ਹਾੜ੍ਹੀ ਰੁੱਤ ਦੀਆਂ ਫ਼ਸਲਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖਿਆਲ

10/13/2020 12:31:57 PM

ਡਾ. ਫਤਿਹਜੀਤ ਸਿੰਘ ਸੇਖੌਂ
ਫਸਲ ਵਿਗਿਆਨ ਵਿਭਾਗ
ਪੀ ਏ ਯੂ, ਲੁਧਿਆਣਾ

ਕਣਕ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਛੋਲੇ ਅਤੇ ਮਸਰ ਹਾੜ੍ਹੀ ਰੁੱਤ ਦੀਆਂ ਮੁੱਖ ਫ਼ਸਲਾਂ ਹਨ। ਇਨ੍ਹਾਂ ਫ਼ਸਲਾਂ ਤੋਂ ਵਧੀਆ ਝਾੜ ਲੈਣ ਲਈ ਇਨ੍ਹਾਂ ਦੀ ਵਿਉਂਤਬੰਦੀ ਕਰਨੀ ਅਤੇ ਕਾਸ਼ਤ ਦੇ ਉੱਨਤ ਢੰਗ ਅਪਣਾਉਣੇ ਬਹੁਤ ਜ਼ਰੂਰੀ ਹਨ। ਇਸ ਦੇ ਨਾਲ ਨਾਲ ਖੇਤ ਵਿੱਚ ਮੌਜੂਦ ਪਿਛਲੀ ਫ਼ਸਲ ਦੇ ਰਹਿੰਦ ਖੂੰਹਦ ਦਾ ਸੁਚੱਜਾ ਪ੍ਰਬੰਧਨ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਝੋਨੇ ਦੀ ਫ਼ਸਲ ਪਿੱਛੋਂ ਖੇਤ ਦੀ ਤਿਆਰੀ ਲਈ ਖੇਤ ਵਿੱਚ ਹੀ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਕਰਨ ਲਈ ਪਰਾਲੀ ਨੂੰ ਮੁੱਢ ਕੱਟਣ ਅਤੇ ਕੁਤਰਾ ਕਰਨ ਵਾਲੀ ਮਸ਼ੀਨ ਨਾਲ ਵੀ ਕੁਤਰ ਕੇ ਜ਼ਮੀਨ ਵਿੱਚ ਮਿਲਾਉਣਾ ਚਾਹੀਦਾ ਹੈ। ਕੰਬਾਈਨ ਦੇ ਪਿੱਛੇ ਲੱਗੇ ਪੀ.ਏ.ਯੂ.ਸੁਪਰ ਐੱਸ.ਐੱਮ.ਐੱਸ.ਨਾਲ ਕੱਟੇ ਝੋਨੇ ਦੇ ਵੱਢ ਵਿੱਚ ਕਣਕ ਦੀ ਸਿੱਧੀ ਬਿਜਾਈ 'ਹੈਪੀ ਸੀਡਰ' ਜਾਂ 'ਸੁਪਰ ਸੀਡਰ' ਕਰਨੀ ਬਹੁਤ ਲਾਹੇਵੰਦ ਹੁੰਦੀ ਹੈ। ਬਿਨਾਂ ਝੋਨੇ ਦੀ ਪਰਾਲੀ ਵਾਲੇ ਖੇਤਾਂ 'ਚ ਪਰਾਲੀ ਨੂੰ ਮੁੱਢ ਕੱਟਣ ਵਾਲੇ ਰੀਪਰ ਨਾਲ ਕੱਟਣ ਤੋਂ ਬਾਅਦ 2-3 ਧੁੱਪਾਂ ਲੱਗਾ ਕੇ 'ਸਟਰਾਅ ਬੇਲਰ' ਨਾਲ ਇਕੱਠਾ ਕੀਤਾ ਜਾ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਬਾਲੀਵੁੱਡ ਦੇ ਚੋਟੀ ਦੇ ਨਿਰਮਾਤਾਵਾਂ ਨੇ ਨਿਊਜ਼ ਚੈਨਲਾਂ ਖਿਲਾਫ ਦਰਜ ਕਰਵਾਇਆ ਮਾਮਲਾ (ਵੀਡੀਓ)

ਕਣਕ
ਸੇਂਜੂ ਹਾਲਤਾਂ ਲਈ ਕਣਕ ਦੀਆਂ ਉੱਨਤ ਕਿਸਮਾਂ ਪੀ.ਬੀ. ਡਬਲਯੂ 343, ਪੀ ਬੀ ਡਬਲਯੂ 1 ਜ਼ਿੰਕ, ਪੀ. ਬੀ. ਡਬਲਯੂ 725, ਪੀ. ਬੀ. ਡਬਲਯੂ 677, ਐੱਚ.ਡੀ. 3086, ਉੱਨਤ ਪੀ. ਬੀ. ਡਬਲਯੂ 550, ਡਬਲਯੂ.ਐੱਚ. 1105, ਪੀ.ਬੀ. ਡਬਲਯੂ 621, ਐੱਚ. ਡੀ. 2967  ਅਤੇ ਵਡਾਣਕ ਕਣਕ ਦੀਆਂ ਡਬਲਯੂ ਐੱਚ. ਡੀ. 943 ਅਤੇ ਪੀ.ਡੀ.ਡਬਲਯੂ 291  ਕਿਸਮਾਂ ਦੀ ਬਿਜਾਈ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਨਵੰਬਰ ਦੇ ਚੌਥੇ ਹਫ਼ਤੇ ਤੱਕ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਨਵੰਬਰ ਦੇ ਚੌਥੇ ਹਫ਼ਤੇ ਤੋਂ ਪਿਛੋਂ ਪੀ ਬੀ ਡਬਲਯੂ 752 ਅਤੇ ਪੀ.ਬੀ. ਡਬਲਯੂ 658 ਕਿਸਮਾਂ ਦੀ ਚੋਣ ਕਰਨੀ ਚਾਹੀਦੀ ਹੈ। ਚੰਗਾ ਝਾੜ ਲੈਣ ਲਈ ਉੱਨਤ ਪੀ.ਬੀ.ਡਬਲਯੂ 550 ਕਿਸਮਾਂ ਲਈ 45 ਕਿਲੋ ਅਤੇ ਬਾਕੀ ਸਾਰੀਆਂ ਕਿਸਮਾਂ ਲਈ 40 ਕਿਲੋ ਬੀਜ ਪ੍ਰਤੀ ਏਕੜ ਦੀ ਸਿਫ਼ਾਰਸ਼ ਹੈ।ਸਿਉਂਕ ਤੋਂ ਬਚਣ ਲਈ ਬੀਜਣ ਤੋਂ ਪਹਿਲਾਂ ਕਣਕ ਦੇ ਬੀਜ ਨੂੰ 160 ਮਿ.ਲਿ. ਡਰਸਬਾਨ/ਰੁਬਾਨ/ਡਰਮਟ 20 ਤਾਕਤ (ਕਲੋਰਪਾਈਰੀਫੋਸ) ਜਾਂ 40 ਗ੍ਰਾਮ ਕਰੂਜ਼ਰ (ਥਾਇਆਮੀਥੋਕਸਮ) ਜਾਂ 80 ਮਿਲੀਲਿਟਰ ਨਿਉਨਿਕਸ 20 ਐੱਫ.ਐੱਸ. (ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ) ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ। ਸਿੱਟੇ ਅਤੇ ਪੱਤੇ ਦੀ ਕਾਂਗਿਆਰੀ ਦੀ ਰੋਕਥਾਮ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ ਰੈਕਸਿਲ ਈ ਜੀ/ਓਰੀਅਸ 13 ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐੱਸ ਜਾਂ 80 ਗ੍ਰਾਮ ਵੀਟਾਵੈਕਸ 75 ਡਬਲਯੂ. ਪੀ. ਜਾਂ 40 ਗ੍ਰਾਮ ਟੈਬੂਸੀਡ/ਸੀਡੈਕਸ/ਐਕਸਜ਼ੋਲ 2 ਡੀ.ਐੱਸ.ਪ੍ਰਤੀ 40 ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

PunjabKesari

ਸੇਂਜੂ ਹਾਲਤਾਂ ਵਿੱਚ, ਠੀਕ ਸਮੇਂ ਤੇ ਬੀਜੀ ਜਾਣ ਵਾਲੀ ਫ਼ਸਲ ਨੂੰ 110 ਕਿਲੋ ਯੂਰੀਆ ਅਤੇ 155 ਕਿਲੋ ਸਿੰਗਲ ਸੁਪਰਫਾਸਫੇਟ ਜਾਂ 55 ਕਿਲੋ ਡੀ.ਏ.ਪੀ. ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਪੋਟਾਸ਼ ਖਾਦ ਦੀ ਵਰਤੋਂ ਸਿਰਫ਼ ਘਾਟ ਵਾਲੀਆਂ ਜ਼ਮੀਨਾਂ ਵਿੱਚ ਕਰਨੀ ਚਾਹੀਦੀ ਹੈ। ਸਾਰੀ ਫ਼ਾਸਫ਼ੋਰਸ ਅਤੇ ਪੋਟਾਸ਼ ਬਿਜਾਈ ਵੇਲੇ ਪੋਰ ਦਿਓ। ਜੇ ਫ਼ਾਸਫੋਰਸ ਤੱਤ ਲਈ ਡੀ.ਏ. ਪੀ. ਖਾਦ ਵਰਤਣੀ ਹੋਵੇ ਤਾਂ ਬਿਜਾਈ ਵੇਲੇ ਯੂਰੀਆ ਪਾਉਣ ਦੀ ਲੋੜ ਨਹੀਂ, ਪਰ ਜੇ ਫ਼ਾਸਫੋਰਸ ਤੱਤ ਲਈ ਸੁਪਰਫਾਸਫੇਟ ਖਾਦ ਦੀ ਵਰਤੋਂ ਕਰਨੀ ਹੋਵੇ ਤਾਂ ਬਿਜਾਈ ਵੇਲੇ 20 ਕਿੱਲੋ ਯੂਰੀਆ/ਏਕੜ ਪਾਓ। ਉਪਰੰਤ, ਪਹਿਲੇ ਅਤੇ ਦੂਜੇ ਪਾਣੀ ਨਾਲ ਸਮੇਂ ਸਿਰ ਬੀਜੀ ਕਣਕ ਨੂੰ 45 ਕਿੱਲੋ ਅਤੇ ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ 35 ਕਿਲੋ ਯੂਰੀਆ ਪ੍ਰਤੀ ਏਕੜ ਪਾਓ।ਜੇ ਬਾਰਿਸ਼ਾਂ ਕਾਰਨ ਦੂਜੇ ਪਾਣੀ ਵਿਚ ਦੇਰੀ ਹੋਵੇ ਤਾਂ ਯੂਰੀਆ ਦੀ ਦੂਜੀ ਕਿਸ਼ਤ ਬਿਜਾਈ ਤੋਂ 55 ਦਿਨਾਂ ਬਾਅਦ ਜ਼ਰੂਰ ਦੇ ਦੇਣੀ ਚਾਹੀਦੀ ਹੈ। 

ਪੜ੍ਹੋ ਇਹ ਵੀ ਖਬਰ - ਚੀਨ ਦਾ ਵੱਡਾ ਦਾਅਵਾ : ‘ਕੋਰੋਨਾ ਵਾਇਰਸ’ ਲਾਗ ਨਹੀਂ ਹੈ ਚੀਨ ਦੀ ਦੇਣ (ਵੀਡੀਓ)

ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਹਲਕਾ ਦਿਓ। ਅਕਤੂਬਰ ਵਿੱਚ ਬੀਜੀ ਫ਼ਸਲ ਨੂੰ ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਅਤੇ ਇਸ ਤੋਂ ਪਿੱਛੋਂ ਬੀਜੀ ਨੂੰ ਚਾਰ ਹਫ਼ਤੇ ਬਾਅਦ ਪਾਣੀ ਦਿਓ। ਇਸ ਤੋਂ ਬਾਅਦ ਦੇ ਪਾਣੀ ਮੀਂਹ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਰਚ ਦੇ ਅਖੀਰ ਤੱਕ ਪਾਣੀ ਲਾਉ। 5 ਦਸੰਬਰ ਤੋਂ ਬਾਅਦ ਬੀਜੀ ਫ਼ਸਲ ਨੂੰ 10 ਅਪ੍ਰੈਲ ਤੱਕ ਪਾਣੀ ਲਾਉਂਦੇ ਰਹੋ। ਨਦੀਨਾਂ ਦੀ ਰੋਕਥਾਮ ਲਈ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੇ ਨਦੀਨਨਾਸ਼ਕਾਂ ਨੂੰ ਸਿਫ਼ਾਰਸ਼ ਤਰੀਕਿਆਂ ਨਾਲ ਵਰਤਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਹੁਣ ਘਾਟੀ ਤੱਕ ਹੀ ਨਹੀਂ ਸੀਮਤ ਰਹਿਣਗੀਆਂ ‘ਦੁਰਲੱਭ ਜੜੀ-ਬੂਟੀਆਂ’, ਪਹੁੰਚਣਗੀਆਂ ਪੂਰੀ ਦੁਨੀਆਂ ’ਚ 

ਤੇਲ ਬੀਜ ਫ਼ਸਲਾਂ
ਤੇਲਬੀਜ ਫ਼ਸਲਾਂ ਦੀਆਂ ਉੱਨਤ ਕਿਸਮਾਂ ਜਿਵੇਂ ਕਿ ਤੋਰੀਏ ਲਈ ਟੀ.ਐੱਲ 17, ਟੀ. ਐੱਲ. 15; ਰਾਇਆ ਲਈ ਆਰ.ਸੀ. ਐੱਚ.1, ਪੀ.ਐੱਚ.ਆਰ. 126, ਗਿਰੀਰਾਜ, ਆਰ.ਐੱਲ.ਸੀ. 3, ਪੀ.ਬੀ.ਆਰ. 357, ਪੀ.ਬੀ.ਆਰ. 97, ਪੀ.ਬੀ.ਆਰ. 91, ਆਰ. ਐੱਲ.ਐੱਮ. 619; ਗੋਭੀ ਸਰ੍ਹੋਂ ਲਈ ਪੀ.ਜੀ.ਐੱਸ.ਐੱਚ. 1707, ਜੀ.ਐੱਸ.ਸੀ. 7, ਜੀ. ਐੱਸ. ਸੀ. 6, ਹਾਇਓਲਾ ਪੀ.ਏ.ਸੀ. 401, ਜੀ.ਐੱਸ.ਐੱਲ. 2, ਜੀ.ਐੱਸ. ਐੱਲ. 1 ਅਤੇ ਅਫ਼ਰੀਕਨ ਸਰ੍ਹੋਂ ਲਈ ਪੀ.ਸੀ.6 ਦੀ ਚੋਣ ਕਰਨੀ ਚਾਹੀਦੀ ਹੈ। ਤੋਰੀਏ ਦੀ ਬਿਜਾਈ ਦਾ ਸਹੀ ਸਮਾਂ ਸਾਰਾ ਸਤੰਬਰ, ਤੋਰੀਆ+ਗੋਭੀ ਸਰ੍ਹੋਂ ਦੀ ਰਲਵੀਂ ਕਾਸ਼ਤ ਲਈ ਸਤੰਬਰ ਦਾ 3 ਹਫਤਾ, ਗੋਭੀ ਸਰ੍ਹੋਂ ਲਈ 10 ਤੋਂ 30 ਅਕਤੂਬਰ, ਰਾਇਆ ਅਤੇ ਅਫ਼ਰੀਕਨ ਸਰ੍ਹੋਂ ਲਈ ਅੱਧ ਅਕਤੂਬਰ ਤੋਂ ਅੱਧ ਨਵੰਬਰ ਹੈ। ਬੀਜ ਦੀ ਮਾਤਰਾ 1.5 ਕਿੱਲੋ ਬੀਜ ਪ੍ਰਤੀ ਏਕੜ ਵਰਤਣੀ ਚਾਹੀਦੀ ਹੈ। ਗੋਭੀ ਸਰ੍ਹੋਂ ਦੀਆਂ ਕਤਾਰਾਂ ਵਿੱਚ 45 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 10 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਤੋਰੀਆ, ਰਾਇਆ ਅਤੇ ਅਫ਼ਰੀਕਨ ਸਰ੍ਹੋਂ ਲਈ ਕਤਾਰਾਂ ਵਿਚਲਾ ਫ਼ਾਸਲਾ 30 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 10 ਸੈਂਟੀਮੀਟਰ ਰੱਖੋ। ਬਿਜਾਈ 4-5 ਸੈਂਟੀਮੀਟਰ ਦੀ ਡੂੰਘਾਈ ’ਤੇ ਕਰੋ।

ਪੜ੍ਹੋ ਇਹ ਵੀ ਖਬਰ - ਭਾਰਤ 'ਚ ਬਲਾਤਕਾਰ ਨਾਲੋਂ ਕਿਤੇ ਵੱਧ ਹਨ ਘਰੇਲੂ ਹਿੰਸਾ ਦੇ ਮਾਮਲੇ, ਜਾਣੋ ਕਿਉਂ

PunjabKesari

ਬੂਟੇ ਤੋਂ ਬੂਟੇ ਦਾ ਸਹੀ ਫ਼ਾਸਲਾ ਰੱਖਣ ਲਈ ਬਿਜਾਈ ਤੋਂ 3 ਹਫ਼ਤੇ ਬਾਅਦ ਫ਼ਸਲ ਨੂੰ ਵਿਰਲਾ ਕਰਨਾ ਚਾਹੀਦਾ ਹੈ। ਤੋਰੀਏ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਕਾਸ਼ਤ 22.5 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ (1 ਕਤਾਰ ਤੋਰੀਆ ਅਤੇ ਦੂਜੀ ਗੋਭੀ ਸਰ੍ਹੋਂ) ਵਿੱਚ ਕੀਤੀ ਜਾ ਸਕਦੀ ਹੈ ਜਾਂ ਤੋਰੀਏ ਦਾ ਛੱਟਾ ਦੇ ਦਿਉ ਅਤੇ ਗੋਭੀ ਸਰ੍ਹੋਂ ਨੂੰ 45 ਸੈਂਟੀਮੀਟਰ ਵਿੱਥ ਦੀਆਂ ਕਤਾਰਾਂ ਵਿੱਚ ਬੀਜੋ। ਦੋਹਾਂ ਫ਼ਸਲਾਂ ਦਾ ਇੱਕ-ਇੱਕ ਕਿੱਲੋ ਬੀਜ ਵਰਤੋ। ਤੋਰੀਏ ਨੂੰ ਜ਼ਰੂਰਤ ਅਨੁਸਾਰ ਫੁੱਲ ਪੈਣ ਸਮੇਂ ਇੱਕ ਸਿੰਚਾਈ ਕਰਨੀ ਚਾਹੀਦੀ ਹੈ। ਜੇ ਰਾਇਆ, ਗੋਭੀ ਸਰ੍ਹੋਂ ਅਤੇ ਅਫ਼ਰੀਕਨ ਸਰ੍ਹੋਂ ਦੀ ਬਿਜਾਈ ਭਾਰੀ ਰੌਣੀ ਤੋਂ ਬਾਅਦ ਕੀਤੀ ਗਈ ਹੋਵੇ ਤਾਂ ਪਹਿਲੀ ਸਿੰਚਾਈ 3 ਤੋਂ 4 ਹਫ਼ਤੇ ਬਾਅਦ ਕਰਨੀ ਚਾਹੀਦੀ ਹੈ। ਰਾਇਆ ਅਤੇ ਅਫ਼ਰੀਕਨ ਸਰ੍ਹੋਂ ਦੀ ਫ਼ਸਲ ਨੂੰ ਜੇ ਜ਼ਰੂਰਤ ਹੋਵੇ ਤਾਂ ਦੂਸਰਾ ਪਾਣੀ ਫੁੱਲ ਪੈਣ ’ਤੇ ਦਿਉ। ਜੇ ਕੋਰਾ ਪੈਣ ਦਾ ਡਰ ਹੋਵੇ ਤਾਂ ਦੂਸਰਾ ਪਾਣੀ ਪਹਿਲਾਂ ਦਿੱਤਾ ਜਾ ਸਕਦਾ ਹੈ । ਗੋਭੀ ਸਰ੍ਹੋਂ ਦੀ ਫ਼ਸਲ ਨੂੰ ਦੂਸਰਾ ਪਾਣੀ ਦਸੰਬਰ ਅਖੀਰ ਜਾਂ ਜਨਵਰੀ ਦੇ ਸ਼ੁਰੂ ਵਿੱਚ ਦਿਉ। ਤੀਜੀ ਅਤੇ ਆਖਰੀ ਸਿੰਚਾਈ ਫਰਵਰੀ ਦੇ ਦੂਜੇ ਪੰਦਰਵਾੜੇ ਵਿੱਚ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਪਾਣੀ ਨਹੀਂ ਦੇਣਾ ਚਾਹੀਦਾ ਨਹੀਂ ਤਾਂ ਫ਼ਸਲ ਦੇ ਡਿੱਗਣ ਦਾ ਡਰ ਰਹਿੰਦਾ ਹੈ। ਫੁੱਲ ਪੈਣ ਦੀ ਸ਼ੁਰੂਆਤੀ ਅਵਸਥਾ, ਫ਼ਲੀਆਂ ਬਣਨ ਅਤੇ ਦਾਣੇ ਬਣਨ ਸਮੇਂ ਸਿੰਚਾਈ ਦਾ ਖ਼ਾਸ ਖਿਆਲ ਰੱਖੋ ।

ਪੜ੍ਹੋ ਇਹ ਵੀ ਖਬਰ - ਪਿਛਲੇ 5 ਸਾਲਾਂ ਦੇ ਮੁਕਾਬਲੇ ਕਿਸਾਨਾਂ ਨੇ ਤੋੜੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਰਿਕਾਰਡ

ਸੇਂਜੂ ਹਾਲਤਾਂ ਲਈ ਤੋਰੀਆ ਨੂੰ ਬਿਜਾਈ ਸਮੇਂ ਪ੍ਰਤੀ ਏਕੜ 55 ਕਿੱਲੋ ਯੂਰੀਆ ਅਤੇ 50 ਕਿੱਲੋ ਸਿੰਗਲ ਸੁਪਰਫਾਸਫੇਟ ਪੋਰ ਦਿਓ। ਰਾਇਆ, ਗੋਭੀ ਸਰ੍ਹੋਂ ਅਤੇ ਅਫ਼ਰੀਕਨ ਸਰ੍ਹੋਂ ਦੀ ਬਿਜਾਈ ਸਮੇਂ ਪ੍ਰਤੀ ਏਕੜ 45 ਕਿੱਲੋ ਯੂਰੀਆ ਅਤੇ 75 ਕਿੱਲੋ ਸਿੰਗਲ ਸੁਪਰਫਾਸਫੇਟ ਪੋਰ ਦਿਓ। ਬਾਕੀ ਦਾ 45 ਕਿੱਲੋ ਯੂਰੀਆ ਪਹਿਲੇ ਪਾਣੀ ਨਾਲ ਪਾਉ। ਪੋਟਾਸ਼ ਤੱਤ ਦੀ ਘਾਟ ਵਾਲੀਆ ਜ਼ਮੀਨਾਂ ਵਿੱਚ ਰਾਇਆ ਅਤੇ ਗੋਭੀ ਸਰ੍ਹੋ ਨੂੰ 10 ਕਿੱਲੋ ਮਿਊਰੇਟ ਆਫ ਪੋਟਾਸ਼ (6 ਕਿੱਲੋ ਪੋਟਾਸ਼ਿਅਮ) ਪ੍ਰਤੀ ਏਕੜ ਪਾਓ।

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ-ਸਪਾਟਾ ਵਿਸ਼ੇਸ਼-9 : ਆਓ ਚੱਲੀਏ ਅਜੰਤਾ ਇਲੋਰਾ ਦੀਆਂ ਗੁਫ਼ਾਵਾਂ ਦੀ ਸੈਰ 'ਤੇ (ਤਸਵੀਰਾਂ) 

ਛੋਲੇ
ਸੇਂਜੂ ਹਾਲਤਾਂ ਲਈ ਦੇਸੀ ਛੋਲਿਆਂ ਦੀਆਂ ਉੱਨਤ ਕਿਸਮਾਂ ਪੀ.ਬੀ.ਜੀ. 8, ਪੀ.ਬੀ.ਜੀ. 7 (ਸਾਰੇ ਪ੍ਰਾਂਤ ਵਿੱਚ), ਪੀ.ਬੀ.ਜੀ.5 (ਸਿੱਲ੍ਹ ਵਾਲੇ ਇਲਾਕਿਆਂ ਲਈ) ਜੀ.ਪੀ.ਐੱਫ਼.2 ਅਤੇ ਕਾਬਲੀ ਛੋਲਿਆਂ ਲਈ ਐੱਲ 552 ਅਤੇ ਬਰਾਨੀ ਹਾਲਤਾਂ ਲਈ ਪੀ.ਡੀ.ਜੀ. 4 ਸਿਫ਼ਾਰਸ਼ ਕੀਤੀਆਂ ਜਾਂਦੀਆਂ ਹਨ। ਜ਼ਮੀਨ ਨੂੰ ਚੰਗੀ ਤਰ੍ਹਾਂ ਡੂੰਘਾ ਵਾਹੁਣ ਨਾਲ ਵੱਧ ਝਾੜ ਲਿਆ ਜਾ ਸਕਦਾ ਹੈ। ਬਰਾਨੀ ਹਾਲਤਾਂ ਵਿੱਚ ਦੇਸੀ ਛੋਲਿਆਂ ਦੀ ਬਿਜਾਈ ਦਾ ਢੁਕਵਾਂ ਸਮਾਂ 10 ਤੋਂ 25 ਅਕਤੂਬਰ ਜਦਕਿ ਸੇਂਜੂ ਹਾਲਤਾਂ ਵਿੱਚ ਦੇਸੀ ਅਤੇ ਕਾਬਲੀ ਛੋਲਿਆਂ ਦੀ ਬਿਜਾਈ ਦਾ ਢੁਕਵਾਂ ਸਮਾਂ 25 ਅਕਤੂਬਰ ਤੋਂ 10 ਨਵੰਬਰ ਹੈ।

PunjabKesari

ਦੇਸੀ ਛੋਲਿਆਂ ਦੀਆਂ ਕਿਸਮਾਂ ਪੀ.ਬੀ.ਜੀ. 8,ਪੀ.ਬੀ.ਜੀ. 7, ਜੀ.ਪੀ.ਐੱਫ਼. 2 ਅਤੇ ਪੀ.ਡੀ.ਜੀ. 4 ਲਈ 15-18 ਕਿਲੋ; ਪੀ. ਬੀ. ਜੀ. 5 ਲਈ 24 ਕਿਲੋ ਅਤੇ ਕਾਬਲੀ ਛੋਲਿਆਂ ਲਈ 37 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਵਧੇਰੇ ਝਾੜ ਲਈ ਬੀਜ ਨੂੰ ਜੀਵਾਣੂੰ ਖਾਦ ਦਾ ਟੀਕਾ ਲਗਾਉਣਾ ਚਾਹੀਦਾ ਹੈ। ਸਿਆੜ ਤੋਂ ਸਿਆੜ ਦਾ ਫ਼ਾਸਲਾ 30 ਸੈਂਟੀਮੀਟਰ ਰਖਦੇ ਹੋਏ ਬੀਜ ਨੂੰ 10 ਤੋਂ 12.5 ਸੈਂਟੀਮੀਟਰ ਡੂੰਘਾ ਬੀਜਣਾ ਠੀਕ ਰਹਿੰਦਾ ਹੈ। ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਉੱਤੇ ਛੋਲਿਆਂ ਦੀ ਬਿਜਾਈ ਬੈੱਡਾਂ ਉੱਤੇ ਦੋ ਕਤਾਰਾਂ ਪ੍ਰਤੀ ਬੈੱਡ ਬੀਜਦੇ ਹੋਏ ਕੀਤੀ ਜਾ ਸਕਦੀ ਹੈ। 

ਸੇਂਜੂ ਜ਼ਮੀਨ ਵਿੱਚ ਬਿਜਾਈ ਤੋਂ ਪਹਿਲਾਂ ਭਰਵੀਂ ਰੌਣੀ ਕਰਨੀ ਬਹੁਤ ਜ਼ਰੂਰੀ ਹੈ। ਫ਼ਸਲ ਨੂੰ ਬਾਅਦ ਵਿੱਚ ਲੋੜ ਮੁਤਾਬਿਕ ਅਤੇ ਬਾਰਸ਼ ਅਨੁਸਾਰ ਕੇਵਲ ਇੱਕ ਪਾਣੀ ਦੇਣ ਦੀ ਲੋੜ ਹੈ। ਦੇਸੀ ਛੋਲਿਆਂ ਨੂੰ 13 ਕਿੱਲੋ ਯੂਰੀਆ ਅਤੇ 59 ਕਿੱਲੋ ਸੁਪਰਫ਼ਾਸਫ਼ੇਟ  ਅਤੇ ਕਾਬਲੀ ਛੋਲਿਆਂ ਨੂੰ 13 ਕਿੱਲੋ ਯੂਰੀਆ ਅਤੇ 100 ਕਿੱਲੋ ਸੁਪਰਫ਼ਾਸਫ਼ੇਟ ਪਾਓ। ਬਿਜਾਈ ਸਮੇਂ ਸਾਰੀ ਖਾਦ ਡਰਿਲ ਨਾਲ ਪੋਰ ਦਿਉ। ਨਦੀਨਾਂ ਦੀ ਰੋਕਥਾਮ ਲਈ ਦੋ ਗੋਡੀਆਂ (ਬਿਜਾਈ ਤੋਂ 30 ਅਤੇ 60 ਦਿਨਾਂ ਬਾਅਦ) ਕਾਫ਼ੀ ਹਨ।

ਮਸਰ
ਮਸਰਾਂ ਦੀਆਂ ਉੱਨਤ ਕਿਸਮਾਂ ਐੱਲ.ਐੱਲ.1373, ਐੱਲ.ਐੱਲ. 931, ਐੱਲ.ਐੱਲ. 699 ਸਾਰੇ ਪੰਜਾਬ ਲਈ ਢੁਕਵੀਆਂ ਹਨ। ਨੀਮ ਪਹਾੜੀ ਇਲਾਕਿਆਂ ਲਈ ਬਿਜਾਈ 15 ਤੋਂ 30 ਅਕਤੂਬਰ ਤੱਕ ਅਤੇ ਦੂਸਰੇ ਇਲਾਕਿਆਂ ਵਿੱਚ ਅਕਤੂਬਰ ਦੇ ਅਖੀਰ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਕਰਨੀ ਚਾਹੀਦੀ ਹੈ। ਮਸਰਾਂ ਦੀ ਕਿਸਮ ਐੱਲ.ਐੱਲ.1373 ਲਈ 18 ਕਿਲੋ ਅਤੇ ਬਾਕੀ ਕਿਸਮਾਂ ਲਈ 12-15 ਕਿਲੋ ਬੀਜ ਪ੍ਰਤੀ ਏਕੜ ਵਰਤੋ। ਫ਼ਸਲ ਨੂੰ ਖਾਦ ਬੀਜ ਡਰਿੱਲ ਨਾਲ ਬੀਜੋ ਅਤੇ ਸਿਆੜਾਂ ਵਿੱਚ ਫ਼ਾਸਲਾ 22.5 ਸੈਂਟੀਮੀਟਰ ਰੱਖੋ। ਵਧੇਰੇ ਝਾੜ ਲਈ ਜੀਵਾਣੂੰ ਖਾਦ ਦਾ ਟੀਕਾ ਲਾਉਣਾ ਲਾਹੇਵੰਦ ਹੁੰਦਾ ਹੈ। ਫ਼ਸਲ ਨੂੰ 11 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਡਰਿੱਲ ਕਰੋ। ਜੇਕਰ ਬੀਜ ਨੂੰ ਟੀਕਾ ਨਾ ਲਾਇਆ ਹੋਵੇ ਤਾਂ 100 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਉ। ਦੋਵੇਂ ਖਾਦਾਂ ਬਿਜਾਈ ਵੇਲੇ ਪਾਉਣੀਆਂ ਚਾਹੀਦੀਆਂ ਹਨ। ਨਦੀਨਾਂ ਦੀ ਰੋਕਥਾਮ ਲਈ ਇੱਕ ਜਾਂ ਦੋ ਗੋਡੀਆਂ ਬਿਜਾਈ ਤੋਂ 30 ਅਤੇ 60 ਦਿਨਾਂ ਬਾਅਦ ਕਾਫ਼ੀ ਹਨ। ਮਸਰਾਂ ਨੂੰ ਵਰਖਾ ਦੇ ਆਧਾਰ ’ਤੇ 1-2 ਪਾਣੀਆਂ ਦੀ ਲੋੜ ਹੈ। 


rajwinder kaur

Content Editor

Related News