ਇਸ ਐਪ ਦੀ ਮਦਦ ਨਾਲ ਯਾਦ ਕਰੇ ਆਪਣੇ ਬੀਤੇ ਹੋਏ ਪਲ

05/23/2017 7:09:20 PM

ਜਲੰਧਰ— ਤਕਨੋਲਜੀ ਦੇ ਇਸ ਯੁਗ ''ਚ ਆਏ ਦਿਨ ਕਈ ਇਸ ਤਰ੍ਹਾਂ ਦੀਆਂ ਐਪਸ ਹਨ ਜੋ ਸਾਡੇ ਲਈ ਬਹੁਤ ਉਪਯੋਗੀ ਸਾਬਿਤ ਹੋ ਰਹੀਆਂ ਹਨ। ਅਜ ਅਸੀਂ ਤੁਹਾਨੂੰ Timehop ਨਾਂ ਦੀ ਇਕ ਇਸ ਤਰ੍ਹਾਂ ਦੇ ਐਪ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਫੈਸਬੁੱਕ ਦੇ ''ਆਨ ਦਿਸ ਡੇ'' ਫੀਚਰ ਦੀ ਤਰ੍ਹਾਂ ਬੀਤੇ ਸਾਲਾ ''ਚ ਕੀਤੇ ਗਏ ਪੋਸਟ ਨੂੰ ਦੁਬਾਰ ਦੇਖ ਸਕਦੇ ਹੋ। 
Timehop ਐਪ— ਇਸ ਦੇ ਬਾਰੇ ਗੱਲ ਕਰੀਏ ਤਾਂ ਸਵੇਰ ਹੁੰਦੇ ਹੀ ਨੋਟਿਫਿਕੇਸ਼ਨ ਦੇਖ ਕੇ ਇਹ ਦੱਸਦਾ ਹੈ ਕਿ ਠੀਕ ਇਕ ਸਾਲ ਪਹਿਲੇ ਯੂਜ਼ਰਸ ਨੇ ਕਿਹੜੀ ਫੋਟੋ, ਵੀਡੀਓ ਜਾਂ ਸਟੇਟਸ ਪੋਸਟ ਕੀਤਾ ਸੀ। ਦੱਸਣਯੋਗ ਹੈ ਕਿ ਇਹ ਐਪ ਸੋਸ਼ਲ ਮੀਡੀਆ ਨਾਲ Connect ਹੋ ਕੇ ਕੰਮ ਕਰਦਾ ਹੈ। ਇਸ ਐਪ ਨੂੰ ਗੂਗਲ ਪਲੇ ਸਟੋਰ ਤੋਂ ਆਸਾਨੀ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ।

 


Related News