ਅਮਰੀਕਾ ’ਚ ਮੁੜ ਪੈਰ ਪਸਾਰ ਸਕਦਾ ਬੈਂਕਿੰਗ ਸੰਕਟ! ਸ਼ੇਅਰ ਮਾਰਕੀਟ ’ਚ ਮਚੀ ਹਾਹਾਕਾਰ
Wednesday, Aug 09, 2023 - 10:51 AM (IST)
ਨਵੀਂ ਦਿੱਲੀ (ਇੰਟ.)– ਅਮਰੀਕਾ ਵਿੱਚ ਬੈਂਕਿੰਗ ਸੰਕਟ ਮੁੜ ਸਿਰ ਚੁੱਕ ਸਕਦਾ ਹੈ। ਕ੍ਰੈਡਿਟ ਏਜੰਸੀ ਮੂਡੀਜ਼ ਨੇ ਅਮਰੀਕਾ ਦੇ 10 ਛੋਟੇ ਅਤੇ ਦਰਮਿਆਨੇ ਆਕਾਰ ਦੇ ਬੈਂਕਾਂ ਦੀ ਰੇਟਿੰਗ ਘਟਾ ਦਿੱਤੀ ਹੈ। ਬੈਂਕ ਆਫ ਨਿਊਯਾਰਕ ਮੈਲਨ, ਯੂ. ਐੱਸ. ਬੈਨਕਾਰਕ, ਸਟੇਟ ਸਟ੍ਰੀਟ, ਟਰੂਈਸਟ ਫਾਈਨਾਂਸ਼ੀਅਲ, ਫ੍ਰਾਸਟ ਬੈਂਕਰਸ ਅਤੇ ਨਾਰਦਨ ਟਰੱਸਟ ਬੈਂਕ ਅਜਿਹੇ ਬੈਂਕ ਹਨ, ਜਿਨ੍ਹਾਂ ਦੀ ਰੇਟਿੰਗ ਨੂੰ ਡਾਊਨਗ੍ਰੇਡ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੂਡੀਜ਼ ਨੇ 11 ਹੋਰ ਬੈਂਕਾਂ ਨੂੰ ਲੈ ਕੇ ਆਪਣਾ ਆਊਟਲੁੱਕ ਨੈਗੇਟਿਵ ਕਰ ਦਿੱਤਾ ਹੈ। ਇਸ ਵਿੱਚ ਕੈਪੀਟਲ 1, ਸਿਟੀਜ਼ਨ ਫਾਈਨਾਂਸ਼ੀਅਲ ਅਤੇ ਫਿਫਥ ਥਰਡ ਬੈਂਕਾਰਕ ਸ਼ਾਮਲ ਹੈ।
ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)
ਇਸ ਤੋਂ ਇਲਾਵਾ ਐੱਮ. ਐੱਨ. ਟੀ. ਬੈਂਕ, ਪੈਨਾਕਲ ਫਾਈਨਾਂਸ਼ੀਅਲ, ਬੀ. ਓ. ਕੇ. ਫਾਈਨਾਂਸ਼ੀਅਲ, ਵੈੱਬਸਟਰਸ ਫਾਈਨਾਂਸ਼ੀਅਲ ਦੀ ਆਊਟਲੁੱਕ ਵੀ ਨੈਗੇਟਿਵ ਕੀਤੀ ਗਈ ਹੈ। ਮੂਡੀਜ਼ ਦੀ ਇਸ ਰਿਪੋਰਟ ਤੋਂ ਬਾਅਦ ਅਮਰੀਕੀ ਬਾਜ਼ਾਰਾਂ ’ਚ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਡਾਓ ਜੋਨਸ ਮੰਗਲਵਾਰ ਸ਼ਾਮ ਨੂੰ 450 ਅੰਕ ਡਿਗ ਗਿਆ। ਐੱਸ. ਐਂਡ ਪੀ. 500 ਅਤੇ ਨੈਸਡੈਕ ਵੀ ਇਕ ਫ਼ੀਸਦੀ ਤੋਂ ਵੱਧ ਗਿਰਾਵਟ ਨਾਲ ਟ੍ਰੇਡ ਕਰ ਰਹੇ ਹਨ। ਕੁੱਝ ਮਹੀਨੇ ਪਹਿਲਾਂ ਅਮਰੀਕਾ ਵਿੱਚ ਇਕ ਤੋਂ ਬਾਅਦ ਇਕ ਕਈ ਬੈਂਕ ਡੁੱਬ ਗਏ ਸਨ, ਜਿਸ ਨਾਲ ਪੂਰੀ ਬੈਂਕਿੰਗ ਇੰਡਸਟਰੀ ਬੁਰੀ ਤਰ੍ਹਾਂ ਹਿੱਲ ਗਈ ਸੀ। ਦੇਸ਼ ਦੇ ਤਿੰਨ ਵੱਡੇ ਬੈਂਕ ਸਿਲੀਕਾਨ ਵੈੱਲੀ ਬੈਂਕ, ਸਿਗਨੇਚਰ ਬੈਂਕ ਅਤੇ ਫਸਟ ਰਿਪਬਲਿਕ ਡੁੱਬ ਗਏ ਸਨ।
ਇਹ ਵੀ ਪੜ੍ਹੋ : ਟਮਾਟਰ ਨੇ ਵਿਗਾੜਿਆ ਮੂੰਹ ਦਾ ਸੁਆਦ, ਜੁਲਾਈ 'ਚ 34 ਫ਼ੀਸਦੀ ਮਹਿੰਗੀ ਹੋਈ ਵੈੱਜ ਥਾਲੀ
ਅਮਰੀਕਾ ਦਾ ਸੈਂਟਰਲ ਬੈਂਕ ਫੈੱਡਰਲ ਰਿਜ਼ਰਵ ਮਹਿੰਗਾਈ ’ਤੇ ਕਾਬੂ ਪਾਉਣ ਲਈ ਲਗਾਤਾਰ ਵਿਆਜ ਦਰਾਂ ’ਚ ਵਾਧਾ ਕਰ ਰਿਹਾ ਹੈ। ਦੇਸ਼ ਵਿੱਚ ਵਿਆਜ ਦਰ 22 ਸਾਲਾਂ ਦੇ ਉੱਚ ਪੱਧਰ ’ਤੇ ਪੁੱਜ ਗਈ ਹੈ। ਇਸ ਨਾਲ ਅਮਰੀਕੀ ਬੈਂਕਾਂ ਦੀ ਫਿਕਸਡ ਰੇਟ ਸਕਿਓਰਿਟੀਜ਼ ਦੀ ਵੈਲਿਊ ਘੱਟ ਹੋਈ ਹੈ। ਇਸ ਨਾਲ ਲਿਕਵਿਡਿਟੀ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਮਹਾਮਾਰੀ ਕਾਰਨ ਲੋਕ ਘਰਾਂ ਤੋਂ ਕੰਮ ਕਰ ਰਹੇ ਹਨ, ਜਿਸ ਨਾਲ ਆਫਿਸਿਜ਼ ਦੀ ਵੈਲਿਊ ਡਿਗ ਰਹੀ ਹੈ। ਇਸ ਨਾਲ ਇਹ ਖਦਸ਼ਾ ਪੈਦਾ ਹੋਇਆ ਹੈ ਕਿ ਬੈਂਕਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਬੈਂਕਾਂ ਨੇ ਕਈ ਰੀਅਲ ਅਸਟੇਟ ਡੀਲਰਸ ਨੂੰ ਫਾਈਨਾਂਸ ਕੀਤਾ ਹੈ।
ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ
ਖ਼ਾਸ ਕਰ ਕੇ ਰੀਜ਼ਨਲ ਬੈਂਕਾਂ ਵਿੱਚ ਲੋ ਰੈਗੂਲੇਟਰੀ ਕੈਪੀਟਲ ਹੈ। ਅਮਰੀਕੀ ਬੈਂਕਾਂ ਦੀ ਦੂਜੀ ਤਿਮਾਹੀ ਦੇ ਨਤੀਜਿਆਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਆਜ ਦਰਾਂ ਵਿੱਚ ਵਾਧੇ ਨਾਲ ਉਨ੍ਹਾਂ ’ਤੇ ਮੁਨਾਫੇ ’ਤੇ ਦਬਾਅ ਵਧਿਆ ਹੈ। ਮੂਡੀਜ਼ ਨੇ ਨਾਲ ਹੀ ਅਮਰੀਕਾ ਦੇ 10 ਛੋਟੇ ਬੈਂਕਿੰਗ ਦੀ ਰੇਟਿੰਗ ਘੱਟ ਕਰ ਦਿੱਤੀ। ਏਜੰਸੀ ਦਾ ਕਹਿਣਾ ਹੈ ਕਿ ਇਨ੍ਹਾਂ ਬੈਂਕਾਂ ਦੀ ਵੈਲਿਊ ਵਿਚ ਗਿਰਾਵਟ ਆਉਣ ਦਾ ਖ਼ਦਸ਼ਾ ਹੈ। ਖ਼ਾਸ ਕਰ ਕੇ ਛੋਟੇ ਅਤੇ ਦਰਮਿਆਨੇ ਬੈਂਕਾਂ ਨੂੰ ਕਮਰਸ਼ੀਅਲ ਰੀਅਲ ਅਸਟੇਟ ਵਿੱਚ ਐਕਸਪੋਜ਼ਰ ਨਾਲ ਭਾਰੀ ਘਾਟਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8