ਅਮਰੀਕਾ ਨੇ ਭਾਰਤ ਨੂੰ ਦੱਸਿਆ ਵਪਾਰ ਲਈ ‘ਚੁਣੌਤੀਪੂਰਨ ਸਥਾਨ’, ਭਰੋਸੇਯੋਗ ਮਾਹੌਲ ਲਈ ਦਿੱਤਾ ਇਹ ਸੁਝਾਅ

07/23/2021 1:53:31 PM

ਵਾਸ਼ਿੰਗਟਨ (ਭਾਸ਼ਾ) – ਅਮਰੀਕਾ ਨੇ ਕਿਹਾ ਕਿ ਭਾਰਤ ਵਪਾਰ ਕਰਨ ਲਈ ‘ਚੁਣੌਤੀਪੂਰਨ ਸਥਾਨ’ ਬਣਿਆ ਹੋਇਆ ਹੈ ਅਤੇ ਨਿਵੇਸ਼ ਲਈ ਨੌਕਰਸ਼ਾਹੀ ਸਬੰਧੀ ਰੁਕਾਵਟਾਂ ਨੂੰ ਘੱਟ ਕਰ ਕੇ ਇਕ ਆਕਰਸ਼ਕ ਅਤੇ ਭਰੋਸੇਯੋਗ ਨਿਵੇਸ਼ ਮਾਹੌਲ ਨੂੰ ਬੜ੍ਹਾਵਾ ਦੇਣ ਦੀ ਲੋੜ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ‘2021 ਇਨਵੈਸਟਮੈਂਟ ਕਲਾਈਮੇਟ ਸਟੇਟਮੈਂਟਸ : ਇੰਡੀਆ’ ਵਿਚ ਕਿਹਾ ਗਿਆ ਹੈ ਕਿ ਭਾਰਤ ਵਪਾਰ ਕਰਨ ਲਈ ਇਕ ਚੁਣੌਤੀਪੂਰਨ ਸਥਾਨ ਬਣਿਆ ਹੋਇਆ ਹੈ ਅਤੇ ਇਸ ’ਚ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਸੰਵਿਧਾਨਿਕ ਸਥਿਤੀ ਨੂੰ ਹਟਾਉਣ ਅਤੇ ਨਾਗਰਿਕਤਾ ਸੋਧ ਐਕਟ (ਸੀ. ਏ. ਏ.) ਪਾਸ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ ਗਿਆ।

ਇਹ ਵੀ ਪੜ੍ਹੋ : 6 ਕਰੋੜ ਮੁਲਾਜ਼ਮਾਂ ਦੇ PF ਖ਼ਾਤੇ 'ਚ ਆਉਣ ਵਾਲਾ ਹੈ ਪੈਸਾ, ਘਰ ਬੈਠੇ ਇੰਝ ਚੈੱਕ ਕਰੋ ਖਾਤਾ

ਰਿਪੋਰਟ ’ਚ ਕਿਹਾ ਗਿਆ ਹੈ ਕਿ ਨਵੇਂ ਸੁਰੱਖਿਆਵਾਦੀ ਉਪਾਅ, ਜਿਸ ’ਚ ਮੁਕਾਬਲੇਬਾਜ਼ੀ ਬਦਲਾਂ ਨੂੰ ਸੀਮਤ ਕਰਨ ਵਾਲੇ ਖਰੀਦ ਨਿਯਮ ਅਤੇ ਵਧੇ ਹੋਏ ਟੈਕਸ ਸ਼ਾਮਲ ਹਨ, ਨੇ ਕੌਮਾਂਤਰੀ ਸਪਲਾਈ ਚੇਨ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੇ ਨਾਲ ਹੀ ਵਿਸ਼ੇਸ਼ ਭਾਰਤੀ ਮਾਪਦੰਡ ਜੋ ਕੌਮਾਂਤਰੀ ਮਾਪਦੰਡਾਂ ਨਾਲ ਮੇਲ ਨਹੀਂ ਖਾਂਦੇ ਹਨ, ਨੇ ਦੋ ਪੱਖੀ ਵਪਾਰ ’ਚ ਵਾਧੇ ਨੂੰ ਪ੍ਰਭਾਵਿਤ ਕੀਤਾ ਹੈ। ਵਿਦੇਸ਼ ਮੰਤਰਾਲਾ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਰਾਸ਼ਟਰੀ ਲੋਕਤੰਤਰਿਕ ਗਠਜੋੜ (ਰਾਜਗ) ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ 100 ਦਿਨ ’ਚ ਦੋ ‘ਵਿਵਾਦਪੂਰਨ’ ਫੈਸਲੇ ਲਏ ਗਏ-ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਸੰਵਿਧਾਨਿਕ ਦਰਜਾ ਹਟਾਉਣਾ ਅਤੇ ਸੀ. ਏ. ਏ. ਨੂੰ ਪਾਸ ਕਰਨਾ। ਇਸ ਬਾਰੇ ਭਾਰਤ ਦਾ ਕਹਿਣਾ ਹੈ ਕਿ ਸੀ. ਏ. ਏ. ਉਸ ਦਾ ‘ਅੰਦਰੂਨੀ ਮਾਮਲਾ’ ਹੈ ਅਤੇ ‘ਕਿਸੇ ਵੀ ਵਿਦੇਸ਼ੀ ਪੱਖ ਨੂੰ ਭਾਰਤ ਦੀ ਪ੍ਰਭੂਸੱਤਾ ਨਾਲ ਸਬੰਧਤ ਮੁੱਦਿਆਂ ’ਤੇ ਟਿੱਪਣੀ ਦਾ ਕੋਈ ਅਧਿਕਾਰ ਨਹੀਂ ਹੈ। ਭਾਰਤ ਨੇ ਕੌਮਾਂਤਰੀ ਭਾਈਚਾਰੇ ਨੂੰ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਧਾਰਾ 370 ਨੂੰ ਖਤਮ ਕਰਨਾ ਉਸ ਦਾ ਅੰਦਰੂਨੀ ਮਾਮਲਾ ਹੈ।

ਇਹ ਵੀ ਪੜ੍ਹੋ : Income Tax ਵਿਭਾਗ ਦੇ ਨੋਟਿਸ ਖ਼ਿਲਾਫ਼ ਟੈਕਸਦਾਤਿਆਂ ਵੱਲੋਂ ਹਾਈਕੋਰਟ ਦਾ ਰੁਖ਼, ਦਿੱਤੀ ਚੁਣੌਤੀ

ਆਸਟ੍ਰੇਲੀਆ ਅਤੇ ਚੀਨ ਦਰਮਿਆਨ ਵਪਾਰ ਸਥਿਤੀ ’ਤੇ ਤਿੱਖੀ ਨਜ਼ਰ

ਆਸਟ੍ਰੇਲੀਆ ਅਤੇ ਚੀਨ ਦਰਮਿਆਨ ਵਪਾਰ ਦੀ ਸਥਿਤੀ ’ਤੇ ਅਮਰੀਕਾ ਨੇ ਤਿੱਖੀ ਨਜ਼ਰ ਰੱਖੀ ਹੋਈ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਆਸਟ੍ਰੇਲੀਆ ਦੇ ਵਪਾਰ, ਸੈਰ-ਸਪਾਟਾ ਅਤੇ ਨਿਵੇਸ਼ ਮੰਤਰੀ ਡੈਨ ਤੇਹਾਨ ਨਾਲ ਬੈਠਕ ਦੌਰਾਨ ਇਹ ਟਿੱਪਣੀ ਕੀਤੀ। ਇਕ ਪ੍ਰੈੱਸ ਨੋਟ ’ਚ ਕਿਹਾ ਗਿਆ ਹੈ ਕਿ ਤਾਈ ਨੇ ਤੇਹਾਨ ਨੂੰ ਦੱਸਿਆ ਕਿ ਅਮਰੀਕਾ ਇਸ ਸਾਂਝੀ ਚੁਣੌਤੀ ਨਾਲ ਨਜਿੱਠਣ ਲਈ ਆਸਟ੍ਰੇਲੀਆ ਨਾਲ ਖੜ੍ਹਾ ਹੈ ਅਤੇ ਨਿਯਮਾਂ ’ਤੇ ਆਧਾਰਿਤ ਕੌਮਾਂਤਰੀ ਵਪਾਰ ਦਾ ਸਮਰਥਨ ਕਰਦਾ ਹੈ।

ਬਿਆਨ ਮੁਤਾਬਕ ਦੋਹਾਂ ਪੱਖਾਂ ਦਰਮਿਆਨ ਦੋ-ਪੱਖੀ ਵਪਾਰ ਸਬੰਧਾਂ ਦੇ ਮਹੱਤਵ ਅਤੇ ਮਜ਼ਬੂਤ ’ਤੇ ਚਰਚਾ ਹੋਈ ਜੋ ਅਮਰੀਕੀ-ਆਸਟ੍ਰੇਲੀਆ ਫ੍ਰੀ ਟ੍ਰੇਡ ਐਗਰੀਮੈਂਟ ’ਤੇ ਆਧਾਰਿਤ ਹੈ। ਦੋਵੇਂ ਦੇਸ਼ ਵਪਾਰ ਨੀਤੀ ਤਿਆਰ ਕਰਨ ’ਤੇ ਵੀ ਸਹਿਮਤ ਹੋਈ, ਜਿਸ ਨਾਲ ਡਿਜੀਟਲ ਅਰਥਵਿਵਸਥਾ ਨੂੰ ਬੜ੍ਹਾਵਾ ਮਿਲੇ ਅਤੇ ਮਜ਼ਦੂਰਾਂ ਦੀ ਲੋੜ ਵੀ ਪੂਰੀ ਹੋਵੇ।

ਇਹ ਵੀ ਪੜ੍ਹੋ : RBI ਖ਼ਿਲਾਫ਼ SC ਪਹੁੰਚੇ ਸਟੇਟ ਬੈਂਕ ਸਮੇਤ ਕਈ ਨਿੱਜੀ ਬੈਂਕ, ਜਾਣੋ ਕੀ ਹੈ ਮਾਮਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News