ਅਕਾਲੀ ਦਲ ਸੂਬੇ ਦੀ ਸਿਆਸਤ ’ਚੋਂ ਖਤਮ ਹੋਣ ਕੰਢੇ : ਅਜਨਾਲਾ

Saturday, Nov 10, 2018 - 05:46 PM (IST)

ਅੰਮ੍ਰਿਤਸਰ (ਬਾਠ)— ਪੰਜਾਬ ਸਰਕਾਰ ਵੱਲੋਂ ਅਗ਼ਾਮੀ ਪ੍ਰਸਤਾਵਿਤ ਗ੍ਰਾਮ ਪੰਚਾਇਤੀ ਚੋਣਾਂ ਦਸੰਬਰ ਮਹੀਨੇ ਕਰਵਾਉਣ ਦੇ ਰਸਮੀ ਐਲਾਨ ਤੋਂ ਬਾਅਦ ’ਚ ਪਿੰਡਾਂ ’ਚ ਸਰਗਰਮ ਹੋਈ ਸਿਆਸਤ ਦੇ ਮੱਦੇਨਜ਼ਰ ਹਲਕਾ ਅਜਨਾਲਾ ਦੇ ਪਿੰਡ ਸੈਂਸਰਾ ਕਲਾਂ ’ਚ ਬਲਾਕ-1 ਅਜਨਾਲਾ ਮੀਤ ਪ੍ਰਧਾਨ ਤੇ ਸੀਨੀਅਰ ਯੂਥ ਕਾਂਗਰਸੀ ਆਗੂ ਗੁਰਸ਼ਿੰਦਰ ਸਿੰਘ ਕਾਹਲੋਂ ਸੈਸਰਾਂ ਦੀ ਪ੍ਰਧਾਨਗੀ ’ਚ ਕਰਵਾਈ ਗਈ ਪ੍ਰਭਾਵਸ਼ਾਲੀ ਲੋਕ ਮੀਟਿੰਗ ’ਚ ਉਚੇਚੇ ਤੌਰ ਤੇ ਪੁੱਜੇ ਹਲਕਾ ਅਜਨਾਲਾ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਅਗ਼ਾਮੀ ਲੋਕ ਸਭਾ ਚੋਣਾਂ ’ਚ ਅਕਾਲ਼ੀ ਭਾਜਪਾ ਗਠਜੋਡ਼ ਸਰਕਾਰ ਦਾ ਬੋਰੀਆ ਬਿਸਤਰਾ ਗੋਲ ਕਰਨ ਲਈ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ’ਚ ਪਿੰਡਾਂ ਦੇ ਸੂਝਵਾਨ ਵੋਟਰਾਂ ਵੱਲੋਂ ਕਾਂਗਰਸ ਪਾਰਟੀ ਦੇ ਹੱਕ ’ਚ ਦਿੱਤੇ ਜਾਣ ਵਾਲੇ ਲੋਕ ਫਤਵੇ ਕਾਰਨ ਸੂਬੇ ’ਚੋਂ ਅਕਾਲੀ-ਭਾਜਪਾ ਪਾਰਟੀ ਦਾ ਮੁਕੰਮਲ ਤੌਰ ’ਤੇ ਸਫਾਇਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬਰਗਾਡ਼ੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕਾਂਡ ਤੇ ਬਹਿਬਲ ਗੋਲੀ ਕਾਂਡ ਕਾਰਨ ਵਿਵਾਦਾਂ ’ਚ ਘਿਰੀ ਸਾਬਕਾ ਸ਼੍ਰੋਮਣੀ ਅਕਾਲੀ ਬਾਦਲ ਪਾਰਟੀ ਲੋਕਾਂ ਵਿੱਚੋਂ ਆਪਣੀ ਪੰਥਕ ਤੇ ਸਿਆਸੀ ਸਾਖ ਗੁਵਾ ਚੁੱਕੀ ਹੈ ਅਤੇ ਭਾਜਪਾ ਨੂੰ ਤਾ ਪਹਿਲਾਂ ਹੀ ਲੋਕ ਫਿਰਕਾ ਪ੍ਰਸਤ ਪਾਰਟੀ ਦਾ ਖਿਤਾਬ ਦੇ ਕੇ ਪੰਜਾਬ ’ਚੋਂ ਬੁਰੀ ਤਰਾਂ ਨਕਾਰ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ’ਚ ਪੰਜਾਬ ਨੂੰ ਹਰ ਪੱਖ ਤੋਂ ਵਿਕਸਤ ਕਰਕੇ ਅਮਨ ਕਾਨੂੰਨ ਦਾ ਰਾਜ ਬਹਾਲ ਕਰਨ ’ਚ ਮੋਹਰੀ ਰੋਲ ਅਦਾ ਕੀਤਾ ਜਾ ਰਿਹਾ ਹੈ। ਉਪਰੰਤ ਉਨ੍ਹਾਂ ਹਲਕੇ ਦੇ ਸੂਝਵਾਨ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਕਾਂਗਰਸੀ ਵੋਟਰ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਹੱਕ ’ਚ ਲਾਮਬੰਦੀ ਮੁਹਿੰਮ ਚਲਾ ਕਿ ਗ੍ਰਾਮ ਪੰਚਾਇਤੀ ਚੋਣਾਂ ’ਚ ਟਕਸਾਲੀ ਉਮੀਦਵਾਰਾਂ ਦੇ ਹੱਕ ’ਚ ਫਤਵਾ ਦੇਣ ਲਈ ਇਕਜੁੱਟਤਾ ਦਾ ਪ੍ਰਗਟਾਵਾ ਕਰਨ। ਇਸ ਮੌਕੇ ਤਸਬੀਰ ਸਿੰਘ, ਜਜਬੀਰ ਸਿੰਘ, ਬਲਦੇਵ ਸਿੰਘ, ਕੁਲਦੀਪ ਸਿੰਘ (ਪੱਤੀ ਰਾਮਪੁਰਾ), ਸਕੱਤਰ ਸਿੰਘ, ਮੋਹਨ ਸਿੰਘ, ਰੋਸ਼ਨ ਸਿੰਘ, ਪਰਮਬੀਰ ਸਿੰਘ, ਹਰਪ੍ਰੀਤ ਸਿੰਘ (ਪੱਤੀ ਦਾਉਕੇ), ਅਜਮੇਰ ਸਿੰਘ ਸੰਧੂ, ਹਰਮਿੰਦਰ ਸਿੰਘ, ਬੱਬੂ ਰਾਮ, ਕੁਲਜੀਤ ਸਿੰਘ, ਰਾਣਾ ਡਾਕਟਰ, ਗੁਰਮਿੰਦਰ ਸਿੰਘ, ਸੋਨੂੰ, ਹਰਪ੍ਰੀਤ ਸਿੰਘ ਰੱਬ, ਬਲਕਾਰ ਸਿੰਘ, ਸਵਿੰਦਰ ਸਿੰਘ ਸਿੰਦਰੀ, ਲਖਬੀਰ ਸਿੰਘ ਕਪਤਾਨ, ਰਸ਼ਪਾਲ ਸਿੰਘ ਦੋਧੀ, ਡਾ. ਸੋਨੀ, ਬਲਵਿੰਦਰ ਸਿੰਘ ਸਰਪੰਚ, ਬਲਦੇਵ ਸਿੰਘ ਪੰਚ, ਤਰਸੇਮ ਸਿੰਘ, ਸੁਖਵਿੰਦਰ ਸਿੰਘ ਪੰਚ, ਜੱਸੀ, ਬਲਵਿੰਦਰ ਸਿੰਘ ਸੂਬੇਦਾਰ, ਸੋਨਾ ਸਿੰਘ, ਰਾਜਬੀਰ ਸਿੰਘ, ਬਲਵਿੰਦਰ ਸਿੰਘ, ਸਰਵਣ ਸਿੰਘ, ਸਨਦੀਪ ਸਿੰਘ ਛੀਨਾ, ਲਖਪ੍ਰੀਤ ਸਿੰਘ ਲਦੇਹ, ਸਰਬਜੀਤ ਸਿੰਘ, ਹਰਜਾਪ ਸਿੰਘ ਆਦਿ ਹਾਜ਼ਰ ਸਨ।


Related News