'1,28,000 ਇਤਰਾਜ਼ਯੋਗ ਵੈੱਬਸਾਈਟਾਂ' ਚੀਨ ਸਰਕਾਰ ਨੇ ਲਾਇਆ ਬੈਨ

01/11/2018 7:53:22 AM

ਇਨ੍ਹੀਂ ਦਿਨੀਂ ਦੁਨੀਆ 'ਚ ਅਸ਼ਲੀਲਤਾ ਦਾ ਪੂਰੀ ਤਰ੍ਹਾਂ ਬੋਲਬਾਲਾ ਹੈ ਅਤੇ ਇੰਟਰਨੈੱਟ 'ਤੇ 'ਪੋਰਨੋਗ੍ਰਾਫੀ' ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਵੈੱਬ, ਸਮਾਰਟ ਫੋਨ ਤੇ ਸੋਸ਼ਲ ਮੀਡੀਆ 'ਤੇ 'ਪੋਰਨ' ਦਾ ਵਧਦਾ ਚਲਨ ਇਸ ਦੇ ਲਈ ਜ਼ਿੰਮੇਵਾਰ ਹੈ।  ਪੂਰੇ ਮੱਧ-ਪੂਰਬ, ਜਿਸ 'ਚ ਅਫਗਾਨਿਸਤਾਨ, ਇਰਾਕ, ਈਰਾਨ, ਯੂ. ਏ. ਈ., ਸਾਊਦੀ ਅਰਬ, ਸੀਰੀਆ, ਚੀਨ, ਉੱਤਰੀ ਕੋਰੀਆ, ਤੁਰਕਮੇਨਿਸਤਾਨ, ਵੀਅਤਨਾਮ, ਕਿਊਬਾ ਤੇ ਮਿਆਂਮਾਰ ਵਰਗੇ ਦੇਸ਼ ਸ਼ਾਮਲ ਹਨ, ਵਿਚ ਇਹ 'ਪੋਰਨ ਸਾਈਟਸ' ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਹਨ।
ਇਸ ਦੇ ਬਾਵਜੂਦ 'ਫਾਕਸ ਨਿਊਜ਼' ਅਨੁਸਾਰ ਪਾਕਿਸਤਾਨ ਦੁਨੀਆ 'ਚ ਇੰਟਰਨੈੱਟ 'ਪੋਰਨੋਗ੍ਰਾਫਿਕ' ਅਤੇ ਸੈਕਸ ਵੈੱਬਸਾਈਟਸ ਸਰਚ ਕਰਨ ਵਾਲੇ ਦੇਸ਼ਾਂ 'ਚ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਮਿਸਰ, ਵੀਅਤਨਾਮ, ਈਰਾਨ, ਮੋਰਾਕੋ, ਭਾਰਤ, ਸਾਊਦੀ ਅਰਬ, ਤੁਰਕੀ, ਫਿਲਪੀਨਜ਼ ਅਤੇ ਪੋਲੈਂਡ ਦਾ ਨੰਬਰ ਆਉਂਦਾ ਹੈ।
ਸ਼੍ਰੀਲੰਕਾ ਸਰਕਾਰ ਨੇ 100 ਤੋਂ ਜ਼ਿਆਦਾ ਸਥਾਨਕ ਤੇ ਕੌਮਾਂਤਰੀ 'ਪੋਰਨ ਸਾਈਟਸ' ਉਤੇ 2009 'ਚ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਸੀ। ਯੁਗਾਂਡਾ ਸਰਕਾਰ ਨੇ 2009 ਵਿਚ 'ਐਂਟੀ ਪੋਰਨੋਗ੍ਰਾਫੀ' ਬਿੱਲ ਪਾਸ ਕੀਤਾ। ਇੰਗਲੈਂਡ ਅਤੇ ਵੇਲਜ਼ ਵਿਚ 'ਪੋਰਨ' ਵੀਡੀਓ ਸਿਰਫ ਲਾਇਸੈਂਸਸ਼ੁਦਾ ਸੈਕਸ ਦੁਕਾਨਾਂ 'ਤੇ ਹੀ ਮੁਹੱਈਆ ਹੋ ਸਕਦੇ ਹਨ। 
'ਪੋਰਨੋਗ੍ਰਾਫੀ' ਦਾ ਉਂਝ ਤਾਂ ਸਮਾਜ ਦੇ ਸਾਰੇ ਵਰਗਾਂ 'ਤੇ ਬੁਰਾ ਅਸਰ ਪੈਂਦਾ ਹੈ ਪਰ ਬੱਚਿਆਂ 'ਤੇ ਇਸ ਦੇ ਪੈਣ ਵਾਲੇ ਸਭ ਤੋਂ ਵੱਧ ਅਸਰ ਨੂੰ ਦੇਖਦਿਆਂ ਭਾਰਤ ਸਰਕਾਰ 'ਪੋਰਨ' ਉਤੇ ਪਾਬੰਦੀ ਲਾਉਣ ਲਈ ਸਕੂਲਾਂ 'ਚ ਜੈਮਰਸ ਲਾਉਣ ਦੀ ਯੋਜਨਾ ਬਣਾ ਰਹੀ ਹੈ।
'ਪੋਰਨ' ਵਿਰੁੱਧ ਛੇੜੀ ਗਈ ਮੁਹਿੰਮ ਦੀ ਲੜੀ ਤਹਿਤ ਚੀਨ ਨੇ ਪਿਛਲੇ ਸਾਲ 1,28,000 ਅਜਿਹੀਆਂ ਇੰਟਰਨੈੱਟ ਵੈੱਬਸਾਈਟਾਂ ਨੂੰ ਬੰਦ ਕੀਤਾ, ਜਿਨ੍ਹਾਂ 'ਤੇ ਅਸ਼ਲੀਲ, ਇਤਰਾਜ਼ਯੋਗ ਅਤੇ ਗਲਤ ਜਾਣਕਾਰੀਆਂ ਮੁਹੱਈਆ ਕਰਵਾਈਆਂ ਗਈਆਂ ਸਨ।
ਅਸ਼ਲੀਲ ਸਮੱਗਰੀ ਅਤੇ ਨਾਜਾਇਜ਼ ਪ੍ਰਿੰਟਿੰਗ ਵਿਰੁੱਧ ਬਣਾਏ ਗਏ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਨ 2017 'ਚ 30.9 ਲੱਖ ਨਾਜਾਇਜ਼ ਸਮੱਗਰੀ ਨੂੰ ਜ਼ਬਤ ਕੀਤਾ ਗਿਆ ਤੇ 1900 ਵਿਅਕਤੀਆਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਕੀਤੇ ਗਏ।
ਅਧਿਕਾਰਤ ਸੂਤਰਾਂ ਅਨੁਸਾਰ ਚੀਨ 'ਚ ਸੂਚਨਾ ਟੈਕਨਾਲੋਜੀ ਮੰਤਰਾਲੇ ਨੇ ਇੰਟਰਨੈੱਟ 'ਤੇ ਅਸ਼ਲੀਲ ਸਮੱਗਰੀ 'ਤੇ ਰੋਕ ਲਾਉਣ ਲਈ ਵਿਆਪਕ ਮੁਹਿੰਮ ਛੇੜੀ ਹੋਈ ਹੈ। ਭਾਰਤ ਤੇ ਹੋਰਨਾਂ ਦੇਸ਼ਾਂ 'ਚ ਵੀ 'ਪੋਰਨੋਗ੍ਰਾਫੀ' ਵਿਰੁੱਧ ਸਖਤ ਮੁਹਿੰਮ ਛੇੜਨ ਦੀ ਲੋੜ ਹੈ, ਨਹੀਂ ਤਾਂ ਇਹ ਸਾਡੀ ਨੌਜਵਾਨ ਪੀੜ੍ਹੀ ਦੀ ਬਰਬਾਦੀ ਦਾ ਕਾਰਨ ਬਣ ਕੇ ਰਹਿ ਜਾਏਗੀ ਕਿਉਂਕਿ 'ਪੋਰਨੋਗ੍ਰਾਫੀ' ਇਕ ਅਜਿਹਾ ਜ਼ਹਿਰ ਹੈ, ਜੋ ਦਿਮਾਗ ਨੂੰ ਹੀ ਨਹੀਂ ਸਗੋਂ ਸਰੀਰ ਨੂੰ ਵੀ ਪੂਰੀ ਤਰ੍ਹਾਂ ਖੋਖਲਾ ਕਰ ਦਿੰਦਾ ਹੈ।      
—ਵਿਜੇ ਕੁਮਾਰ


Vijay Kumar Chopra

Chief Editor

Related News