ਅਮਰੀਕਾ ’ਚ ਲਗਜ਼ਰੀ ਬ੍ਰਾਂਡ ਦੇ ਇਨ੍ਹਾਂ ਸਟੋਰਸ ’ਚ ਕ੍ਰਿਪਟੋ ਕਰੰਸੀ ਨਾਲ ਹੋਵੇਗੀ ਖ਼ਰੀਦਦਾਰੀ
Saturday, May 07, 2022 - 01:16 PM (IST)
ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਇਟਲੀ ਦੇ ਮਸ਼ਹੂਰ ਲਗਜ਼ਰੀ ਬ੍ਰਾਂਡ ਗੁੱਚੀ ਦੇ ਅਮਰੀਕਾ ਸਥਿਤ ਕੁੱਝ ਸਟੋਰਾਂ ’ਚ ਕ੍ਰਿਪਟੋ ਕਰੰਸੀ ਰਾਹੀਂ ਖਰੀਦਦਾਰੀ ਕੀਤੀ ਜਾ ਸਕਦੀ ਹੈ। ਇਕ ਰਿਪੋਰਟ ਮੁਤਾਬਕ ਗਾਹਕ ਬਿਟਕੁਆਈਨ, ਈਥੇਰੀਅਮ ਅਤੇ ਲਾਈਟਕੁਆਈਨ ਦੇ ਕੇ ਖਰੀਦਦਾਰੀ ਕਰ ਸਕਦੇ ਹਨ। ਇਹ ਸਹੂਲਤ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਹੋ ਜਾਏਗੀ। ਲਾਸ ਏਂਜਲਸ ਦੇ ਰੇਡੀਓ ਡ੍ਰਾਈਵ ਅਤੇ ਨਿਊਯਾਰਕ ਦੇ ਵੂਸਟਰ ਸਟ੍ਰੀਟ ’ਤੇ ਗੁੱਚੀ ਸਟੋਰ ’ਚ ਇਹ ਸਹੂਲਤ ਸਭ ਤੋਂ ਪਹਿਲਾਂ ਸ਼ੁਰੂ ਹੋਵੇਗੀ। ਗੁੱਚੀ ਨੇ ਨਾਲ ਹੀ ਇਹ ਵੀ ਕਿਹਾ ਕਿ ਉਹ ਸ਼ਿਬਾ ਇਨੁ ਐਂਡ ਡਾਜ਼ਕੁਆਈਨ ’ਚ ਵੀ ਭੁਗਤਾਨ ਸਵੀਕਾਰ ਕਰੇਗੀ। ਇਹ ਦੋਵੇਂ ਕਥਿਤ ਤੌਰ ’ਤੇ ਮੀਮ ਕ੍ਰਿਪਟੋ ਕਰੰਸੀ ਹਨ, ਜਿਨ੍ਹਾਂ ਨੂੰ ਸ਼ੁਰੂਆਤ ’ਚ ਮਜ਼ਾਕ ਦੇ ਤੌਰ ’ਤੇ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ : RBI ਦੇ ਰੈਪੋ ਰੇਟ ਨੂੰ ਵਧਾਉਣ ਤੋਂ ਬਾਅਦ ਇਨ੍ਹਾਂ 5 ਬੈਂਕਾਂ ਨੇ ਵੀ ਕੀਤਾ ਵਿਆਜ ਦਰਾਂ 'ਚ ਵਾਧਾ
ਡਿਜੀਟਲ ਟੋਕਨ ਨਾਲ ਹੋਵੇਗਾ ਭੁਗਤਾਨ
ਕ੍ਰਿਪਟੋ ਕਰੰਸੀ ’ਚ ਭੁਗਤਾਨ ਕਰਨ ਵਾਲੇ ਗਾਹਕਾਂ ਨੂੰ ਕਿਊ. ਆਰ. ਕੋਰਡ ਨਾਲ ਈਮੇਲ ਭੇਜਿਆ ਜਾਏਗਾ। ਗੁੱਚੀ ਨੇ ਕਿਹਾ ਕਿ ਉਹ ਉੱਤਰ ਅਮਰੀਕਾ ਦੇ ਆਪਣੇ ਸਾਰੇ ਸਟੋਰਸ ’ਚ ਇਹ ਸਹੂਲਤ ਛੇਤੀ ਸ਼ੁਰੂ ਕਰੇਗੀ। ਮਾਈਕ੍ਰੋਸਾਫਟ, ਏ. ਟੀ. ਐਂਡ ਟੀ. ਅਤੇ ਸਟਾਰਬਕਸ ਪਹਿਲਾਂ ਤੋਂ ਹੀ ਡਿਜੀਟਲ ਕਰੰਸੀ ਦੇ ਭੁਗਤਾਨ ਸਵੀਕਾਰ ਕਰਦੇ ਹਨ। ਇਤਾਲਵੀ ਫੈਸ਼ਨ ਹਾਊਸ ਨੇ ਇਕ ਬਿਆਨ ’ਚ ਕਿਹਾ ਕਿ ਨਿਊਯਾਰਕ, ਲਾਸ ਏਂਜਲਸ, ਮਿਆਮੀ, ਅਟਲਾਂਟਾ ਅਤੇ ਲਾਸ ਵੇਗਾਸ ਦੇ ਕੁੱਝ ਸਟੋਰਸ ਦੇ ਗਾਹਕ ਮਈ ਦੇ ਅਖੀਰ ਤੋਂ ਿਡਜੀਟਲ ਟੋਕਨ ਦੀ ਵਰਤੋਂ ਕਰ ਕੇ ਭੁਗਤਾਨ ਕਰਨ ’ਚ ਸਮਰੱਥ ਹੋਣਗੇ। ਇਹ ਇਸ ਭੁਗਤਾਨ ਬਦਲ ਨੂੰ ਇਸ ਗਰਮੀ ’ਚ ਆਪਣੇ ਪੂਰੇ ਉੱਤਰੀ ਅਮਰੀਕੀ ਸਟੋਰ ’ਚ ਅਪਣਾਏਗਾ। ਕੇਰਿੰਗ ਐੱਸ. ਏ. ਦੀ ਮਲਕੀਅਤ ਵਾਲੀ ਗੁੱਚੀ ਸ਼ੁਰੂ ’ਚ ਬਿਟਕੁਆਈਨ, ਬਿਟਕੁਆਈਨ ਕੈਸ਼, ਈਥਰ, ਡਾਜ਼ਕੁਆਈਨ ਅਤੇ ਸ਼ੀਬਾ ਇਨੁ ਸਮੇਤ 10 ਕ੍ਰਿਪਟੋ ਕਰੰਸੀ ਸਵੀਕਾਰ ਕਰੇਗੀ।
ਇਹ ਵੀ ਪੜ੍ਹੋ : Mindtree ਅਤੇ L&T Infotech ਦੇ ਰਲੇਵੇਂ ਦਾ ਐਲਾਨ, ਮਾਈਂਡਟਰੀ ਦੇ ਬੌਸ ਨੂੰ ਮਿਲੀ ਨਵੀਂ ਕੰਪਨੀ ਦੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।