇ ਹੋਣਗੇ। ਇਹ ਹਜ਼ਾਰਾਂ ਟਰੱਕ, ਬੁਲਡੋਜ਼ਰ ਅਤੇ ਹਰ ਸਾਮਾਨ ਵੀ ਫੌਜੀ ਉਥੇ ਪਹਿਲਾਂ ਤੋਂ ਹੀ ਉਥੇ ਪਹੁੰਚਾ ਚੁੱਕੇ ਸਨ ਭਾਵ ਇਸ ਆਪ੍ਰੇਸ਼ਨ ’ਤੇ ਘੱਟ ਤੋਂ ਘੱਟ ਇਕ ਮਹੀਨਾ ਪਹਿਲਾਂ ਅਮਲ ਸ਼ੁਰੂ ਹੋ ਗਿਆ ਸੀ। ਚੀਨ ’ਚ ਕੁਝ ਵੀ ਪੀ. ਐੱਲ. ਏ. ਦੀ ਇਜਾਜ਼ਤ ਬਿਨਾਂ ਨਹੀਂ ਹੁੰਦਾ ਤਾਂ ਸਵਾਲ ਉੱਠਦਾ ਹੈ ਕਿ ਕੀ ਚੀਨ ਸਰਕਾਰ ਭਾਰਤ ਦੀ ਸਰਹੱਦ ’ਤੇ ਜੰਗ ਵਰਗੇ ਮਾਹੌਲ ਦੀ ਯੋਜਨਾ ਮਾਰਚ ’ਚ ਹੀ ਬਣਾ ਚੁੱਕੀ ਸੀ-ਲਗਭਗ ਉਸੇ ਸਮੇਂ ਜਦੋਂ ਭਾਰਤ ਲਾਕਡਾਊਨ ’ਚ ਜਾ ਰਿਹਾ ਸੀ। ਤਾਂ ਫਿਰ ਇਹ ਹੈਰਾਨੀ ਦੀ ਗੱਲ ਨਹੀਂ ਕਿ ਚੀਨ ਉਥੇ ਇਕ ਨਿਯਮਿਤ ਮਕਸਦ ਅਤੇ ਯੋਜਨਾਬੱਧ ਢੰਗ ਨਾਲ ਆਇਆ ਹੈ। ਸ਼ੁਰੂ ’ਚ ਕਿਹਾ ਗਿਆ ਕਿ ਇਹ ਇਕ ਧਿਆਨ ਭਟਕਾਉਣ ਵਾਲੀ ਰਣਨੀਤੀ ਸੀ ਜਾਂ ਭਾਰਤ ਨੂੰ ਉੱਚੀ ਉਡਾਣ ਨਾ ਭਰਨ ਦਾ ਇਕ ਸੰਦੇਸ਼ ਭੇਜਣ ਦੀ ਕੋਸ਼ਿਸ਼। ਇਹ ਵੀ ਮਹਿਸੂਸ ਕੀਤਾ ਗਿਆ ਕਿ ਚੀਨ ਮੁੱਖ ਸ੍ਰੋਤਾਂ ’ਤੇ ਕਬਜ਼ਾ ਕਰਨ ਲਈ ਗਲਵਾਨ ਇਲਾਕੇ ’ਚ ਸੀ। ਸਾਰੀਆਂ ਹਿਮਾਲਿਆਈ ਨਦੀਆਂ ਦੇ ਪੈਦਾ ਹੋਣ ਦਾ ਸ੍ਰੋਤ ਇਥੇ ਹੈ। ਸ਼ਾਇਦ ਇਨ੍ਹਾਂ ਸਾਰੇ ਕਾਰਣਾਂ ਕਰ ਕੇ ਪ੍ਰਮੁੱਖ ਤੌਰ ’ਤੇ ਚੀਨ ਆਪਣੇ ਦੂਸਰੇ ਅਖੌਤੀ ਸਿੱਧ ਕੀਤੇ ਸਿਧਾਂਤ ‘ਪਹਿਲਾਂ ਕੁਤਰਨਾ ਅਤੇ ਫਿਰ ਚਬਾਉਣਾ’ ’ਤੇ ਕਾਇਮ ਰਹਿਣਾ ਚਾਹੁੰਦਾ ਹੈ-ਪਹਿਲਾਂ ਗਲਵਾਨ ਦੇ ਕੁਝ ਹੀ ਖੇਤਰ ’ਤੇ ਚੀਨ ਆਪਣਾ ਹੱਕ ਜਤਾ ਰਿਹਾ ਸੀ ਪਰ ਹੁਣ ਉਸਨੇ ਪੂਰੇ ਗਲਵਾਨ ਨੂੰ ਹੀ ਅਾਪਣਾ ਦੱਸਿਆ ਹੈ।

ਭਾਰਤ ਦੇ ਨਾਲ ਚੀਨ ਦੇ ਮੌਜੂਦਾ ਝਗੜੇ ਦੀ ਤੁਲਨਾ 1960 ’ਚ ਚੀਨ-ਸੋਵੀਅਤ ਸੰਘਰਸ਼ ਨਾਲ ਕੀਤੀ ਜਾ ਸਕਦੀ ਹੈ, ਜਦੋਂ ਦੋਵਾਂ ਫੌਜਾਂ ਨੇ ਬ੍ਰੋਲਸਨ ਦੀ ਜੰਮੀ ਹੋਈ ਨਦੀ ’ਤੇ ਹੱਥੋਪਾਈ ਅਤੇ ਡਾਂਗਾਂ ਨਾਲ ਲੜਾਈ ਲੜੀ ਸੀ। ਅਖੀਰ ’ਚ ਰੂਸੀਆਂ ਨੇ ਆਪਣੇ ਇਲਾਕੇ ਦੇ ਇਕ ਵੱਡੇ ਹਿੱਸੇ ਨੂੰ ਦੇ ਕੇ ਵਰ੍ਹਿਆਂ ਬਾਅਦ ਚੀਨ ਦੇ ਨਾਲ ਆਪਣੇ ਸਰਹੱਦੀ ਝਗੜੇ ਨੂੰ ਸੁਲਝਾਇਆ। ਕੀ ਭਾਰਤ ਨੂੰ ਇਹ ਪ੍ਰਵਾਨ ਹੋਵੇਗਾ? ਹਾਰਵਰਡ ਯੂਨੀਵਰਸਿਟੀ ਵੈੱਲਫੇਅਰ ਸੈਂਟਰ ਦੀ ਵਿਗਿਆਨ ਅਤੇ ਵਿਦੇਸ਼ੀ ਮਾਮਲਿਆਂ ਦੇ ਲਈ ਮਾਰਚ ਰਿਪੋਰਟ ਦੇ ਅਨੁਸਾਰ ਭਾਰਤੀ ਫੌਜ ਚੀਨੀ ਫੌਜ ਨਾਲੋਂ ਵੱਧ ਤਜਰਬੇਕਾਰ ਹੈ ਕਿਉਂਕਿ ਉਸ ਨੂੰ ਹਰ ਤਰ੍ਹਾਂ ਦੇ ਇਲਾਕਿਅਾਂ ’ਚ ਲੜਨ ਦਾ ਜ਼ਿਆਦਾ ਤਜਰਬਾ ਹੈ ਜਦੋਂਕਿ ਚੀਨੀ ਫੌਜ ਅੰਕੜਿਆਂ ’ਚ ਵੱਡੀ ਜ਼ਰੂਰ ਹੈ ਪਰ ਉਹ ਪਿਛਲੀ ਵਾਰ ਵੀਅਤਨਾਮ ਜੰਗ ’ਚ ਹੀ ਲੜੀ ਸੀ। ਭਾਰਤ ਦੀ ਪਹਿਲੀ ਚੋਣ ਫਿਰ ਵੀ ਸ਼ਾਂਤੀਪੂਰਵਕ ਕੂਟਨੀਤੀ ਦਾ ਰਸਤਾ ਹੋਵੇਗਾ ਪਰ ਇਸ ਦਰਮਿਆਨ ਸਿਆਸੀ ਪੱਧਰ ’ਤੇ ਗੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਨੁਕਸਾਨਦਾਇਕ ਹੋ ਸਕਦੀ ਹੈ। ਦਰਮਿਆਨੇ ਪੱਧਰ ਦੇ ਫੌਜੀ ਅਧਿਕਾਰੀਆਂ ਦੇ ਦਰਮਿਆਨ ਗੱਲਬਾਤ ਚੱਲ ਰਹੀ ਹੈ ਪਰ ਸਾਡੇ ਕੋਲ ਉੱਚ ਪੱਧਰ ’ਤੇ ਕੂਟਨੀਤਕ ਵਾਰਤਾ ਅਤੇ ਫਿਰ ਸਿਆਸੀ ਪੱਧਰ ’ਤੇ ਗੱਲਬਾਤ ਦੇ ਬਦਲ ਹਨ ਪਰ ਇਹ ਸਭ ਜਲਦੀ ਕਰਨਾ ਹੋਵੇਗਾ ਕਿਉਂਕਿ ਚੀਨ ਦਾ ਤੀਸਰਾ ਸਿਧਾਂਤ ਹੈ, ‘‘ਜੋ ਹੜੱਪ ਲਿਆ ਭੁੱਲ ਜਾਓ ਹੁਣ ਕੁਝ ਹੋਰ ਲਵਾਂਗੇ’’।

ਚੀਨ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ :

ਹੈ ਵਹੀ ਬਾਤ ਯੂੰ ਭੀ ਔਰ ਯੋਂ ਭੀ,

ਵੋ ਵਫ਼ਾ ਕਰੇ ਯਾ ਵਫ਼ਾ ਕੀ ਬਾਤ ਕਰੇ।


Bharat Thapa

Content Editor Bharat Thapa