'ਆਪਣੇ ਨਹਾਏ ਹੋਏ ਪਾਣੀ' ਨਾਲ ਸਾਬਣ ਬਣਾ ਕੇ ਵੇਚ ਰਹੀ ਇਹ ਮਸ਼ਹੂਰ ਅਦਾਕਾਰਾ, ਕੀਮਤ ਜਾਣ ਉੱਡ ਜਾਣਗੇ ਹੋਸ਼

Sunday, Jun 08, 2025 - 01:14 PM (IST)

'ਆਪਣੇ ਨਹਾਏ ਹੋਏ ਪਾਣੀ' ਨਾਲ ਸਾਬਣ ਬਣਾ ਕੇ ਵੇਚ ਰਹੀ ਇਹ ਮਸ਼ਹੂਰ ਅਦਾਕਾਰਾ, ਕੀਮਤ ਜਾਣ ਉੱਡ ਜਾਣਗੇ ਹੋਸ਼

ਮੁੰਬਈ- ਹਾਲੀਵੁੱਡ ਤੋਂ 'ਯੂਫੋਰੀਆ', ਐਨੀਵਨ ਬਟ ਯੂ' ਅਤੇ ਹੋਰ ਕਈ ਮਸ਼ਹੂਰ ਫਿਲਮਾਂ ਅਤੇ ਟੀਵੀ ਸੋਅਜ਼ ਵਿਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਪ੍ਰਸਿੱਧ ਅਮਰੀਕਨ ਅਦਾਕਾਰਾ ਸਿਡਨੀ ਸਵੀਨੀ ਹੁਣ ਇਕ ਨਵੇਂ ਸਾਬਣ ਬ੍ਰਾਡ ਦਾ ਚਿਹਰਾ ਹੈ, ਜੋ ਕਥਿਤ ਕਰ ਤੋਂ ਇਕ ਵਿਸ਼ੇਸ਼ ਸਮੱਗਰੀ ਤੋਂ ਬਣਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸਾਬਣ ਵਿਚ ਸਿਡਨੀ ਦਾ ਬਾਥ ਵਾਟਰ ਮਿਲਾ ਕੇ ਨੈਚੁਰਲ ਸਾਬਣ ਬਣਾਇਆ ਗਿਆ ਹੈ, ਜਿਸ ਦੀ ਕੀਮਤ 654 ਰੁਪਏ ਰੱਖੀ ਗਈ ਹੈ। ਹਾਲਾਂਕਿ, ਸਿਡਨੀ ਦੇ ਇਸ ਕਾਰਨਾਮੇ ਤੋਂ ਪ੍ਰਸ਼ੰਸਕ ਹੈਰਾਨ ਹਨ ਅਤੇ ਹਰ ਪਾਸੇ ਉਸ ਦੀ ਆਲੋਚਨਾ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਸਿਰਫ 18 ਸਾਲ ਤੋਂ ਵੱਧ ਉਮਰ ਦੇ ਲੋਕ ਹੀ ਇਸ ਨੂੰ ਖਰੀਦ ਸਕਦੇ ਹਨ। ਸਾਬਣ ਦਾ ਨਾਂ 'ਸਿਡਨੀਜ਼ ਬਾਬਵਾਟਰ ਬਲਿਸ' ਹੈ। 

ਇਹ ਵੀ ਪੜ੍ਹੋ: ਪਤਨੀ ਨੇ ਚਿਕਨ ਦੀ ਥਾਂ ਬਣਾ ਲਿਆ ਮਟਨ, ਗੁੱਸੇ 'ਚ ਪਤੀ ਨੇ ਮਾਰ'ਤੀ ਘਰਵਾਲੀ, ਧੀ ਨੂੰ ਵੀ...

PunjabKesari

ਇਸ ਨੂੰ ਅਧਿਕਾਰਤ ਤੌਰ 'ਤੇ 6 ਜੂਨ ਨੂੰ ਬਾਜ਼ਾਰ ਵਿਚ ਲਾਂਚ ਕੀਤਾ ਗਿਆ ਹੈ। ਸਿਡਨੀ ਨੇ ਸੋਸ਼ਲ ਮੀਡੀਆ 'ਤੇ ਇਸ ਸਾਬਣ ਬਾਰੇ ਐਲਾਨ ਕੀਤਾ। ਹਾਲਾਂਕਿ, ਆਪਣੀ ਗਲੇਮਰਸ ਅਤੇ ਬੋਲਡ ਅਕਸ ਲਈ ਮਸ਼ਹੂਰ ਹਾਲੀਵੁੱਡ ਸੁੰਦਰੀ ਦੀ ਇਸ ਪੋਸਟ ਅਤੇ ਸਾਬਣ ਨੂੰ ਦੇਖ ਕੇ ਯੂਜ਼ਰਸ ਭੜਕ ਗਏ ਅਤੇ ਉਸ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ। ਕਈਆਂ ਨੇ ਇਸ ਨੂੰ ਬਹੁਤ ਸ਼ਰਮਨਾਕ ਗੱਲ ਕਿਹਾ। ਇਕ ਨੇ ਲਿਖਿਆ, "ਤੁਹਾਨੂੰ ਆਪਣੇ ਆਪ ਨੂੰ ਸ਼ੀਸ਼ੇ ਵਿਚ ਦੇਖਣ ਦੀ ਲੋੜ ਹੈ।" ਇਕ ਹੋਰ ਨੇ ਲਿਖਿਆ, 'ਇਹ ਸੰਭਵ ਨਹੀਂ ਹੋ ਸਕਦਾ।' ਇਕ ਹੋਰ ਯੂਜ਼ਰ ਨੇ ਲਿਖਿਆ, 'ਮੈਂ ਤੁਹਾਨੂੰ ਪਸੰਦ ਕਰਦਾ ਹਾਂ, ਪਰ ਇਹ ਬਹੁਤ ਅਜੀਬ ਅਤੇ ਘਟੀਆ ਹੈ।' ਇਕ ਨੇ ਤਾਂ ਇਹ ਵੀ ਲਿਖਿਆ, 'ਕੀ ਬਕਵਾਸ ਹੈ, ਬਿਲਕੁਲ ਅਜੀਬ।'

ਇਹ ਵੀ ਪੜ੍ਹੋ: ਆਪਣਾ ਘਰ ਲੈਣ ਦਾ ਸੁਪਨਾ ਵੇਖ ਰਹੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, ਇਨ੍ਹਾਂ ਬੈਂਕਾਂ ਦੇ ਹੋਮ ਲੋਨ ਹੋਏ ਸਸਤੇ

PunjabKesari

ਬੇਸ਼ੱਕ ਬਹੁਤ ਸਾਰੇ ਲੋਕਾਂ ਨੂੰ ਉਸਦਾ ਵਿਚਾਰ ਬਿਲਕੁਲ ਵੀ ਪਸੰਦ ਨਹੀਂ ਆਇਆ ਹੋਵੇਗਾ ਪਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਦੇ ਪ੍ਰਸ਼ੰਸਕ ਘੱਟ ਨਹੀਂ ਸਨ, ਕਿਉਂਕਿ ਵਿਚ ਸਾਬਣ ਤੁਰੰਤ ਵਿਕ ਗਿਆ। ਇਸ ਦੇ 5,000 ਪੀਸ ਲਾਂਚ ਕੀਤੇ ਗਏ ਅਤੇ ਆਨਲਾਈਨ ਲਾਈਵ ਹੁੰਦੇ ਹੀ ਵਿਕ ਗਏ। ਸਿਡਨੀ ਸਵੀਨੀ ਦੇ ਨਹਾਉਣ ਵਾਲੇ ਪਾਣੀ ਦੀਆਂ ਕੁਝ ਬੂੰਦਾਂ ਤੋਂ ਬਣਿਆ ਇਹ ਸਾਬਣ ਦੁਪਹਿਰ 12 ਵਜੇ ਵਿਕਰੀ ਸ਼ੁਰੂ ਹੁੰਦੇ ਹੀ ਕੁਝ ਸਕਿੰਟਾਂ ਵਿਚ ਹੀ ਵਿਕ ਗਿਆ। ਕੰਪਨੀ ਦਾ ਦਾਅਵਾ ਹੈ ਕਿ ਲੋਕਾਂ ਇਸ ਨੂੰ ਸਿਰਫ 0.0001 ਸਕਿੰਟ ਵਿਚ ਖਰੀਦ ਲਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਸਾਬਣ ਇਕ ਹੋਰ ਵੈੱਬਸਾਈਟ 'ਤੇ 17 ਹਜ਼ਾਰ ਰੁਪਏ ਤੋਂ ਵੱਧ ਦੀ ਕੀਮਤ 'ਤੇ ਬਲੈਕ ਹੋਣ ਲੱਗਾ।

ਇਹ ਵੀ ਪੜ੍ਹੋ: ਜੇ ਤੁਸੀਂ ਵੀ ਰੱਖਦੇ ਹੋ ਫੋਨ ਦੇ ਕਵਰ 'ਚ ਪੈਸੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ ! ਖ਼ਤਰੇ 'ਚ ਪੈ ਸਕਦੀ ਹੈ ਤੁਹਾਡੀ ਜਾਨ

ਇਸ ਦੌਰਾਨ 27 ਸਾਲਾ ਸਿਡਨੀ ਨੇ ਇਕ ਅਧਿਕਾਰਕ ਬਿਆਨ ਵਿਚ ਕਿਹਾ, "ਜਦੋਂ ਤੁਹਾਡੇ ਪ੍ਰਸ਼ੰਸਕ ਤੁਹਾਡੇ ਤੋਂ ਨਹਾਉਣ ਦਾ ਪਾਣੀ ਮੰਗਣਾ ਸ਼ੁਰੂ ਕਰਦੇ ਹਨ, ਤਾਂ ਤੁਸੀਂ ਜਾਂ ਤਾਂ ਇਸ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ, ਜਾਂ ਇਸ ਨੂੰ 'ਡਾ. ਸਕਵਾਚ' (ਉਹ ਕੰਪਨੀ ਜੋ ਇਹ ਸਾਬਣ ਬਣਾਏਗੀ) ਦੇ ਸਾਵਣ ਬਾਰ ਵਿਚ ਬਦਲ ਸਕਦੇ ਹੋ। ਇਹ ਅਜੀਬ ਹੈ ਪਰ ਸਭ ਤੋਂ ਵਧੀਆ ਹੈ, ਅਤੇ ਮੈਨੂੰ ਇਹ ਪਸੰਦ ਹੈ ਕਿ ਅਸੀਂ ਕੁਝ ਅਜਿਹਾ ਬਣਾਇਆ ਹੈ, ਜੋ ਨਾ ਸਿਰਫ ਅਭੁੱਲ ਹੈ, ਸਗੋਂ ਸ਼ਾਨਦਾਰ ਵੀ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ 'ਤੇ ਹੰਗਾਮਾ, ਪਿਤਾ ਬਲਕੌਰ ਸਿੰਘ ਨੇ ਅਦਾਲਤ ਜਾਣ ਦੀ ਦਿੱਤੀ ਚਿਤਾਵਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News