ਅਮਰੀਕਾ ''ਚ ਜਨਵਰੀ ਮਹੀਨੇ ''ਚ 2,25,000 ਨਵੀਂਆਂ ਨੌਕਰੀਆਂ ਹੋਈਆਂ ਪੈਦਾ

02/08/2020 11:15:52 AM

ਵਾਸ਼ਿੰਗਟਨ—ਅਮਰੀਕਾ 'ਚ ਜਨਵਰੀ ਮਹੀਨੇ 'ਚ ਭਾਰੀ ਗਿਣਤੀ 'ਚ ਨਵੀਂਆਂ ਨੌਕਰੀਆਂ ਪੈਦਾ ਹੋਈਆਂ ਹਨ। ਸਰਕਾਰੀ ਅੰਕੜਿਆਂ ਮੁਤਾਬਕ ਖੇਤੀ ਨੂੰ ਛੱਡ ਕੇ ਵੱਖ-ਵੱਖ ਖੇਤਰਾਂ 'ਚ 2,25,000 ਲੋਕਾਂ ਨੂੰ ਰੁਜ਼ਗਾਰ ਮਿਲਿਆ। ਰਿਪੋਰਟ ਅਨੁਸਾਰ ਪਿਛਲੇ ਸਾਲ ਜਨਵਰੀ ਤੋਂ ਕਿਸੇ ਇਕ ਮਹੀਨੇ 'ਚ ਰੁਜ਼ਗਾਰ 'ਚ ਇਹ ਹੋਰ ਵਾਧਾ ਹੈ। ਇਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਈ ਵਰਦਾਨ ਸਾਬਤ ਹੋ ਸਕਦਾ ਹੈ। ਮਹਾਦੋਸ਼ ਪ੍ਰਸਤਾਵ ਰੱਦ ਹੋਣ ਦੇ ਬਾਅਦ ਟਰੰਪ ਹੁਣ ਨਵੰਬਰ 'ਚ ਹੋਣ ਵਾਲੀਆਂ ਚੋਣਾਂ 'ਚ ਜਿੱਤਚ ਹਾਸਲ ਕਰਨ ਨੂੰ ਲੈ ਕੇ ਆਰਥਿਕ ਉਪਲੱਬਧੀਆਂ ਨੂੰ ਜ਼ੋਰ-ਸ਼ੋਰ ਨਾਲ ਰੇਖਾਂਕਿਤ ਕਰ ਸਕਦੇ ਹਨ। ਅਮਰੀਕੀ ਲੇਬਰ ਵਿਭਾਗ ਮੁਤਾਬਕ ਅਮਰੀਕਾ 'ਚ ਖੇਤੀ ਨੂੰ ਛੱਡ ਕੇ ਹੋਰ ਖੇਤਰਾਂ 'ਚ 2,25,000 ਨਵੀਂਆਂ ਨੌਕਰੀਆਂ ਪੈਦਾ ਹੋਈਆਂ ਹਨ। ਇਹ ਉਮੀਦ ਤੋਂ ਕਿਤੇ ਜ਼ਿਆਦਾ ਹਨ। ਮੁੱਖ ਰੂਪ ਨਾਲ ਨਿਰਮਾਣ ਅਤੇ ਹੋਟਲ ਖੇਤਰ 'ਚ ਇਹ ਨੌਕਰੀਆਂ ਪੈਦਾ ਹੋਈਆਂ ਹਨ। ਇਸ ਦੇ ਇਲਾਵਾ ਸਿਹਤਮੰਦ ਅਤੇ ਆਵਾਜਾਈ ਖੇਤਰ 'ਚ ਵੀ ਲੋਕਾਂ ਨੂੰ ਕੰਮ ਮਿਲਿਆ ਹੈ। ਹਾਲਾਂਕਿ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਹੌਲੀ ਆਰਥਿਕ ਵਾਧੇ ਦੇ ਦੌਰਾਨ ਰੁਜ਼ਗਾਰ 'ਚ ਤੇਜ਼ੀ ਅਤੇ ਚੀਨ ਤੋਂ ਕਈ ਉਤਪਾਦਾਂ 'ਤੇ ਡਿਊਟੀ 'ਚ ਵਾਧਾ ਬਣੇ ਰਹਿਣ ਨਾਲ ਵਿਸ਼ੇਸ਼ਕ ਇਹ ਸਵਾਲ ਚੁੱਕ ਰਹੇ ਹਨ ਕਿ ਕੀ ਨਿਯੁਕਤੀ ਦੀ ਇਹ ਗਤੀ ਬਣੀ ਰਹਿ ਸਕਦੀ ਹੈ।  


Aarti dhillon

Content Editor

Related News