ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਪਹਿਲਾਂ ਟਰੰਪ ਦੀ ਵੱਡੀ ਕਾਰਵਾਈ, 31 ਚੀਨੀ ਕੰਪਨੀਆਂ 'ਤੇ ਲਾਈ ਇਹ ਪਾਬੰਦੀ
Friday, Nov 13, 2020 - 04:56 PM (IST)
ਵਾਸ਼ਿੰਗਟਨ (ਸ.ਬ.) — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੀਆਂ 31 ਕੰਪਨੀਆਂ ਵਿਚ ਅਮਰੀਕੀ ਨਿਵੇਸ਼ ਉੱਤੇ ਪਾਬੰਦੀ ਲਗਾਉਣ ਵਾਲੇ ਇੱਕ ਕਾਰਜਕਾਰੀ ਆਦੇਸ਼ 'ਤੇ ਹਸਤਾਖਰ ਕੀਤੇ ਹਨ। ਜਿਸ ਬਾਰੇ ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚੀਨੀ ਫੌਜ ਦੇ ਕੋਲ ਜਾਂ ਤਾਂ ਉਨ੍ਹਾਂ ਦੀ ਮਾਲਕੀ ਹੈ ਜਾਂ ਉਸਦੇ ਕੰਟਰੋਲ 'ਚ ਹੈ। ਉਹ ਉਸਦੇ ਕਾਬੂ ਹੇਠ ਹਨ। ਟਰੰਪ ਨੇ ਵੀਰਵਾਰ ਨੂੰ ਇਸ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ।
ਇਸ ਆਦੇਸ਼ ਅਨੁਸਾਰ ਕਮਿਊਨਿਸਟ ਚੀਨੀ ਆਰਮੀ ਦੀਆਂ ਕੰਪਨੀਆਂ ਵਿਚ ਕਿਸੇ ਵੀ ਰੂਪ ਵਿਚ ਨਿਵੇਸ਼ ਕਰਨ ਵਾਲੀਆਂ ਪ੍ਰਤੀਭੂਤੀਆਂ ਦੀ ਖਰੀਦ 'ਤੇ ਪਾਬੰਦੀ ਲਗਾਈ ਗਈ ਹੈ। ਟਰੰਪ ਨੇ ਆਪਣੇ ਕਾਰਜਕਾਰੀ ਆਦੇਸ਼ ਵਿਚ ਕਿਹਾ ਕਿ ਚੀਨ ਸਰੋਤ ਹਾਸਲ ਕਰਨ ਲਈ ਅਮਰੀਕੀ ਪੂੰਜੀ ਦਾ ਤੇਜ਼ੀ ਨਾਲ ਸ਼ੋਸ਼ਣ ਕਰ ਰਿਹਾ ਹੈ ਅਤੇ ਆਪਣੀ ਫੌਜ, ਖੁਫੀਆ ਸੇਵਾ ਅਤੇ ਹੋਰ ਸੁਰੱਖਿਆ ਲੋੜਾਂ ਦਾ ਵਿਕਾਸ ਅਤੇ ਆਧੁਨਿਕੀਕਰਨ ਕਰ ਰਿਹਾ ਹੈ ਅਤੇ ਸਿੱਧੇ ਤੌਰ 'ਤੇ ਅਮਰੀਕੀ ਫੌਜ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਚੀਨ ਨੇ ਉਡਾਇਆ PM ਦੀ ਅਪੀਲ ਦਾ ਮਜ਼ਾਕ, ਕਿਹਾ-ਚੀਨੀ LED ਦੇ ਬਿਨਾਂ ਦੀਵਾਲੀ ਹੋਵੇਗੀ 'ਕਾਲੀ'
ਇਹ ਆਦੇਸ਼ 31 ਚੀਨੀ ਕੰਪਨੀਆਂ 'ਤੇ ਲਾਗੂ ਹੁੰਦਾ ਹੈ, ਜਿਨ੍ਹਾਂ ਬਾਰੇ ਟਰੰਪ ਦਾ ਕਹਿਣਾ ਹੈ ਕਿ ਇਸ ਨਾਲ ਚੀਨ ਦੀ ਸੈਨਿਕ ਦੇ ਵਿਕਾਸ ਅਤੇ ਆਧੁਨਿਕੀਕਰਨ ਵਿਚ ਸਹਾਇਤਾ ਮਿਲ ਰਹੀ ਹੈ ਅਤੇ ਇਹ ਸਿੱਧੇ ਤੌਰ 'ਤੇ ਅਮਰੀਕੀ ਸੁਰੱਖਿਆ ਲਈ ਖਤਰਾ ਹੈ। ਸੀ.ਐਨ.ਐਨ. ਨੇ ਇਕ ਰਿਪੋਰਟ ਵਿਚ ਦੱਸਿਆ ਹੈ ਕਿ ਪਾਬੰਦੀਸ਼ੁਦਾ ਕੰਪਨੀਆਂ ਵਿਚ ਸਮਾਰਟਫੋਨ ਨਿਰਮਾਤਾ ਹੁਆਵੇਈ ਅਤੇ ਵੀਡੀਓ ਨਿਗਰਾਨੀ ਉਪਕਰਣ ਨਿਰਮਾਤਾ ਹਿਕਵਿਜ਼ਨ ਸ਼ਾਮਲ ਹਨ। ਇਸ ਤੋਂ ਇਲਾਵਾ ਸੂਚੀ ਵਿਚ ਚਾਈਨਾ ਟੈਲੀਕਾਮ ਅਤੇ ਚਾਈਨਾ ਮੋਬਾਈਲ ਵੀ ਹਨ, ਜੋ ਨਿਊਯਾਰਕ ਸਟਾਕ ਐਕਸਚੇਜ਼ ਵਿਚ ਸੂਚੀਬੱਧ ਹਨ। ਟਰੰਪ ਨੇ ਕਿਹਾ ਕਿ ਇਹ ਕੰਪਨੀਆਂ ਅਮਰੀਕੀ ਨਿਵੇਸ਼ਕਾਂ ਨੂੰ ਪ੍ਰਤੀਭੂਤੀਆਂ ਵੇਚ ਕੇ ਪੂੰਜੀ ਵਧਾਉਂਦੀਆਂ ਹਨ ਅਤੇ ਚੀਨ ਨੇ ਆਪਣੇ ਸੈਨਿਕ ਵਿਕਾਸ ਅਤੇ ਆਧੁਨਿਕੀਕਰਨ ਲਈ ਅਮਰੀਕੀ ਨਿਵੇਸ਼ਕਾਂ ਦਾ ਸ਼ੋਸ਼ਣ ਕੀਤਾ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੁਨੀਆ ਦੀ ਇਸ ਦਿੱਗਜ ਕੰਪਨੀ 'ਚ ਕਰਨਗੇ 5 ਕਰੋੜ ਡਾਲਰ ਦਾ ਨਿਵੇਸ਼