ਬ੍ਰੌਡਵੇ ਅਭਿਨੇਤਾ ਕ੍ਰਿਸ ਪੇਲੁਸੋ ਦੀ ਮੌਤ, ''ਮਾਮਾ ਮੀਆ'' ਤੇ ''ਵਿੱਕਡ'' ਪ੍ਰੋਡਕਸ਼ਨਾਂ ''ਚ ਕੰਮ ਕਰ ਖੱਟਿਆ ਨਾਮਣਾ
Monday, Aug 21, 2023 - 02:32 AM (IST)

ਨਿਊਯਾਰਕ (ਰਾਜ ਗੋਗਨਾ) : ਬੀਤੇਂ ਦਿਨ ਬ੍ਰੌਡਵੇ ਅਭਿਨੇਤਾ ਕ੍ਰਿਸ ਪੇਲੁਸੋ, ਜੋ ਕਿ 'ਮਾਮਾ ਮੀਆ' ਤੇ 'ਵਿੱਕਡ' ਵਰਗੀਆਂ ਪ੍ਰੋਡਕਸ਼ਨਾਂ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਸਨ, ਦੀ ਬੀਤੇ ਦਿਨੀਂ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਉਹ 40 ਸਾਲ ਦੀ ਉਮਰ ਦੇ ਸਨ। ਮੌਤ ਦੇ ਕਾਰਨ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ।
ਇਹ ਵੀ ਪੜ੍ਹੋ : ਸਮਾਜ ਸੇਵੀ ਸੰਸਥਾ 'ਬੇਗਮਪੁਰਾ ਏਡ ਇੰਟਰਨੈਸ਼ਨਲ' ਓਡਿਸ਼ਾ ਦੇ ਗਰੀਬ ਲੋਕਾਂ ਦੀ ਕਰੇਗੀ ਮਦਦ
ਪਲੇਬਿਲ ਦੀ ਇਕ ਰਿਪੋਰਟ ਅਨੁਸਾਰ ਉਨ੍ਹਾਂ ਦੇ ਅਚਾਨਕ ਗੁਜ਼ਰਨ 'ਤੇ ਉਨ੍ਹਾਂ ਦੇ ਚਾਹੁਣ ਵਾਲੇ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ। ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਦੇ ਥਿਏਟਰ ਵਿਭਾਗ ਦਾ ਇਕ ਐਲੂਮ, ਪੇਲੁਸੋ ਬ੍ਰੌਡਵੇ 'ਤੇ ਇਕ ਸਤਿਕਾਰਤ ਅੰਡਰਸਟੱਡੀ ਵਜੋਂ ਜਾਣਿਆ ਜਾਂਦਾ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8