ਲਖਵਿੰਦਰ ਸਿੰਘ ਸਰਬ-ਸੰਮਤੀ ਨਾਲ ਬਣੇ ਸਰਪੰਚ
Thursday, Dec 20, 2018 - 03:45 PM (IST)

ਅੰਮ੍ਰਿਤਸਰ (ਨਿਰਵੈਲ) - ਬਲਾਕ ਹਰਸ਼ਾ ਛੀਨਾ ਦੇ ਪਿੰਡ ਭਿੱਟੇਵੱਡ ਦੇ ਸਮੂਹ ਨਗਰ ਨੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਮੁੱਚੇ ਨਗਰ ਵੱਲੋਂ ਲਖਵਿੰਦਰ ਸਿੰਘ ਭਿੱਟੇਵੱਡ ਨੂੰ ਸਰਬ-ਸੰਮਤੀ ਨਾਲ ਸਰਪੰਚ ਅਤੇ ਨਰਿੰਦਰ ਸਿੰਘ ਉੱਪਲ, ਕੁਲਵੰਤ ਕੌਰ, ਬਚਨ ਨਾਥ, ਗੁਰਜੀਤ ਸਿੰਘ, ਸੁਬੇਗ ਸਿੰਘ, ਰਵੇਲ ਸਿੰਘ, ਸੁਖਵਿੰਦਰ ਕੌਰ, ਪਰਮਜੀਤ ਕੌਰ ਤੇ ਬਲਬੀਰ ਕੌਰ ਮੈਂਬਰ ਚੁਣ ਲਿਆ ਗਿਆ ਤੇ ਸਮੂਹ ਨਗਰ ਵੱਲੋਂ ਸਰਪੰਚ ਲਖਵਿੰਦਰ ਸਿੰਘ ਭਿੱਟੇਵੱਡ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੁੱਖ ਸ਼ਾਹ, ਕਾਬਲ ਸਿੰਘ, ਕੁਲਰਾਜ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਪਹਿਲਵਾਨ ਸਾਬਕਾ ਸਰਪੰਚ, ਸਾਬਕਾ ਸਰਪੰਚ ਸਰਬਜੀਤ ਸਿੰਘ, ਸਰੂਪ ਸਿੰਘ, ਨਰਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਪਰਮਜੀਤ ਸਿੰਘ, ਮਨਪ੍ਰੀਤ ਸਿੰਘ, ਸ਼ਾਮਲ ਸਿੰਘ ਗਿੱਲ, ਫਰੰਗੀ ਨਾਥ, ਬਲਦੇਵ ਨਾਥ, ਮੇਜਰ ਸਿੰਘ ਨੰਬਰਦਾਰ, ਬਾਬਾ ਦਿਲਬਾਗ ਸਿੰਘ, ਸੁਬੇਗ ਸਿੰਘ, ਅਵਤਾਰ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ ।