ਦੇਸ਼ ਦੇ ਮਦਰੱਸਿਆਂ ’ਚ ਗੂੰਜਿਆ ‘ਦਿਲ ਕੀ ਧੜਕਨ ਹੈ ਹਮਾਰਾ ਵਤਨ’

08/17/2022 1:21:08 AM

ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ 15 ਅਗਸਤ ਨੂੰ ਧੂਮਧਾਮ ਨਾਲ ਮਨਾਈ ਗਈ। ਦੇਸ਼ ਦੇ ਮਦਰੱਸਿਆਂ ’ਚ ਵੀ ਤਿਰੰਗੇ ਲਹਿਰਾ ਕੇ ਆਜ਼ਾਦੀ ਦੇ ਜਸ਼ਨ ਨੂੰ ਚਾਰ ਚੰਨ ਲਗਾਏ ਗਏ ਅਤੇ ਉਨ੍ਹਾਂ ’ਚ ਬੱਚਿਆਂ ਅਤੇ ਵੱਡਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਲਖਨਊ ਦੀਆਂ ਸੜਕਾਂ ’ਤੇ 15 ਅਗਸਤ ਤੋਂ ਇਕ ਦਿਨ ਪਹਿਲਾਂ ਹੀ ਵੱਡੀ ਗਿਣਤੀ ’ਚ ਮਦਰੱਸਿਆਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਤਿਰੰਗਾ ਯਾਤਰਾ ਕੱਢੀ ਅਤੇ ‘ਹਿੰਦੁਸਤਾਨ ਜ਼ਿੰਦਾਬਾਦ’ ਦੇ ਨਾਅਰੇ ਬੁਲੰਦ ਕਰ ਕੇ ਏਕਤਾ ਦਾ ਸੰਦੇਸ਼ ਿਦੱਤਾ।
* ਇਸਲਾਮ ਦੀ ਸਿੱਖਿਆ ਦੇ ਪ੍ਰਮੁੱਖ ਕੇਂਦਰ ਸਹਾਰਨਪੁਰ ਦੇ ‘ਦਾਰੂਲ ਉਲੂਮ ਦੇਵਬੰਦ’ ’ਚ ‘ਮੋਹਤਮਿਮ ਮੁਫਤੀ ਅਬੁਲ ਕਾਸਿਮ ਨੋਮਾਨੀ’ ਅਤੇ ‘ਜਮੀਅਤ ਉਲੇਮਾ-ਏ-ਹਿੰਦ’ ਦੇ ਰਾਸ਼ਟਰੀ ਪ੍ਰਧਾਨ ਮੌਲਾਨਾ ਅਰਸ਼ਦ ਮਦਨੀ ਨੇ ਝੰਡਾ ਲਹਿਰਾਇਆ ਅਤੇ ਆਜ਼ਾਦੀ ਸੰਗਰਾਮ ’ਚ ਦਾਰੂਲ ਉਲੂਮ ਤੇ ਉਲੇਮਾ (ਵਿਦਵਾਨਾਂ) ਦੀਆਂ ਕੁਰਬਾਨੀਆਂ ਬਾਰੇ ਦੱਸਿਆ।
* ਇਟਾਵਾ ਦੇ ‘ਮਦਰੱਸਾ ਦਾਰੂਲ ਉਲਮੂ ਚਿਸ਼ਤੀਆ’ ਦੇ ਵਿਦਿਆਰਥੀਆਂ ਨੇ ਝੰਡਾ ਲਹਿਰਾਉਣ ਦੇ ਬਾਅਦ ਰਾਸ਼ਟਰ ਗੀਤ ਅਤੇ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ’ ਵਰਗੇ ਗੀਤ ਗਾਏ ਅਤੇ ‘ਤਿਰੰਗਾ ਜਾਗਰੂਕਤਾ ਰੈਲੀ’ ਕੱਢੀ।
* ਮਦਰੱਸੇ ਦੇ ਪ੍ਰਿੰਸੀਪਲ ਇਮਰਾਨ ਅਹਿਮਦ ਨੇ ਬੱਚਿਆਂ ਨੂੰ ਆਜ਼ਾਦੀ ਸੰਗਰਾਮ ’ਚ ਕ੍ਰਾਂਤੀਕਾਰੀਆਂ ਦੇ ਬਲੀਦਾਨ, ਉਲੇਮਾ ਦੀ ਮਹੱਤਵਪੂਰਨ ਭੂਮਿਕਾ ਦੇ ਬਾਰੇ ’ਚ ਦੱਸਦੇ ਹੋਏ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੇ ਬਲੀਦਾਨ ਨੂੰ ਯਾਦ ਰੱਖਣਾ ਨਵੀਂ ਪੀੜ੍ਹੀ ਦਾ ਫਰਜ਼ ਹੈ।
* ਮੁਜ਼ੱਫਰਨਗਰ ’ਚ ਸਾਰੇ ਮਦਰੱਸਿਆਂ ਨੇ ਝੰਡਾ ਲਹਿਰਾਇਆ ਅਤੇ ਚਾਰਾਂ ਕੰਧਾਂ ’ਤੇ ਤਿਰੰਗਾ ਲਗਾ ਕੇ ਆਜ਼ਾਦੀ ਦੇ ਜਸ਼ਨ ਨੂੰ ਚਾਰ ਚੰਨ ਲਾਏ ਅਤੇ ਨੌਜਵਾਨਾਂ ਨੇ ਆਪਣੇ ਮੋਟਰਸਾਈਕਲਾਂ ਨੂੰ ਤਿਰੰਗਿਆਂ ਨਾਲ ਸਜਾ ਕੇ ਰੈਲੀ ਵੀ ਕੱਢੀ।
* ਬੁਲੰਦ ਸ਼ਹਿਰ ’ਚ ‘ਉਪਰ ਕੋਟ’ ਸਥਿਤ ‘ਮਦਰੱਸਾ ਕਾਸਮੀਆ ਅਰਬੀਆ ਇਸਲਾਮੀਆ’ ’ਚ ਵੀ ਧੂਮਧਾਮ ਨਾਲ ਜਸ਼ਨ-ਏ-ਆਜ਼ਾਦੀ ਮਨਾਇਆ ਗਿਆ ਅਤੇ ਵਿਦਿਆਰਥੀਆਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰੱਖਣ ਦੀ ਕਸਮ ਖਾਧੀ।
* ਗੋਂਡਾ ਦੇ ਕਸਬਾ ਧਾਨੇਪੁਰ ਸਥਿਤ ਮਦਰੱਸਿਆਂ ਦੇ ਸੰਚਾਲਕਾਂ ਨੇ ਤਿਰੰਗਾ ਯਾਤਰਾ ਕੱਢੀ ਜਿਸ ’ਚ ਹਿੰਦੂਆਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਿਲਆ। ਗੋਂਡਾ ਦੇ ਹੀ ਕਸਬਾ ‘ਇਟਿਆਥੋਕ’ ’ਚ ਸਥਿਤ ‘ਗੁਲਸ਼ਨ-ਏ-ਬਰਕਾਤ ਮਦਰੱਸਾ’ ਅਤੇ ‘ਮਦਰੱਸਾ ਉਸਮਾਨੀਆ’ ’ਚ ਪੜ੍ਹਨ ਵਾਲੇ ਵਿਦਿਆਰਥੀ-ਵਿਦਿਆਰਥਣਾਂ ’ਨੇ ਇਕੱਠਿਆ ਜਲੂਸ ਕੱਢ ਕੇ ਦੇਸ਼ਭਗਤੀ ਦੇ ਨਾਅਰੇ ਲਾਏ।
* ਆਜ਼ਮਗੜ੍ਹ ’ਚ ਮੁਬਾਰਕਪੁਰ ਦੇ ਮਦਰੱਸਿਆਂ ’ਚ ਪੜ੍ਹਨ ਵਾਲੇ ਛੋਟੇ ਬੱਚੇ-ਬੱਚੀਆਂ ਨੇ ਤਿਰੰਗਾ ਹੱਥ ’ਚ ਲੈ ਕੇ ‘ਦਿਲ ਕੀ ਧੜਕਨ ਹੈ ਹਮਾਰਾ ਵਤਨ’ ਅਤੇ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ’ ਵਰਗੇ ਦੇਸ਼ ਭਗਤੀ ਦੇ ਗੀਤ ਗਏ।
* ਆਜ਼ਮਗੜ੍ਹ ’ਚ ਹੀ ‘ਰਾਨੀ ਕੀ ਸਰਾਏ’ ਦੇ ਮਦਰੱਸਾ ‘ਅਨਵਾਰੁਲ ਉਲੂਮ’ ’ਚ ਛੋਟੇ-ਛੋਟੇ ਬੱਚਿਆਂ ਨੇ ਰਾਸ਼ਟਰਗਾਨ ‘ਜਨ ਗਣ ਮਨ ਅਧਿਨਾਇਕ ਜਯ ਹੋ’ ਗਾ ਕੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਇਆ।
* ਮੁਬਾਰਕਪੁਰ ਦੇ ‘ਮਦਰੱਸਾ ਇਸਲਾਮੀਆ ਅਸ਼ਰਫੀਆ’ ਦੇ ਅਧਿਆਪਕ ਮੁਹੰਮਦ ਤੁਫੈਲ ਨੇ ਬੱਚਿਆਂ ਨੂੰ ਆਜ਼ਾਦੀ ਦੇ ਵੀਰ ਸ਼ਹੀਦਾਂ ਦੇ ਵਿਸ਼ੇ ’ਚ ਦੱਸਿਆ ਕਿ ਕਿੰਨੀਆਂ ਕੁਰਬਾਨੀਆਂ ਦੇ ਕੇ ਸਾਨੂੰ ਇਹ ਆਜ਼ਾਦੀ ਮਿਲੀ ਹੈ।
* ਉੱਨਾਵ ’ਚ ਮਦਰੱਸਿਆਂ ਦੇ ਵਿਦਿਆਰਥੀਆਂ ਨੇ ਚਾਰਟ ’ਤੇ ਚਿੱਤਰਕਾਰੀ ਕਰ ਕੇ ਤਿਰੰਗਾ ਅਤੇ ਭਾਰਤ ਦਾ ਨਕਸ਼ਾ ਬਣਾਇਆ। ਇਸ ਦੇ ਨਾਲ ਹੀ ‘ਪਿਆਰਾ-ਪਿਆਰਾ ਹਿੰਦ ਹਮਾਰਾ’ ਨਾਅਰੇ ਲਾਉਂਦੇ ਹੋਏ ਤਿਰੰਗਾ ਯਾਤਰਾ ਕੱਢੀ।
* ਇਸੇ ਤਰ੍ਹਾਂ ‘ਮਦਰੱਸਾ ਜਮੀਯਤੁਲ ਮਦੀਨਾ’ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ’ਚ ਪੋਸਟਰਾਂ ਦੇ ਰਾਹੀਂ ਦੇਸ਼ ਦੀ ਗੰਗਾ-ਜਮੁਨੀ ਤਹਿਜ਼ੀਬ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ।
* ਸੰਭਲ ਦੇ ਮਦਰੱਸਾ ‘ਅਜਮਲ ਉਲ ਉਲੂਮ’ ’ਚ ਵੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਤਿਰੰਗਾ ਲਹਿਰਾਇਆ ਅਤੇ ਦੇਸ਼ ਦੀ ਸ਼ਾਨ ’ਚ ਗੀਤ ਗਾਏ।
* ਉੱਤਰ ਪ੍ਰਦੇਸ਼ ਦੇ ਇਲਾਵਾ ਜੰਮੂ ’ਚ ਬਹੂ ਵਿਧਾਨ ਸਭਾ ਹਲਕੇ ਦੇ ‘ਬਠਿੰਡੀ’ ਮਦਰੱਸੇ ’ਚ ਆਜ਼ਾਦੀ ਦਾ ਅਮ੍ਰਿਤ ਮਹਾਉਤਸਵ ਦੇ ਅਧੀਨ ‘ਹਰ ਘਰ ਤਿਰੰਗਾ’ ਮੁਹਿੰਮ ’ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਸੈਂਕੜੇ ਬੱਚਿਆਂ ਨੇ ‘ਹਿੰਦੁਸਤਾਨ ਜ਼ਿੰਦਾਬਾਦ’ ਅਤੇ ‘ਸਾਰੇ ਜਹਾਂ ਸੇ ਅੱਛਾ ਿਹੰਦੋਸਤਾਂ ਹਮਾਰਾ’ ਦੇ ਨਾਅਰੇ ਲਾਏ। ਮਦਰੱਸੇ ’ਚ ਹਾਜ਼ਰ ਸਾਰੇ ਲੋਕਾਂ ਦਾ ਜੋਸ਼ ਦੇਖਦੇ ਹੀ ਬਣਦਾ ਸੀ।
* ਹਿਮਾਚਲ ਪ੍ਰਦੇਸ਼ ’ਚ ਵੀ ਸ਼ਿਮਲਾ ਦੇ ਬਾਲੂਗੰਜ ’ਚ ਤਿਰੰਗਾ ਯਾਤਰਾ ਅਤੇ ਮਦਰੱਸਾ ਮਿਸਸਰਵਾਲਾ ’ਚ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
* ਇਸੇ ਤਰ੍ਹਾਂ ਹਰਿਆਣਾ ਦੇ ਗੁੜਗਾਂਵ ’ਚ 12 ਅਗਸਤ ਨੂੰ ਜੁੰਮੇ ਦੀ ਨਮਾਜ਼ ਤੋਂ ਪਹਿਲਾਂ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੇ ਬਾਅਦ ਰਾਸ਼ਟਰ ਗੀਤ ਗਾ ਕੇ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾ ਕੇ ਆਪਣੀ ਖੁਸ਼ੀ ਜ਼ਾਹਿਰ ਕਰ ਕੇ ਸਿੱਧ ਕਰ ਦਿੱਤਾ ਹੈ ਕਿ ਰੰਗ-ਰੂਪ, ਨਸਲ ਅਤੇ ਜਾਤੀ ਭਾਵੇਂ ਜੋ ਵੀ ਹੋਵੇ, ਮੂਲ ਤੌਰ ’ਤੇ ਅਸੀਂ ਇਕ ਹਾਂ ਅਤੇ ਇਕ ਹੀ ਰਹਾਂਗੇ।
ਏਕ ਹੈ ਅਪਨੀ ਜ਼ਮੀਂ, ਏਕ ਹੈ ਅਪਨਾ ਗਗਨ,
ਏਕ ਹੈ ਅਪਨਾ ਜਹਾਂ, ਏਕ ਹੈ ਅਪਨਾ ਵਤਨ,
ਅਪਨੇ ਸਭੀ ਸੁਖ ਏਕ ਹੈਂ, ਅਪਨੇ ਸਭੀ ਗਮ ਏਕ ਹੈਂ,
ਆਵਾਜ਼ ਦੋ, ਆਵਾਜ਼ ਦੋ, ਹਮ ਏਕ ਹੈਂ, ਹਮ ਏਕ ਹੈਂ।

ਵਿਜੇ ਕੁਮਾਰ


Karan Kumar

Content Editor

Related News