ਅਮਰੀਕਾ ਦੇ ਵਿੱਤੀ ਦਬਦਬੇ ਨੂੰ ਵਿਸਤਾਰ ਦੇਵੇਗੀ ''ਲਿਬਰਾ'' : ਜ਼ੁਕਰਬਰਗ

10/23/2019 2:04:47 PM

ਵਾਸ਼ਿੰਗਟਨ—ਫੇਸਬੁੱਕ ਦੀ ਪ੍ਰਸਤਾਵਿਤ ਡਿਜੀਟਲ ਮੁਦਰਾ 'ਲਿਬਰਾ' ਇਕ ਪਾਸੇ ਦੁਨੀਆ ਭਰ 'ਚ ਅਮਰੀਕਾ ਦੇ ਵਿੱਤੀ ਦਬਦਬੇ ਦਾ ਵਿਸਤਾਰ ਕਰੇਗੀ, ਉੱਧਰ ਸੰਸਾਰਕ ਪੱਧਰ 'ਤੇ ਨਕਦੀ ਦੀ ਤੰਗੀ ਨਾਲ ਲੜ ਰਹੇ ਲੋਕਾਂ ਦੀ ਮਦਦ ਵੀ ਕਰੇਗੀ। ਫੇਸਬੁੱਕ ਦੇ ਮੁੱਖ ਕਾਰਜਕਾਰੀ ਮਾਰਕ ਜ਼ੁਕਰਬਰਗ ਨੇ ਮੰਗਲਵਾਰ ਨੂੰ ਵਿਧੀਨਿਰਮਾਤਾਵਾਂ ਦੇ ਸਾਹਮਣੇ ਦਿੱਤੇ ਜਾਣ ਵਾਲਾ ਆਪਣੇ ਬਿਆਨ 'ਚ ਇਹ ਗੱਲ ਕਹੀ।
ਅਮਰੀਕਾ ਦੀ ਪ੍ਰਤੀਨਿਧੀ ਸਭਾ ਦੀ ਵਿੱਤੀ ਸੇਵਾ ਕਮੇਟੀ ਵਲੋਂ ਸੰਮਨ ਕੀਤੇ ਗਏ ਜ਼ੁਕਰਬਰਗ ਨੇ ਬੁੱਧਵਾਰ ਨੂੰ ਪੇਸ਼ ਹੋਣ ਤੋਂ ਇਕ ਦਿਨ ਪਹਿਲਾਂ ਇਹ ਬਿਆਨ ਜਾਰੀ ਕੀਤਾ। ਉਹ ਬੁੱਧਵਾਰ ਨੂੰ ਦੂਜੀ ਵਾਰ ਅਮਰੀਕਾ ਦੀ ਕਾਂਗਰਸ ਦੇ ਸਾਹਮਣੇ ਪੇਸ਼ ਹੋਏ। ਇਸ ਤੋਂ ਪਹਿਲਾਂ ਨਿਜ਼ਤਾ ਸੰਬੰਧੀ ਇਸ ਮਾਮਲੇ 'ਚ ਅਪ੍ਰੈਲ 2018 'ਚ ਕਾਂਗਰਸ ਦੇ ਸਾਹਮਣੇ ਪੇਸ਼ ਹੋਏ ਸਨ। ਵਰਣਨਯੋਗ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੀ ਯੋਜਨਾ ਇਕ ਡਿਜੀਟਲ ਮੁਦਰਾ 'ਲਿਬਰਾ' ਪੇਸ਼ ਕਰਨ ਦੀ ਹੈ। ਇਸ ਨੂੰ ਲੈ ਕੇ ਉਸ ਨੂੰ ਅਮਰੀਕਾ ਅਤੇ ਯੂਰਪ 'ਚ ਰੈਗੂਲਟਰਾਂ ਅਤੇ ਕਾਨੂੰਨ ਨਿਰਮਾਤਾਵਾਂ ਦੇ ਪ੍ਰਤੀਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ੁਕਰਬਰਗ ਨੇ ਕਿਹਾ ਕਿ ਜਦੋਂ ਅਸੀਂ ਇਨ੍ਹਾਂ ਮੁੱਦਿਆਂ 'ਤੇ ਵਾਦ-ਵਿਵਾਦ ਕਰ ਰਹੇ ਹੋਵਾਂਗੇ ਤਾਂ ਸਾਰੀ ਦੁਨੀਆ ਉਡੀਕ ਨਹੀਂ ਕਰ ਰਹੀ ਹੋਵੇਗੀ। ਚੀਨ ਆਉਣ ਵਾਲੇ ਮਹੀਨਿਆਂ 'ਚ ਇਸ ਤਰ੍ਹਾਂ ਦੀ ਮੁਦਰਾ ਜਾਰੀ ਕਰਨ 'ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲਿਬਰਾ ਨੂੰ ਡਾਲਰ ਦਾ ਸਮਰਥਨ ਹੋਵੇਗਾ ਅਤੇ ਮੇਰਾ ਮੰਨਣਾ ਹੈ ਕਿ ਇਹ ਦੁਨੀਆ 'ਚ ਅਮਰੀਕਾ ਦੇ ਵਿੱਤੀ ਦਬਦਬੇ ਦੇ ਨਾਲ-ਨਾਲ ਸਾਡੇ ਲੋਕਤੰਤਰਿਕ ਮੁੱਲਾਂ ਨੂੰ ਵੀ ਵਿਸਤਾਰ ਦੇਵੇਗੀ। ਜੇਕਰ ਅਮਰੀਕਾ ਨਵੀਨਤਾ ਨਹੀਂ ਕਰੇਗੀ ਤਾਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਸਾਡਾ ਵਿੱਤੀ ਦਬਦਬਾ ਬਣਿਆ ਰਹੇਗਾ। ਫੇਸਬੁੱਕ ਦੀ ਯੋਜਨਾ ਲਿਬਰਾ ਨੂੰ 2020 'ਚ ਪੇਸ਼ ਕਰਨ ਦੀ ਹੈ। ਉੱਧਰ ਵਿਧੀ ਨਿਰਮਾਤਾ ਅਤੇ ਰੈਗੂਲੇਟਰ ਇਸ ਦੇ ਅਸਰ ਨੂੰ ਲੈ ਕੇ ਚਿੰਤਿਤ ਹੈ।


Aarti dhillon

Content Editor

Related News