ਕਦੇ ਸਲਮਾਨ ਲਈ ''ਪਾਗਲ'' ਬਣੀ ਸੀ ਇਹ ਅਦਾਕਾਰਾ ! ਲਾਈਮਲਾਈਟ ਤੋਂ ਦੂਰ ਹੁਣ ਇਸ ਕੰਮ ''ਚ ਅਜ਼ਮਾ ਰਹੀ ਹੱਥ
Thursday, Dec 11, 2025 - 11:55 AM (IST)
ਜਲੰਧਰ/ਐਂਟਰਟੇਨਮੈਂਟ ਡੈਸਕ- ਫ਼ਿਲਮ ‘ਤੇਰੇ ਨਾਮ’ ਵਿੱਚ ਸਿਰਫ਼ ਕੁਝ ਸਕਿੰਟਾਂ ਲਈ ਨਜ਼ਰ ਆਈ 'ਪਾਗਲ ਭਿਖਾਰਨ' ਦਾ ਕਿਰਦਾਰ ਅਦਾਕਾਰਾ ਰਾਧਿਕਾ ਚੌਧਰੀ ਨੇ ਨਿਭਾਇਆ ਸੀ। ਭਾਵੇਂ ਉਨ੍ਹਾਂ ਦਾ ਸਕ੍ਰੀਨ ਟਾਈਮ ਬਹੁਤ ਘੱਟ ਸੀ, ਪਰ ਉਨ੍ਹਾਂ ਵੱਲੋਂ ਫਿਲਮ ਵਿਚ ਨਿਭਾਇਆ ਗਿਆ 'ਪਾਗਲ ਭਿਖਾਰਨ' ਦਾ ਕਿਰਦਾਰ ਅੱਜ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਵੱਸਿਆ ਹੈ। 2003 ਵਿੱਚ ਰਿਲੀਜ਼ ਹੋਈ ਇਸ ਫਿਲਮ ਤੋਂ ਬਾਅਦ ਰਾਧਿਕਾ ਨੇ ਕੁਝ ਸਮਾਂ ਫਿਲਮ ਇੰਡਸਟਰੀ ਵਿੱਚ ਕੰਮ ਕੀਤਾ, ਪਰ 2004 ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਦੀ ਦੁਨੀਆ ਤੋਂ ਦੂਰ ਹੋਣ ਦਾ ਫੈਸਲਾ ਕਰ ਲਿਆ।
ਇਹ ਵੀ ਪੜ੍ਹੋ: ਹੁਣ ਕੋਈ ਵੀ ਲੈ ਸਕੇਗਾ ਅਮਰੀਕਾ ਦੀ ਨਾਗਰਿਕਤਾ ! ਟਰੰਪ ਨੇ ਲਾਂਚ ਕੀਤਾ 'ਗੋਲਡ ਕਾਰਡ'

ਅਦਾਕਾਰੀ ਤੋਂ ਦੂਰ ਹੋ ਕੇ ਰਾਧਿਕਾ ਨੇ ਆਪਣੇ ਕਰੀਅਰ ਨੂੰ ਨਵੀਂ ਦਿਸ਼ਾ ਦਿੱਤੀ। ਉਹ ਲਾਸ ਐਂਜਲਸ ਚਲੀ ਗਈ ਅਤੇ ਉੱਥੇ ਫਿਲਮ ਡਾਇਰੈਕਸ਼ਨ ਦੀਆਂ ਬਾਰੀਕੀਆਂ ਸਿੱਖੀਆਂ। ਇਸ ਲੰਬੇ ਬਰੇਕ ਤੋਂ ਬਾਅਦ 2010 ਵਿੱਚ ਰਾਧਿਕਾ ਨੇ ਡਾਇਰੈਕਟਰ ਅਤੇ ਪ੍ਰੋਡਿਊਸਰ ਵਜੋਂ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਪਹਿਲੀ ਸ਼ਾਰਟ ਫਿਲਮ ‘ਓਰੇਂਜ ਬਲੌਸਮ’ ਸਿਰਫ਼ 4 ਦਿਨਾਂ ਵਿੱਚ ਸ਼ੂਟ ਕੀਤੀ ਗਈ, ਜਿਸ ਵਿੱਚ ਇੱਕ ਸਿੰਗਲ ਮਦਰ ਦੀ ਜ਼ਿੰਦਗੀ ਦੀ ਜੱਦੋ-ਜਹਿਦ ਦਿਖਾਈ ਗਈ। ਇਸ ਫਿਲਮ ਨੂੰ ਲਾਸ ਵੇਗਸ ਫਿਲਮ ਫੈਸਟੀਵਲ ਵਿੱਚ ਸਿਲਵਰ ਐਸ ਐਵਾਰਡ ਮਿਲਿਆ, ਜੋ ਰਾਧਿਕਾ ਦੇ ਡਾਇਰੈਕਸ਼ਨ ਕਰੀਅਰ ਲਈ ਵੱਡੀ ਕਾਮਯਾਬੀ ਸੀ।

ਅਦਾਕਾਰੀ ਛੱਡਣ ਦੇ ਬਾਵਜੂਦ ਰਾਧਿਕਾ ਦਾ ਬਾਲੀਵੁੱਡ ਨਾਲ ਨਾਤਾ ਨਹੀਂ ਟੁੱਟਿਆ। 2022 ਵਿੱਚ ਉਹ ਆਮਿਰ ਖਾਨ ਅਤੇ ਕਰੀਨਾ ਕਪੂਰ ਦੀ ਫਿਲਮ ‘ਲਾਲ ਸਿੰਘ ਚੱਢਾ’ ਨਾਲ ਐਗਜ਼ਿਕਿਊਟਿਵ ਪ੍ਰੋਡਿਊਸਰ ਵਜੋਂ ਜੁੜੀ। ਅੱਜ ਰਾਧਿਕਾ ਚੌਧਰੀ ਗਲੈਮਰ ਤੋਂ ਦੂਰ ਹੋ ਕੇ ਵੀ ਫਿਲਮ ਮੈਕਿੰਗ ਦੀ ਦੁਨੀਆ ਵਿੱਚ ਆਪਣਾ ਮੁਕਾਮ ਬਣਾ ਚੁੱਕੀ ਹੈ ਅਤੇ ਇੱਕ ਮਾਣਯੋਗ ਸ਼ਖਸੀਅਤ ਵਜੋਂ ਜਾਣੀ ਜਾਂਦੀ ਹੈ।

