ਅਮਰੀਕਾ ''ਚ 2020 ਚੋਣਾਂ ਤੋਂ ਪਹਿਲਾਂ ਮੰਦੀ ਦੇ ਸੰਕੇਤਾਂ ਨੇ ਵਧਾਈ ਰਾਸ਼ਟਰਪਤੀ ਟਰੰਪ ਦੀ ਮੁਸ਼ਕਿਲ
Sunday, Aug 18, 2019 - 10:28 AM (IST)

ਵਾਸ਼ਿੰਗਟਨ—ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦੇ ਲਹਜ਼ੇ 'ਚ ਕਿਹਾ ਹੈ ਕਿ ਜੇਕਰ ਉਹ ਫਿਰ ਤੋਂ ਚੁਣੇ ਨਹੀਂ ਜਾਂਦੇ ਹਨ ਤਾਂ ਦੇਸ਼ 'ਚ ਆਰਥਿਕ ਸੰਕਟ ਦੀ ਸਥਿਤੀ ਪੈਦਾ ਹੋ ਜਾਵੇਗੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਅਕਤੀਗਤ ਰੂਪ ਨਾਲ ਨਾ-ਪਸੰਦ ਕਰਨ ਵਾਲੇ ਲੋਕਾਂ ਨੂੰ ਵੀ ਦੇਸ਼ ਦੀ ਮਜ਼ਬੂਤ ਵਾਧਾ ਅਤੇ ਨਿਮਨ ਬੇਰੁਜ਼ਗਾਰੀ ਦਰ ਲਈ ਉਨ੍ਹਾਂ ਦੇ ਪੱਖ 'ਚ ਵੋਟ ਕਰਨੀ ਚਾਹੀਦੀ।
ਹਾਲਾਂਕਿ ਬਦਲਦੇ ਹਾਲਾਤ 'ਚ ਅਗੇਤੀ ਚੋਣਾਂ ਤੋਂ ਪਹਿਲਾਂ ਅਰਥਵਿਵਸਥਾ ਦੀ ਸਥਿਤੀ ਸ਼ਾਇਦ ਚੰਗੀ ਨਹੀਂ ਰਹੇ। ਇਸ ਕਾਰਨ ਟਰੰਪ ਦੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਇਸ ਹਫਤੇ ਅਮਰੀਕਾ ਦੇ ਵਿੱਤੀ ਬਾਜ਼ਾਰਾਂ ਨੇ ਦੇਸ਼ 'ਚ ਮੰਦੀ ਦੀਆਂ ਸੰਭਾਵਨਾਵਾਂ ਦੇ ਸੰਕੇਤ ਦਿੱਤੇ ਹਨ। ਇਸ ਨਾਲ ਨਿਵੇਸ਼ਕਾਂ, ਕੰਪਨੀਆਂ ਅਤੇ ਉਪਭੋਗਤਾਵਾਂ ਦੇ ਵਿਚਕਾਰ ਬੇਚੈਨੀ ਦਾ ਮਾਹੌਲ ਹੈ। ਚੀਨ ਤੋਂ ਆਯਾਤਿਤ ਵਸਤੂਆਂ ਨਾਲ ਆਰਥਿਤ ਸੰਕੁਚਨ ਦੀ ਰਿਪੋਰਟ ਆਉਣ ਨਾਲ ਚਿੰਤਾ ਵਧੀ ਹੈ।
ਹਾਲਾਂਕਿ ਚੋਣਾਂ ਤੋਂ ਪਹਿਲਾਂ ਮੰਦੀ ਆਉਣ ਨੂੰ ਲੈ ਕੇ ਅਜੇ ਨਿਸ਼ਚਿਤ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਹੈ ਪਰ ਅਜਿਹਾ ਹੁੰਦਾ ਹੈ ਤਾਂ ਰਾਸ਼ਟਰਪਤੀ ਨੂੰ ਕਰਾਰਾ ਝਟਕਾ ਲੱਗੇਗਾ ਕਿਉਂਕਿ ਉਨ੍ਹਾਂ ਨੇ ਦੂਜੇ ਕਾਰਜਕਾਲ ਲਈ ਮਜ਼ਬੂਤ ਅਰਥਵਿਵਸਥਾ ਨੂੰ ਜ਼ੋਰ-ਸ਼ੋਰ ਨਾਲ ਉਛਾਲਿਆ ਹੈ। ਟਰੰਪ ਦੇ ਸਲਾਹਕਾਰਾਂ ਨੂੰ ਡਰ ਹੈ ਕਿ ਕਮਜ਼ੋਰ ਅਰਥਵਿਵਸਥਾ ਰਾਸ਼ਟਰਪਤੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ।