ਰਾਮਨਗਰੀ-ਅਯੁੱਧਿਆ ਦੇ ਹਵਾਈ ਅੱਡੇ ਦਾ ਨਾਂ ‘ਮਹਾਰਿਸ਼ੀ ਵਾਲਮੀਕਿ’ ’ਤੇ ਰੱਖਣਾ ਸ਼ਲਾਘਾਯੋਗ

Saturday, Dec 30, 2023 - 05:28 AM (IST)

ਰਾਮਨਗਰੀ ਅਯੁੱਧਿਆ ’ਚ 2.7 ਏਕੜ ਜ਼ਮੀਨ ’ਤੇ ਨਿਰਮਾਣ ਅਧੀਨ ਲਗਭਗ 162 ਫੁੱਟ ਉੱਚੇ ਸ਼ਾਨਦਾਰ ਰਾਮ ਮੰਦਰ ਦੀ 22 ਜਨਵਰੀ, 2024 ਨੂੰ ਪ੍ਰਾਣ-ਪ੍ਰਤਿਸ਼ਠਾ ਦਾ ਸ਼ੁੱਭ ਦਿਨ ਨੇੜੇ ਆ ਰਿਹਾ ਹੈ ਅਤੇ ਰਾਮ ਭਗਤਾਂ ਦਾ ਉਤਸ਼ਾਹ ਵੀ ਵਧਦਾ ਜਾ ਰਿਹਾ ਹੈ।

ਉੱਥੇ ਹੀ 27 ਦਸੰਬਰ ਨੂੰ ਅਯੁੱਧਿਆ ਜੰਕਸ਼ਨ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ‘ਅਯੁੱਧਿਆ ਧਾਮ ਜੰਕਸ਼ਨ’ ਕਰ ਦਿੱਤਾ ਗਿਆ। ਅਯੁੱਧਿਆ ’ਚ ਨਵੇਂ ਹਵਾਈ ਅੱਡੇ ਦਾ ਨਾਂ ਵੀ ‘ਮਹਾਰਿਸ਼ੀ ਵਾਲਮੀਕਿ’ ਦੇ ਨਾਂ ’ਤੇ ‘ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡਾ ਅਯੁੱਧਿਆ ਧਾਮ’ ਰੱਖ ਦਿੱਤਾ ਗਿਆ ਹੈ।

ਮਹਾਰਿਸ਼ੀ ਵਾਲਮੀਕਿ ਨੇ ਹੀ ਆਪਣੇ ਆਸ਼ਰਮ ’ਚ ਸੀਤਾ ਜੀ ਨੂੰ ਸ਼ਰਨ ਦਿੱਤੀ ਸੀ ਅਤੇ ਇੱਥੇ ਹੀ ਸੀਤਾ ਜੀ ਨੇ ਆਪਣੇ ਬਨਵਾਸ ਦਾ ਅੰਤਿਮ ਸਮਾਂ ਬਿਤਾਇਆ ਅਤੇ ਸ਼੍ਰੀ ਰਾਮ ਦੇ ਪੁੱਤਰਾਂ ਲਵ ਅਤੇ ਕੁਸ਼ ਨੂੰ ਜਨਮ ਦਿੱਤਾ।

ਅਯੁੱਧਿਆ ਦੇ ਅਤਿਆਧੁਨਿਕ ਹਵਾਈ ਅੱਡੇ ਦਾ ਪਹਿਲਾ ਪੜਾਅ 1450 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਹਵਾਈ ਅੱਡੇ ਦੇ ਟਰਮੀਨਲ ਦਾ ਖੇਤਰਫਲ 6500 ਵਰਗ ਮੀਟਰ ਹੈ ਅਤੇ ਇਹ ਹਵਾਈ ਅੱਡਾ ਹਰ ਸਾਲ ਲਗਭਗ 10 ਲੱਖ ਯਾਤਰੀਆਂ ਦੀ ਸੇਵਾ ਕਰੇਗਾ। - ਵਿਜੇ ਕੁਮਾਰ


Anmol Tagra

Content Editor

Related News