ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਪ੍ਰਾਜੈਕਟ ਤਹਿਤ 25,000 ਟਨ ਪਰਾਲੀ ਕੀਤੀ ਗਈ ਰੀਸਾਈਕਲ

08/12/2019 5:46:17 PM

ਨਵੀਂ ਦਿੱਲੀ  — ਉਦਯੋਗ ਮੰਡਲ ਸੀ. ਆਈ. ਆਈ. ਨੇ ਐਤਵਾਰ ਨੂੰ ਕਿਹਾ ਕਿ ਪੰਜਾਬ ’ਚ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਦੇ ਉਸ ਦੇ ਪ੍ਰੋਗਰਾਮ ਦੇ ਤਹਿਤ ਲਗਭਗ 25,000 ਟਨ ਪਰਾਲੀ ਦੇ ਪੁਨਰਚਕਰਣ (ਰੀਸਾਈਕਲਿੰਗ) ’ਚ ਮਦਦ ਮਿਲੀ। ਕਨਫੈੱਡਰੇਸ਼ਨ ਆਫ ਇੰਡੀਅਨ ਅੰਡਸਟਰੀਜ਼ (ਸੀ. ਆਈ. ਆਈ.) ਨੇ ‘ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਪ੍ਰਾਜੈਕਟ’ ਨਾਲ ਜੁਡ਼ੀ ਆਪਣੀ ਪ੍ਰਭਾਵ ਰਿਪੋਰਟ ’ਚ ਕਿਹਾ ਹੈ, ‘‘2018 ’ਚ ਲਗਭਗ 25,000 ਟਨ ਪਰਾਲੀ ਨੂੰ ਵਾਪਸ ਜ਼ਮੀਨ ’ਚ ਭੇਜਿਆ ਗਿਆ। ਇਸ ਨਾਲ 115 ਟਨ ਪਾਰਟੀਕੁਲੇਟ ਮੈਟਰ (ਪੀ. ਐੱਮ. 2.5) ਨੂੰ ਹਵਾ ’ਚ ਮਿਲਣ ਤੋਂ ਰੋਕਿਆ ਗਿਆ।’’ ਸੀ. ਆਈ. ਆਈ. ਨੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲਾ ਦੇ ਨਾਲ ਉੱਤਰ-ਪੱਛਮੀ ਸੂਬੇ ’ਚ ਬਾਇਓਮਾਸ ਪ੍ਰਬੰਧਨ ਨੂੰ ਲੈ ਕੇ ਕਾਰਵਾਈ ਦੀ ਯੋਜਨਾ ਤਿਆਰ ਕੀਤੀ।

ਸੀ. ਆਈ. ਆਈ. ਨੇ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਦੀ ਕਾਰਵਾਈ ਨੂੰ ਲੈ ਕੇ ਉਦਯੋਗ ਨੂੰ ਇੱਕਜੁਟ ਕੀਤਾ। ਉਸ ਤੋਂ ਬਾਅਦ ਪੰਜਾਬ ਦੇ 19 ਪਿੰਡਾਂ ’ਚ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ।


Related News