ਤਾਇਵਾਨ ਨੂੰ ਮਿਲਿਆ ਅਮਰੀਕਾ ਦਾ ਸਾਥ, ਭਾਰਤ ਆਉਣ ਨੂੰ ਤਿਆਰ ਹੋਈਆਂ ਸੈਮੀਕੰਡਕਟਰ ਕੰਪਨੀਆਂ

Monday, Jul 03, 2023 - 10:21 AM (IST)

ਤਾਇਵਾਨ ਨੂੰ ਮਿਲਿਆ ਅਮਰੀਕਾ ਦਾ ਸਾਥ, ਭਾਰਤ ਆਉਣ ਨੂੰ ਤਿਆਰ ਹੋਈਆਂ ਸੈਮੀਕੰਡਕਟਰ ਕੰਪਨੀਆਂ

ਤਾਇਪੇ (ਭਾਸ਼ਾ) - ਜਦੋਂ ਤੋਂ ਚੀਨ ਅਤੇ ਤਾਇਵਾਨ ’ਚ ਟਸ਼ਨ ਸ਼ੁਰੂ ਹੋਈ ਹੈ, ਉਦੋਂ ਤੋਂ ਇਸ ਗੱਲ ਦਾ ਖਦਸ਼ਾ ਸੀ ਕਿ ਤਾਇਵਾਨੀ ਕੰਪਨੀਆਂ ਆਪਣੇ ਬਿਜ਼ਨੈੱਸ ਨੂੰ ਚੀਨ ਤੋਂ ਜਲਦ ਸਮੇਟ ਸਕਦੀਆਂ ਹਨ। ਇਸ ਗੱਲ ਨੂੰ ਉਦੋਂ ਹੋਰ ਹਵਾ ਮਿਲੀ, ਜਦੋਂ ਅਮਰੀਕਾ ਨੇ ਤਾਇਵਾਨ ਨੂੰ ਸਪੋਰਟ ਕੀਤਾ। ਹੁਣ ਜੋ ਖ਼ਬਰ ਸਾਹਮਣੇ ਆ ਰਹੀ ਹੈ, ਉਹ ਭਾਰਤ ਲਈ ਕਾਫ਼ੀ ਖੁਸ਼ੀ ਦੀ ਹੈ। ਅਸਲ ’ਚ ਤਾਇਵਾਨੀ ਸੈਮੀਕੰਡਕਟਰ ਕੰਪਨੀਆਂ ਭਾਰਤ ’ਚ ਪਲਾਂਟ ਲਾਉਣ ਲਈ ਸਪੇਸ ਦੀ ਤਲਾਸ਼ ਕਰ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਭਾਰਤ ਵੀ ਤਾਇਵਾਨੀ ਸੈਮੀਕੰਡਕਟਰ ਕੰਪਨੀਆਂ ਲਈ ਰੈੱਡ ਕਾਰਪੇਟ ਵਿਛਾਉਣ ਨੂੰ ਤਿਆਰ ਹੈ। 

ਇਹ ਵੀ ਪੜ੍ਹੋ : ਐਪਲ ਨੇ ਤੋੜੇ ਸਾਰੇ ਰਿਕਾਰਡ, ਬਣੀ ਦੁਨੀਆ ਦੀ ਪਹਿਲੀ 3 ਲੱਖ ਕਰੋੜ ਡਾਲਰ ਦੀ ਕੰਪਨੀ

ਜੇਕਰ ਅਜਿਹਾ ਹੁੰਦਾ ਹੈ ਤਾਂ ਦੇਸ਼ ’ਚ ਲੱਖਾਂ ਨੌਕਰੀਆਂ ਤਾਂ ਜਨਰੇਟ ਹੋਣਗੀਆਂ ਹੀ ਨਾਲ ਹੀ ਭਾਰਤ ਦੁਨੀਆ ’ਚ ਸੈਮੀਕੰਡਕਟਰ ਮੈਨੂਫੈਕਚਰਿੰਗ ਦੇ ਮਾਮਲੇ ’ਚ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਬਣਨ ਵੱਲ ਹੋਰ ਹੋ ਜਾਵੇਗਾ। ਭਾਰਤ ਦੁਨੀਆ ਦੀ ਸਭ ਤੋਂ ਵੱਡੀ ਚਿਪ ਮੇਕਰ ਤਾਇਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕਾਰਪੋਰੇਸ਼ਨ ਤੋਂ ਇਲਾਵਾ ਦੂਜੀਆਂ ਮੁੱਖ ਤਾਇਵਾਨੀ ਚਿਪ ਮੇਕਰ ਕੰਪਨੀਆਂ ਲਈ ਰੈੱਡ ਕਾਰਪੇਟ ਵਿਛਾਉਣ ਨੂੰ ਤਿਆਰ ਹੈ, ਜਿਨ੍ਹਾਂ ਦੇ ਗਾਹਕਾਂ ’ਚ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਐਪਲ ਵੀ ਸ਼ਾਮਲ ਹੈ। ਸ਼ਿਏਨ-ਕਿਊ ਨੇ ਕਿਹਾ ਕਿ ਗਲੋਬਲ ਸਪਲਾਈ ਚੇਨ ਰੀਸਟਰੱਕਚਰਿੰਗ ਅਤੇ ‘ਚੀਨ ਪਲਸ ਵਨ’ ਸਟਰੈਟੇਜੀ ਦੇ ਲਾਰਜਰ ਕੰਟੈਕਸਟ ਨਾਲ, ਮੈਨੂੰ ਭਰੋਸਾ ਹੈ ਕਿ ਅਸੀਂ ਸੈਮੀਕੰਡਕਟਰ ਅਤੇ ਇਨਫਾਰਮੇਸ਼ਨ ਅਤੇ ਕਮਿਊਨੀਕੇਸ਼ਨ ਇੰਡਸਟਰੀ ਦੇ ਖੇਤਰ ’ਚ ਦੋਵਾਂ ਪੱਖਾਂ ਵਿਚਕਾਰ ਸਹਿਯੋਗ ’ਚ ਤੇਜ਼ੀ ਦੇਖਾਂਗੇ।

ਇਹ ਵੀ ਪੜ੍ਹੋ : ਰਾਮ ਚਰਨ ਦੀ ਧੀ ਦੇ ਨਾਮਕਰਨ ਮੌਕੇ ਅੰਬਾਨੀ ਪਰਿਵਾਰ ਨੇ ਤੋਹਫ਼ੇ 'ਚ ਦਿੱਤਾ ਸੋਨੇ ਦਾ ਪੰਘੂੜਾ, ਕਰੋੜਾਂ 'ਚ ਹੈ ਕੀਮਤ

ਮੈਨੂਫੈਕਚਰਿੰਗ ਬੇਸ ਨੂੰ ਭਾਰਤ ’ਚ ਟਰਾਂਸਫ਼ਰ ਕਰਨ ’ਤੇ ਵਿਚਾਰ
ਚੀਨ ਨਾਲ ਲਗਾਤਾਰ ਚੱਲ ਰਹੇ ਟਸ਼ਨ ਦੌਰਾਨ ਤਾਇਵਾਨ ਸਰਕਾਰ ਦੇ ਟਾਪ ਪਾਲਿਸੀ ਮੇਕਰਸ ਨੇ ਕਿਹਾ ਹੈ ਕਿ ਮੁੱਖ ਤਾਇਵਾਨੀ ਟੈੱਕ ਕੰਪਨੀਆਂ ਚੀਨੀ ਬਾਜ਼ਾਰ ’ਚ ਆਪਣੇ ਰਿਸਕ ਨੂੰ ਘੱਟ ਕਰਨ ਲਈ ਆਪਣੇ ਮੈਨੂਫੈਕਚਰਿੰਗ ਬੇਸ ਨੂੰ ਭਾਰਤ ’ਚ ਟਰਾਂਸਫ਼ਰ ਕਰਨ ’ਤੇ ਵਿਚਾਰ ਕਰ ਰਹੀਆਂ ਹਨ। ਤਾਇਵਾਨ ਦੇ ਨੈਸ਼ਨਲ ਡਿਵੈੱਲਪਮੈਂਟ ਡਿਪਟੀ ਮਨਿਸਟਰ ਕਾਓ ਸ਼ਿਏਨ-ਕਿਊ ਨੇ ਕਿਹਾ ਕਿ ਸੈਮੀਕੰਡਕਟਰ ਅਤੇ ਇਲੈਕਟ੍ਰਾਨਿਕਸ ਕੰਪੋਨੈਂਟ ਦੀ ਉਸਾਰੀ ਨਾਲ ਕਈ ਟੈੱਕ ਸੈਕਟਰਸ ’ਚ ਨਵੀਂ ਦਿੱਲੀ ਅਤੇ ਤਾਇਪੇ ’ਚ ਸਹਿਯੋਗ ਦੀ ਬਹੁਤ ਵੱਡੀ ਗੁੰਜਾਇਸ਼ ਹੈ।

ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ

ਕੌਮਾਂਤਰੀ ਪੱਤਰਕਾਰਾਂ ਦੇ ਇਕ ਸਮੂਹ ਦੇ ਨਾਲ ਗੱਲਬਾਤ ’ਚ ਉਨ੍ਹਾਂ ਕਿਹਾ ਕਿ ਮੁੱਖ ਤਾਇਵਾਨੀ ਟੈੱਕ ਕੰਪਨੀਆਂ ਗਲੋਬਲ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਭਾਰਤ ਨੂੰ ਇਕ ਅਹਿਮ ਦੇਸ਼ ਦੇ ਤੌਰ ’ਤੇ ਵੇਖ ਰਹੀਆਂ ਹਨ। ਬੀਜਿੰਗ ਅਤੇ ਵਾਸ਼ਿੰਗਟਨ ਵਿਚਕਾਰ ਵੱਧਦੀ ਟਰੇਡ ਵਾਰ ਅਤੇ ਤਾਇਵਾਨ ਦੇ ਆਸ-ਪਾਸ ਚੀਨੀ ਫੌਜ ਦੀ ਵੱਧਦੀ ਤਾਕਤ ਦੇ ਮੱਦੇਨਜ਼ਰ ਤਾਇਵਾਨੀ ਕੰਪਨੀਆਂ ਆਪਣੇ ਪ੍ਰੋਡਕਸ਼ਨ ਬੇਸ ਨੂੰ ਚੀਨ ਤੋਂ ਯੂਰਪ, ਉੱਤਰੀ ਅਮਰੀਕਾ, ਅਮਰੀਕਾ ਅਤੇ ਭਾਰਤ ਦੇ ਦੇਸ਼ਾਂ ’ਚ ਟਰਾਂਸਫ਼ਰ ਕਰਨ ਉੱਤੇ ਵਿਚਾਰ ਕਰ ਰਹੀਆਂ ਹਨ। ਪਿਛਲੇ ਸਾਲ ਅਗਸਤ ’ਚ ਅਮਰੀਕੀ ਹਾਊਸ ਸਪੀਕਰ ਨੈਨਸੀ ਪਾਲੋਸੀ ਦੀ ਤਾਇਵਾਨੀ ਯਾਤਰਾ ਤੋਂ ਬਾਅਦ ਚੀਨ ਅਤੇ ਤਾਇਵਾਨ ਵਿਚਕਾਰ ਸਬੰਧ ਹੋਰ ਜ਼ਿਆਦਾ ਤਣਾਅਪੂਰਨ ਹੋ ਗਏ ਹਨ।

ਇਹ ਵੀ ਪੜ੍ਹੋ : ਗੋ-ਫਸਟ ਏਅਰਲਾਈਨ ਦੀਆਂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਤਿਆਰੀ, ਰਿਵਾਈਵਲ ਪਲਾਨ ਦੀ ਜਾਂਚ ਕਰੇਗਾ DGCA

ਭਾਰਤ ’ਚ ਬਣੇਗਾ ਪ੍ਰੋਡਕਸ਼ਨ ਸੈਂਟਰ
ਪਤਾ ਚਲਿਆ ਹੈ ਕਿ ਵੱਡੀ ਗਿਣਤੀ ’ਚ ਤਾਇਵਾਨੀ ਕੰਪਨੀਆਂ ਭਾਰਤ ’ਚ 2 ਉਦਯੋਗਿਕ ਪਾਰਕਾਂ ’ਚ ਪ੍ਰੋਡਕਸ਼ਨ ਸੈਂਟਰ ਸਥਾਪਤ ਕਰਨ ਜਾ ਰਹੀਆਂ ਹਨ, ਜੋ ਵਿਸ਼ੇਸ਼ ਰੂਪ ਨਾਲ ਤਾਇਵਾਨ ਦੇ ਮੁੱਖ ਉਦਯੋਗਾਂ ਲਈ ਸਥਾਪਤ ਕੀਤੇ ਜਾ ਰਹੇ ਹਨ। ਇਕ ਅਧਿਕਾਰੀ ਨੇ ਨਾਂ ਨਾ ਪ੍ਰਕਾਸ਼ਿਤ ਕਰਨ ਦੀ ਸ਼ਰਤ ’ਤੇ ਕਿਹਾ ਕਿ ਤਾਇਵਾਨ ਦੀ ਇਕ ਸੈਮੀਕੰਡਕਟਰ ਕੰਪਨੀ ਲਈ ਭਾਰਤ ’ਚ ਮੈਨੂਫੈਕਚਰਿੰਗ ਫੈਸੇਲਿਟੀ ਸਥਾਪਤ ਕਰਨ ਲਈ ਗੱਲਬਾਤ ਅੰਤਿਮ ਪੜਾਅ ’ਚ ਹੈ।

ਦੁਨੀਆ ਦਾ 70 ਫ਼ੀਸਦੀ ਸੈਮੀਕੰਡਕਟਰ ਤਾਇਵਾਨ ਦਾ
ਤਾਇਵਾਨ ਦੁਨੀਆ ਦੇ ਲੱਗਭੱਗ 70 ਫ਼ੀਸਦੀ ਤੋਂ ਜ਼ਿਆਦਾ ਸੈਮੀਕੰਡਕਟਰ ਅਤੇ 90 ਫ਼ੀਸਦੀ ਤੋਂ ਜ਼ਿਆਦਾ ਸਭ ਤੋਂ ਐਡਵਾਂਸ ਚਿਪਸ ਦਾ ਪ੍ਰੋਡਕਸ਼ਨ ਕਰਦਾ ਹੈ, ਜੋ ਸਮਾਰਟਫੋਨ, ਕਾਰ ਕਾਰਕਾਂ, ਡਾਟਾ ਸੈਂਟਰ, ਲੜਾਕੂ ਜੈੱਟ ਅਤੇ ਏ. ਆਈ. ਟੈੱਕ ਵਰਗੇ ਲੱਗਭੱਗ ਸਾਰੇ ਇਲੈਕਟ੍ਰਾਨਿਕ ਕੰਪੋਨੈਂਟ ਲਈ ਜ਼ਰੂਰੀ ਹਨ।

ਇਹ ਵੀ ਪੜ੍ਹੋ : ਫਲੈਟ ਦੇਣ ’ਚ ਕੀਤੀ 5 ਸਾਲਾਂ ਦੀ ਦੇਰੀ, ਇਸ ਪ੍ਰਮੋਟਰ ’ਤੇ ਲੱਗਾ 16 ਲੱਖ ਰੁਪਏ ਦਾ ਜੁਰਮਾਨਾ


author

rajwinder kaur

Content Editor

Related News