550 ਸਾਲਾ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਸਕੂਲ ’ਚ ਲਈ ਧਾਰਮਿਕ ਪ੍ਰੀਖਿਆ
Thursday, Dec 20, 2018 - 03:47 PM (IST)

ਅੰਮ੍ਰਿਤਸਰ (ਜ.ਬ) - ਗੁਰੂ ਨਾਨਕ ਜੀ ਵਿਰਸਾ ਸੰਭਾਲ ਬਾਲ ਉਪਦੇਸ਼ ਸੰਸਥਾ ਤੇ ਸਮੂਹ ਸੰਗਤ ਗੁਰੂ ਕੀ ਵਡਾਲੀ ਛੇਹਰਟਾ ਸਾਹਿਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੇਵੰਨ ਇੰਟਰਨੈਸ਼ਨਲ ਸੀਨੀ. ਸੈਕੰ. ਸਕੂਲ ਹਰੀਆਂ ਰੋਡ ਮਜੀਠਾ ਵਿਖੇ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਲਖਵਿੰਦਰ ਸਿੰਘ, ਸਰਪ੍ਰਸਤ ਅਮਰਪ੍ਰੀਤ ਸਿੰਘ ਤੇ ਡਾਇਰੈਕਟਰ ਕੰਵਰਦੀਪ ਸਿੰਘ ਨੇ ਸੰਸਥਾ ਦੇ ਇਸ ਵਧੀਆ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਸਾਡੇ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਇਤਿਹਾਸ ਦੀ ਸਹੀ ਜਾਣਕਾਰੀ ਮਿਲੇਗੀ। ਵਿਰਸਾ ਸੰਭਾਲ ਸੰਸਥਾ ਵੱਲੋਂ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ। ਸਕੂਲ ਮੈਨੇਜਮੈਂਟ ਵੱਲੋਂ ਵੀ ਆਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਮੈਂਬਰ ਪ੍ਰਧਾਨ ਦਿਲਬਾਗ ਸਿੰਘ, ਸਤਬੀਰ ਸਿੰਘ ਰੰਧਾਵਾ, ਪ੍ਰਿਤਪਾਲ ਸਿੰਘ ਵਡ਼ੈਚ, ਸਰਬਜੀਤ ਸਿੰਘ ਹੁਸ਼ਿਆਰ ਨਗਰ, ਰਾਜਵਿੰਦਰ ਸਿੰਘ, ਬਿੰਟੂ ਹੁਸ਼ਿਆਰ ਨਗਰ, ਰਵਿੰਦਰ ਸਿੰਘ ਭੁੱਲਰ, ਪ੍ਰਿੰ. ਜੋਗਾ ਸਿੰਘ ਅਠਵਾਲ, ਹਰਚਰਨ ਸਿੰਘ ਸੋਹੀ, ਮੈਡਮ ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।