ਐਪਲ ਨੇ ਐਮਾਜ਼ੋਨ ਕਲਾਊਡ ''ਤੇ ਖਰਚ ਕੀਤੇ 3 ਕਰੋੜ ਡਾਲਰ

04/24/2019 7:27:34 PM

ਸਾਨ ਫਰਾਂਸਿਸਕ-ਆਈਕਲਾਊਡ ਵਰਗੀਆਂ ਆਨਲਾਈਨ ਸੇਵਾਵਾਂ ਦੇ ਵਿਸਥਾਰ ਲਈ ਐਪਲ ਨੇ ਸਾਲ 2019 ਦੀ ਪਹਿਲੀ ਤਿਮਾਹੀ 'ਚ ਐਮਾਜ਼ੋਨ ਦੀਆਂ ਕਲਾਊਡ ਸੇਵਾਵਾਂ 'ਤੇ 3 ਕਰੋੜ ਡਾਲਰ ਦੀ ਰਕਮ ਖਰਚ ਕੀਤੀ, ਜੋ ਸਾਲ 2018 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ 10 ਫ਼ੀਸਦੀ ਜ਼ਿਆਦਾ ਹੈ। ਇਕ ਰਿਪੋਰਟ 'ਚ ਕਿਹਾ ਗਿਆ ਕਿ ਕੌਮਾਂਤਰੀ ਪੱਧਰ 'ਤੇ ਹਰ ਮਹੀਨੇ ਐਪਲ ਡਿਵਾਈਸਿਜ਼ ਦੇ 1 ਅਰਬ ਤੋਂ ਜ਼ਿਆਦਾ ਖਪਤਕਾਰ ਰਿਕਾਰਡ ਕੀਤੇ ਗਏ ਹਨ। ਅਜਿਹੇ 'ਚ ਕੰਪਨੀ ਉਨ੍ਹਾਂ ਦੀਆਂ ਸਟੋਰੇਜ ਜ਼ਰੂਰਤਾਂ ਨੂੰ ਵੇਖਦਿਆਂ ਪ੍ਰਮੁੱਖ ਕਲਾਊਡ ਸੇਵਾਦਾਤਿਆਂ ਜਿਵੇਂ ਐਮਾਜ਼ੋਨ ਵੈੱਬ ਸਰਵਿਸਿਜ਼ (ਏ. ਡਬਲਯੂ. ਐੱਸ.) ਅਤੇ ਗੂਗਲ ਦੀਆਂ ਸੇਵਾਵਾਂ ਲੈਂਦੀ ਹੈ।

ਏ. ਡਬਲਯੂ. ਐੱਸ. ਦੀ ਵਰਤੋਂ ਕਰਨ 'ਤੇ 3.6 ਕਰੋੜ ਡਾਲਰ ਪਹੁੰਚ ਜਾਵੇਗਾ ਐਪਲ ਦਾ ਸਾਲਾਨਾ ਖਰਚਾ
ਰਿਪੋਰਟ 'ਚ ਕਿਹਾ ਗਿਆ ਕਿ ਜੇਕਰ 2019 ਦੇ ਰਹਿੰਦੇ ਮਹੀਨਿਆਂ 'ਚ ਵੀ ਐਪਲ ਏ. ਡਬਲਯੂ. ਐੱਸ. ਦੀ ਵਰਤੋਂ ਉਸੇ ਪੱਧਰ 'ਤੇ ਕਰਦੀ ਹੈ ਤਾਂ ਉਸ ਦਾ ਸਾਲਾਨਾ ਖਰਚਾ 3.6 ਕਰੋੜ ਡਾਲਰ ਤੱਕ ਪਹੁੰਚ ਜਾਵੇਗਾ। ਇਸ ਸਾਲ ਦੀ ਸ਼ੁਰੂਆਤ 'ਚ ਐਪਲ ਨੇ ਏ. ਡਬਲਯੂ. ਐੱਸ. ਦੇ ਨਾਲ ਇਕ ਸਮਝੌਤਾ ਕੀਤਾ ਸੀ, ਜਿਸ ਦੇ ਤਹਿਤ ਉਸ ਨੇ ਅਗਲੇ 5 ਸਾਲਾਂ 'ਚ 1.5 ਅਰਬ ਡਾਲਰ ਖਰਚ ਕਰਨ 'ਤੇ ਸਹਿਮਤੀ ਜਤਾਈ ਸੀ।

ਐਪਲ ਨੇ ਅਮਰੀਕਾ 'ਚ 5 ਸਾਲਾਂ 'ਚ ਡਾਟਾ ਸੈਂਟਰਸ 'ਤੇ 10 ਅਰਬ ਡਾਲਰ ਦੇ ਨਿਵੇਸ਼ ਦਾ ਕੀਤਾ ਐਲਾਨ
ਫਰਵਰੀ 'ਚ ਇਕ ਨੌਕਰੀ ਦੇ ਇਸ਼ਤਿਹਾਰ 'ਚ ਐਪਲ ਨੇ ਕਿਹਾ ਸੀ ਕਿ ਉਸ ਨੂੰ ਅਜਿਹੇ ਕਿਸੇ ਵਿਅਕਤੀ ਦੀ ਤਲਾਸ਼ ਹੈ ਜੋ ਉਸ ਦੇ ਵਧਦੇ ਏ. ਡਬਲਯੂ. ਐੱਸ. ਦੇ ਰਾਹ ਦੀ ਅਗਵਾਈ ਅਤੇ ਆਰਟੀਟੈਕਟ ਕਰ ਸਕੇ। ਆਪਣੀਆਂ ਕਲਾਊਡ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੰਪਨੀ ਖੁਦ ਦਾ ਢਾਂਚਾ ਵਿਕਸਿਤ ਕਰਨ ਲਈ ਭਾਰੀ ਨਿਵੇਸ਼ ਕਰ ਰਹੀ ਹੈ। ਐਪਲ ਨੇ 2018 ਦੇ ਜਨਵਰੀ 'ਚ ਅਮਰੀਕਾ 'ਚ 5 ਸਾਲਾਂ 'ਚ ਡਾਟਾ ਸੈਂਟਰਸ 'ਤੇ 10 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਸੀ।


Kapil Kumar

Content Editor

Related News