ਸ਼ੂਟਿੰਗ ਦੇ ਬਹਾਨੇ ਬੁਲਾਇਆ, ਫਿਰ ਮੈਟਰੋ ''ਤੇ ਕੀਤਾ ਅਗਵਾ, ਅਦਾਕਾਰਾ ਨੇ ਪਤਨੀ ਨਾਲ ਹੀ...
Tuesday, Dec 16, 2025 - 07:23 PM (IST)
ਮੁੰਬਈ- ਫਿਲਮੀ ਦੁਨੀਆ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕੰਨੜ ਫਿਲਮ ਨਿਰਮਾਤਾ 'ਤੇ ਆਪਣੀ ਹੀ ਪਤਨੀ ਨੂੰ ਅਗਵਾ ਕਰਨ ਦਾ ਦੋਸ਼ ਲੱਗਾ ਹੈ। ਕੰਨੜ ਫਿਲਮ ਨਿਰਮਾਤਾ ਹਰਸ਼ਵਰਧਨ 'ਤੇ ਕਥਿਤ ਤੌਰ 'ਤੇ ਆਪਣੀ ਵੱਖ ਰਹਿ ਰਹੀ ਅਦਾਕਾਰਾ ਪਤਨੀ ਚੈਤਰਾ ਦਾ ਅਗਵਾ ਕਰਨ ਦਾ ਦੋਸ਼ ਹੈ।
ਇਸ ਅਗਵਾ ਪਿੱਛੇ ਮੁੱਖ ਕਾਰਨ ਉਨ੍ਹਾਂ ਦੀ ਇੱਕ ਸਾਲ ਦੀ ਧੀ ਦੀ ਕਸਟਡੀ ਦੱਸਿਆ ਜਾ ਰਿਹਾ ਹੈ। ਦੋਸ਼ ਹੈ ਕਿ ਹਰਸ਼ਵਰਧਨ ਨੇ ਚੈਤਰਾ ਦੇ ਪਰਿਵਾਰ ਨੂੰ ਬੱਚੀ ਉਸਦੇ ਹਵਾਲੇ ਕਰਨ ਲਈ ਮਜਬੂਰ ਕਰਨ ਵਾਸਤੇ ਇਹ ਅਗਵਾ ਕੀਤਾ। ਹਰਸ਼ਵਰਧਨ ਅਤੇ ਚੈਤਰਾ, ਜੋ ਕਿ ਇੱਕ ਟੀਵੀ ਸੀਰੀਅਲ ਅਤੇ ਫਿਲਮ ਅਦਾਕਾਰਾ ਹਨ, ਕਰੀਬ ਸੱਤ ਤੋਂ ਅੱਠ ਮਹੀਨੇ ਪਹਿਲਾਂ ਘਰੇਲੂ ਝਗੜਿਆਂ ਕਾਰਨ ਵੱਖ ਰਹਿਣ ਲੱਗੇ ਸਨ। ਹਰਸ਼ਵਰਧਨ ਹਸਨ ਵਿੱਚ ਰਹਿ ਰਹੇ ਸਨ, ਜਦੋਂ ਕਿ ਚੈਤਰਾ ਬੈਂਗਲੁਰੂ ਦੇ ਮਾਗਦੀ ਰੋਡ 'ਤੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ।
ਸ਼ਿਕਾਇਤ ਅਨੁਸਾਰ ਅਗਵਾ ਦੀ ਇਹ ਸਾਰੀ ਸਾਜ਼ਿਸ਼ ਹਰਸ਼ਵਰਧਨ ਨੇ ਆਪਣੇ ਦੋਸਤ ਕੌਸ਼ਿਕ ਦੇ ਜ਼ਰੀਏ ਰਚੀ। 7 ਦਸੰਬਰ 2025 ਨੂੰ ਕੌਸ਼ਿਕ ਨੇ ਚੈਤਰਾ ਨੂੰ ਸ਼ੂਟਿੰਗ ਦੇ ਬਹਾਨੇ ਮੈਸੂਰ ਰੋਡ ਮੈਟਰੋ ਸਟੇਸ਼ਨ 'ਤੇ ਸਵੇਰੇ 8 ਵਜੇ ਬੁਲਾਇਆ ਅਤੇ ਉਸ ਨੂੰ 20,000 ਰੁਪਏ ਦਾ ਐਡਵਾਂਸ ਭੁਗਤਾਨ ਵੀ ਕੀਤਾ। ਐੱਫ.ਆਈ.ਆਰ. ਵਿੱਚ ਦੋਸ਼ ਹੈ ਕਿ ਮੈਟਰੋ ਸਟੇਸ਼ਨ 'ਤੇ ਹਰਸ਼ਵਰਧਨ, ਕੌਸ਼ਿਕ ਅਤੇ ਇੱਕ ਹੋਰ ਵਿਅਕਤੀ ਨੇ ਚੈਤਰਾ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ ਅਤੇ ਉਸ ਨੂੰ ਅਗਵਾ ਕਰਕੇ ਨਾਇਸ ਰੋਡ ਅਤੇ ਬਿਦਾਦੀ ਰਾਹੀਂ ਲੈ ਗਏ।
ਉਸੇ ਸ਼ਾਮ, ਹਰਸ਼ਵਰਧਨ ਨੇ ਕਥਿਤ ਤੌਰ 'ਤੇ ਚੈਤਰਾ ਦੀ ਮਾਂ ਨੂੰ ਫੋਨ ਕਰਕੇ ਧਮਕੀ ਦਿੱਤੀ ਕਿ ਚੈਤਰਾ ਨੂੰ ਤਾਂ ਹੀ ਸੁਰੱਖਿਅਤ ਰਿਹਾਅ ਕੀਤਾ ਜਾਵੇਗਾ ਜਦੋਂ ਬੱਚੀ ਨੂੰ ਉਸਦੇ ਕੋਲ ਲਿਆਂਦਾ ਜਾਵੇਗਾ। ਪੁਲਸ ਨੇ ਹਰਸ਼ਵਰਧਨ, ਕੌਸ਼ਿਕ ਅਤੇ ਇੱਕ ਹੋਰ ਦੋਸ਼ੀ ਖਿਲਾਫ਼ ਅਗਵਾ ਅਤੇ ਅਪਰਾਧਿਕ ਧਮਕੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Related News
ਧਰਮਿੰਦਰ ਦੇ ਜਨਮਦਿਨ 'ਤੇ ਦਿਓਲ ਪਰਿਵਾਰ ਨੇ ਲਿਆ ਖ਼ਾਸ ਤੇ ਭਾਵੁਕ ਫ਼ੈਸਲਾ ! ਫੈਨਜ਼ ਨੂੰ Invitation ਦੇ ਨਾਲ ਕੀਤਾ ਵੱਡ
