ਮਿਲ ਗਿਆ ਗਰਲਫ੍ਰੈਂਡ ਨੂੰ ਖੁਸ਼ ਕਰਨ ਦਾ ਤਰੀਕਾ

01/15/2020 7:42:52 PM

ਫਿਲਾਡੇਲਫੀਆ (ਸਾ. ਟਾ.)-ਕੌਣ ਨਹੀਂ ਚਾਹੁੰਦਾ ਕਿ ਉਸ ਦੀ ਗਰਲਫ੍ਰੈਂਡ ਖੁਸ਼ ਰਹੇ ਅਤੇ ਹਰ ਸਮੇਂ ਉਸ ਦੇ ਹੀ ਬਾਰੇ ਸੋਚੇ ਪਰ ਇਸ ਦਾ ਤਰੀਕਾ ਕੀ ਹੈ ਇਹ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ। ਉਂਝ ਇਕ ਪੁਰਾਣੀ ਕਹਾਵਤ ਹੈ ਕਿ ਜੇਕਰ ਕਿਸੇ ਮਰਦ ਦੇ ਦਿਲ ਤਕ ਪਹੁੰਚਦਾ ਹੈ ਤਾਂ ਇਸਦਾ ਰਸਤਾ ਉਸਦੇ ਪੇਟ ’ਚੋਂ ਹੋ ਕੇ ਜਾਂਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਕਹਾਵਤ ਔਰਤਾਂ ’ਚ ਵੀ ਸਹੀ ਬੈਠਦੀ ਹੈ। ਫਿਲਾਡੇਲਫੀਆ ਦੀ ਡ੍ਰੇਕਸੇਲ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਪੇਨਸਿਲਵੇਨੀਆ ਨੇ ਇਸ ਸਾਂਝੀ ਸਟੱਡੀ ’ਚ ਇਹ ਨਤੀਜਾ ਕੱਢਿਆ ਕਿ ਜੋ ਔਰਤਾਂ ਸਹੀ ਤਰੀਕੇ ਨਾਲ ਖਾਂਦੀਆਂ ਹਨ, ਉਹ ਰੋਮਾਂਸ ਜ਼ਿਆਦਾ ਪਸੰਦ ਕਰਦੀਆਂ ਹਨ ਬਜਾਏ ਭੁੱਖੀਆਂ ਰਹਿਣ ਵਾਲੀਆਂ ਨਾਲੋਂ।

ਭੁੱਖੇ ਢਿੱਡ ਹੋਇਆ ਐੱਮ. ਆਰ. ਆਈ.
ਇਹ ਸਟੱਡੀ ਬਹੁਤ ਮਜ਼ੇਦਾਰ ਤਰੀਕੇ ਨਾਲ ਹੋਈ ਸੀ। ਨਾਰਮਲ ਭਾਰ ਵਾਲੀਆਂ ਵਿਦਿਆਰਥਣਾਂ ਨੂੰ 8 ਘੰਟੇ ਤੱਕ ਭੁੱਖੇ ਰਹਿਣ ਲਈ ਕਿਹਾ ਗਿਆ ਅਤੇ ਉਨ੍ਹਾਂ ਨੂੰ ਕਈ ਫੋਟੋਆਂ ਦਿਖਾ ਕੇ ਐੱਮ. ਆਰ. ਆਈ. ਸਕੈਨ ਕੀਤਾ ਗਿਆ।

ਇਹ ਆਇਆ ਨਤੀਜਾ
ਮਜ਼ੇਦਾਰ ਗੱਲ ਇਹ ਸੀ ਕਿ ਜਿਨ੍ਹਾਂ ਲੋਕਾਂ ਨੇ 8 ਘੰਟੇ ਤੋਂ ਕੁਝ ਨਹੀਂ ਖਾਧਾ ਸੀ, ਉਨ੍ਹਾਂ ਦਾ ਡੈੱਡ ਫੋਟੋਆਂ ਜਿਵੇਂ (ਸਟੈਪਲ, ਦਰੱਖਤ, ਬਾਲਿੰਗ ਬਾਲ) ਦੇ ਲਈ ਰੀਐਕਸ਼ਨ ਸੀ, ਜੋ ਰੋਮਾਂਟਿਕ ਫੋਟੋਆਂ ਨੂੰ ਲੈ ਕੇ। ਇਨ੍ਹਾਂ ਫੋਟੋਆਂ ’ਚ ਉਨ੍ਹਾਂ ਨੇ ਹੱਥ ਫੜੀ ਕਪਲਸ, ਕੈਂਡਲ ਲਾਈਟ ਡਿਨਰ ਆਦਿ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਸਨ।

ਖਾਣੇ ਤੋਂ ਬਾਅਦ ਬਦਲਿਆ ਮੂਡ
ਫਿਰ ਇਨ੍ਹਾਂ ਕੁੜੀਆਂ ਨੂੰ ਚਾਕਲੇਟ ਸ਼ੇਕ ਦਿੱਤਾ ਗਿਆ, ਜਿਸ ਦੀ ਕੈਲੋਰੀ ਲੱਗਭਗ 500 ਸੀ ਫਿਰ ਇਹ ਐਕਸਪੈਰੀਮੈਂਟ ਦੁਹਰਾਇਆ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਹਿੱਸਾ ਲੈਣ ਵਾਲੀਆਂ ਕੁੜੀਆਂ ਇਸ ਵਾਰ ਰੋਮਾਂਟਿਕ ਹਿੱਸਾ ਲੈਣ ਵਾਲੀਆਂ ਕੁੜੀਆਂ ਇਸ ਵਾਰ ਰੋਮਾਂਟਿਕ ਫੋਟੋਆਂ ’ਤੇ ਬਹੁਤ ਸਟ੍ਰਾਂਗ ਰੀਐਕਸ਼ਨ ਦਿੱਤਾ।

ਫੋਕਸ ਸਿਰਫ ਖਾਣਾ
ਖੋਜਕਾਰਾਂ ਨੇ ਇਹ ਨਤੀਜਾ ਕੱਢਿਆ ਕਿ ਭੁੱਖੀਆਂ ਔਰਤਾਂ ਦਾ ਸਭ ਤੋਂ ਪਹਿਲਾਂ ਫੋਕਸ ਖਾਣਾ ਹੁੰਦਾ ਹੈ। ਜੇਕਰ ਉਹ ਭੁੱਖੀਆਂ ਨਹੀਂ ਹਨ ਤਾਂ ਕਿਸੇ ਹੋਰ ਚੀਜ਼ ਜਿਵੇਂ ਰੋਮਾਂਸ ਜਾਂ ਸੈਕਸ ਆਦਿ ’ਤੇ ਧਿਆਨ ਦੇ ਪਾਉਂਦੀਆਂ ਹਨ। ਵਿਗਿਆਨੀਆਂ ਦੀ ਮੰਨੀਏ ਤਾਂ ਚੰਗੀ ਲੁਕਸ, ਮਹਿੰਗੇ ਤੋਹਫੇ ਅਤੇ ਰੋਮਾਂਟਿਕ ਲਾਈਨਾਂ ਇਹ ਸਭ ਛੁੱਟ ਸਕਦੇ ਹਨ, ਜੇਕਰ ਤੁਹਾਡੀ ਗਰਲਫ੍ਰੈਂਡ ਭੁੱਖੀ ਹੈ। ਨਾਲ ਹੀ ਖਾਣੇ ਤੋਂ ਬਾਅਦ ਉਨ੍ਹਾਂ ਨੂੰ ਸਵੀਟ ਡਿਸ਼ ਖਿਲਾਉਣੀ ਨਾ ਭੁੱਲੋ।

ਮਿੱਠੇ ਨਾਲ ਵਧਣਗੇ ਰੋਮਾਂਸ ਦੇ ਚਾਂਸ
ਇਕ ਖੋਜ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਤੁਸੀਂ ਡੇਟ ’ਤੇ ਮਿੱਠਾ ਖਾਂਦੇ ਹੋ ਤਾਂ ਤੁਹਾਡੇ ਰੋਮਾਂਸ ਕਰਨ ਦੇ ਚਾਂਸ ਵਧ ਜਾਂਦੇ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਦੇ ਪਿੱਛੇ ਲਾਜਿਕ ਕੀ ਹੈ? ਤਾਂ ਦੱਸ ਦਈਏ ਕਿ ਮਿੱਠੇ ਨਾਲ ਦਿਮਾਗ ’ਚ ਡੋਪਾਮੀਨ ਦਾ ਲੇਵਲ ਵਧਦਾ ਹੈ। ਇਹ ਨਿਊਰੋਟ੍ਰਾਂਸਮੀਟਰ ਪੈਸ਼ਨੈੱਟ ਰੋਮਾਂਚਿਕ ਲਵ ਨਾਲ ਜੁੜਿਆ ਹੁੰਦਾ ਹੈ।


Karan Kumar

Content Editor

Related News