ਭਾਰਤੀ ਕੰਪਨੀਆਂ ਨੇ ਅਮਰੀਕਾ 'ਚ 40 ਬਿਲੀਅਨ ਡਾਲਰ ਦਾ ਕੀਤਾ ਨਿਵੇਸ਼, ਦਿੱਤੀਆਂ 4.25 ਲੱਖ ਨੌਕਰੀਆਂ: ਰਿਪੋਰਟ
Thursday, May 04, 2023 - 01:27 PM (IST)
ਵਾਸ਼ਿੰਗਟਨ (ਭਾਸ਼ਾ) - ਅਮਕੀਤਾ 'ਚ ਭਾਰਤ ਦੀਆਂ 163 ਭਾਰਤੀ ਕੰਪਨੀਆਂ ਨੇ ਹੁਣ ਤੱਕ 40 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ, ਜਿਸ ਨਾਲ ਦੇਸ਼ ਵਿਚ ਲਗਭਗ 4,25,000 ਨੌਕਰੀਆਂ ਪੈਦਾ ਹੋਈਆਂ ਹਨ। ਇਹ ਤੱਥ ਇਕ ਸਰਵੇਖਣ 'ਚ ਸਾਹਮਣੇ ਆਇਆ ਹੈ। ਭਾਰਤੀ ਉਦਯੋਗ ਸੰਘ (ਸੀ.ਆਈ.ਆਈ) ਨੇ ਇੰਡੀਅਨ ਰੂਟਸ ਅਮਰੀਕਨ ਸੋਇਲ ਸਿਰਲੇਖ ਵਾਲਾ ਸਰਵੇਖਣ ਬੀਤੇ ਦਿਨੀਂ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਵੱਲੋਂ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਸਪਾਈਸਜੈੱਟ ਠੱਪ ਖੜ੍ਹੇ 25 ਜਹਾਜ਼ਾਂ ਨੂੰ ਮੁੜ ਸੰਚਾਲਨ ’ਚ ਲਿਆਉਣ ਦੀ ਕਰ ਰਿਹਾ ਤਿਆਰੀ
ਇਸ ਮੌਕੇ ਭਾਰਤ 'ਚ ਅਮਰੀਕਾ ਦੇ ਰਾਜਦੂਤ ਏਰਿਕ ਗਾਰਸੇਟੀ ਵੀ ਮੌਜੂਦ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਕੰਪਨੀਆਂ ਨੇ ਅਮਰੀਕਾ ਵਿਚ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ 'ਤੇ ਲਗਭਗ 185 ਮਿਲੀਅਨ ਡਾਲਰ ਖ਼ਰਚ ਕੀਤੇ ਹਨ। ਅਮਰੀਕਾ ਅਧਾਰਤ ਖੋਜ ਅਤੇ ਵਿਕਾਸ ਪ੍ਰਾਜੈਕਟਾਂ ਵਿੱਚ ਉਨ੍ਹਾਂ ਦੀ ਫੰਡਿੰਗ ਲਗਭਗ ਇੱਕ ਬਿਲੀਅਨ ਡਾਲਰ ਹੈ।
ਅਮਰੀਕਾ ਅਧਾਰਤ ਖੋਜ ਅਤੇ ਵਿਕਾਸ ਪ੍ਰਾਜੈਕਟਾਂ ਵਿੱਚ ਉਨ੍ਹਾਂ ਦੀ ਫੰਡਿੰਗ ਲਗਭਗ ਇੱਕ ਬਿਲੀਅਨ ਡਾਲਰ ਹੈ। ਭਾਰਤੀ ਕੰਪਨੀਆਂ ਦੇ ਨੁਮਾਇੰਦਿਆਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਧੂ ਨੇ ਕਿਹਾ, “ਅਮਰੀਕਾ ਵਿੱਚ ਭਾਰਤੀ ਕੰਪਨੀਆਂ ਮਜ਼ਬੂਤੀ, ਜੁਝਾਰੂਪਨ ਲਿਆ ਰਹੀਆਂ ਹਨ। ਉਹ ਨੌਕਰੀਆਂ ਪੈਦਾ ਕਰ ਰਹੀਆਂ ਹਨ ਅਤੇ ਸਥਾਨਕ ਭਾਈਚਾਰਿਆਂ ਦਾ ਸਮਰਥਨ ਦੇ ਰਹੀਆਂ ਹਨ।”
ਇਹ ਵੀ ਪੜ੍ਹੋ - ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਲਈ ਚਿੰਤਾਜਨਕ ਖ਼ਬਰ, ਮਹਿੰਗੀ ਹੋ ਸਕਦੀ ਹੈ ਹਵਾਈ ਯਾਤਰਾ, ਜਾਣੋ ਵਜ੍ਹਾ
ਭਾਰਤੀ ਕੰਪਨੀਆਂ ਦੇ ਪ੍ਰਤੀਨਿਧੀ ਇਥੇ ਇੱਕ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਆਏ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 163 ਭਾਰਤੀ ਕੰਪਨੀਆਂ ਨੇ ਅਮਰੀਕਾ ਵਿੱਚ 40 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਇਸ ਨਾਲ ਦੇਸ਼ ਵਿੱਚ ਲਗਭਗ 4,25,000 ਨੌਕਰੀਆਂ ਪੈਦਾ ਹੋਈਆਂ ਹਨ। ਸੀ.ਆਈ.ਆਈ. ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਕਿਹਾ, “ਭਾਰਤੀ ਕੰਪਨੀਆਂ ਨੇ ਅਮਰੀਕੀ ਬਾਜ਼ਾਰ ਵਿੱਚ ਆਪਣੀ ਜੁਝਾਰੂ ਸਮਰੱਥਾ ਅਤੇ ਪ੍ਰਤੀਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਇੱਥੇ ਨਿਵੇਸ਼ ਵਧਾਉਣ ਦੇ ਨਾਲ-ਨਾਲ ਰੁਜ਼ਗਾਰ ਵੀ ਪੈਦਾ ਕੀਤਾ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਵਿਭਿੰਨਤਾ ਕੀਤੀ ਹੈ।
ਇਹ ਵੀ ਪੜ੍ਹੋ - ਪਿਛਲੇ 3 ਸਾਲਾਂ ’ਚ ਆਨਲਾਈਨ ਵਿੱਤੀ ਧੋਖਾਦੇਹੀ ਦਾ ਸ਼ਿਕਾਰ ਬਣੇ 39 ਫ਼ੀਸਦੀ ਭਾਰਤੀ ਪਰਿਵਾਰ
ਭਾਰਤੀ ਕੰਪਨੀਆਂ ਦੁਆਰਾ ਪੈਦਾ ਕੀਤੀਆਂ ਨੌਕਰੀਆਂ ਤੋਂ ਲਾਭ ਪ੍ਰਾਪਤ ਕਰਨ ਵਾਲੇ ਚੋਟੀ ਦੇ ਦਸ ਰਾਜਾਂ ਵਿੱਚ ਟੈਕਸਾਸ (20,906 ਨੌਕਰੀਆਂ), ਨਿਊਯਾਰਕ (19,162 ਨੌਕਰੀਆਂ), ਨਿਊਜਰਸੀ (17,713 ਨੌਕਰੀਆਂ), ਵਾਸ਼ਿੰਗਟਨ (14,525 ਨੌਕਰੀਆਂ), ਫਲੋਰੀਡਾ (14,418 ਨੌਕਰੀਆਂ), ਕੈਲੀਫੋਰਨੀਆ (14,334 ਨੌਕਰੀਆਂ), ਜਾਰਜੀਆ (13,945 ਨੌਕਰੀਆਂ), ਓਹੀਓ (12,188 ਨੌਕਰੀਆਂ), ਮੋਂਟਾਨਾ (9,603 ਨੌਕਰੀਆਂ), ਇਲੀਨੋਇਸ (8,454 ਨੌਕਰੀਆਂ) ਸ਼ਾਮਲ ਹਨ।
ਨੋਟ: ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ।