ਮੁੱਖ ਮੰਤਰੀ ‘ਯੇਦੀਯੁਰੱਪਾ ਗਏ’ ਉਨ੍ਹਾਂ ਦੀ ਥਾਂ ’ਤੇ ਉਨ੍ਹਾਂ ਦੇ ‘ਕਰੀਬੀ ਬੋਮਈ ਆਏ’

07/29/2021 3:19:38 AM

ਦੱਖਣੀ ਭਾਰਤ ’ਚ ਇਕੋ ਇਕ ਭਾਜਪਾ ਸ਼ਾਸਤ ਸੂਬੇ ਕਰਨਾਟਕ ਦੇ ਚਾਰ ਵਾਰ ਮੁੱਖ ਮੰਤਰੀ ਰਹੇ ਬੀ.ਐੱਸ ਯੇਦੀਯੁਰੱਪਾ ਦਾ ਸ਼ੁਰੂ ਤੋਂ ਹੀ ਵਿਵਾਦਾਂ ਨਾਲ ਸਬੰਧ ਰਿਹਾ ਹੈ ਅਤੇ ਅਤੀਤ ’ਚ ਹੋਰਨਾਂ ਗੱਲਾਂ ਦੇ ਇਲਾਵਾ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗਦੇ ਰਹੇ ਹਨ.

2008 ਦੀਆਂ ਚੋਣਾਂ ’ਚ ਕਰਨਾਟਕ ’ਚ ਯੇਦੀਯੁਰੱਪਾ ਦੀ ਅਗਵਾਈ ’ਚ ਪਹਿਲੀ ਭਾਜਪਾ ਸਰਕਾਰ ਬਣਾਉਣ ਦੇ ਲਈ 5 ਵਿਧਾਇਕਾਂ ਦਾ ਪ੍ਰਬੰਧ ਕਰ ਕੇ ਉਨ੍ਹਾਂ ਨੂੰ ਸਰਕਾਰ ਬਣਾਉਣ ’ਚ ਸਹਿਯੋਗ ਦੇਣ ਵਾਲੇ ?? ਕਾਰੋਬਾਰੀ ਬੇਲਾਰੀ ਕੇ ਰੈਡੀ ਭਰਾਵਾਂ ਨਾਲ ਉਨ੍ਹਾਂ ਦੀ ਨੇੜਤਾ ਦੇ ਕਾਰਨ ਵੀ ਵਿਵਾਦ ਪੈਦਾ ਹੋਏ।

ਇਨ੍ਹਾਂ ਹੀ ਰੈਡੀ ਭਰਾਵਾਂ ਨੇ ਨਾਜਾਇਜ਼ ਤੌਰ ’ਤੇ ਲੋਹ ਧਾਤੂ ਦੇਸ਼ ਤੋਂ ਬਾਹਰ ਭੇਜ ਕੇ ਸਰਕਾਰ ਨੂੰ ਲਗਭਗ 3500 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ ਸੀ। ਇਨ੍ਹਾਂ ਦੇ ਦਬਾਅ ਦੇ ਕਾਰਨ ਯੇਦੀਯੁਰੱਪਾ ਨੂੰ 2009 ’ਚ ਆਪਣੀ ਹੀ ਸਰਕਾਰ ਤੋਂ ਆਪਣੀ ਪਸੰਦ ਦੇ ਅਫਸਰਾਂ ’ਤੇ ਆਪਣੀ ਭਰੋਸੇਮੰਦ ਇਕੱਲੀ ਮਹਿਲਾ ਮੰਤਰੀ ਸ਼ੋਭਾ ਕਰੰਦਲਜੇ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣਾ ਪਿਆ ਸੀ ਜੋ ਹੁਣ ਕੇਂਦਰ ’ਚ ਮੰਤਰੀ ਹਨ।

ਕੁਝ ਮਹੀਨਿਆਂ ਤੋਂ ਯੇਦੀਯੁਰੱਪਾ ਨੇ ਸੰਸਦ ਮੈਂਬਰ ਲੜਕੇ ਬੀ.ਵਾਈ. ਵਿਜੇਂਦਰ ਵੱਲੋਂ ਸੂਬਾ ਸਰਕਾਰ ਦੇ ਕੰਮਕਾਜ ’ਚ ਕਥਿਤ ਅਣਉਚਿਤ ਦਖਲਅੰਦਾਜ਼ੀ ਦੇ ਲਗ ਰਹੇ ਦੋਸ਼ਾਂ ਦੇ ਕਾਰਨ ਉੱਥੋਂ ਦੀ ਸਿਆਸਤ ਬਹੁਤ ਜ਼ਿਆਦਾ ਗਰਮਾਈ ਹੋਈ ਸੀ।

ਪਾਰਟੀ ਦੇ ਨਾਰਾਜ਼ ਨੇਤਾਵਾਂ ਦੇ ਅਨੁਸਾਰ ਵਿਜੇਂਦਰ ਖੁਦ ਨੂੰ ਸੁਪਰ ਸੀ.ਐੱਮ. ਦੇ ਵਾਂਗ ਪੇਸ਼ ਕਰਨ ਲੱਗੇ ਸਨ ਅਤੇ ਉਨ੍ਹਾਂ 'ਤੇ ਸੱਤਾ ਦੀ ਦੁਰਵਰਤੋ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗਣ ਲੱਗੇ ਸਨ।ਇਸ ਨਾਲ ਯੇਦੀਯੁਰੱਪਾ ਲਈ ਮੁਸ਼ਕਲ ਪੈਦਾ ਹੋ ਗਈ ਸੀ।

ਹਾਲਾਂਕਿ ਕੁਝ ਹੀ ਦਿਨ ਪਹਿਲਾਂ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਸੀ ਕਿ ਯੇਦੀਯੁਰੱਪਾ ਚੰਗਾ ਕੰਮ ਕਰ ਰਹੇ ਹਨ ਪਰ ਅਚਾਨਕ 25 ਜੁਲਾਈ ਨੂੰ ਯੇਦੀਯੁਰੱਪਾ ਨੇ 25 ਜੁਲਾਈ ਨੂੰ ਅਸਤੀਫਾ ਦੇਣ ਦਾ ਸੰਕੇਤ ਦੇਣ ਦੇ ਬਾਅਦ 26 ਜੁਲਾਈ ਨੂੰ ਅਸਤੀਫਾ ਦੇ ਦਿੱਤਾ।

27 ਜੁਲਾਈ ਨੂੰ ਪਾਰਟੀ ਦੇ ਵਿਧਾਇਕ ਦਰ ਦੀ ਬੈਠਕ ’ਚ ਸੂਬੇ ਦੇ ਗ੍ਰਹਿ, ਕਾਨੂੰਨ ਅਤੇ ਸੰਸਦੀ ਮਾਮਲੇ ਮੰਤਰੀ ਬਸਾਵਰਾਜ ਬੋਮਈ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਜਿਨ੍ਹਾਂ ਨੇ 28 ਜੁਲਾਈ ਨੂੰ ਮੁਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਵਿਧਾਇਕ ਦਲ ਦੀ ਬੈਠਕ ’ਚ ਬੋਮਈ ਦੇ ਨਾਂ ਦਾ ਮੁੱਦਾ ਖੁਦ ਯੇਦੀਯੁਰੱਪਾ ਨੇ ਪੇਸ਼ ਕੀਤਾ ਜਿਸ ’ਤੇ ਸਾਰਿਆਂ ਨੇ ਸਰਵਸੰਮਤੀ ਨਾਲ ਮੋਹਰ ਲਗਾ ਦਿੱਤੀ।

ਹਾਲਾਂਕਿ ਇਸ ਤੋਂ ਪਹਿਲਾਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਕਈ ਨਾਵਾਂ ਤੇ ਵਿਚਾਰ ਕੀਤਾ ਸੀ ਜਿਸ ’ਚ ਆਰ.ਐੱਸ.ਐੱਸ. ਅਤੇ ਭਾਜਪਾ ਦੇ ਵਫਾਦਾਰ ਦਪ ’ਚ ਮਸ਼ਹੂਰ 5 ਵਾਰ ਵਿਧਾਇਰ ਰਹੇ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਐੱਸ. ਅੰਗਾਰਾ ਅਤੇ ਉਪ ਮੁਕ ਮੰਤਰੀ ਗੋਵਿੰਦ ਕਰਜੋਲ ਦੇ ਨਾਂ ਸਭ ਤੋਂ ਅੱਗੇ ਸਨ ਪਰ ਆਖਰੀ ਸਮੇਂ ’ਤੇ ਬੈਠਕ ’ਚ ਬੋਮਈ ਦੇ ਇਲਾਵਾ ਕੋਈ ਹੋਰ ਨਾਂ ਪੇਸ਼ ਨਹੀਂ ਕੀਤਾ ਗਿਆ।

ਨਵੇਂ ਮੁਖ ਮੰਤਰੀ ਨੇ ਚੋਣਾਂ ਤੋਂ ਪਹਿਲਾਂ ਹੀ ਯੇਦੀਯੁਰੱਪਾ ਦੇ ਬੇਟੇ ਅਤੇ ਸੰਸਦ ਮੈਂਬਰ ਡੀ.ਵਾਈ. ਵਿਜੇਂਦਰ ਨੇ ਕਹਿ ਦਿੱਤਾ ਸੀ ਕਿ ਪਾਰਟੀ ਵੱਲੋਂ ਨਵੇਂ ਮੁਖ ਮੰਤਰੀ ਦੀ ਚੋਣ ਹੈਰਾਨ ਕਰਨ ਵਾਲੀ ਹੋਵੇਗੀ।

ਕਹਿਣ ਨੂੰ ਤਾਂ ਯੇਦੀਯੁਰੱਪਾ (78) ਦੇ ਭਾਜਪਾ ਦੇ 75 ਸਾਲ ਦੀ ਉਮਰ ਦੇ ਮਾਪਦੰਡ ਦੇ ਕਾਰਨ ਅਸਤੀਫਾ ਦਿੱਤਾ ਹੈ ਪਰ ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਦੇ ਅਸਤੀਫੇ ਦੇ ਬਾਅਦ ਸੂਬੇ ’ਚ ਭਾਜਪਾ ਦੀ ਨਵੀਂ ਟੀਮ ਗਠਿਤ ਕਰਨ ਦੇ ਲਈ ਤੁਲਨਾਤਮਕ ਨਜਰੀਏ ਤੋਂ ਘੱਟ ਉਮਰ (61) ਦੇ ਬਸਾਵਰਾਜ ਬੋਮਈ ਨੂੰ ਮੁਖ ਮੰਤਰੀ ਬਣਾਇਆ ਹੈ।

ਯੇਦੀਯੁਰੱਪਾ ਦੇ ਸਭ ਤੋਂ ਕਰੀਬੀ ਅਤੇ ਵਿਸ਼ਵਾਸਪਾਤਰ ਹੋਣ ਦੇ ਕਾਰਨ ਬਸਾਵਰਾਜ ਬੋਮਈ ਨੂੰ ਚੁਣਿਆ ਗਿਆ ਹੈ ਕਿਉਂਕਿ ਇਸ ਸਮੇਂ ਯੇਦੀਯੁਰੱਪਾ ਦਾ ਪਸੰਦੀਦਾ ਉਮੀਦਵਾਰ ਨਾ ਚੁਣਨਾ ਅਗਲੀਆਂ ਚੋਣਾਂ ’ਚ ਭਾਜਪਾ ਦੇ ਲਈ ਮਹਿੰਗਾ ਪੈ ਸਕਦਾ ਹੈ।

ਯੇਦੀਯੁਰੱਪਾ ਦੇ ਵਾਂਗ ਹੀ ਬਸਾਵਰਾਜ ਬੋਮਈ ਦੇ ਵੀ ‘ਲਿੰਗਾਇਤ’ ਭਾਈਚਾਰੇ ਨਾਲ ਸਬੰਧਤ ਹੋਣ ਦੇ ਕਾਰਨ ਲੰਗਾਇਤ ਭਾਈਚਾਰੇ ’ਚ ਇਸ ਤਬਦੀਲੀ ਨਾਲ ਨਰਾਜ਼ਗੀ ਵੀ ਪੈਦਾ ਨਹੀਂ ਹੋਵੇਗੀ। ਯੇਦੀਯੁਰੱਪਾ ਦੇ ਇਲਾਵਾ ਭਾਜਪਾ ਦੇ ਕੇਂਦਰੀ ਨੇਤਾਵਾਂ ਨਾਲ ਨੇੜਤਾ ਦੀ ਉਨ੍ਹਾਂ ਦੀ ਚੋਣ ਦੇ ਮੁਖ ਕਾਰਨਾਂ ’ਚ ਦੱਸਿਆ ਜਾ ਰਿਹਾ ਹੈ

ਕੁਲ ਮਿਲਾ ਕੇ ਕੇਂਦਰੀ ਭਾਜਪਾ ਲੀਡਰਸ਼ਿਪ ਨੂੰ ਯੇਦੀਯੁਰੱਪਾ ਦੀ ਥਾਂ ’ਤੇ ਬਸਾਵਰਾਜ ਬੋਮਈ ਦੀ ਨਿਯੁਕਤੀ ਕਰਨ ਦਾ ਕਦਮ ਸੋਚ-ਸਮਝ ਕੇ ਹੀ ਚੁੱਕਿਆ ਹੋਵੇਗਾ ਪਰ ਯੇਦੀਯੁਰੱਪਾ ਦੀ ਥਾਂ ’ਤੇ ਉਨ੍ਹਾਂ ਦੀ ‘ਸਿਫਾਰਿਸ਼’ ’ਤੇ ਨਿਯੁਕਤ ਕੀਤੇ ਗਏ ਬੋਮਈ ਉਨ੍ਹਾਂ ਦੇ ਛਾਂ ਤੋਂ ਨਿਕਲ ਕੇ ਆਜ਼ਾਦ ਤੌਰ ’ਤੇ ਕੰਮ ਕਰ ਸਕਦੇ ਹਨ ਜਾਂ ਨਹੀਂ ਇਸ ਦਾ ਜਵਾਬ ਤਾਂ ਭਵਿੱਖ ’ਚ ਹੀ ਦੇਵੇਗਾ। ਉਂਝ ਵੀ ਕਿਸੇ ਇਕ ਵਿਅਕਤੀ ਨੂੰ ਇਕਦਮ ਸ਼ਾਸਨ ਕਰਨ ਦੀ ਇਜਾਜ਼ਤ ਦੇਣਾ ਭ੍ਰਿਸ਼ਟਾਚਾਰ ਵੱਧਦਾ ਹੈ।

ਸਮੇਂ ਦੀ ਲੋੜ ਦੇ ਅਨੁਸਾਰ ਯੇਦੀਯੁਰੱਪਾ ਦੀ ਥਾਂ ’ਤੇ ਭਾਜਪਾ ਲੀਡਰਸ਼ਿਪ ਨੇ ਤੁਲਨਾਤਮਕ ਨਜ਼ਰੀਏ ਨਾਲ ਯੂਥ ਆਗੂ ਨੂੰ ਕਰਨਾਟਕ ਦੀ ਵਾਗਡੋਰ ਸੌਂਪੀ ਹੈ। ਹੁਣ ਇਹ ਦੇਕਣਾ ਦਿਲਚਸਪ ਹੋਵੇਗਾ ਕਿ ਉਹ ਸੂਬੇ ਦੀ ਜਨਤਾ ਨੂੰ ਕਿਹੋ ਜਿਹਾ ਸ਼ਾਸਨ ਮੁਹੱਈਆ ਕਰਦੇ ਹਨ ਅਤੇ ਅੰਤ ਦੇਸ਼ ਦੇ ਹੋਰਨੰ ਸੂਬਿਆਂ ਦੇ ਨਾਲ ਜਾਰੀ ਗੋਦਾਵਰੀ ਜਲ ਵਿਵਾਦ ਅਤੇ ਮਹਾਰਾਸ਼ਟਰ ਦੇ ਨਾਲ ਚੱਲ ਰਹੇ ਸਰਹੱਦ ਦੇ ਵਿਵਾਦ ਆਦਿ ਸਮੱਸਿਆਵਾਂ ਨੂੰ ਕਿਸ ਤਰ੍ਹਾਂ ਸੁਲਝਾਉਂਦੇ ਹਨ।

ਵਿਜੇ ਕੁਮਾਰ


Bharat Thapa

Content Editor

Related News