ਦਿੱਲੀ ਦੰਗੇ-ਭਾਰਤ ਦੇ ਮੂਲ ਤੱਤ ’ਤੇ ਸੱਟ

03/09/2020 1:36:21 AM

ਇਹ 100ਵਾਂ ਸਾਲ ਹੈ ਜਦੋਂ ਮਹਾਤਮਾ ਗਾਂਧੀ ਨੇ ਨਾ-ਮਿਲਵਰਤਨ ਅੰਦੋਲਨ ਸ਼ੁਰੂ ਕਰਨ ਲਈ ਪਹਿਲੀ ਵਾਰ ਸਾਰੇ ਦੇਸ਼-ਹਿੰਦੂ, ਮੁਸਲਿਮ, ਸਿੱਖ ਅਤੇ ਜੈਨ-ਨੂੰ ਇਕਜੁੱਟ ਕੀਤਾ। ਲੋਕਾਂ ਨੇ 1 ਅਗਸਤ 1920 ਨੂੰ ਸੱਤਿਆਗ੍ਰਹਿ ਅਤੇ ਅਹਿੰਸਾ ਦੇ ਸਿਧਾਂਤ ਨੂੰ ਤਾਂ ਸਮਝਿਆ ਹੀ, ਉਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ‘ਹਮ ਬਨਾਮ ਤੁਮ’ ਦੀ ਭਾਵਨਾ ਜੜ੍ਹ ਤੋਂ ਖਤਮ ਹੋਈ। ਇਕਜੁੱਟ ਹੋ ਕੇ ਸਾਰਾ ਦੇਸ਼ ਅਹਿੰਸਕ ਢੰਗ ਨਾਲ ਵਿਰੋਧ ਕਰਨ ਲਈ ਘਰਾਂ ’ਚੋਂ ਬਾਹਰ ਉਮੜ ਪਿਆ, ਜੋ ਸ਼ਕਤੀਸ਼ਾਲੀ ਬ੍ਰਿਟਿਸ਼ ਸਾਮਰਾਜ ਲਈ ਇਕ ਭਾਰੀ ਝਟਕਾ ਸੀ। ਤਾਂ ਕਿਉਂ ਅੱਜ ਅਸੀਂ ਭੁੱਲ ਰਹੇ ਹਾਂ ਕਿ ਦਿੱਲੀ ਦੇ ਹਾਲੀਆ ਦੰਗਿਆਂ ਨੇ ਭਾਰਤ ਦੇ ਮੂਲ ਤੱਤ ’ਤੇ ਸੱਟ ਮਾਰੀ ਹੈ ? ‘ਹਮ ਬਨਾਮ ਤੁਮ’ ਦੀ ਬਹਿਸ ਨੇ ਹਰ ਪੱਧਰ ’ਤੇ ਇਕ ਨਵਾਂ ਰੂਪ ਲ ੈ ਲਿਆ ਹੈ। ਜੇਕਰ ਇਕ ਪਾਸੇ ਵੀਡੀਓ ਵਿਚ ਲੋਕ ਤਾਹਿਰ ਹੁਸੈਨ ਦੇ ਘਰ ਦੀ ਛੱਤ ਤੋਂ ਇੱਟਾਂ ਅਤੇ ਐਸਿਡ ਬਾਲ ਸੁੱਟਦੇ ਨਜ਼ਰ ਆ ਰਹੇ ਸਨ ਤਾਂ ਦੂਸਰੇ ਪਾਸੇ ਮੋਹਨ ਨਰਸਿੰਗ ਹੋਮ ਦੀ ਛੱਤ ਤੋਂ ਅਜਿਹਾ ਹੀ ਕਰ ਰਹੇ ਰਾਸ਼ਟਰ ਵਿਰੋਧੀ ਤੱਤ ਵੀ ਮੌਜੂਦ ਸਨ। ਯਮੁਨਾ ਵਿਹਾਰ ਬਨਾਮ ਚਾਂਦ ਬਾਗ ਵਰਗੇ ਹਿੰਦੂ ਬਹੁਗਿਣਤੀ ਅਤੇ ਮੁਸਲਿਮ ਬਹੁਗਿਣਤੀ ਇਲਾਕਿਆਂ ’ਚ ਮਰਨ ਵਾਲੇ ਲੋਕਾਂ ਦੀ ਗਿਣਤੀ ਜੋ ਵੀ ਹੋਵੇ, ਉਹ ਸਾਰੇ ਕੀ ਭਾਰਤੀ ਨਹੀਂ ਸਨ? ਦਰਅਸਲ, ਇਹ ਗੱਲ ਬੇਹੱਦ ਦੁਖਦਾਈ ਹੈ ਕਿ ਹੁਣ ਮਾਰੇ ਗਏ ਅਤੇ ਜ਼ਖਮੀਆਂ ਲਈ ਨਿਆਂ ਦੀ ਮੰਗ ਜਾਂ ਹਿੰਸਾ ਦੇ ਸ਼ਿਕਾਰ ਲੋਕਾਂ ਦੇ ਮੁੜ-ਵਸੇਬੇ ਤਕ ਦੀ ਗੱਲ ਨਹੀਂ ਹੋ ਰਹੀ। ਦੰਗਿਆਂ, ਜਿਨ੍ਹਾਂ ਤੋਂ ਪਹਿਲਾਂ ਨਫਰਤ ਭਰੇ ਬਿਆਨਾਂ ਦੀ ਝੜੀ ਲੱਗ ਗਈ, ਵਿਚ ਹਥਿਆਰਬੰਦ ਸਮੂਹਾਂ ਨੇ ਖੁੱਲ੍ਹ ਕੇ ਹਿੰਸਾ ਦਾ ਨੰਗਾ ਨਾਚ ਕੀਤਾ। ਸਜ਼ਾ ਹੋਣ ਤੋਂ ਨਿਡਰ ਨੌਜਵਾਨਾਂ, ਅਸੱਭਿਅਕ, ਟਰੇਂਡ ਦੰਗਾਕਾਰੀਆਂ ਦੀ ਭੀੜ ਨੇ ਸਕੂਲਾਂ, ਮਕਾਨਾਂ ਇਥੋਂ ਤਕ ਕਿ ਧਾਰਮਿਕ ਸਥਾਨਾਂ ਨੂੰ ਤਬਾਹ ਕਰਦੇ ਹੋਏ ਖੁੱਲ੍ਹੇਆਮ ਜ਼ਾਲਮਪੁਣਾ ਦਿਖਾਇਆ। ਇਸ ਤੋਂ ਵੀ ਵੱਧ ਦੁੱਖ ਵਾਲੀ ਗੱਲ ਹੈ ਕਿ ਲੋਕਾਂ ਨੂੰ ਸਾੜ ਦੇਣ ਦੀ ਦੰਗਾਕਾਰੀਆਂ ਦੀ ਕਰਤੂਤ ਦਰਸਾਉਂਦੀ ਹੈ ਕਿ ਇਹ ਸਭ ਇਥੇ ਖਤਮ ਨਹੀਂ ਹੋਵੇਗਾ। ਹੁਣ ਤਕ ਵਧੇਰੇ ਦੰਗਾਕਾਰੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਜਦਕਿ ਸਾਰਿਆਂ ਨੂੰ ਕੀਤਾ ਜਾਣਾ ਚਾਹੀਦਾ ਸੀ। ਤਾਂ ਕੀ ਹੁਣ ਅਸੀਂ ਦੰਗਾਕਾਰੀਅ ਾਂ ’ਤੇ ਕਾਰਵਾਈ ਵੀ ਧਰਮ ਦੀ ਨਜ਼ਰ ਨਾਲ ਕਰਾਂਗੇ। ਤੁਰਕ ਲੇਖਿਕਾ ਇਸ ਤੇਮੇਲਕੁਰਾਨ ਆਪਣੀ ਕਿਤਾਬ ‘ਹਾਓ ਟੂ ਲੂਜ਼ ਏ ਕੰਟਰੀ 7 ਸਟੈੱਪਸ’ ਵਿਚ ਲਿਖਦੀ ਹੈ ਕਿ ‘ਜਦੋਂ ਭਾਸ਼ਾ ਨੂੰ ਅੱਖੋਂ ਪਰੋਖੇ, ਵਿਰੋਧੀ ਵਿਚਾਰਾਂ ਨੂੰ ਦਬਾਇਆ ਅਤੇ ਸੱਚ ਨੂੰ ਖਤਮ ਕੀਤਾ ਜਾਂਦਾ ਹੈ ਤਾਂ ਹੌਲੀ-ਹੌਲੀ ਨਿਆਇਕ ਪ੍ਰਣਾਲੀ ਦੀ ਧਾਰ ਖੁੰਢੀ ਹੋਣ ਲੱਗਦੀ ਹੈ ਅਤੇ ਉਸ ਤੋਂ ਬਾਅਦ ਹੋਣ ਵਾਲੀ ਹਿੰਸਾ ਰਾਸ਼ਟਰ ਦੇ ਅੰਧਕਾਰਮਈ ਭਵਿੱਖ ਦੀ ਸ਼ੁਰੂਆਤ ਕਰ ਦਿੰਦੀ ਹੈ।’’ ਅਜਿਹੇ ਸਮੇਂ ’ਚ ਸਰਕਾਰ, ਕਾਨੂੰਨ, ਵਿਰੋਧੀ ਧਿਰ ਅਤੇ ਜ਼ਾਹਿਰ ਹੈ ਲੋਕ ਵੀ ਜੇਕਰ ਹਮਦਰਦੀ, ਨਿਆਂ ਅਤੇ ਮਦਦ ਲਈ ਅੱਗੇ ਨਹੀਂ ਆਉਂਦੇ ਤਾਂ ਸਾਨੂੰ ਹੋਰ ਨਿਰਦਈ ਦੰਗਿਆਂ ਦਾ ਸਾਹਮਣਾ ਕਰਨਾ ਪਵੇਗਾ। ਰਾਮਧਾਰੀ ਸਿੰਘ ਦਿਨਕਰ ਲਿਖਦੇ ਹਨ : ਸਮਰ ਸ਼ੇਸ਼ ਹੈ, ਨਹੀਂ ਪਾਪ ਕਾ ਭਾਗੀ ਕੇਵਲ ਵਿਆਧ, ਜੋ ਤਟਸਥ ਹੈਂ, ਸਮਯ ਲਿਖੇਗਾ ਉਨਕਾ ਭੀ ਅਪਰਾਧ।


Bharat Thapa

Content Editor

Related News