ਕਣਕ ਦੇ ਭਾੜੇ ਦੀ ਰਾਸ਼ੀ 25 ਜੁਲਾਈ ਨੂੰ ਵੰਡੀ ਜਾਵੇਗੀ—ਪ੍ਰਧਾਨ ਟਰੱਕ ਯੂਨੀਅਨ

07/24/2016 3:07:06 PM

ਤਪਾ ਮੰਡੀ (ਸ਼ਾਮ, ਗਰਗ)—ਸਥਾਨਕ ਟਰੱਕ ਆਪਰੇਟਰਾਂ ਦੀ ਇੱਕ ਮੀਟਿੰਗ ਦਫਤਰ ਟਰੱਕ ਯੂਨੀਅਨ ''ਚ ਹੋਈ, ਜਿਸ ਦੀ ਪ੍ਰਧਾਨਗੀ ਪ੍ਰਧਾਨ ਵੀਰਇੰਦਰ ਸਿੰਘ ਜੈਲਦਾਰ ਨੇ ਕੀਤੀ। ਇਸ ਮੀਟਿੰਗ ''ਚ ਬਲਾਕ ਸੰਮਤੀ ਸਹਿਣਾ ਦੇ ਪ੍ਰਧਾਨ ਰਣਦੀਪ ਸਿੰਘ ਢਿੱਲਵਾਂ ਨੇ ਵਿਸ਼ੇਸ ਤੌਰ ''ਤੇ ਸ਼ਿਰਕਤ ਕੀਤੀ। ਜੈਲਦਾਰ ਨੇ ਪਹਿਲਾਂ ਆਪਰੇਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਦੱਸਿਆ ਅਤੇ ਉਨ੍ਹਾਂ ਦਾ ਮੌਕੇ ''ਤੇ ਹੱਲ ਕੀਤਾ ਗਿਆ ਅਤੇ ਯੂਨੀਅਨ ''ਚ ਪੰਜ ਮਹੀਨਿਆਂ ਦਾ ਲੇਖਾ-ਜੋਖਾ ਵਿਸਥਾਰ ਪੂਰਵਕ ਦੱਸਿਆ ਗਿਆ, ਕਿ ਚਾਲੂ ਪੰਜ ਮਹੀਨਿਆਂ ''ਚ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਹੋਰ ਖਰਚਿਆਂ ਸਮੇਤ ਕੁਲ 13 ਲੱਖ ਰੁਪਏ ਖਰਚ ਆਇਆ ਹੈ। ਉਨ੍ਹਾਂ ਦੱਸਿਆ ਕਿ ਕਣਕ ਦੇ ਸੀਜ਼ਨ ਮੌਕੇ ਯੂਨੀਅਨ ''ਚ 440 ਦੇ ਕਰੀਬ ਆਪਰੇਟਰ ਸਨ, ਜੋ ਵੱਧ ਕੇ 500 ਤੋਂ ਉਪਰ ਹੋ ਗਏ ਹਨ। ਇਸ ਦੌਰਾਨ ਕਣਕ ਦੇ ਸੀਜ਼ਨ ਮੌਕੇ ਭਾੜੇ ਦੀ ਰਾਸ਼ੀ 2 ਕਰੋੜ ਰੁਪਏ ਦੇ ਕਰੀਬ ਬਣਦੀ ਹੈ, ਜਿਸ ਦੀ ਵੰਡ 25 ਜੁਲਾਈ ਨੂੰ ਟਰੱਕ ਯੂਨੀਅਨ ''ਚ ਕੀਤੀ ਜਾ ਰਹੀ ਹੈ।

Related News