ਜੇਲਾਂ ''ਚ ਨਸ਼ੇ ਵਾਲੇ ਪਦਾਰਥਾਂ, ਮੋਬਾਇਲਾਂ ਦੀ ਬਰਾਮਦਗੀ ਅਤੇ ਕੈਦੀਆਂ ''ਚ ਵਧ ਰਹੀ ਕੁੱਟਮਾਰ

09/08/2019 1:39:58 AM

ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਪੰਜਾਬ ਦੀਆਂ ਜੇਲਾਂ 'ਚ ਫੈਲੀ ਅਵਿਵਸਥਾ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ ਅਤੇ ਉਥੇ ਨਿੱਤ ਮੋਬਾਇਲ, ਨਸ਼ੇ ਵਾਲੇ ਪਦਾਰਥ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਬਰਾਮਦ ਹੋਣ ਦੇ ਨਾਲ-ਨਾਲ ਕੈਦੀਆਂ 'ਚ ਅਨੁਸ਼ਾਸਨਹੀਣਤਾ ਲਗਾਤਾਰ ਵਧਦੀ ਹੀ ਜਾ ਰਹੀ ਹੈ, ਜੋ ਸਿਰਫ ਲੱਗਭਗ ਇਕ ਮਹੀਨੇ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 07 ਅਗਸਤ ਨੂੰ ਮੱਧ ਪ੍ਰਦੇਸ਼ ਦੀ ਪੰਨਾ ਜ਼ਿਲਾ ਜੇਲ 'ਚੋਂ ਰਿਹਾਅ ਹੋਏ ਇਕ ਕੈਦੀ ਨੇ ਜੇਲ ਵਿਚ ਇਕ ਹੋਰ ਕੈਦੀ ਵਲੋਂ ਉਸ ਨਾਲ ਕੁਕਰਮ ਕਰਨ ਦਾ ਦੋਸ਼ ਲਾਇਆ।
* 16 ਅਗਸਤ ਨੂੰ ਰਾਇਬਰੇਲੀ ਜੇਲ 'ਚ ਇਕ ਕੈਦੀ ਨੇ ਦੂਜੇ ਦਾ ਸਿਰ ਪਾੜ ਦਿੱਤਾ।
* 18 ਅਗਸਤ ਨੂੰ ਕੇਂਦਰੀ ਜੇਲ ਪਟਿਆਲਾ 'ਚ ਬੰਦ ਹਵਾਲਾਤੀ ਨੂੰ 2 ਹਵਾਲਾਤੀਆਂ ਨੇ ਘੇਰ ਕੇ ਕੁੱਟਿਆ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
* 22 ਅਗਸਤ ਨੂੰ ਬਠਿੰਡਾ ਕੇਂਦਰੀ ਜੇਲ 'ਚ ਹਵਾਲਾਤੀਆਂ ਦੇ ਦੋ ਧੜਿਆਂ 'ਚ ਲੜਾਈ ਦੌਰਾਨ ਛੁਡਵਾਉਣ ਦੀ ਕੋਸ਼ਿਸ਼ ਕਰ ਰਹੇ ਹੈੱਡ ਵਾਰਡਨ ਦੀ ਹਵਾਲਾਤੀਆਂ ਨੇ ਵਰਦੀ ਪਾੜ ਦਿੱਤੀ।
* 24 ਅਗਸਤ ਨੂੰ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ 'ਚ ਮਹਿਲਾ ਕੈਦੀਆਂ ਕੋਲੋਂ ਮੋਬਾਇਲ ਬਰਾਮਦ ਹੋਏ।
* 24 ਅਗਸਤ ਨੂੰ ਹੀ ਬੁੜੈਲ ਮਾਡਲ ਜੇਲ 'ਚ 10 ਗ੍ਰਾਮ ਚਰਸ ਫੜੀ ਗਈ।
* 24 ਅਗਸਤ ਨੂੰ ਅੰਮ੍ਰਿਤਸਰ ਨੇੜੇ ਫਤਾਹਪੁਰ ਜੇਲ 'ਚ ਬੰਦ ਮਹਿਲਾ ਕੈਦੀਆਂ ਦੀ ਲੜਾਈ ਵਿਚ ਇਕ ਗਰਭਵਤੀ ਮਹਿਲਾ ਹਵਾਲਾਤੀ ਨੂੰ ਕਾਫੀ ਸੱਟਾਂ ਲੱਗੀਆਂ।
* 25 ਅਗਸਤ ਨੂੰ ਪਠਾਨਕੋਟ ਸਬ-ਜੇਲ 'ਚ ਇਕ ਕੈਦੀ ਦੀ ਬੈਰਕ 'ਚ ਬੂਟ 'ਚ ਲੁਕੋ ਕੇ ਰੱਖਿਆ ਮੋਬਾਇਲ ਅਤੇ ਦੂਜੇ ਦੇ ਕਬਜ਼ੇ 'ਚੋਂ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ।
* 25 ਅਗਸਤ ਨੂੰ ਸ਼੍ਰੀਗੰਗਾਨਗਰ ਜ਼ਿਲਾ ਜੇਲ 'ਚੋਂ 4 ਕੈਦੀਆਂ ਨੇ ਇਕ 'ਨੰਬਰਦਾਰ ਕੈਦੀ' ਉੱਤੇ ਲੋਹੇ ਦੀ ਛੜ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ।
* 26 ਅਗਸਤ ਨੂੰ ਫਿਰੋਜ਼ਪੁਰ ਸੈਂਟਰਲ ਜੇਲ 'ਚ 4 ਵਿਚਾਰ-ਅਧੀਨ ਕੈਦੀਆਂ ਨੇ ਇਕ ਹੈੱਡ ਵਾਰਡਨ ਨੂੰ ਬੁਰੀ ਤਰ੍ਹਾਂ ਕੁੱਟ ਕੇ ਜ਼ਖ਼ਮੀ ਕਰ ਦਿੱਤਾ।
* 27 ਅਗਸਤ ਨੂੰ ਸਮਯਪੁਰ ਬਾਦਲੀ ਦੀ ਪੁਲਸ ਹਿਰਾਸਤ 'ਚੋਂ ਚੇਨ ਸਨੈਚਿੰਗ 'ਚ ਗ੍ਰਿਫਤਾਰ ਨੌਜਵਾਨ ਪੁਲਸ ਨੂੰ ਚਕਮਾ ਦੇ ਕੇ ਭੱਜ ਗਿਆ।
* 30 ਅਗਸਤ ਨੂੰ ਚੇਨਈ ਦੀ ਪੂਝਲ ਸੈਂਟਰਲ ਜੇਲ 'ਚ ਬੰਦ 3 ਕੈਦੀਆਂ ਨੇ ਜੇਲ ਪ੍ਰਸ਼ਾਸਨ 'ਤੇ ਕੁੱਟਮਾਰ ਦਾ ਦੋਸ਼ ਲਾਉਂਦੇ ਹੋਏ ਜੇਲ ਅੰਦਰ ਭੁੱਖ ਹੜਤਾਲ ਕਰ ਦਿੱਤੀ।
* 02 ਸਤੰਬਰ ਨੂੰ ਸੈਂਟਰਲ ਜੇਲ ਗੁਰਦਾਸਪੁਰ 'ਚ ਤਾਇਨਾਤ ਵਾਰਡਨ ਨੂੰ ਪੱਗ 'ਚ ਲੁਕੋਈ ਹੋਈ 2 ਮਿਲੀਗ੍ਰਾਮ ਅਫੀਮ ਨਾਲ ਗ੍ਰਿਫਤਾਰ ਕੀਤਾ ਗਿਆ।
* 03 ਫਤੇਹਪੁਰ ਜੇਲ 'ਚੋਂ ਹਸਪਤਾਲ ਵਿਚ ਜਾਂਚ ਲਈ ਲਿਆਂਦਾ ਗਿਆ ਹਵਾਲਾਤੀ ਪੁਲਸ ਮੁਲਾਜ਼ਮ ਨੂੰ ਬਾਥਰੂਮ ਵਿਚ ਬੰਦ ਕਰ ਕੇ ਹੱਥਕੜੀ ਸਮੇਤ ਭੱਜ ਗਿਆ।
* 03 ਸਤੰਬਰ ਨੂੰ ਸੈਂਟਰਲ ਜੇਲ ਲੁਧਿਆਣਾ 'ਚ ਬੰਦ ਗੈਂਗਰੇਪ ਦੇ ਦੋਸ਼ੀ 'ਤੇ ਇਕ ਹਵਾਲਾਤੀ ਨੇ ਲੋਹੇ ਦੇ ਡੋਲੂ ਨਾਲ ਕਈ ਵਾਰ ਕਰ ਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ।
* 06 ਸਤੰਬਰ ਨੂੰ ਰਾਜਸਥਾਨ ਦੇ ਬਹਿਰੋਡ ਪੁਲਸ ਥਾਣੇ 'ਤੇ ਫ਼ਿਲਮੀ ਸਟਾਈਲ 'ਚ ਹਮਲਾ ਕਰ ਕੇ ਲਾਕਅੱਪ 'ਚ ਬੰਦ ਗੈਂਗਸਟਰ ਨੂੰ ਉਸ ਦੇ ਸਾਥੀ ਛੁਡਾ ਕੇ ਲੈ ਗਏ।

ਉਕਤ ਘਟਨਾਵਾਂ ਗਵਾਹ ਹਨ ਕਿ ਜੇਲਾਂ 'ਚ ਬੰਦ ਕੈਦੀਆਂ ਦਾ ਹੌਸਲਾ ਕਿੰਨਾ ਵਧ ਚੁੱਕਾ ਹੈ। ਅਜਿਹੀ ਹਾਲਤ 'ਚ ਜੇਲ ਪ੍ਰਸ਼ਾਸਨ ਨੂੰ ਜੇਲਾਂ ਨੂੰ ਸੁਧਾਰਘਰ ਬਣਾਉਣ ਲਈ ਸਖਤ ਤੋਂ ਸਖਤ ਸੁਧਾਰਾਤਮਕ ਕਦਮ ਚੁੱਕਣੇ ਪੈਣਗੇ।

                                                                                                  —ਵਿਜੇ ਕੁਮਾਰ


KamalJeet Singh

Content Editor

Related News