ਹੈਤੀ ''ਚ ਘਾਤ ਲਾ ਕੇ ਬੈਠੀ ਗੈਂਗ ਨੇ 3 ਪੁਲਸ ਕਰਮਚਾਰੀਆਂ ਨੂੰ ਉਤਾਰਿਆ ਮੌਤ ਦੇ ਘਾਟ
Monday, Apr 10, 2023 - 02:10 PM (IST)

ਸਾਨ ਜੁਆਨ (ਬਿਊਰੋ) : ਹੈਤੀ ਦੀ ਰਾਜਧਾਨੀ ਨੇੜੇ ਐਤਵਾਰ ਨੂੰ ਇਕ ਗੈਂਗ ਨੇ ਹਮਲਾ ਕਰਕੇ ਤਿੰਨ ਪੁਲਸ ਕਰਮਚਾਰੀਆਂ ਦਾ ਕਤਲ ਕਰ ਦਿੱਤਾ। ਅਧਿਕਾਰੀਆਂ ਮੁਤਾਬਕ 'ਦੀ ਮਕਾਕ' ਨਾਮਕ ਇਕ ਗਿਰੋਹ ਨੇ ਦੇਸ਼ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਦੇ ਥੌਮਾਸਿਨ ਇਲਾਕੇ 'ਚ ਤਿੰਨ ਪੁਲਸ ਕਰਮਚਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 'ਨੈਸ਼ਨਲ ਯੂਨੀਅਨ ਆਫ਼ ਹੈਤੀਆਈ ਪੁਲਸ ਅਫ਼ਸਰਾਂ ਮੁਤਾਬਕ ਹਮਲਾ 'ਚ ਬਚੇ ਇਕ ਅਧਿਕਾਰੀ ਨੇ ਇਸ ਕਤਲਾਂ ਬਾਰੇ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਦੇਸ਼ 'ਚ ਪੁਲਸ ਵਿਭਾਗ ਕੋਲ ਸਾਧਨਾਂ ਅਤੇ ਫੰਡਾਂ ਦੀ ਕਮੀ ਹੈ ਅਤੇ ਇਸ ਸਾਲ ਦੋ ਦਰਜਨ ਦੇ ਕਰੀਬ ਪੁਲਸ ਮੁਲਾਜ਼ਮ ਆਪਣੀ ਜਾਨ ਗੁਆ ਚੁੱਕੇ ਹਨ।
ਇਹ ਵੀ ਪੜ੍ਹੋ- ਅਮਰੀਕਾ : ਟ੍ਰੈਫਿਕ ਸਟਾਪ ਗੋਲੀਬਾਰੀ 'ਚ ਦੋ ਪੁਲਸ ਅਧਿਕਾਰੀਆਂ ਦੀ ਮੌਤ
ਦੱਸ ਦੇਈਏ ਕਿ ਹੈਤੀ ਦੇ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੇ ਪੁਲਸ ਮੁਲਾਜ਼ਮਾਂ ਦੇ ਕਤਲ ਦੀ ਨਿੰਦਾ ਕਰਦਿਆਂ ਸੋਗ ਵੀ ਪ੍ਰਗਟ ਕੀਤਾ ਹੈ। ਇਸ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਸੁਰੱਖਿਆ ਅਤੇ ਸਥਿਰਤਾ ਦਾ ਮਾਹੌਲ ਬਣਾਉਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਇਲਾਕੇ 'ਚ ਗੈਂਗਵਾਰ ਦੌਰਾਨ ਹੁਣ ਤੱਕ ਘੱਟੋਂ-ਘੱਟ 21 ਪੁਲਸ ਮੁਲਾਜ਼ਮ ਮਾਰੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ- ਕੈਨੇਡਾ 'ਚ ਨਫਰਤੀ ਅਪਰਾਧ ਫੈਲਾਉਣ ਦੇ ਤਹਿਤ ਇਕ ਵਿਅਕਤੀ ਗ੍ਰਿਫ਼ਤਾਰ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।