ਭਾਰਤ ਦੇ ਨਾਲ ਹੋ ਸਕਦਾ ਹੈ ਬੇਜੋੜ ਵਪਾਰ ਸਮਝੌਤਾ: ਟਰੰਪ

Friday, Feb 21, 2020 - 10:42 AM (IST)

ਭਾਰਤ ਦੇ ਨਾਲ ਹੋ ਸਕਦਾ ਹੈ ਬੇਜੋੜ ਵਪਾਰ ਸਮਝੌਤਾ: ਟਰੰਪ

ਵਾਸ਼ਿੰਗਟਨ—ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਯਾਤਰਾ ਤੋਂ ਕੁਝ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ 'ਬੇਜੋੜ' ਵਪਾਰ ਸਮਝੌਤਾ' ਹੋ ਸਕਦਾ ਹੈ। ਟਰੰਪ ਨੇ ਲਾਸ ਵੇਗਾਸ 'ਚ 'ਹੋਪ ਫਾਰ ਪ੍ਰਿਜਨਰਸ ਗ੍ਰੈਜੂਏਸ਼ਨ ਸੈਰੇਮਨੀ' ਪ੍ਰੋਗਰਾਮ ਦੀ ਸ਼ੁਰੂਆਤ 'ਚ ਕਿਹਾ ਕਿ ਅਸੀਂ ਭਾਰਤ ਜਾ ਰਹੇ ਹਾਂ ਅਤੇ ਉਥੇ ਅਸੀਂ ਇਕ ਬੇਜੋੜ ਵਪਾਰ ਸਮਝੌਤਾ ਕਰ ਸਕਦੇ ਹਾਂ। ਅਮਰੀਕਾ ਦੇ ਰਾਸ਼ਟਰਪਤੀ ਆਪਣੀ ਪਤਨੀ ਮੇਲਾਨੀਆ ਟਰੰਪ ਦੇ ਨਾਲ 24-25 ਫਰਵਰੀ ਨੂੰ ਭਾਰਤ ਯਾਤਰਾ 'ਤੇ ਜਾ ਰਹੇ ਹਨ। ਇਸ ਯਾਤਰਾ ਤੋਂ ਪਹਿਲਾਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਭਾਰਤ ਅਤੇ ਅਮਰੀਕਾ ਇਕ ਵੱਡੇ ਵਪਾਰ ਸਮਝੌਤੇ ਦੇ ਵੱਲ ਵਧ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਆਪਣੇ ਸੰਬੋਧਨ 'ਚ ਸੰਕੇਤ ਦਿੱਤੇ ਕਿ ਜੇਕਰ ਸਮਝੌਤਾ ਅਮਰੀਕਾ ਦੇ ਮੁਤਾਬਕ ਨਹੀਂ ਹੋਇਆ ਤਾਂ ਇਹ ਪ੍ਰਕਿਰਿਆ ਹੌਲੀ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਅਸੀਂ ਇਸ ਨੂੰ ਹੌਲੀ ਕਰੀਏ ਤਾਂ ਇਸ ਨੂੰ ਚੋਣਾਂ ਤੋਂ ਬਾਅਦ ਕਰੀਏ। ਮੇਰਾ ਮੰਨਣਾ ਹੈ ਕਿ ਅਜਿਹਾ ਵੀ ਹੋ ਸਕਦਾ ਹੈ। ਇਸ ਲਈ ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ। ਟਰੰਪ ਨੇ ਕਿਹਾ ਕਿ ਅਸੀਂ ਉਦੋਂ ਹੀ ਸਮਝੌਤਾ ਕਰਾਂਗੇ ਜਦੋਂ ਇਹ ਚੰਗਾ ਹੋਵੇਗਾ ਕਿਉਂਕਿ ਅਸੀਂ ਅਮਰੀਕਾ ਨੂੰ ਪਹਿਲੇ ਸਥਾਨ 'ਤੇ ਰੱਖ ਰਹੇ ਹਾਂ। ਲੋਕਾਂ ਨੂੰ ਇਹ ਪਸੰਦ ਆਵੇ ਜਾਂ ਨਹੀਂ ਅਸੀਂ ਅਮਰੀਕਾ ਨੂੰ ਪਹਿਲੇ ਸਥਾਨ 'ਤੇ ਰੱਖ ਰਹੇ ਹਾਂ। ਭਾਰਤ-ਅਮਰੀਕਾ ਦੇ ਵਿਚਕਾਰ ਮਾਲ ਅਤੇ ਸੇਵਾ ਟੈਕਸ 'ਚ ਕਾਰੋਬਾਰ ਅਮਰੀਕਾ ਦੇ ਸੰਸਾਰਕ ਵਪਾਰ ਦਾ ਤਿੰਨ ਫੀਸਦੀ ਹੈ।


Related News