ਗੁਰੂ ਕਾ ਬਾਗ ਵਿਖੇ ਮੱਥਾ ਟੇਕਣ ਆਇਆਂ ’ਤੇ ਹਮਲਾ, 6 ਵਿਰੁੱਧ ਮਾਮਲਾ ਦਰਜ

Wednesday, Feb 14, 2024 - 05:45 PM (IST)

ਗੁਰੂ ਕਾ ਬਾਗ ਵਿਖੇ ਮੱਥਾ ਟੇਕਣ ਆਇਆਂ ’ਤੇ ਹਮਲਾ, 6 ਵਿਰੁੱਧ ਮਾਮਲਾ ਦਰਜ

ਗੁਰੂ ਕਾ ਬਾਗ (ਭੱਟੀ) : ਥਾਣਾ ਝੰਡੇਰ ਦੀ ਪੁਲਸ ਵੱਲੋਂ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਮੱਥਾ ਟੇਕਣ ਆਏ ਸ਼ਰਧਾਲੂਆਂ ਤੇ ਉਸ ਦੇ ਸਹੁਰੇ ਪਰਿਵਾਰ ਵੱਲੋਂ ਹਮਲਾ ਕਰਨ ਦੇ ਦੋਸ਼ਾਂ ਹੇਠ 6 ਲੋਕਾਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਏ. ਐੱਸ. ਆਈ ਤਲਵਿੰਦਰ ਸਿੰਘ ਨੇ ਦੱਸਿਆ ਕਿ ਰਾਕੇਸ਼ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਵਾਰਡ ਨੰਬਰ 5 ਰਾਜਾਸਾਂਸੀ ਨੇ ਪੁਲਸ ਨੂੰ ਬਿਆਨ ਦਿੱਤੇ ਹਨ ਕਿ 15-0-2024 ਨੂੰ ਉਹ ਆਪਣੇ ਲੜਕੇ ਨਿਸਾਨ ਸਿੰਘ, ਪਿਤਾ ਅਜੀਤ ਸਿੰਘ, ਮਾਤਾ ਵੀਰ ਕੌਰ, ਭੈਣ ਨੀਲਮ ਕੌਰ ਪਤਨੀ ਅਵਤਾਰ ਸਿੰਘ ਅਤੇ ਜੀਜੇ ਅਵਤਾਰ ਸਿੰਘ ਵਾਸੀ ਰਾਜਾਸਾਂਸੀ ਅਤੇ ਉਸ ਦਾ ਬੇਟਾ-ਬੇਟੀ ਸਮੇਤ ਆਪਣੀ ਗੱਡੀ ਆਈ 10 ਨੰਬਰੀ ਪੀ ਬੀ 02-ਬੀ ਡੀ-8498 ਅਤੇ ਗੱਡੀ ਇਨੋਵਾ ਤੇ ਸਵਾਰ ਹੋ ਕੇ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਮੱਥਾ ਟੇਕਣ ਲਈ ਆਏ ਸੀ ਤੇ ਗੱਡੀਆ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਖੜੀਆਂ ਕਰਕੇ ਜਦ ਉਹ ਸਾਰੇ ਜਾਣੇ ਮੱਥਾ ਟੇਕ ਕੇ ਗੱਡੀਆ ਵਿਚ ਬੈਠ ਕੇ ਉਥੋਂ ਚੱਲਣ ਲੱਗੇ ਤਾਂ ਵਕਤ ਕਰੀਬ 6:30 ਵਜੇ ਸ਼ਾਮ ਉਸਦੀ ਗੱਡੀ ਵੱਲ ਨੂੰ ਉਸਦੀ ਪਤਨੀ ਨੇ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਉਨ੍ਹਾਂ ਦੀਆਂ ਗੱਡੀਆਂ ਰੋਕ ਲਈਆਂ।

ਇਸ ਦੌਰਾਨ ਉਕਤ ਵਲੋਂ ਮੇਰੀ ਤੇ ਮੇਰੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ ਗਈ ਅਤੇ ਗੱਡੀਆ ਦੀ ਭੰਨ ਤੋੜ ਕੀਤੀ। ਇਸ ’ਤੇ ਥਾਣਾ ਝੰਡੇਰ ਦੀ ਪੁਲਸ ਵੱਲੋਂ ਉਕਤ ਵਿਅਕਤੀ ਦੇ ਬਿਆਨਾਂ ’ਤੇ ਕੰਵਲਜੀਤ ਕੌਰ ਪੁੱਤਰੀ ਗੁਰਨਾਮ ਸਿੰਘ, ਮਲਕੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀਆਨ ਲੋਪੋਕੇ, ਤਰਸੇਮ ਸਿੰਘ, ਜੱਜ ਸਿੰਘ, ਸਤਨਾਮ ਸਿੰਘ, ਬੱਬਲੂ ਪੁੱਤਰ ਤਰਸੇਮ ਸਿੰਘ ਵਾਸੀ ਕਰਾਲੀਆਂ ਖ਼ਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।


author

Gurminder Singh

Content Editor

Related News