ਨਵੀਆਂ ਫ੍ਰੈਂਚਾਈਜ਼ਾਂ ਤੇ ਰੈਸਟੋਰੈਂਟਾਂ ਤੋਂ ਵੱਧ ਰਾਇਲਟੀ ਫ਼ੀਸ ਵਸੂਲ ਕਰੇਗਾ McDonald''s, ਜਾਣੋ ਕਿਉਂ

09/23/2023 11:47:48 AM

ਬਿਜ਼ਨੈੱਸ ਡੈਸਕ : McDonald's ਹੁਣ ਨਵੀਆਂ ਖੁੱਲ੍ਹੀਆਂ ਫ੍ਰੈਂਚਾਈਜ਼ਾਂ ਅਤੇ ਰੈਸਟੋਰੈਂਟਾਂ ਤੋਂ ਵੱਧ ਰਾਇਲਟੀ ਫ਼ੀਸ ਵਸੂਲ ਕਰਨ ਵਾਲਾ ਹੈ। ਫ਼ਾਸਟ-ਫ਼ੂਡ ਸੈਕਟਰ ਦੀ ਇਹ ਦਿੱਗਜ ਕੰਪਨੀ ਅਗਲੇ ਸਾਲ ਇਕ ਜਨਵਰੀ, 2024 ਤੋਂ ਰਾਇਲਟੀ ਫ਼ੀਸ ਨੂੰ 4 ਫ਼ੀਸਦੀ ਤੋਂ ਵਧਾ ਕੇ 5 ਫ਼ੀਸਦੀ ਕਰ ਦੇਵੇਗੀ। ਦੱਸ ਦੇਈਏ ਕਿ ਇਸ ਦੌਰਾਨ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਅਜਿਹਾ ਪਿਛਲੇ 30 ਸਾਲਾਂ 'ਚ ਪਹਿਲੀ ਵਾਰ ਹੋਇਆ ਹੈ, ਜਦੋਂ ਕੰਪਨੀ ਨੇ ਫ਼ੀਸ 'ਚ ਵਾਧਾ ਕੀਤਾ ਹੋਵੇ।

ਇਹ ਵੀ ਪੜ੍ਹੋ : RBI ਦਾ ਵੱਡਾ ਫ਼ੈਸਲਾ, ਕਰਜ਼ਾ ਨਾ ਮੋੜਨ ਵਾਲਿਆਂ ਦੀਆਂ ਹੁਣ ਵਧਣਗੀਆਂ ਮੁਸ਼ਕਿਲਾਂ

ਹਾਲਾਂਕਿ ਪਹਿਲਾਂ ਤੋਂ ਖੁੱਲ੍ਹੀਆਂ ਹੋਈਆਂ ਫ੍ਰੈਂਚਾਈਜ਼ਾਂ 'ਤੇ ਇਸ ਫ਼ੀਸ ਵਾਧੇ ਦਾ ਕੋਈ ਅਸਰ ਨਹੀਂ ਪਵੇਗਾ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਵਿਚਕਾਰ ਵੰਡੇ ਗਏ ਰੈਸਟੋਰੈਂਟਸ 'ਤੇ ਵੀ ਇਸ ਦਾ ਅਸਰ ਨਹੀਂ ਦਿਖੇਗਾ। ਪਰ, ਨਵੀਆਂ ਫ੍ਰੈਂਚਾਈਜ਼ਾਂ 'ਤੇ ਇਸ ਵਧੀ ਹੋਈ ਫ਼ੀਸ ਦੀ ਮਾਰ ਜ਼ਰੂਰ ਪਵੇਗੀ। ਹਾਲਾਂਕਿ, ਉੱਚੀ ਦਰ ਨਵੀਂ ਫ੍ਰੈਂਚਾਈਜ਼ੀ, ਕੰਪਨੀ ਦੀ ਮਲਕੀਅਤ ਵਾਲੇ ਰੈਸਟੋਰੈਂਟਾਂ ਦੇ ਖਰੀਦਦਾਰਾਂ, ਮੁੜ-ਸਥਾਪਿਤ ਰੈਸਟੋਰੈਂਟਾਂ ਅਤੇ ਫਰੈਂਚਾਈਜ਼ਰ ਨੂੰ ਸ਼ਾਮਲ ਕਰਨ ਵਾਲੇ ਹੋਰ ਦ੍ਰਿਸ਼ਾਂ 'ਤੇ ਇਸ ਦਾ ਪ੍ਰਭਾਵ ਜ਼ਰੂਰ ਪਵੇਗਾ। 

ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ

ਰਾਇਲਟੀ ਫੀਸ ਵਿੱਚ ਵਾਧਾ ਸੰਭਵ ਤੌਰ 'ਤੇ ਬਹੁਤ ਸਾਰੀਆਂ ਫਰੈਂਚਾਇਜ਼ੀ ਨੂੰ ਤੁਰੰਤ ਪ੍ਰਭਾਵਤ ਨਹੀਂ ਕਰੇਗਾ। McDonald's ਅਤੇ ਇਸ ਦੀਆਂ ਫਰੈਂਚਾਈਜ਼ੀਜ਼ 'ਚ ਹਾਲ ਹੀ ਦੇ ਸਾਲਾਂ ਵਿੱਚ ਕਈ ਮੁੱਦਿਆਂ 'ਤੇ ਟਕਰਾਅ ਹੋਇਆ ਹੈ, ਜਿਸ ਵਿੱਚ ਰੈਸਟੋਰੈਂਟਾਂ ਲਈ ਇੱਕ ਨਵੀਂ ਮੁਲਾਂਕਣ ਪ੍ਰਣਾਲੀ ਅਤੇ ਇੱਕ ਕੈਲੀਫੋਰਨੀਆ ਬਿੱਲ ਸ਼ਾਮਲ ਹੈ, ਜੋ ਅਗਲੇ ਸਾਲ ਫਾਸਟ-ਫੂਡ ਵਰਕਰਾਂ ਲਈ 25 ਫ਼ੀਸਦੀ ਤਨਖ਼ਾਹ ਵਧਾਏਗਾ।

ਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ ਗਿਰਾਵਟ ਪਰ ਗੌਤਮ ਅਡਾਨੀ ਨੇ ਪਛਾੜੇ ਦੁਨੀਆ ਦੇ ਅਰਬਪਤੀ, ਜਾਣੋ ਕੁੱਲ ਜਾਇਦਾਦ

ਇਸ ਰਾਇਲਟੀ ਫ਼ੀਸ 'ਚ ਵਾਧੇ ਦੇ ਬਾਵਜੂਦ McDonald's ਦਾ ਕੰਮਕਾਜ ਆਸਮਾਨ ਛੂਹ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਕੰਪਨੀ ਦੀ ਵਿਕਰੀ 10 ਫ਼ੀਸਦੀ ਤੱਕ ਵਧੀ ਹੈ ਜਿਨ੍ਹਾਂ 'ਚ ਮੁੱਖ ਤੌਰ 'ਤੇ Big Macs ਅਤੇ McNuggets ਸ਼ਾਮਲ ਹਨ। ਕੰਪਨੀ ਅਨੁਸਾਰ ਪਿਛਲੇ 5 ਸਾਲਾਂ ਦੌਰਾਨ ਫ੍ਰੈਂਚਾਈਜ਼ ਦਾ ਕੈਸ਼ ਫਲੋ 35 ਫ਼ੀਸਦੀ ਤੱਕ ਵਧਿਆ ਹੈ। ਮੈਕਡੋਨਲਡ ਦੇ ਲਗਭਗ 13,400 ਯੂਐੱਸ ਰੈਸਟੋਰੈਂਟਾਂ ਵਿੱਚੋਂ 95 ਫ਼ੀਸਦੀ ਫ੍ਰੈਂਚਾਈਜ਼ੀ ਚਲਾਉਂਦੀਆਂ ਹਨ। ਉਹ McDonald's ਸਿਸਟਮ ਦੇ ਹਿੱਸੇ ਵਜੋਂ ਕੰਮ ਕਰਨ ਲਈ ਕਿਰਾਇਆ, ਮਹੀਨਾਵਾਰ ਰਾਇਲਟੀ ਫ਼ੀਸ ਅਤੇ ਕੰਪਨੀ ਦੇ ਮੋਬਾਈਲ ਐਪ ਲਈ ਸਾਲਾਨਾ ਫ਼ਾਸਾਂ ਵਰਗੇ ਹੋਰ ਖ਼ਰਚਿਆਂ ਦਾ ਭੁਗਤਾਨ ਕਰਦੇ ਹਨ।

ਇਹ ਵੀ ਪੜ੍ਹੋ : ਭਾਰਤ-ਕੈਨੇਡਾ ਵਿਵਾਦ ਦੀ ਲਪੇਟ 'ਚ ਆਏ McCain ਤੇ Tim Hortons, ਵਧ ਸਕਦੀਆਂ ਨੇ ਮੁਸ਼ਕਲਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


 


rajwinder kaur

Content Editor

Related News