ਨਿਊਯਾਰਕ ''ਚ ਫ਼ੌਜੀ ਹੈਲੀਕਾਪਟਰ ਹਾਦਸਾਗ੍ਰਸਤ, 3 ਜਵਾਨਾਂ ਦੀ ਮੌਤ

1/21/2021 1:56:53 PM

ਨਿਊਯਾਰਕ,( ਰਾਜ ਗੋਗਨਾ)—ਨਿਊਯਾਰਕ ਵਿਚ ਬੀਤੇ ਦਿਨ ਇਕ ਫ਼ੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਤਿੰਨ ਫ਼ੌਜੀਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਇਕ ਨਿਯਮਿਤ ਸਿਖਲਾਈ ਉਡਾਣ ਦੌਰਾਨ ਤਿੰਨ ਨੈਸ਼ਨਲ ਗਾਰਡ ਮਾਰੇ ਗਏ। 

ਹੈਲੀਕਾਪਟਰ ਪੱਛਮੀ ਨਿਊਯਾਰਕ ਸ਼ਹਿਰ ਵਿਚ ਹਾਦਸਾਗ੍ਰਸਤ ਹੋਇਆ। ਨਿਊਯਾਰਕ ਸਟੇਟ ਡਵੀਜ਼ਨ ਆਫ਼ ਮਿਲਟਰੀ ਅਤੇ ਨੇਵਲ ਅਫੇਅਰਜ਼ ਦੇ ਜਨਤਕ ਮਾਮਲਿਆਂ ਦੇ ਡਾਇਰੈਕਟਰ ਐਰਿਕ ਨੇ ਕਿਹਾ ਕਿ ਯੂ. ਐੱਚ-60 ਚਿਕਿਤਸਾ ਨਿਕਾਸੀ ਹੈਲੀਕਾਪਟਰ ਲਗਭਗ 6:30 ਵਜੇ ਰੋਚੈਸਟਰ ਦੇ ਦੱਖਣ ਵਿਚ ਇਕ  ਸ਼ਹਿਰ ਮੈਂਡੌਨ ਕੋਲ ਹਾਦਸਾਗ੍ਰਸਤ ਹੋਇਆ। ਹੈਲੀਕਾਪਟਰ ਨੇ ਰੋਚੈਸਟਰ ਕੌਮਾਂਤਰੀ ਹਵਾਈ ਅੱਡੇ 'ਤੇ ਆਰਮੀ ਏਵੀਏਸ਼ਨ ਸਪੋਰਟਸ ਫੈਸੀਲਿਟੀ ਰਾਹੀਂ ਉਡਾਣ ਭਰੀ ਸੀ ।


Lalita Mam

Content Editor Lalita Mam