ਸਰਕਾਰੀਆ ਦੀ ਅਗਵਾਈ ’ਚ ਅੱਖਾਂ ਦਾ ਫ੍ਰੀ ਕੈਂਪ 8 ਨੂੰ ਲਾਇਆ ਜਾਵੇਗਾ : ਸ਼ੈਲੀ

Thursday, Dec 06, 2018 - 02:08 PM (IST)

ਸਰਕਾਰੀਆ ਦੀ ਅਗਵਾਈ ’ਚ ਅੱਖਾਂ ਦਾ ਫ੍ਰੀ ਕੈਂਪ 8 ਨੂੰ ਲਾਇਆ ਜਾਵੇਗਾ : ਸ਼ੈਲੀ

ਅੰਮ੍ਰਿਤਸਰ (ਸਤਨਾਮ) - ਆਈ ਬਲਾਈਂਡਿਡ ਸੋਸਾਇਟੀ ਦੀ ਸਹਾਇਤਾ ਨਾਲ ਬਲਾਕ ਚੋਗਾਵਾਂ ਦੇ 60 ਪਿੰਡਾਂ ਦਾ ਇਕ ਵਿਸ਼ਾਲ ਅੱਖਾਂ ਦਾ ਫ੍ਰੀ ਕੈਂਪ 8 ਦਸੰਬਰ ਦਿਨ ਸ਼ਨੀਵਾਰ ਨੂੰ ਪਿੰਡ ਲੋਪੋਕੇ ਦੇ ਸਰਕਾਰੀ ਹਸਪਤਾਲ ਵਿਖੇ ਲਾਇਆ ਜਾ ਰਿਹਾ ਹੈ। ਇਸ ਸਬੰਧੀ ਕੈਬਨਿਟ ਮੰਤਰੀ ਸੁੱਖ ਸਰਕਾਰੀਆ ਦੇ ਸਿਆਸੀ ਸਲਾਹਕਾਰ ਸ਼ੈਲਿੰਦਰ ਸਿੰਘ ਸ਼ੈਲੀ ਨੇ ਅੱਜ ਦਰਜਨਾਂ ਪਿੰਡਾਂ ਦੇ ਪੰਚਾਂ/ਸਰਪੰਚਾਂ ਤੇ ਮੋਹਤਬਰਾਂ ਦੀ ਹਾਜ਼ਰੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਦੱਸਿਆ ਕਿ ਇਸ ਕੈਂਪ ’ਚ ਸਿਵਲ ਹਸਪਤਾਲ ਅੰਮ੍ਰਿਤਸਰ ਤੋਂ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਪਹੁੰਚ ਰਹੀਅਾਂ ਹਨ। ਮਰੀਜ਼ਾਂ ਨੂੰ ਮੁਫਤ ਦਵਾਈ ਤੇ ਦਾਰੂ ਦੇ ਨਾਲ-ਨਾਲ ਲੈਂਜ਼ ਵੀ ਪਾਏ ਜਾਣਗੇ ਤੇ ਆਪ੍ਰੇਸ਼ਨ ਵਾਲੇ ਮਰੀਜ਼ਾਂ ਦੀ ਚੋਣ ਕਰ ਕੇ ਉਨ੍ਹਾਂ ਦੇ ਆਪ੍ਰੇਸ਼ਨ ਅੰਮ੍ਰਿਤਸਰ ਵਿਖੇ ਮੁਫਤ ਕੀਤੇ ਜਾਣਗੇ। ਇਨ੍ਹਾਂ ’ਤੇ ਆਉਣ ਵਾਲਾ ਸਾਰਾ ਖਰਚ ਪੰਜਾਬ ਸਰਕਾਰ ਤੇ ਮੰਤਰੀ ਸਾਹਿਬ ਆਪਣੀ ਜੇਬ ’ਚੋਂ ਕਰਨਗੇ। ਇਸ ਮੌਕੇ ਗੁਰਸੇਵਕ ਸਿੰਘ ਗੈਵੀ ਲੋਪੋਕੇ, ਭੁਪਿੰਦਰ ਸਿੰਘ ਬਿੱਟੂ ਕੱਕਡ਼, ਅਜੇਬੀਰ ਸਿੰਘ ਲੋਪੋਕੇ, ਨਿਸ਼ਾਨ ਸਿੰਘ ਲੋਪੋਕੇ, ਮੇਜਰ ਸਿੰਘ ਕੱਕਡ਼, ਮਨਜੀਤ ਸਿੰਘ ਨਵਾਂ ਜੀਵਨ, ਬੀਬੀ ਬਲਵਿੰਦਰ ਕੌਰ ਚੱਕ ਮਿਸ਼ਰੀ ਖਾਂ, ਸੋਨੂੰ ਮੁੱਧ, ਨਿਰਵੈਲ ਸਿੰਘ ਚੋਗਾਵਾਂ, ਸਤਨਾਮ ਸਿੰਘ, ਬਲਜੀਤ ਸਿੰਘ, ਫਤਿਹ ਸਿੰਘ, ਤਰਸੇਮ ਸਿੰਘ, ਡਾ. ਪ੍ਰਗਟ ਸਿੰਘ ਭੁੱਲਰ, ਸੰਦੀਪ ਸਿੰਘ ਖਮੀਰਪੁਰਾ, ਹਰਨੇਕ ਸਿੰਘ ਕੱਕਡ਼, ਮਨਜੀਤ ਸਿੰਘ ਹੇਤਮਪੁਰਾ ਆਦਿ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਹਾਜ਼ਰ ਸਨ।


Related News