ਇਹ ਹੈ! ਭਾਰਤ ਦੇਸ਼ ਅਸਾਡਾ

10/12/2018 5:47:47 AM

ਭਾਰਤ ਰਿਸ਼ੀਅਾਂ-ਮੁਨੀਅਾਂ, ਪਵਿੱਤਰ ਆਤਮਾਵਾਂ ਅਤੇ ਉੱਚ ਆਦਰਸ਼ਾਂ ਵਾਲੇ ਮਹਾਪੁਰਸ਼ਾਂ ਦਾ ਦੇਸ਼ ਰਿਹਾ ਹੈ, ਜਿਨ੍ਹਾਂ ਤੋਂ ਪ੍ਰਾਚੀਨ ਕਾਲ ’ਚ ਪੂਰੀ ਦੁਨੀਆ ਮਾਰਗਦਰਸ਼ਨ ਲੈਂਦੀ ਸੀ ਪਰ ਅੱਜ ਇਹੋ ਦੇਸ਼ ਘੋਰ ਨੈਤਿਕ ਪਤਨ ਦੀ ਦਲਦਲ ’ਚ ਸਮਾਉਂਦਾ ਜਾ ਰਿਹਾ ਹੈ, ਜਿੱਥੇ ਪ੍ਰਾਚੀਨ ਉੱਚ ਆਦਰਸ਼ਾਂ, ਨੈਤਿਕਤਾ ਅਤੇ ਰਿਸ਼ਤਿਅਾਂ  ਦੀਅਾਂ ਮਰਿਆਦਾਵਾਂ ਰੋਜ਼ਾਨਾ ਤਾਰ-ਤਾਰ ਹੋ ਰਹੀਅਾਂ ਹਨ :
* 16 ਸਤੰਬਰ ਨੂੰ ਨੋਇਡਾ ’ਚ ਇਕ ਵਿਅਕਤੀ ਨੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਆਪਣੀ ਪਤਨੀ ਨਾਲ ਸੌਂ ਰਹੀ 12 ਸਾਲਾ ਧੀ ਨਾਲ ਬਲਾਤਕਾਰ ਕੀਤਾ। 
* 26 ਸਤੰਬਰ ਨੂੰ ਮਹਾਰਾਸ਼ਟਰ ’ਚ ਠਾਣੇ ਦੇ ਬੋਪਰ ਪਿੰਡ ’ਚ ਇਕ ਔਰਤ ਨੇ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ ਗੁੱਸੇ ’ਚ ਆ ਕੇ ਆਪਣੀ ਇਕ ਸਾਲ ਦੀ ਧੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਘਰ ਦੇ ਨੇੜੇ ਹੀ ਝਾੜੀਅਾਂ ’ਚ ਸੁੱਟ ਦਿੱਤੀ।
* 28 ਸਤੰਬਰ ਨੂੰ ਇੰਦੌਰ ਦੇ ਲਸੂੜੀਆ ਇਲਾਕੇ ’ਚ ਰਾਕੇਸ਼ ਸੋਲੰਕੀ ਨਾਂ ਦੇ ਵਿਅਕਤੀ ਨੇ ਆਪਣੀ 13 ਸਾਲਾ ਧੀ ਨਾਲ ਬਲਾਤਕਾਰ ਕੀਤਾ। 
* 01 ਅਕਤੂਬਰ ਨੂੰ ਮਹਾਰਾਸ਼ਟਰ ਦੇ ਬੀੜ ਸ਼ਹਿਰ ’ਚ ਔਰਤ ਵਲੋਂ ਸੈਕਸ ਤੋਂ ਇਨਕਾਰ ਕਰਨ ’ਤੇ ਉਸਦੇ ਪਤੀ ਨੇ ਉਸ ਨੂੰ ਸਾੜ ਕੇ ਮਾਰ ਦਿੱਤਾ। 
* 02 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲੇ ’ਚ ਸੁਰੱਖਿਆ ਬਲ ਦਾ ਇਕ ਜਵਾਨ ਆਪਣੀ ਪਤਨੀ ਅਤੇ 2 ਮਾਸੂਮ ਬੱਚਿਅਾਂ ਦੀ ਹੱਤਿਆ ਕਰ ਕੇ ਫਰਾਰ ਹੋ ਗਿਆ।
* 04 ਅਕਤੂਬਰ ਨੂੰ ਦਿੱਲੀ ’ਚ ਇਕ ਪਿਤਾ ਵਲੋਂ ਆਪਣੀ ਧੀ ਨਾਲ ਕਈ ਸਾਲਾਂ ਤਕ ਬਲਾਤਕਾਰ ਕਰ ਕੇ ਉਸ ਨੂੰ 2 ਵਾਰ ਗਰਭਵਤੀ ਕਰਨ ਤੋਂ ਬਾਅਦ ਉਸਦਾ ਗਰਭਪਾਤ ਕਰਵਾਉਣ, ਉਸਦੇ ਢਿੱਡ ’ਚ ਮੁੱਕੇ ਮਾਰਨ, ਬਲਾਤਕਾਰ ਤੋਂ ਪਹਿਲਾਂ ਪੋਰਨ ਦੇਖਣ ਲਈ ਮਜਬੂਰ ਕਰਨ ਅਤੇ ਆਪਣੇ ਦੋਸਤਾਂ ਦੇ ਹਵਾਲੇ ਕਰਨ ਦਾ ਖੁਲਾਸਾ ਹੋਇਆ। 
* 05 ਅਕਤੂਬਰ ਨੂੰ ਮੁੰਬਈ ਦੇ ਓਸ਼ੀਵਾੜਾ ’ਚ ਫੈਸ਼ਨ ਡਿਜ਼ਾਈਨਰ ਸੁਨੀਤਾ ਸਿੰਘ ਦੀ ਉਸਦੇ ਬੇਟੇ ਨੇ ਹੱਤਿਆ ਕਰ ਦਿੱਤੀ। ਮਾਂ ਅਤੇ ਬੇਟਾ ਦੋਨੋਂ ਹੀ ਨਸ਼ੇ ਦੇ ਆਦੀ ਸਨ। 
* 08 ਅਕਤੂਬਰ ਨੂੰ ਪੁਲਸ ਨੇ 21 ਮਈ 2018 ਨੂੰ ਗਾਜ਼ੀਆਬਾਦ ਦੇ ਸਾਹਿਬਾਬਾਦ ਇਲਾਕੇ ’ਚ ਦਿੱਲੀ ਦੇ ਇਕ ਵੱਡੇ ਕਾਰੋਬਾਰੀ ਅਨਿਲ ਖੇੜਾ ਦੀ ਹੱਤਿਆ ਦੇ ਦੋਸ਼ ’ਚ ਉਸਦੇ ਇਕਲੌਤੇ ਬੇਟੇ ਗੌਰਵ ਖੇੜਾ, ਉਸਦੇ ਦੋਸਤ ਵਿਸ਼ਾਲ ਗਰਗ ਅਤੇ ਭਾੜੇ ਦੇ ਇਕ  ਕਾਤਲ ਸਾਦਿਕ ਨੂੰ ਗ੍ਰਿਫਤਾਰ ਕੀਤਾ, ਜਦਕਿ ਸੁਪਾਰੀ ਕਿੱਲਰ ਸ਼ਮਸ਼ੇਰ ਫਰਾਰ ਹੈ। ਗੌਰਵ ਨੂੰ ਜੂਆ ਅਤੇ ਸੱਟਾ ਖੇਡਣ ਦਾ ਸ਼ੌਕ ਸੀ, ਜਿਸ ਤੋਂ ਨਾਰਾਜ਼ ਉਸਦੇ ਪਿਤਾ ਨੇ ਉਸ ਨੂੰ ਪੈਸੇ ਦੇਣੇ ਬੰਦ ਕਰ ਦਿੱਤੇ ਸਨ ਅਤੇ ਇਹੋ ਇਸ ਹੱਤਿਆ ਦਾ ਕਾਰਨ ਬਣਿਆ।
* 09 ਅਕਤੂਬਰ ਨੂੰ ਲੁਧਿਆਣਾ ਦੀ ਅਮਰਜੀਤ ਕਾਲੋਨੀ ’ਚ ਆਪਣੇ ਸਾਢੇ ਚਾਰ ਸਾਲ ਦੇ ਭਰਾ ਦੀ ਹੱਤਿਆ ਕਰਨ ਦੇ ਦੋਸ਼ ’ਚ ਉਸਦੀ ਸਕੀ ਵੱਡੀ ਭੈਣ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਛੋਟੇ ਭਰਾ ਨੂੰ ਆਪਣੇ ਪ੍ਰੇਮ ਸਬੰਧਾਂ ਦਾ ਪਤਾ  ਲੱਗਣ ’ਤੇ ਲੜਕੀ ਨੇ ਇਹ ਘਿਨਾਉਣਾ ਕੰਮ ਕੀਤਾ। 
* 09 ਅਕਤੂਬਰ ਨੂੰ ਹੀ ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਇਕ ਨੌਜਵਾਨ ਨੂੰ ਉਸਦੀ ਪ੍ਰੇਮਿਕਾ ਨੇ ਉਸਦੀ ਮਾਂ ਦੇ ਸਾਰੇ ਗਹਿਣੇ ਲਿਆਉਣ ਲਈ ਕਿਹਾ, ਜਿਸ ਤੋਂ ਬਾਅਦ ਮੁਟਿਆਰ ਦੇ ਇਸ਼ਕ ’ਚ ਅੰਨ੍ਹੇ ਪ੍ਰੇਮੀ ਨੇ ਆਪਣੀ ਮਾਂ ’ਤੇ ਪੱਥਰ ਨਾਲ ਹਮਲਾ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸਦੇ ਸਾਰੇ ਗਹਿਣੇ ਲਿਆ ਕੇ ਪ੍ਰੇਮਿਕਾ ਦੇ ਸਰੀਰ ’ਤੇ ਸਜਾ ਦਿੱਤੇ। 
* 09 ਅਕਤੂਬਰ ਨੂੰ ਹੀ ਫਤੇਹਾਬਾਦ ਦੇ ਸਵਾਮੀ ਨਗਰ ’ਚ 6 ਦਿਨਾਂ ਦੀ ਇਕ ਬੱਚੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ, ਜਿਸਦਾ ਦੋਸ਼ ਉਸੇ ਦੇ ਪਿਤਾ ’ਤੇ ਲੱਗਾ ਹੈ। 
* 10 ਅਕਤੂਬਰ ਨੂੰ ਪਟਿਆਲਾ ਦੇ ਨਜ਼ਦੀਕੀ ਪਿੰਡ ਲੰਗ ’ਚ ਇਕ ਵਿਅਕਤੀ ਨੇ ਆਪਣੀ ਪਤਨੀ ਮਨਪ੍ਰੀਤ ਕੌਰ ਦੇ ਚਰਿੱਤਰ ’ਤੇ ਸ਼ੱਕ ਹੋਣ ਕਰ ਕੇ ਕੁਹਾੜੀ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ। ਦੋਸ਼ੀ ਪਹਿਲਾਂ ਵੀ ਉਸ ਨਾਲ ਮਾਰ-ਕੁਟਾਈ ਕਰਦਾ ਰਹਿੰਦਾ ਸੀ। 
* 10 ਅਕਤੂਬਰ ਨੂੰ ਹੀ ਰਾਜਸਥਾਨ ਦੇ ਉਦੈਪੁਰ ’ਚ ਇਕ ਵਿਅਕਤੀ ਵਲੋਂ ਕਰਜ਼ਾ ਉਤਾਰਨ ਲਈ ਆਪਣੀ ਪਤਨੀ ਨੂੰ ਹੀ ਕਰਜ਼ਾ ਦੇਣ ਵਾਲਿਅਾਂ ਦੇ ਹਵਾਲੇ ਕਰ ਦੇਣ ਦਾ ਖੁਲਾਸਾ ਹੋਇਆ। ਸ਼ਾਹੂਕਾਰਾਂ ਨੇ ਉਸਦਾ ਸੈਕਸ ਸ਼ੋਸ਼ਣ ਕੀਤਾ ਅਤੇ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨ ਲੱਗੇ। ਜਦੋਂ ਉਨ੍ਹਾਂ ਨੇ ਪੀੜਤਾ ਦੀ ਧੀ ’ਤੇ ਵੀ ਬੁਰੀ ਨਜ਼ਰ ਰੱਖਣੀ ਸ਼ੁਰੂ ਕੀਤੀ ਤਾਂ ਔਰਤ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
* 10 ਅਕਤੂਬਰ ਨੂੰ ਹੀ ਆਪਣੇ ਪਰਿਵਾਰ ਵਲੋਂ ਵਾਰ-ਵਾਰ ਗਲਤ ਆਦਤਾਂ ਛੱਡਣ ਦੀ ਨਸੀਹਤ ਦਿੱਤੇ ਜਾਣ ’ਤੇ ਗੁੱਸੇ ’ਚ ਆਏ ਨਸ਼ੇ ਦੇ ਆਦੀ ਸੂਰਜ ਨਾਂ ਦੇ ਇਕ 19 ਸਾਲਾ ਲੜਕੇ ਨੇ ਦਿੱਲੀ ਦੇ ਕਿਸ਼ਨਗੜ੍ਹ ’ਚ ਚਾਕੂ ਅਤੇ ਕੈਂਚੀ ਮਾਰ ਕੇ ਆਪਣੇ ਪਿਤਾ ਮਿਥਿਲੇਸ਼, ਮਾਂ ਸੀਆ ਅਤੇ ਨਾਬਾਲਗ ਭੈਣ ਨੇਹਾ ਦੀ ਹੱਤਿਆ ਕਰ ਦਿੱਤੀ।
* 10 ਅਕਤੂਬਰ ਨੂੰ ਹੀ ਗਾਜ਼ੀਆਬਾਦ ’ਚ ਇਕ ਵਿਅਕਤੀ ਨੇ ਆਪਣੇ ਨਾਲ ਲਿਵ-ਇਨ ’ਚ ਰਹਿਣ ਵਾਲੀ ਔਰਤ ਦੀ 10 ਸਾਲਾ ਨਾਬਾਲਗ ਧੀ ਨਾਲ ਬਲਾਤਕਾਰ ਕੀਤਾ।
* 10 ਅਕਤੂਬਰ ਨੂੰ ਹੀ ਪੁਲਸ ਕੋਲ ਦਰਜ ਸ਼ਿਕਾਇਤ ਅਨੁਸਾਰ ਕੁਝ ਦਿਨ ਪਹਿਲਾਂ ਯੂ. ਪੀ. ਦੇ ਮਹਾਰਾਜਗੰਜ ਜ਼ਿਲੇ ਦੇ ਇਕ ਪਿੰਡ ’ਚ ਆਪਣੀ 14 ਸਾਲਾ ਬੀਮਾਰ ਧੀ ਨੂੰ ਦਵਾਈ ਦਿਵਾ ਕੇ ਆ ਰਹੇ ਕਲਯੁਗੀ ਪਿਤਾ ਦੀ ਨੀਅਤ ਖਰਾਬ ਹੋ ਗਈ ਤੇ ਉਸ ਨੇ ਉਸ ਨਾਲ ਬਲਾਤਕਾਰ ਕੀਤਾ। 
* 11 ਅਕਤੂਬਰ ਨੂੰ ਯੂ. ਪੀ. ਦੇ ਮੁਰਾਦਨਗਰ ’ਚ 6 ਸਾਲਾਂ ਦੀ ਇਕ ਬੱਚੀ ਦੀ ਗੈਂਗਰੇਪ ਤੋਂ ਬਾਅਦ ਹੱਤਿਆ ਕਰ ਕੇ ਲਾਸ਼ ਮਸਜਿਦ ਦੀ ਛੱਤ ਉਤੋਂ ਬਰਾਮਦ ਹੋਣ ਦੇ ਮਾਮਲੇ ’ਚ ਇਕ ਮਾਮੇ-ਭਾਣਜੇ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਦੋਹਾਂ ਦੋਸ਼ੀਅਾਂ ਨੇ ਦੱਸਿਆ ਕਿ ਉਨ੍ਹਾਂ ਵਿਚਾਲੇ ਸਮਲਿੰਗੀ ਸਬੰਧ ਵੀ ਹਨ। 
ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਅਾਂ ਉਕਤ ਘਟਨਾਵਾਂ ਸਾਡੇ ਨੈਤਿਕ ਪਤਨ ਅਤੇ ਵਿਸ਼ਵਵਿਆਪੀ ਬਦਨਾਮੀ ਦਾ ਕਾਰਨ ਬਣ ਰਹੀਅਾਂ ਹਨ, ਇਸ ਲਈ ਅਜਿਹੀ ਸਥਿਤੀ ’ਚ ਸਾਡੇ ਬੁੱਧੀਜੀਵੀ ਵਰਗ ਅਤੇ ਸੰਤ ਸਮਾਜ ਨੂੰ ਅੱਗੇ ਆ ਕੇ ਉਚਿਤ ਪ੍ਰੇਰਨਾ ਤੇ ਮਾਰਗਦਰਸ਼ਨ ਦੇ ਜ਼ਰੀਏ ਸਮਾਜ ਨੂੰ ਇਸ ਪਤਨ ਦੇ ਰਾਹ ਤੋਂ ਰੋਕਣ ਦੇ ਉਪਾਅ ਕਰਨੇ ਚਾਹੀਦੇ ਹਨ।                                                  

  –ਵਿਜੇ ਕੁਮਾਰ


Related News