ਗੂਗਲ ਨੇ ਪਹਿਲੀ ਵਾਰ ਪੇਸ਼ ਕੀਤਾ ਆਪਣੇ android os ਦਾ ਡਿਸਟ੍ਰੀਬਿਊਸ਼ਨ ਚਾਰਟ

Friday, Nov 06, 2015 - 03:53 PM (IST)

ਗੂਗਲ ਨੇ ਪਹਿਲੀ ਵਾਰ ਪੇਸ਼ ਕੀਤਾ ਆਪਣੇ  android os ਦਾ ਡਿਸਟ੍ਰੀਬਿਊਸ਼ਨ ਚਾਰਟ

ਜਲੰਧਰ— ਸਤੰਬਰ ਦੇ ਮਹੀਨੇ ਤੱਕ Android ਦਾ  Lollipop ਅਪਡੇਟ ਮਾਰਕੀਟ ''ਚ ਆਪਣੀ 20% ਤੱਕ ਦੀ ਜਗ੍ਹਾ ਬਣਾ ਚੁੱਕਿਆ ਸੀ। ਇਸ ਅੰਕੜੇ ਨੂੰ ਜ਼ਿਆਦਾ ਵਧੀਆ ਨਹੀਂ ਕਿਹਾ ਜਾ ਸਕਦਾ ਕਿਉਂਕਿ Google ਵੱਲੋਂ ਅਜੇ ਤੱਕ ਪੇਸ਼ ਕੀਤੇ Android ਆਪ੍ਰੇਟਿੰਗ ਸਿਸਟਮਜ਼ ''ਚ ਇਸ ਦੀ ਜਗ੍ਹਾ 0.3% ਹੀ ਹੈ।
ਜੀ ਹਾਂ Google ਨੇ ਇਕ ਚਾਰਟ ਪੇਸ਼ ਕੀਤਾ ਹੈ, ਜਿਸ ''ਚ Google ਦੇ os Froyo 2.2 ਤੋਂ ਲੈ ਕੇ Marshmallow 6.0 ਤੱਕ ਦੀ ਮਾਰਕੀਟ ਡਿਸਟ੍ਰੀਬਿਊਸ਼ਨ ਦੱਸੀ ਗਈ ਹੈ। 
Lollipop ਨੇ 2% ਦੇ ਵਾਧੇ ਨਾਲ ਇਸ ਮਹੀਨੇ 25.6% ਮਾਰਕੀਟ ਕਵਰ ਕੀਤੀ ਤੇ kitkat 38.9% ਤੋਂ ਘੱਟ ਕੇ 37.8%  ''ਤੇ ਆ ਗਿਆ ਹੈ। Jelly bean ਪਿਛਲੇ ਮਹੀਨੇ ਤੋਂ 1.2% ਦੇ ਘਾਟੇ ਨਾਲ 29.% ''ਤੇ ਹੈ।  android ਦੇ 3 ਸਭ ਤੋਂ ਪੁਰਾਣੇ Gngerbread, Froyo ਤੇ Ice Cream Sandwich ਕ੍ਰਮਵਾਰ 3.8%, 0.2% ਤੇ 0.1% ਦੇ ਘਾਟੇ ਨਾਲ ਚਾਰਟ ''ਤੇ ਬਣੇ ਹੋਏ ਹਨ।


Related News