ਸੀਨੀਅਰ ਸਿਟੀਜਨ ਵੈਲਫੇਅਰ ਸੋਸਾਇਟੀ ਨੇ ਹੱਕੀ ਮੰਗਾਂ ਸਬੰਧੀ ਕੀਤਾ ਰੋਸ ਵਿਖਾਵਾ
Thursday, Dec 06, 2018 - 02:30 PM (IST)

ਅੰਮ੍ਰਿਤਸਰ (ਅਠੌਲਾ) - ਪੰਜਾਬ ਸਟੇਟ ਸੀਨੀਅਰ ਸਿਟੀਜਨ ਵੈਲਫੇਅਰ ਸੋਸਾਇਟੀ ਤਹਿਸੀਲ ਬਾਬਾ ਬਕਾਲਾ ਸਾਹਿਬ ਵੱਲੋਂ ਮੱਖਣ ਸਿੰਘ ਬੱਲ ਦੀ ਪ੍ਰਧਾਨਗੀ ਹੇਠ ਹੱਕੀ ਮੰਗਾਂ ਨੂੰ ਲੈ ਕੇ ਰੋਸ ਵਿਖਾਵਾ ਕੀਤਾ ਗਿਆ । ਇਸ ਮੌਕੇ ਸੁਖਦੇਵ ਸਿੰਘ ਭੁੱਲਰ, ਰਤਨ ਸਿੰਘ ਭੁੱਲਰ, ਮਨਜੀਤ ਸਿੰਘ ਵੱਸੀ, ਹਰਚਰਨ ਸਿੰਘ ਫੇਰੂਮਾਨ, ਮੱਖਣ ਸਿੰਘ ਭੈਣੀਵਾਲਾ, ਜਗੀਰ ਸਿੰਘ ਵਡਾਲਾ, ਹੈੱਡਮਾਸਟਰ ਕਰਮ ਸਿੰਘ, ਜੋਗਿੰਦਰ ਸਿੰਘ, ਨਿਰਮਲ ਸਿੰਘ ਸਿੱਧੂ ਬੇਦਾਦਪੁਰ, ਮਨਜੀਤ ਸਿੰਘ, ਬੇਅੰਤ ਸਿੰਘ, ਅਮਰੀਕ ਸਿੰਘ, ਗੁਰਬਚਨ ਸਿੰਘ ਭੁੱਲਰ, ਗੁਰਮੀਤ ਸਿੰਘ ਸਠਿਆਲਾ, ਸੰਤੋਖ ਸਿੰਘ ਸਠਿਆਲਾ, ਜੋਗਿੰਦਰ ਸਿੰਘ, ਬੇਅੰਤ ਸਿੰਘ ਸਠਿਆਲਾ, ਅਮਰੀਕ ਸਿੰਘ ਰਈਆ, ਹੰਸਾ ਸਿੰਘ ਨਾਟਕਕਾਰ ਆਦਿ ਹਾਜ਼ਰ ਸਨ। ਬੁਲਾਰਿਆਂ ਨੇ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਜਨਵਰੀ 2017, ਜੁਲਾਈ 2017 ਅਤੇ ਜਨਵਰੀ 2018 ਦੇ ਡੀ. ਏ. ਦੀਆਂ ਚਾਰ ਕਿਸ਼ਤਾਂ ਦੇ ਬਕਾਏ ਜਲਦੀ ਦਿੱਤੇ ਜਾਣ, ਛੇਵੇਂ ਤਨਖਾਹ ਕਮਸ਼ਿਨ ਦੀ ਰਿਪੋਰਟ ਜਲਦੀ ਜਾਰੀ ਕੀਤੀ ਜਾਵੇ, ਡੀ. ਏ. ਦਾ 125 ਫੀਸਦੀ ਬੇਸਿਕ ਪੈਨਸ਼ਨ ਤਨਖਾਹ ਵਿਚ ਮਰਜ ਕਰਕੇ 25 ਫੀਸਦੀ ਅੰਤਰਿਮ ਰਲੀਫ ਦਿੱਤੀ ਜਾਵੇ, ਸੀਨੀਅਰ ਸਿਟੀਜਨਾਂ ਦੇ ਕੰਮ ਸਰਕਾਰੀ ਦਫਤਰਾਂ ਵਿੱਚ ਪਹਿਲ ਦੇ ਆਧਾਰ ਤੇ ਕੀਤੇ ਜਾਣ । ਗੰਨਾ ਉਤਪਾਦਕ ਕਿਸਾਨਾਂ ਦੀਆਂ ਮੰਗਾਂ ਦੀ ਹਿਮਾਇਤ ਕੀਤੀ ਗਈ। ਪੰਚਾਇਤੀ ਚੋਣਾਂ ਵਿਚ ਮੁਕੰਮਲ ਤੌਰ ’ਤੇ ਨਸ਼ਾ ਬੰਦ ਕਰਨ ਦੀ ਮੰਗ ਕੀਤੀ ਗਈ, ਭ੍ਰਿਸ਼ਟਾਚਾਰ, ਭੂ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਰੇਤ ਬੱਜਰੀ ਮਾਫੀਆ ਜਿਉਂ ਦਾ ਤਿਉਂ ਕਾਇਮ ਹੋਣ ’ਤੇ ਸਰਕਾਰ ਦੀ ਨਿੰਦਾ ਕੀਤੀ ਗਈ।