ਟਰੰਪ ਦਾ ਦਾਅਵਾ - ਜਲਦ Johnson & Johnson ਦੀ ਕੋਰੋਨਾ ਦੀ ਦਵਾਈ ਕਰੇਗੀ ਕਮਾਲ

09/24/2020 5:45:36 PM

ਵਾਸ਼ਿੰਗਟਨ - ਦੁਨੀਆ ਭਰ ਵਿਚ ਕੋਰੋਨਾ ਮਹਾਮਾਰੀ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਹੁਣ ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ ਨੇ ਲੋਕਾਂ ਨੂੰ ਇਕ ਰਾਹਤ ਭਰੀ ਖ਼ਬਰ ਦਿੱਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦੀ ਕੋਰੋਨਾ ਦਵਾਈ ਹੁਣ ਅੰਤਮ ਪੜਾਅ ਵੱਲ ਵਧ ਰਹੀ ਹੈ। ਵਾਲੰਟਿਅਰਾਂ 'ਤੇ ਇਸ ਵੈਕਸੀਨ ਦਾ ਟ੍ਰਾਇਲ ਕਰਨ ਤੋਂ ਬਾਅਦ ਜਾਂਚ ਦੇ ਨਤੀਜੇ ਰਾਹਤ ਦੇਣ ਵਾਲੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਦਵਾਈ ਦੀ ਸਿਰਫ ਇੱਕ ਖੁਰਾਕ ਨਾਲ ਹੀ ਅਸਰਦਾਰ ਨਤੀਜੇ ਦਿਖਾਈ ਦੇਣ ਲੱਗ ਜਾਣਗੇ। ਇਹ ਟ੍ਰਾਇਲ ਅਮਰੀਕਾ ਤੋਂ ਇਲਾਵਾ ਦੱਖਣੀ ਅਫਰੀਕਾ, ਅਰਜਨਟੀਨਾ, ਬ੍ਰਾਜ਼ੀਲ, ਚਿਲੀ, ਕੋਲੰਬੀਆ, ਮੈਕਸੀਕੋ ਅਤੇ ਪੇਰੂ ’ਚ ਹੋ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਭਾਂਵੇ ਹੀ ਕੰਪਨੀ ਦੀ ਵੈਕਸੀਨ ਦੂਜੇ ਕੈਂਡੀਡੇਟਸ ਤੋਂ ਪਿੱਛੇ ਹੋਵੇ, ਇਸ ਦੇ ਦੂਜੇ ਫਾਇਦੇ ਹੋ ਸਕਦੇ ਹਨ। ਸਭ ਤੋਂ ਵੱਡਾ ਫਾਇਦਾ ਹੈ ਕਿ ਇਸ ਨੂੰ ਸਬਜ਼ੀਰੋ ਤਾਪਮਾਨ ’ਚ ਸਟੋਰ ਕਰਨ ਦੀ ਲੋੜ ਨਹੀਂ ਹੈ। ਇਸ ਦੀਆਂ 2 ਨਹੀਂ ਸਿਰਫ ਇਕ ਖੁਰਾਕ ਨੂੰ ਦਿੱਤੇ ਜਾਣ ਨਾਲ ਇਮਿਊਨਿਟੀ ਵਿਕਸਿਤ ਹੋ ਸਕਦੀ ਹੈ। ਕੰਪਨੀ ਦੇ ਚੀਫ ਸਾਇੰਟੀਫਿਕ ਆਫੀਸਰ ਡਾ. ਪਾਲ ਸਟਾਫਲ ਦਾ ਕਹਿਣਾ ਹੈ ਕਿ ਸਾਲ ਦੇ ਅਖੀਰ ਤੱਕ ਇਹ ਸਪੱਸ਼ਟ ਕੀਤਾ ਜਾ ਸਕੇਗਾ ਕਿ ਵੈਕਸੀਨ ਕਿੰਨੀ ਸੁਰੱਖਿਅਤ ਅਤੇ ਅਸਰਦਾਰ ਹੈ।

ਇੰਝ ਕੰਮ ਕਰਦੀ ਹੈ ਵੈਕਸੀਨ

ਇਹ ਵੈਕਸੀਨ ਐਡੀਨੋਵਾਇਰਸ ’ਚ ਕੋਰੋਨਾ ਵਾਇਰਸ ਦੇ ਸਪਾਈਕ ਪ੍ਰੋਟੀਨ ਦਾ ਜੀਨ ਇਨਸਾਨ ਦੇ ਸਰੀਰ ’ਚ ਪਹੁੰਚਾਉਂਦੀ ਹੈ। ਉਥੇ ਹੀ ਵੈਸਟ ਵਰਜੀਨੀਆ ਦੀ ਵਾਈਸ ਚੇਅਰਪਰਸਨ ਡਾਏ ਜੂਡਿਥ ਫੀਨਬਰਗ ਦਾ ਕਹਿਣਾ ਹੈ ਕਿ ਤੀਜੇ ਪੜਾਅ ਦੇ ਟ੍ਰਾਇਲ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਕੀ ਇਸ ਦੀ ਇਕ ਖੁਰਾਕ ਅਸਰਦਾਰ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਮਹਾਮਾਰੀ ਨੂੰ ਕੰਟਰੋਲ ਕਰਨਾ ਆਸਾਨ ਹੋ ਸਕਦਾ ਹੈ।

ਕੋਰੌਨਾ ਟੀਕੇ ਬਾਰੇ ਜਾਨਸਨ ਐਂਡ ਜਾਨਸਨ ਵੱਲੋਂ ਕੀਤੇ ਐਲਾਨ ਤੋਂ ਬਾਅਦ ਵ੍ਹਾਈਟ ਹਾਊਸ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਅਮਰੀਕਾ ਦਾ ਹਰ ਚੌਥਾ ਨਾਗਰਿਕ ਇੱਕ ਵਲੰਟੀਅਰ ਹੁੰਦਾ ਹੈ ਜੋ ਕੰਪਨੀ ਦੇ ਅੰਤਮ ਪੜਾਅ ਦੇ ਟਰਾਇਲ 'ਤੇ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਅਮਰੀਕੀ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕੋਰੋਨਾ ਦਵਾਈ ਦੇ ਟਰਾਇਲ ਲਈ ਨਾਮ ਦਰਜ ਕਰਾਉਣ ਲਈ ਅੱਗੇ ਆਉਣ। ਇਸਦੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਅਸੀਂ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਤੇਜ਼ ਆਰਥਿਕ ਸੁਧਾਰਾਂ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਗਿਆਨ ਦੇ ਸਮਰਥਕ ਹਾਂ।  ਅਸੀਂ ਤਾਲਾਬੰਦੀ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਸਾਡੀ ਯੋਜਨਾ ਕੋਰੋਨਾ ਵਾਇਰਸ ਨੂੰ ਕੁਚਲ ਦੇਵੇਗੀ ਅਤੇ ਬਿਡੇਨ ਦੀ ਯੋਜਨਾ ਅਮਰੀਕਾ ਨੂੰ ਕੁਚਲ ਦੇਵੇਗੀ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਕੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ. ਡੀ. ਏ.) ਨੂੰ ਤੇਜ਼ੀ ਨਾਲ ਅੱਗੇ ਵਧਣ ਲਈ ਕਿਹਾ ਹੈ। ਟਰੰਪ ਨੇ ਕਿਹਾ ਕਿ ਕਈ ਕੰਪਨੀਆਂ ਨੂੰ ਬਿਹਤਰ ਨਤੀਜੇ ਮਿਲ ਰਹੇ ਹਨ। ਟਰੰਪ ਨੇ ਵੈਕਸੀਨ ਨੂੰ ਛੇਤੀ ਤੋਂ ਛੇਤੀ ਵਿਕਸਿਤ ਕਰਨ ਲਈ ਕਿਹਾ ਹੈ ਜਦੋਂ ਕਿ ਮਾਹਰਾਂ ਦਾ ਕਹਿਣਾ ਹੈ ਕਿ ਟਰੰਪ ਨੇ ਜੋ ਸਮਾਂ-ਹੱਦ ਤੈਅ ਕੀਤੀ ਹੈ, ਉਸ ’ਚ ਸਾਰੇ ਕੈਂਡੀਡੇਟਸ ਨੂੰ ਪੂਰੀ ਤਰਵਾਂ ਨਾਲ ਟੈਸਟ ਨਹੀਂ ਕੀਤਾ ਜਾ ਸਕੇਗਾ।

60 ਹਜ਼ਾਰ ਲੋਕਾਂ 'ਤੇ ਕੀਤਾ ਜਾਵੇਗਾ ਟ੍ਰਾਇਲ

ਮਹੱਤਵਪੂਰਣ ਗੱਲ ਇਹ ਹੈ ਕਿ ਫਾਰਮਾਸਿਊਟੀਕਲ ਕੰਪਨੀ ਜਾਨਸਨ ਐਂਡ ਜਾਨਸਨ ਕੋਵਿਡ -19 ਵੈਕਸੀਨ ਦੇ ਆਖਰੀ ਪੜਾਅ ਦੇ ਟ੍ਰਾਇਲ ਕਰ ਰਹੀ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਇਸ ਪੜਾਅ ਵਿਚ ਇਹ ਜਾਂਚ ਕੀਤੀ ਜਾਏਗੀ ਕਿ ਕੀ ਇਕੋ ਖੁਰਾਕ ਕੋਵਿਡ-19 ਨੂੰ ਰੋਕਣ ਵਿਚ ਕਾਰਗਰ ਹੈ ਜਾਂ ਨਹੀਂ। ਇਹ ਕੋਵਿਡ-19 ਦੇ ਕਿਸੇ ਟੀਕੇ 'ਤੇ ਹੁਣ ਤੱਕ ਦੇ ਕੀਤੇ ਗਏ ਸਾਰੇ ਅਧਿਐਨਾਂ ਨਾਲੋਂ ਵੱਡਾ ਹੋਵੇਗਾ। ਇਸ ਦੇ ਤਹਿਤ ਅਮਰੀਕਾ, ਦੱਖਣੀ ਅਫਰੀਕਾ, ਅਰਜਨਟੀਨਾ, ਬ੍ਰਾਜ਼ੀਲ, ਚਿਲੀ, ਕੋਲੰਬੀਆ, ਮੈਕਸੀਕੋ ਅਤੇ ਪੇਰੂ ਵਿਚ 60 ਹਜ਼ਾਰ ਲੋਕਾਂ 'ਤੇ ਟੀਕੇ ਲਗਾਏ ਜਾਣਗੇ।

ਇਹ ਵੀ ਪੜ੍ਹੋ: - SBI ਖਾਤਾਧਾਰਕਾਂ ਲਈ ਅਹਿਮ ਖ਼ਬਰ: ਨਵੀਂ ਯੋਜਨਾ ਰਾਹੀਂ ਘਰ ਬੈਠੇ ਆਪਣੀ EMI ਇੰਝ ਕਰੋ ਸਸਤੀ

ਸਾਲ ਦੇ ਅੰਤ ਤੱਕ ਕੋਰੋਨਾ ਟੀਕੇ ਦੀ ਆਮਦ ਦੀ ਉਮੀਦ

ਅਮਰੀਕਾ ਵਿਚ ਮਾਡਰਨਾ ਇੰਕ. ਅਤੇ ਫਾਈਜ਼ਰ ਇੰਕ. ਦੁਆਰਾ ਤਿਆਰ ਟੀਕੇ ਸਮੇਤ ਕੁਝ ਹੋਰ ਦੇਸ਼ਾਂ ਦੇ ਕਈ ਟੀਕੇ ਟੈਸਟਿੰਗ ਦੇ ਅੰਤਮ ਪੜਾਅ 'ਚ ਹਨ। ਜਲਦ ਹੀ ਕੋਰੋਨਾ ਵੈਕਸਿਨ ਨੂੰ ਲੈ ਕੇ ਦੁਨੀਆ ਭਰ ਦੇ ਕਿਸੇ ਵੀ ਦੇਸ਼ ਵਲੋਂ ਵੈਸਕੀਨ ਸਾਹਮਣੇ ਆ ਸਕਦੀ ਹੈ।

ਇਹ ਵੀ ਪੜ੍ਹੋ: - ਬਲੈਕ ਮਨੀ ਨਾਲ ਸਬੰਧਿਤ ਬਿੱਲ ਲੋਕ ਸਭਾ 'ਚ ਹੋਇਆ ਪਾਸ, ਹੁਣ ਇੰਨੀ ਲੱਗੇਗੀ ਪੈਨਲਟੀ

 

 

 


Harinder Kaur

Content Editor

Related News