ਮੰਦੀ ਦੀ ਮਾਰ ਤੋਂ ਬਚਣ ਲਈ ਟੈਕਸ ਕਟੌਤੀ ''ਤੇ ਵਿਚਾਰ ਕਰ ਰਿਹਾ ਅਮਰੀਕਾ :  ਰਿਪੋਰਟ

08/20/2019 4:24:46 PM

ਵਾਸ਼ਿੰਗਟਨ — ਅਮਰੀਕਾ 'ਚ ਮੰਦੀ ਦੀਆਂ ਖਬਰਾਂ ਵਿਚਕਾਰ ਰਾਸ਼ਟਰਪਤੀ ਦਫਤਰ  ੍ਵਹਾਈਟ ਹਾਊਸ ਇਸ ਨਾਲ ਨਜਿੱਠਣ ਲਈ ਟੈਕਸ ਕਟੌਤੀ ਅਤੇ ਡਿਊਟੀ ਵਾਪਸੀ 'ਤੇ ਵਿਚਾਰ ਕਰ ਰਿਹਾ ਹੈ। ਅਮਰੀਕੀ ਅਖਬਾਰ 'ਦ ਵਾਸ਼ਿੰਗਟਨ ਪੋਸਟ' ਨੇ ਆਪਣੀ ਖਬਰ 'ਚ ਕਿਹਾ ਕਿ  ੍ਵਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਅਰਥਵਿਵਸਥਾ ਨੂੰ ਧੱਕਾ ਦੇਣ ਲਈ ਕਈ ਕਦਮ ਚੁੱਕਣ 'ਤੇ ਵਿਚਾਰ ਕਰ ਰਹੀ ਹੈ। ਇਸ 'ਚ ਤਨਖਾਹ ਲੈਣ ਵਾਲਿਆਂ 'ਤੇ ਆਮਦਨ ਟੈਕਸ 'ਚ ਅਸਥਾਈ ਕਟੌਤੀ ਵੀ ਸ਼ਾਮਲ ਹੈ ਤਾਂ ਜੋ ਕਰਮਚਾਰੀਆਂ ਦੇ ਹੱਥ 'ਚ ਆਉਣ ਵਾਲੀ ਤਨਖਾਹ ਵਧ ਸਕੇ। 

'ਦ ਨਿਊਯਾਰਕ ਟਾਈਮਜ਼' ਦੇ ਮੁਤਾਬਕ ਟਰੰਪ ਸਰਕਾਰ ਚੀਨ ਤੋਂ ਆਯਾਤ ਹੋਣ ਵਾਲੇ ਉਤਪਾਦਾਂ 'ਤੇ ਲਗਾਈ ਗਈ ਨਵੀਂ ਡਿਊਟੀ ਨੂੰ ਵੀ ਵਾਪਸ ਲੈਣ 'ਤੇ ਵਿਚਾਰ ਕਰ ਰਹੀ ਹੈ। ਅਖਬਾਰ ਨੇ ਦੱਸਿਆ ਕਿ ਅਜੇ ਗੱਲਬਾਤ ਸ਼ੁਰੂਆਤੀ ਦੌਰ 'ਚ ਹੈ ਅਤੇ ਅਧਿਕਾਰੀਆਂ ਨੇ ਅਜੇ ਆਪਣੇ ਵਿਚਾਰ ਟਰੰਪ ਸਾਹਮਣੇ ਨਹੀਂ ਰੱਖੇ ਹਨ। ਇਸ ਦੇ ਨਾਲ ਹੀ  ੍ਵਹਾਈਟ ਹਾਊਸ ਨੇ ਖਬਰਾਂ ਨੂੰ ਵਿਵਾਦਿਤ ਦੱਸਦੇ ਹੋਏ ਕਿਹਾ ਕਿ ਪੇਰੋਲ ਟੈਕਸ 'ਚ ਕਟੌਤੀ ਵਰਗੀ ਚੀਜ਼ 'ਤੇ ਇਸ ਸਮੇਂ ਕੋਈ ਵਿਚਾਰ ਨਹੀਂ ਹੋ ਰਿਹਾ ਹੈ।' ਟਰੰਪ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ, 'ਮੈਂ ਹਰ ਗੱਲ ਲਈ ਤਿਆਰ ਹਾਂ। ਮੈਨੂੰ ਨਹੀਂ ਲੱਗਦਾ ਕਿ ਅਸੀਂ ਮੰਦੀ ਦੀ ਲਪੇਟ 'ਚ ਆਵਾਂਗੇ। ਅਸੀਂ ਬਹੁਤ ਵਧੀਆ ਚਲ ਰਹੇ ਹਾਂ। 

ਸੋਮਵਾਰ ਨੂੰ ਜਾਰੀ ਇਕ ਸਰਵੇਖਣ 'ਚ ਜ਼ਿਆਦਾਤਰ ਅਰਥਸ਼ਾਸਤਰੀਆਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਗਲੇ ਦੋ ਸਾਲ 'ਚ ਮੰਦੀ ਦੀ ਲਪੇਟ 'ਚ ਆ ਸਕਦੀ ਹੈ ਪਰ ਮੰਦੀ ਦਾ ਇਹ ਚੱਕਰ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ ਤੋਂ ਸ਼ੁਰੂ ਹੋ ਸਕਦਾ ਹੈ। ਕੰਪਨੀਆਂ ਨੇ ਅਰਥਸ਼ਾਸਤਰੀਆਂ ਦੇ ਸੰਗਠਨ 'ਨੈਸ਼ਨਲ ਐਸੋਸੀਏਸ਼ਨ ਫਾਰ ਬਿਜ਼ਨੈੱਸ ਇਕਨਾਮਿਸਟ(ਐਨ.ਏ.ਬੀ.ਈ.) ਦੇ ਤਾਜਾ ਸਰਵੇਖਣ 'ਚ 226 'ਚ ਸਿਰਫ ਦੋ ਫੀਸਦੀ ਨੇ ਕਿਹਾ ਸੀ ਕਿ ਮੰਦੀ ਇਸ ਸਾਲ ਸ਼ੁਰੂ ਹੋ ਸਕਦੀ ਹੈ। 38 ਫੀਸਦੀ ਅਰਥਸ਼ਾਸਤਰੀਆਂ ਨੇ ਕਿਹਾ ਕਿ ਅਮਰੀਕਾ ਅਗਲੇ ਸਾਲ ਮੰਦੀ 'ਚ ਫੱਸ ਸਕਦਾ ਹੈ ਜਦੋਂਕਿ 34 ਫੀਸਦੀ ਨੇ ਕਿਹਾ ਕਿ ਅਗਲੇ  ਸਾਲ 2021 ਤੋਂ ਪਹਿਲਾਂ ਨਹੀਂ ਹੋਵੇਗਾ।


Related News