ਪਰਾਲੀ ਦੀ ਸੁੱਚਜੀ ਸੰਭਾਲ ਕਰਨ ਵਾਲੇ ਪਿੰਡਾਂ ਅਤੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ‘ਹੱਲਾ-ਸ਼ੇਰੀ’

Sunday, Nov 22, 2020 - 01:32 PM (IST)

ਡਾ.ਸੁਰਿੰਦਰ ਸਿੰਘ

ਜ਼ਿਲ੍ਹਾ ਜਲੰਧਰ ਵਿੱਚ ਵੱਖ-ਵੱਖ ਪਿੰਡਾਂ ਵੱਲੋਂ ਸਮੂਹਕ ਤੌਰ ’ਤੇ ਝੋਨੇ ਦੀ ਪਰਾਲੀ ਦੀ ਸੰਭਾਲ ਕੀਤੀ ਗਈ ਅਤੇ ਉਪਰੰਤ ਕਣਕ ਅਤੇ ਆਲੂਆਂ ਦੀ ਖੇਤੀ ਕੀਤੀ ਗਈ ਹੈ। ਪਿੰਡ ਸਰਾਏਖਾਸ ਦਾ ਦੌਰਾ ਕਰਦੇ ਹੋਏ ਡਾ.ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਨੇ ਜਾਣਕਾਰੀ ਦਿੰਦੇ ਕਿਹਾ ਹੈ ਕਿ ਇਸ ਪਿੰਡ ਵਿੱਚ ਸਰਾਏ ਕਿਸਾਨ ਸੇਵਾ ਸੋਸਾਇਟੀ ਅਤੇ ਸਹਿਕਾਰੀ ਸਭਾ ਵੱਲੋਂ ਇੱਕਠੇ ਮਿੱਲ ਕੇ ਪਿੰਡ ਅਤੇ ਆਲੇ-ਦੁਆਲੇ ਦੇ ਤਕਰੀਬਨ 280 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਦੀ ਸੁਚਜੀ ਸੰਭਾਲ ਕਰਦੇ ਹੋਏ ਕਣਕ ਅਤੇ ਆਲੂਆਂ ਦੀ ਬਿਜਾਈ ਕੀਤੀ ਗਈ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ਤੇਜ਼ੀ ਨਾਲ ਭਾਰ ਘਟਾਉਣ ਦੇ ਚਾਹਵਾਨ ਲੋਕ ਰੋਜ਼ਾਨਾ ਕਰਨ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋਵੇਗਾ ਫ਼ਾਇਦਾ

ਡਾ.ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਸਾਲ ਪਿੰਡ ਦੀ ਕਿਸਾਨ ਸੇਵਾ ਸੋਸਾਇਟੀ ਨੂੰ ਦੋ ਐੱਮ.ਬੀ. ਪਲਾਓ ਅਤੇ ਇੱਕ ਮਲਚਰ ਸਬਸਿਡੀ ’ਤੇ ਉਪਲਭਧ ਕਰਵਾਇਆ ਗਿਆ ਸੀ। ਇਸ ਸੋਸਾਇਟੀ ਵੱਲੋਂ ਸੁਪਰ ਸੀਡਰ ਦੀ ਖ਼ਰੀਦ ਆਪਣੇ ਪੱਧਰ ’ਤੇ ਵੀ ਕੀਤੀ ਗਈ ਹੈ। ਇਸ ਸੋਸਾਇਟੀ ਵੱਲੋਂ ਇਸ ਸਾਲ ਪਿੰਡ ਵਿੱਚ ਭਰਵੇ ਯਤਨ ਕਰਦੇ ਹੋਏ ਤਕਰੀਬਨ 70 ਏਕੜ ਕਣਕ ਅਤੇ 80 ਏਕੜ ਆਲੂਆਂ ਦੀ ਬਿਜਾਈ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਵਹਾਉਂਦੇ ਹੋਏ ਕਰਵਾਈ ਗਈ। 

ਪੜ੍ਹੋ ਇਹ ਵੀ ਖ਼ਬਰ - Health Tips: ਬਿਸਤਰੇ ’ਤੇ ਬੈਠ ਕੇ ਖਾਣਾ ਖਾਣ ਦੀ ਤੁਹਾਨੂੰ ਵੀ ਹੈ ਆਦਤ, ਤਾਂ ਹੋ ਸਕਦੈ ਨੁਕਸਾਨ

ਇਸੇ ਤਰਾਂ ਸਹਿਕਾਰੀ ਸਭਾ ਸਰਾਏ ਖਾਸ ਵਲੋਂ ਵੀ ਸਾਲ 2017 ਵਿੱਚ ਇੱਕ ਐੱਮ.ਬੀ.ਪਲਾਓ ਅਤੇ ਇਕ ਮਲਚਰ 80% ਸਬਸਿਡੀ ’ਤੇ ਵਿਭਾਗ ਪਾਸੋ ਪ੍ਰਾਪਤ ਕੀਤਾ ਸੀ। ਇਸ ਸਭਾ ਵੱਲੋਂ ਇਨ੍ਹਾਂ ਮਸ਼ੀਨਾਂ ਨੂੰ ਕਿਰਾਏ ’ਤੇ ਮੁੱਹਇਆ ਕਰਵਾਉਂਦੇ ਹੋਏ 130 ਏਕੜ ਰਕਬੇ ਵਿੱਚ ਝੋਨੇ ਦੀ ਪਰਾਲ ਨੂੰ ਜ਼ਮੀਨ ਵਿੱਚ ਵਾਹਿਆ ਗਿਆ ਹੈ। ਸਹਿਕਾਰੀ ਸਭਾ ਸਰਾਏਖਾਸ ਦੇ ਸਕੱਤਰ ਸ਼੍ਰੀ ਸੁਖਬੀਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਸਭਾ ਵੱਲੋਂ ਇਸ ਸਾਲ ਪਿੰਡ ਸਰਾਏਖਾਸ ਅਤੇ ਬਿੱਧੀਪੁਰ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਮਸ਼ੀਨਰੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਸਾਲ ਸਭਾ ਨੂੰ ਤਕਰੀਬਨ 1 ਲੱਖ ਰੁਪਏ ਦੀ ਰਾਸ਼ੀ ਦਾ ਕਿਰਾਇਆ ਵੀ ਮਿੱਲ ਜਾਵੇਗਾ ਅਤੇ ਇਸ ਰਾਸ਼ੀ ਰਾਹੀਂ ਮਸ਼ੀਨਰੀ ਦੀ ਸੰਭਾਲ ਅਤੇ ਸਭਾ ਦੇ ਚਾਲੂ ਖ਼ਰਚੇ ਕੀਤੇ ਜਾਣਗੇ। 

ਪੜ੍ਹੋ ਇਹ ਵੀ ਖ਼ਬਰ - Beauty Tips : ਚਿਹਰੇ ’ਤੇ ਪਏ ਪੁਰਾਣੇ ਜ਼ਖਮਾਂ ਦੇ ਨਿਸ਼ਾਨਾਂ ਨੂੰ ਛੁਪਾਉਣ ਲਈ ਅਪਣਾਓ ਇਹ ਤਰੀਕੇ, ਹੋਣਗੇ ਫ਼ਾਇਦੇ

ਡਾ.ਅਰੁਣ ਕੋਹਲੀ ਖੇਤੀਬਾੜੀ ਅਫ਼ਸਰ ਜਲੰਧਰ ਪੱਛਮੀ ਅਤੇ ਡਾ.ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਜਲੰਧਰ ਪੱਛਮੀ ਨੇ ਜਾਣਕਾਰੀ ਦਿੱਤੀ ਕਿ ਪਿੰਡ ਦੇ ਅਗਾਂਹਵਧੂ ਕਿਸਾਨ ਸ.ਬਲਵਿੰਦਰ ਸਿੰਘ, ਸ.ਚਰਨਜੀਤ ਸਿੰਘ, ਸ.ਦਵਿੰਦਰਪਾਲ ਸਿੰਘ ਅਤੇ ਸ.ਜਸਪ੍ਰੀਤ ਸਿੰਘ ਆਦਿ ਵੱਲੋਂ ਝੋਨੇ ਦੀ ਵਾਢੀ ਐੱਸ.ਐੱਮ.ਐੱਸ.ਵਾਲੀ ਕੰਬਾਇਨ ਨਾਲ ਕਰਨ ਉਪਰੰਤ ਸੁਪਰਸੀਡਰ ਮਸ਼ੀਨ ਨਾਲ ਕਣਕ ਦੀ ਬੀਜਾਈ ਕੀਤੀ ਹੈ। ਇਨ੍ਹਾਂ ਕਿਸਾਨਾਂ ਵੱਲੋਂ ਮਲਚਰ ਅਤੇ ਐੱਮ.ਬੀ.ਪਲਾਓ ਰਾਹੀਂ ਆਲੂਆਂ ਦੀ ਬਿਜਾਈ ਵੀ ਕੀਤੀ ਗਈ ਅਤੇ ਇਨ੍ਹਾਂ ਕਿਸਾਨਾਂ ਅਨੁਸਾਰ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਉਣ ਉਪਰੰਤ ਕਣਕ ਅਤੇ ਆਲੂਆਂ ਦੀ ਬਿਜਾਈ ਕਰਨ ਨਾਲ ਚੰਗੇ ਨਤੀਜੇ ਵੀ ਪ੍ਰਾਪਤ ਹੋਏ ਹਨ। 

ਪੜ੍ਹੋ ਇਹ ਵੀ ਖਬਰ - ਜੇ ਤੁਹਾਨੂੰ ਵੀ ਹੈ ‘ਮਾਈਗ੍ਰੇਨ’ ਦੀ ਸਮੱਸਿਆ ਤਾਂ ਇਹ ਹੋ ਸਕਦੈ ਉਸ ਦਾ ‘ਰਾਮਬਾਣ ਇਲਾਜ਼’

ਉਨ੍ਹਾਂ ਕਿਹਾ ਕਿ ਪਿੰਡ ਵਿੱਚ ਸਰਾਏ ਕਿਸਾਨ ਸੇਵਾ ਸੋਸਾਇਟੀ ਅਤੇ ਸਹਿਕਾਰੀ ਸਭਾ ਵੱਲੋਂ ਕੀਤੇ ਸਾਂਝੇ ਉੱਦਮਾਂ ਤਹਿਤ ਪਿੰਡ ਵਿੱਚ ਪਰਾਲੀ ਨੂੰ ਕਾਫ਼ੀ ਹੱਦ ਤੱਕ ਅੱਗ ਨਹੀਂ ਲਗਾਈ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੀ ਜਸਵੰਤ ਸਿੰਘ ਅਤੇ ਸ਼੍ਰੀ ਸੁਖਪਾਲ ਸਿੰਘ ਖੇਤੀਬਾੜੀ ਉਪ ਨਰੀਖਕ ਵੀ ਹਾਜ਼ਰ ਸਨ।

ਡਾ. ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫਸਰ ਕਮ ਸੰਪਰਕ ਅਫਸਰ 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ।


rajwinder kaur

Content Editor

Related News