ਕਰਾਚੀ, ਲਾਹੌਰ ਇਕ ਵਾਰ ਫਿਰ ਦੁਨੀਆ ਦੇ ਚੋਟੀ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ ਸ਼ਾਮਲ

Wednesday, Dec 16, 2020 - 12:07 PM (IST)

ਇਸਲਾਮਾਬਾਦ (ਬਿਊਰੋ): ਆਈ.ਕਿਊ.ਏਅਰ ਦੇ ਅੰਕੜਿਆਂ ਮੁਤਾਬਕ, ਪਾਕਿਸਤਾਨ ਦੇ ਕਰਾਚੀ ਅਤੇ ਲਾਹੌਰ ਨੂੰ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਖਰਾਬ ਹਵਾ ਦੀ ਗੁਣਵੱਤਾ ਵਾਲੇ ਚੋਟੀ ਦੇ 10 ਸ਼ਹਿਰਾਂ ਵਿਚ ਸ਼ਾਮਲ ਕੀਤਾ ਗਿਆ ਹੈ। ਲਾਹੌਰ ਇਸ ਸੂਚੀ ਵਿਚ ਛੇਵੇਂ ਨੰਬਰ 'ਤੇ ਹੈ, ਜਦਕਿ ਕਰਾਚੀ ਨੂੰ ਕਿਰਗਿਸਤਾਨ ਦੇ ਬਿਸ਼ਕੇਕ, ਬੰਗਲਾਦੇਸ਼ ਦਾ ਢਾਕਾ ਅਤੇ ਮੰਗੋਲੀਆ ਦੇ ਉਲਾਣਬਾਤਰ ਤੋਂ ਚੌਥੇ ਨੰਬਰ 'ਤੇ ਰੱਖਿਆ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ-  ਨਿਊਜ਼ੀਲੈਂਡ ਨੇ ਆਸਟ੍ਰੇਲੀਆ ਅਤੇ ਚੀਨ ਵਿਚਾਲੇ ਗੱਲਬਾਤ ਲਈ ਮਦਦ ਦੀ ਕੀਤੀ ਪੇਸ਼ਕਸ਼ 

ਸੰਯੁਕਤ ਰਾਜ ਅਮਰੀਕਾ ਦੀ ਵਾਤਾਵਰਣ ਸੁਰੱਖਿਆ ਏਜੰਸੀ ਹਵਾ ਦੀ ਗੁਣਵੱਤਾ ਨੂੰ ਸੰਤੁਸ਼ਟੀਜਨਕ ਮੰਨਦੀ ਹੈ ਜੇਕਰ ਏ.ਕਿਊ.ਆਈ. 50 ਤੋਂ ਘੱਟ ਹੈ। ਕਰਾਚੀ ਅਤੇ ਲਾਹੌਰ ਨੇ ਕ੍ਰਮਵਾਰ 183 ਅਤੇ 170 ਦੀ ਪਰਟੀਕੁਲਰ ਮੈਟਰ (PM) ਦਰਜ ਕੀਤਾ, ਜਿਸ ਨੂੰ "ਗੈਰ-ਸਿਹਤਮੰਦ" ਮੰਨਿਆ ਜਾਂਦਾ ਹੈ। ਦੀ ਨਿਊਜ਼ ਇੰਟਰਨੈਸ਼ਨਲ ਦੇ ਮੁਤਾਬਕ, ਸਮੌਗ ਘੱਟ ਕਰਨ ਲਈ, ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (PDMA) ਨੇ ਪੰਜਾਬ ਵਿਚ 12 ਦਸੰਬਰ ਤੱਕ 1,718 ਇੱਟਾਂ ਭੱਠੇ, 2,658 ਉਦਯੋਗਾਂ ਅਤੇ 11,782 ਵਾਹਨਾਂ ਨੂੰ ਸੀਲ ਕਰ ਦਿੱਤਾ ਹੈ। ਅਧਿਕਾਰੀਆਂ ਵੱਲੋਂ 22 ਨਵੰਬਰ ਤੋਂ ਜਾਰੀ ਕੀਤੀ ਇਕ ਰਿਪੋਰਟ ਮੁਤਾਬਕ, ਪੀ.ਡੀ.ਐਮ.ਏ. ਨੇ ਵਾਤਾਵਰਣ ਦੀ ਰੱਖਿਆ ਲਈ ਸੂਬਾਈ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ 544 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।


Vandana

Content Editor

Related News