ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸਮਾਗਮ

Friday, Nov 02, 2018 - 04:57 PM (IST)

ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸਮਾਗਮ

ਅੰਮ੍ਰਿਤਸਰ (ਅਰੋਡ਼ਾ) - ਸਫਾਈ ਸੇਵਕ ਯੂਨੀਅਨ ਸਿਵਲ ਲਾਈਨ-5 ਵੱਲੋਂ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਮੌਕੇ ਖਾਸ ਸਮਾਗਮ ਦਾ ਆਯੋਜਨ ਖੰਡਵਾਲਾ ਦਫਤਰ ਨੇਡ਼ੇ ਪਾਣੀ ਵਾਲੀ ਟੈਂਕੀ ਨਜ਼ਦੀਕ ਸਫਾਈ ਮਜ਼ਦੂਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਵਿਨੋਦ ਬਿੱਟਾ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿਚ ਸਿਵਲ ਲਾਈਨ-5 ਦੇ ਸਮੂਹ ਸੇਵਕਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਹਿੱਸਾ ਲਿਆ। ਸਾਰੇ ਮੈਂਬਰਾਂ ਨੇ ਭਗਵਾਨ ਵਾਲਮੀਕਿ ਜੀ ਦੀ ਪੂਜਾ-ਅਰਚਨਾ ਕਰ ਕੇ ਸਰਬ ਮੰਗਲ ਕਾਮਨਾ ਅਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ। ਜ਼ਿਲਾ ਪ੍ਰਧਾਨ ਵਿਨੋਦ ਬਿੱਟਾ ਨੇ ਸਮਾਗਮ ’ਚ ਸ਼ਾਮਿਲ ਹੋਣ ਵਾਲੇ ਮੈਂਬਰਾਂ ਤੇ ਸੈਨੇਟਰੀ ਇੰਸਪੈਕਟਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ। ਵਿਸ਼ਾਲ ਲੰਗਰ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਅਸ਼ੋਕ ਕੁਮਾਰ, ਰਮਨ ਕੁਮਾਰ, ਕੇਵਲ ਕੁਮਾਰ, ਬਲਦੇਵ ਰਾਜ, ਕਸਤੂਰੀ ਲਾਲ, ਕਿਸ਼ੋਰ ਕਿਨਾਰਾ, ਬਲਵਿੰਦਰ ਬਿੱਲੂ, ਸੁਰਿੰਦਰ ਹੈਪੀ, ਬਲਵਿੰਦਰ ਕੁਮਾਰ, ਵਿਜੇ ਕੁਮਾਰ, ਬਲਜੀਤ ਸਿੰਘ, ਸੁਖਪਾਲ, ਅਰਜਨ, ਰੰਗੀਲਾ, ਅਮਰੀਕ, ਸੰਤੋਸ਼, ਭਗਤ ਮਸੀਹ ਤੇ ਬਲਵਿੰਦਰ ਕੌਰ ਸਮੇਤ ਸਿਵਲ ਲਾਈਨ ਖੇਤਰ ਦੇ ਸਮੂਹ ਸਫਾਈ ਸੇਵਕ ਮੌਜੂਦ ਸਨ। ਸਮਾਗਮ ਦੇ ਅੰਤ ’ਚ ਮੁੱਖ ਮਹਿਮਾਨ ਪ੍ਰਧਾਨ ਵਿਨੋਦ ਬਿੱਟਾ ਨੂੰ ਸਨਮਾਨਿਤ ਕੀਤਾ ਗਿਆ।


Related News