ਮਾਮੂਲੀ ਫੁਲਝੜੀ ਤੋਂ ਲੈ ਕੇ ਰਾਕੇਟ ਤਕ ਇਕੋ ਜਿਹੇ ਖਤਰਨਾਕ

10/16/2017 12:58:56 AM

ਇਸ ਤੋਂ ਪਹਿਲਾਂ ਕਿ ਪਟਾਕਿਆਂ ਦੇ ਸਮਰਥਕ ਅਤਿ ਭਾਵੁਕ ਹੋ ਕੇ ਪਟਾਕਿਆਂ 'ਤੇ ਪਾਬੰਦੀ ਨੂੰ ਸੁਪਰੀਮ ਕੋਰਟ ਦਾ ਹਿੰਦੂ ਵਿਰੋਧੀ ਕਦਮ ਕਰਾਰ ਦੇਣ, ਉਨ੍ਹਾਂ ਨੂੰ ਸਵੇਰ ਦੇ ਸਮੇਂ ਦਿੱਲੀ ਦੇ ਸਭ ਤੋਂ ਮਸ਼ਹੂਰ ਲੋਧੀ ਗਾਰਡਨ ਵਿਚ ਸੈਰ ਲਈ ਜਾਣਾ ਚਾਹੀਦਾ ਹੈ। ਇਸ 90 ਏਕੜ ਵਿਚ ਸੰਘਣੇ ਉੱਗੇ ਹੋਏ ਦਰੱਖਤਾਂ ਵਾਲੇ ਗਾਰਡਨ ਵਿਚ ਧੁੰਦ ਤੇ ਧੂੰਆਂ ਇੰਨਾ ਗਹਿਰਾ ਹੁੰਦਾ ਹੈ ਕਿ 8 ਵਜੇ ਸਵੇਰ ਤਕ ਇਥੇ ਚੱਲਣਾ ਬੜਾ ਮੁਸ਼ਕਿਲ ਹੁੰਦਾ ਹੈ, ਤਾਂ ਫਿਰ ਬਾਕੀ ਦਿੱਲੀ ਜਾਂ ਬਾਕੀ ਉੱਤਰੀ ਭਾਰਤ ਦੀ ਹਾਲਤ ਕੀ ਹੋਵੇਗੀ? ਇਹ ਹਾਲਤ ਵੀ ਉਦੋਂ ਹੈ ਜਦੋਂ ਅਜੇ ਪਟਾਕੇ ਨਹੀਂ ਚਲਾਏ ਜਾ ਰਹੇ। 
ਮਾਹਿਰਾਂ ਦਾ ਕਹਿਣਾ ਹੈ ਕਿ ਪਟਾਕਿਆਂ 'ਤੇ ਪਾਬੰਦੀ ਨਾਲ ਆਮ ਪ੍ਰਦੂਸ਼ਣ ਜਾਂਚ ਵਿਚ ਨਾ ਨਾਪੇ ਜਾਣ ਵਾਲੇ ਪਾਰਾ, ਸਿੱਕਾ ਅਤੇ ਐਲੂਮੀਨੀਅਮ ਵਰਗੇ ਜ਼ਹਿਰੀਲੇ ਪਦਾਰਥਾਂ ਦੀ ਖਤਰਨਾਕ ਖੁਰਾਕ ਤੋਂ ਨਾਗਰਿਕ ਬਚ ਸਕਣਗੇ। ਚੌਗਿਰਦਾ ਮਾਹਿਰਾਂ ਦੇ ਅਨੁਸਾਰ ਇਹ ਇਕ ਅਜਿਹਾ ਕਦਮ ਹੈ, ਜੋ ਨਵੇਂ ਡੀਜ਼ਲ ਵਾਹਨਾਂ 'ਤੇ ਟੈਂਪਰੇਰੀ ਰੋਕ ਅਤੇ ਓਡ-ਈਵਨ ਸਕੀਮ ਤੋਂ ਜ਼ਿਆਦਾ ਧੀਰਜ ਵਾਲਾ ਹੈ। 
ਨਵੀਂ ਦਿੱਲੀ ਸਥਿਤ ਥਿੰਕ ਟੈਂਕ 'ਦਿ ਐਨਰਜੀ ਐਂਡ ਰਿਸੋਰਸਿਜ਼ ਇੰਸਟੀਚਿਊਟ' ਜਾਂ ਟੀ. ਈ. ਆਰ. ਆਈ. ਦੇ ਡਾਇਰੈਕਟਰ ਜਨਰਲ ਅਜੇ ਮਾਥੁਰ ਦੇ ਅਨੁਸਾਰ ਬੀਤੇ ਸਾਲ ਦਿੱਲੀ ਨੂੰ 10 ਦਿਨਾਂ ਤਕ ਖਤਰਨਾਕ ਹੱਦ ਤਕ ਜ਼ਹਿਰੀਲੇ ਤੱਤਾਂ ਨਾਲ ਭਰੀ ਜਿਸ ਗਹਿਰੀ ਧੁੰਦ ਨੇ ਆਪਣੀ ਲਪੇਟ ਵਿਚ ਲਈ ਰੱਖਿਆ ਸੀ, ਉਸ ਵਿਚ ਪਟਾਕੇ ਚਲਾਉਣ ਦਾ ਬਹੁਤ ਵੱਡਾ ਯੋਗਦਾਨ ਸੀ।  ਉਨ੍ਹਾਂ ਦੇ ਅਨੁਸਾਰ, ''ਸੁਪਰੀਮ ਕੋਰਟ ਦੀ ਪਾਬੰਦੀ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਪਿਛਲੇ ਵਰ੍ਹਿਆਂ ਦੇ ਉਲਟ ਦਿੱਲੀ ਦੀਵਾਲੀ ਤੋਂ ਬਾਅਦ ਸਾਫ ਹਵਾ ਲਈ ਨਹੀਂ ਤਰਸੇਗੀ ਅਤੇ ਇਸ ਵਾਰ ਸਾਹ ਦੀਆਂ ਬੀਮਾਰੀਆਂ ਤੋਂ ਪੀੜਤਾਂ ਨੂੰ ਇਸ ਸਮੇਂ ਦੇ ਦੌਰਾਨ ਸ਼ਹਿਰ ਛੱਡ ਕੇ ਕਿਤੇ ਹੋਰ ਜਾਣ ਦੇ ਬਾਰੇ 'ਚ ਸੋਚਣ ਦੀ ਲੋੜ ਨਹੀਂ ਪਵੇਗੀ।''
ਜ਼ਿਕਰਯੋਗ ਹੈ ਕਿ ਮਾਮੂਲੀ ਫੁਲਝੜੀ ਤੋਂ ਲੈ ਕੇ ਜ਼ਿਆਦਾ ਵੱਡੇ ਰਾਕੇਟ ਤਕ ਵਿਚ ਮੌਜੂਦ ਮਿਸ਼ਰਣ ਨੂੰ ਸਾੜਨ ਲਈ ਆਕਸੀਜਨ ਪੈਦਾ ਕਰਨ ਲਈ ਆਕਸੀਡਾਈਟਿੰਗ ਏਜੰਟਾਂ ਦੀ ਲੋੜ ਪੈਂਦੀ ਹੈ। ਇਸੇ ਨਾਲ ਰਿਐਕਸ਼ਨ ਦੀ ਗਤੀ ਅਤੇ ਰੰਗ ਤੈਅ ਹੁੰਦਾ ਹੈ ਅਤੇ ਮਿਸ਼ਰਣ ਆਪਸ ਵਿਚ ਜੁੜਿਆ ਰਹਿੰਦਾ ਹੈ। 
ਮੋਟੇ ਤੌਰ 'ਤੇ ਪਟਾਕਿਆਂ ਆਦਿ ਦੇ ਨਿਰਮਾਣ ਵਿਚ ਨਾਈਟ੍ਰੇਟ, ਸਲਫਰ, ਚਾਰਕੋਲ, ਐਲੂਮੀਨੀਅਮ, ਟਾਈਟੇਨੀਅਮ, ਤਾਂਬਾ, ਸਟ੍ਰ੍ਰੋਂਸ਼ੀਅਮ, ਬੈਰੀਅਮ, ਡੈਕਸਟ੍ਰਿਨ ਅਤੇ ਪੈਰੋਨ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ, ਖਾਸ ਤੌਰ 'ਤੇ ਦੀਵਾਲੀ ਦੇ ਮੌਕੇ 'ਤੇ ਚਲਾਏ ਜਾਣ ਵਾਲੇ ਪਟਾਕਿਆਂ ਦੀ ਵੱਡੀ ਮਿਕਦਾਰ ਨੂੰ ਦੇਖਦੇ ਹੋਏ ਸਰਗਰਮ ਤੌਰ 'ਤੇ ਸਰੀਰ ਦਾ ਹਰੇਕ ਅੰਗ ਜੋਖ਼ਮ 'ਤੇ ਹੁੰਦਾ ਹੈ। 
ਫੈਸਲਾ ਸੁਣਾਉਣ ਵਾਲੇ ਮਾਣਯੋਗ ਜੱਜਾਂ ਜਸਟਿਸ ਮਦਨ ਬੀ. ਲੋਕੁਰ ਅਤੇ ਜਸਟਿਸ ਦੀਪਕ ਗੁਪਤਾ ਨੇ ਆਪਣੇ ਫੈਸਲੇ ਦੌਰਾਨ ਟਿੱਪਣੀ ਕਰਦਿਆਂ ਕਿਹਾ ਕਿ ਦੀਵਾਲੀ ਮਨਾਏ ਜਾਣ ਦੇ 5 ਦਿਨਾਂ ਦੇ ਅੰਦਰ ਰੋਜ਼ਾਨਾ ਦਿੱਲੀ ਵਿਚ 10 ਲੱਖ ਕਿਲੋ ਪਟਾਕੇ ਚਲਾਏ ਜਾਂਦੇ ਹਨ।  
ਸੁਪਰੀਮ ਕੋਰਟ ਵਿਚ ਆਪਣੇ ਹਲਫ਼ੀਆ ਬਿਆਨ ਵਿਚ ਦੇਸ਼ ਦੀ ਸਰਵਉੱਚ ਪ੍ਰਦੂਸ਼ਣ ਰੈਗੂਲੇਟਰੀ 'ਸੈਂਟਰਲ ਬੋਰਡ ਆਫ ਪਲਿਊਸ਼ਨ ਕੰਟਰੋਲ' (ਸੀ. ਪੀ. ਸੀ. ਬੀ.) ਨੇ ਆਪਣੇ ਵਿਸ਼ਲੇਸ਼ਣ ਵਿਚ ਕਿਹਾ ਕਿ ਆਮ ਤੌਰ 'ਤੇ 4 ਤਰ੍ਹਾਂ ਦੇ ਪਟਾਕੇ ਵਰਤੇ ਜਾਂਦੇ ਹਨ, ਜਿਨ੍ਹਾਂ ਵਿਚ ਐਟਮ ਬੰਬ, ਚੀਨੀ ਪਟਾਕੇ, ਮੈਰੂਨ ਅਤੇ ਗਾਰਲੈਂਡ ਕ੍ਰੈਕਰ ਸ਼ਾਮਿਲ ਹਨ। ਬੋਰਡ ਨੇ ਆਪਣੇ ਵਿਸ਼ਲੇਸ਼ਣ ਵਿਚ ਪਾਇਆ ਕਿ ਇਨ੍ਹਾਂ ਵਿਚ ਵਰਤੇ ਜਾਣ ਵਾਲੇ ਚਾਰ ਮੁੱਖ ਤੱਤਾਂ ਵਿਚ ਜੋ ਚੀਜ਼ਾਂ ਸ਼ਾਮਿਲ ਹਨ, ਉਨ੍ਹਾਂ ਵਿਚ ਪਟਾਕਿਆਂ ਤੋਂ ਚਮਕੀਲੀਆਂ ਲਪਟਾਂ ਅਤੇ ਸਫੈਦ ਚੰਗਿਆੜੀਆਂ ਕੱਢਣ ਲਈ ਐਲੂਮੀਨੀਅਮ ਪਾਊਡਰ ਤੋਂ ਇਲਾਵਾ ਸਲਫਰ, ਪੋਟਾਸ਼ੀਅਮ ਨਾਈਟ੍ਰੇਟ ਅਤੇ ਬੈਰੀਅਮ ਨਾਈਟ੍ਰੇਟ ਦੀ ਵਰਤੋਂ ਕੀਤੀ ਜਾਂਦੀ ਹੈ। 
ਸੀ. ਪੀ. ਸੀ. ਬੀ. ਦੇ ਵਿਗਿਆਨਿਕਾਂ ਅਨੁਸਾਰ ਇਹ ਪਦਾਰਥ ਪਟਾਕੇ ਚਲਾਉਣ 'ਤੇ ਪੈਦਾ ਹੋਣ ਵਾਲੇ ਸਮੋਗ ਦਾ ਮੁੱਖ ਸ੍ਰੋਤ ਹਨ, ਜੋ ਕਈ ਦਿਨਾਂ ਤਕ ਦੀਵਾਲੀ ਤੋਂ ਬਾਅਦ ਵੀ ਰਾਜਧਾਨੀ ਨੂੰ ਆਪਣੀ ਲਪੇਟ ਵਿਚ ਲੈ ਕੇ ਰੱਖਦਾ ਹੈ। ਇਸ ਸਮੋਗ ਵਿਚ ਸਲਫਰ ਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਤੋਂ ਇਲਾਵਾ ਸਿੱਕਾ, ਪਾਰਾ, ਸਟ੍ਰ੍ਰੋਂਸ਼ੀਅਮ, ਲੀਥੀਅਮ ਅਤੇ ਐਲੂਮੀਨੀਅਮ ਵਰਗੇ ਭਾਰੀ ਧਾਤੂਆਂ ਨਾਲ ਭਰੇ ਹੋਰ ਪਦਾਰਥਾਂ ਦਾ ਅਤਿ ਉੱਚ ਪੱਧਰ ਹੁੰਦਾ ਹੈ। 
ਪਰ ਹਰ ਕੋਈ ਇਸ ਗੱਲ 'ਤੇ ਯਕੀਨ ਨਹੀਂ ਕਰਦਾ ਕਿ ਸੂਬਾ ਸਰਕਾਰਾਂ ਨੇ ਇਸ ਮੁੱਦੇ ਨੂੰ ਓਨੀ ਗੰਭੀਰਤਾ ਨਾਲ ਲਿਆ ਹੈ, ਜਿੰਨੀ ਗੰਭੀਰਤਾ ਨਾਲ ਉਸ ਨੂੰ ਲਿਆ ਜਾਣਾ ਚਾਹੀਦਾ।
ਸਰਕਾਰ ਨੂੰ ਪਟਾਕਿਆਂ ਨਾਲ ਹੋਣ ਵਾਲੇ ਨੁਕਸਾਨ ਦਾ ਜ਼ਿਆਦਾ ਵਧੀਆ ਢੰਗ ਨਾਲ ਪ੍ਰਚਾਰ ਕਰਨ ਦੀ ਲੋੜ ਹੈ ਕਿਉਂਕਿ ਜ਼ਿਆਦਾਤਰ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਪਟਾਕਿਆਂ ਵਿਚ ਕੀ ਕੁਝ ਪਿਆ ਹੁੰਦਾ ਹੈ ਅਤੇ ਇਹ ਉਨ੍ਹਾਂ ਨੂੰ ਕਿਸ ਤਰ੍ਹਾਂ ਨੁਕਸਾਨ ਪਹੁੰਚਾਉਂਦਾ ਹੈ। ਲੋਕਾਂ ਤਕ ਇਹ ਜਾਣਕਾਰੀ ਪਹੁੰਚਾਉਣ ਦੀ ਲੋੜ ਹੈ। 
ਇਸ ਤਰ੍ਹਾਂ ਸ਼ਾਇਦ ਇਹ ਦੇਖਣ ਦਾ ਵੀ ਸਮਾਂ ਆ ਗਿਆ ਹੈ ਕਿ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਕੁਝ ਠੋਸ ਕੰਮ ਕੀਤਾ ਹੈ ਜਾਂ ਨਹੀਂ।


Vijay Kumar Chopra

Chief Editor

Related News