ਅਡਾਨੀ ਤੋਂ ਬਾਅਦ ਕਿਸ ''ਤੇ ਡਿੱਗੇਗੀ ਗਾਜ਼, Hindenburg ਨੇ ਇਕ ਵਾਰ ਫਿਰ ਭਾਰਤ ਨੂੰ ਦਿੱਤੀ ਵੱਡੀ ਚਿਤਾਵਨੀ

Saturday, Aug 10, 2024 - 05:38 PM (IST)

ਨਵੀਂ ਦਿੱਲੀ - ਅਡਾਨੀ ਸਮੂਹ ਬਾਰੇ ਨਿਵੇਸ਼ ਖੋਜ ਕੰਪਨੀ ਹਿੰਡਨਬਰਗ ਰਿਸਰਚ ਦੁਆਰਾ ਕੀਤੇ ਗਏ ਹਾਲ ਹੀ ਦੇ ਖੁਲਾਸਿਆਂ ਨੇ ਭਾਰਤੀ ਬਾਜ਼ਾਰ ਵਿੱਚ ਭਾਰੀ ਉਥਲ-ਪੁਥਲ ਮਚਾ ਦਿੱਤੀ ਸੀ।  ਹਿੰਡਨਬਰਗ ਰਿਸਰਚ ਭਾਰਤ ਵਿੱਚ ਇੱਕ ਹੋਰ ਵੱਡਾ ਧਮਾਕਾ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ X 'ਤੇ ਇਕ ਪੋਸਟ 'ਚ ਕਿਹਾ ਕਿ ਉਹ ਭਾਰਤ 'ਚ ਜਲਦ ਹੀ ਕੁਝ ਵੱਡਾ ਖੁਲਾਸਾ ਕਰੇਗੀ।

PunjabKesari

ਹਿੰਡਨਬਰਗ ਰਿਸਰਚ ਨੇ ਪਿਛਲੇ ਸਾਲ 24 ਜਨਵਰੀ ਨੂੰ ਅਡਾਨੀ ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰਾਂ ਦੀ ਵਿਕਰੀ ਤੋਂ ਠੀਕ ਪਹਿਲਾਂ ਇੱਕ ਰਿਪੋਰਟ ਜਾਰੀ ਕੀਤੀ ਸੀ। ਇਸ 'ਚ ਅਡਾਨੀ ਗਰੁੱਪ 'ਤੇ ਸ਼ੇਅਰਾਂ ਦੀਆਂ ਕੀਮਤਾਂ 'ਚ ਹੇਰਾਫੇਰੀ ਸਮੇਤ ਕਈ ਦੋਸ਼ ਲਾਏ ਗਏ ਸਨ। ਅਡਾਨੀ ਸਮੂਹ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਪਰ ਰਿਪੋਰਟ ਦੇ ਕਾਰਨ ਸਮੂਹ ਦੀ ਮਾਰਕੀਟ ਕੈਪ 150 ਬਿਲੀਅਨ ਡਾਲਰ ਤੱਕ ਡਿੱਗ ਗਈ।

Hindenburg Research ਦੀ ਸਥਾਪਨਾ ਨਾਥਨ ਐਂਡਰਸਨ ਦੁਆਰਾ 2017 ਵਿੱਚ ਕੀਤੀ ਗਈ ਸੀ। ਅਸਲ ਵਿੱਚ ਇਹ ਇੱਕ ਫੋਰੈਂਸਿਕ ਵਿੱਤੀ ਖੋਜ ਫਰਮ ਹੈ ਜੋ ਇਕੁਇਟੀ, ਕ੍ਰੈਡਿਟ ਅਤੇ ਡੈਰੀਵੇਟਿਵਜ਼ ਦਾ ਵਿਸ਼ਲੇਸ਼ਣ ਕਰਦੀ ਹੈ। ਕੰਪਨੀ ਦਾ ਨਾਮ 6 ਮਈ, 1937 ਨੂੰ ਹੋਈ ਹਾਈ ਪ੍ਰੋਫਾਈਲ ਹਿੰਡਨਬਰਗ ਏਅਰਸ਼ਿਪ ਹਾਦਸੇ ਦੇ ਬਾਅਦ ਰੱਖਿਆ ਗਿਆ ਹੈ। ਇਹ ਹਾਦਸਾ ਅਮਰੀਕਾ ਦੇ ਨਿਊਜਰਸੀ ਦੇ ਮਾਨਚੈਸਟਰ ਟਾਊਨਸ਼ਿਪ ਵਿੱਚ ਵਾਪਰਿਆ।

ਹਿੰਡਨਬਰਗ ਰਿਸਰਚ ਕਿਸੇ ਵੀ ਕੰਪਨੀ ਵਿੱਚ ਹੋ ਰਹੀਆਂ ਬੇਨਿਯਮੀਆਂ ਦਾ ਪਤਾ ਲਗਾਉਂਦੀ ਹੈ ਅਤੇ ਫਿਰ ਇਸ ਬਾਰੇ ਰਿਪੋਰਟਾਂ ਪ੍ਰਕਾਸ਼ਿਤ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦੀ  ਨਜ਼ਰ ਮੈਨ ਮੇਡ ਡਿਜ਼ਾਸਟਰ 'ਤੇ ਰੱਖਦੀ ਹੈ। ਇਨ੍ਹਾਂ ਵਿੱਚ ਲੇਖਾ-ਜੋਖਾ, ਕੁਪ੍ਰਬੰਧਨ ਅਤੇ ਲੁਕਵੇਂ ਲੈਣ-ਦੇਣ ਵਿੱਚ ਬੇਨਿਯਮੀਆਂ ਸ਼ਾਮਲ ਹਨ। ਕੰਪਨੀ ਫਿਰ ਮੁਨਾਫਾ ਕਮਾਉਣ ਲਈ ਟਾਰਗੇਟ ਕੰਪਨੀ ਦੇ ਖਿਲਾਫ ਸੱਟਾ ਲਗਾਉਂਦੀ ਹੈ।


Harinder Kaur

Content Editor

Related News