ਭਾਰਤ ’ਚ ਅਮਰੀਕੀ ਪ੍ਰਸ਼ਾਸਨ ਵੱਲੋਂ ਅਮੇਜ਼ੈਨ ਓਰੀਜਿਨਲ ਸੀਰੀਜ਼ ‘ਪੋਚਰ’ ਦੀ ਪ੍ਰਦਰਸ਼ਨੀ ’ਤੇ ਗੱਲਬਾਤ

Saturday, Feb 17, 2024 - 11:37 AM (IST)

ਨਵੀਂ ਦਿੱਲੀ - ਅਮਰੀਕੀ ਦੂਤਘਰ ਨੇ ਇਕ ਖੋਜੀ ਅਪਰਾਧ ਲੜੀ, ਅਮੇਜ਼ੈਨ ਓਰੀਜਿਨਲ ਸੀਰੀਜ਼ ‘ਪੋਚਰ’ ਦੇ ਪਹਿਲੇ ਐਪੀਸੋਡ ਦੀ ਸਕ੍ਰੀਨਿੰਗ ਦਾ ਆਯੋਜਨ ਕੀਤਾ। ਇਹ ਭਾਰਤੀ ਇਤਿਹਾਸ ਦਾ ਸਭ ਤੋਂ ਵੱਡਾ ਹਾਥੀਦਾਂਤ ਸ਼ਿਕਾਰ ਗਿਰੋਹ ’ਤੇ ਆਧਾਰਿਤ ਹੈ। ਉਸ ਦੇ ਬਾਅਦ ਇਕ ਪੈਨਲ ਚਰਚਾ ਹੋਈ। ਇਹ ਲੜੀ ਭਾਰਤੀ ਜੰਗਲਾਤ ਅਧਿਕਾਰੀਆਂ, ਭਾਰਤੀ ਜੰਗਲੀ ਜੀਵ ਅਪਰਾਧ ਨਿਯੰਤਰਣ ਬਿਊਰੋ ਅਤੇ ਇਕ ਸਥਾਨਕ ਗੈਰ ਸਰਕਾਰੀ ਸੰਗਠਨ, ਵਾਈਲਡ ਲਾਈਫ ਟਰੱਸਟ ਆਫ਼ ਇੰਡੀਆ ਦੀ ਅਗਵਾਈ ਵਿਚ ਇਕ ਅਸਲ ਜਾਂਚ ’ਤੇ ਅਧਾਰਤ ਹੈ, ਜੋ ਅਮਰੀਕੀ ਸਟੇਟ ਬਿਊਰੋ ਆਫ ਇੰਟਰਨੈਸ਼ਨਲ ਨਾਰਕੋਟਿਕਸ ਐਂਡ ਲਾਅ ਐਨਫੋਰਸਮੈਂਟ ਅਫੇਅਰਸ (ਆਈ. ਐੱਨ. ਐੱਲ.) ਅਤੇ ਸੰਯੁਕਤ ਰਾਜ ਫਿਸ਼ ਅਤੇ ਜੀਵ ਸੇਵਾ ਗ੍ਰਾਂਟ ਵਿਭਾਗ ਤੋਂ ਗ੍ਰਾਂਟ ਪ੍ਰਾਪਤਕਰਤਾ ਹੈ। ਭਾਰਤ ਵਿਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਭਾਰਤੀ ਜੰਗਲਾਤ ਅਧਿਕਾਰੀਆਂ ਅਤੇ ਸਿਵਲ ਸੋਸਾਇਟੀ ਦੇ ਮਾਹਿਰਾਂ ਨਾਲ ਗੱਲਬਾਤ ਦੀ ਸ਼ੁਰੂਆਤ ਗੈਰ-ਕਾਨੂੰਨੀ ਜੰਗਲੀ ਜੀਵ ਤਸਕਰੀ ਨਾਲ ਨਜਿੱਠਣ ’ਤੇ ਆਪਣੀਆਂ ਟਿੱਪਣੀਆਂ ਨਾਲ ਕੀਤੀ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਪਿਤਾ ਦੀ ਬਰਸੀ ਮੌਕੇ ਹੋਏ ਭਾਵੁਕ, ਕਿਹਾ- ਮੈਂ ਤੁਹਾਨੂੰ ਹਰ ਦਿਨ ਮਿਸ ਕਰਦੈ

ਰਾਜਦੂਤ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਭਾਰਤ ਵਿਚ ਲਾਅ ਇਨਫੋਰਸਮੈਂਟ ਅਧਿਕਾਰੀਆਂ ਨਾਲ ਮਿਲ ਕੇ ਜੰਗਲੀ ਜੀਵ ਅਪਰਾਧ ਸਥਾਨ ਜਾਂਚ, ਜੰਗਲੀ ਜੀਵ ਜਬਤੀ ਅਤੇ ਜੰਗਲੀ ਜੀਵ ਸਾਈਬਰ ਅਪਰਾਧ ਜਾਂਚ ਲਈ ਟਰੇਨਿੰਗ ਪ੍ਰੋਗਰਾਮਾਂ ’ਤੇ ਕੰਮ ਕਰਦਾ ਹੈ। ਇਸ ਸੰਯੁਕਤ ਕੋਸ਼ਿਸ਼ ਨਾਲ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਨੂੰ ਇਸ ਗ੍ਰਹਿ ਨੂੰ ਸੁਰੱਖਿਅਤ ਰੱਖਣ ਲਈ ਇਕੱਠੇ ਅੱਗੇ ਵੱਧਣ ਵਿਚ ਮਦਦ ਦੇ ਤੌਰ ’ਤੇ ਕਈ ਸਫਲਤਾਵਾਂ ਪ੍ਰਾਪਤ ਹੋਈਆਂ ਹਨ।

ਇਹ ਖ਼ਬਰ ਵੀ ਪੜ੍ਹੋ : ਆਇਸ਼ਾ ਟਾਕੀਆ ਦੀ ਪਲਾਸਟਿਕ ਸਰਜਰੀ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਮਿਲਿਆ ਠੋਕਵਾਂ ਜਵਾਬ

ਇਸ ਸੀਰੀਜ਼ ਦੇ ਲੇਖਕ ਅਤੇ ਡਾਇਰੈਕਟਰ ਰਿਜੀ ਮਹਿਤਾ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਮੰਤਰਾਲਾ ਤੋਂ ਅਮਿਤ ਮਲਿਕ ਅਤੇ ਐੱਚ. ਵੀ. ਗਿਰੀਸ਼ਾ, ਭਾਰਤੀ ਜੰਗਲਾਤ ਜੀਵ ਟਰੱਸਟ ਤੋਂ ਵਿਵੇਕ ਮੇਨਨ ਅਤੇ ਜੋਸ ਲੁਈਸ ਅਤੇ ਸਾਬਕਾ ਪ੍ਰਧਾਨ ਮੁੱਖ ਜੰਗਲਾਤ ਸੁਰੱਖਿਆ ਸੁਰਿੰਦਰ ਕੁਮਾਰ ਪੈਨਲ ਦਾ ਹਿੱਸਾ ਸਨ। ਰਿਚੀ ਮਹਿਤਾ ਦੀ ਇਹ ‘ਪੋਚਰ’ ਲੜੀ ਉਸ ਜਾਂਚ ਦੇ ਆਲੇ-ਦੁਆਲੇ ਘੁੰਮਦੀ ਹੈ ਜਿਸਦੇ ਕਾਰਨ ਭਾਰਤ ਵਿਚ ਸਭ ਤੋਂ ਗੈਰ-ਕਾਨੂੰਨੀ ਹਾਥੀ ਦੰਦ ਬਰਾਮਦ ਹੋਏ ਸਨ। ਇਹ 23 ਫਰਵਰੀ ਤੋਂ ਅਮੈਜੇਨ ਪ੍ਰਾਈਮ ’ਤੇ ਦੇਖਣ ਲਈ ਉਪਲਬਧ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News