CM ਮਾਨ ਨੇ ਫ਼ਿਰ ਘੇਰ ਲਏ ਪ੍ਰਤਾਪ ਬਾਜਵਾ! ਮੰਚ ਤੋਂ ਆਖ਼ੀਆਂ ਵੱਡੀਆਂ ਗੱਲਾਂ

Monday, Apr 14, 2025 - 01:46 PM (IST)

CM ਮਾਨ ਨੇ ਫ਼ਿਰ ਘੇਰ ਲਏ ਪ੍ਰਤਾਪ ਬਾਜਵਾ! ਮੰਚ ਤੋਂ ਆਖ਼ੀਆਂ ਵੱਡੀਆਂ ਗੱਲਾਂ

ਪਟਿਆਲਾ (ਵੈੱਬ ਡੈਸਕ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਵਾਰ ਫ਼ਿਰ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਬੀਤੇ ਦਿਨੀਂ ਪ੍ਰਤਾਪ ਬਾਜਵਾ ਵੱਲੋਂ ਪੰਜਾਬ ਵਿਚ 50 ਬੰਬ ਆਉਣ ਦੇ ਬਿਆਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਵਾਰ ਫ਼ਿਰ ਉਨ੍ਹਾਂ ਨੂੰ ਘੇਰਿਆ। 

ਇਹ ਖ਼ਬਰ ਵੀ ਪੜ੍ਹੋ - ਮੁੱਖ ਮੰਤਰੀ ਨੇ ਸਿੱਖਾਂ ਲਈ ਕੀਤਾ ਵੱਡਾ ਐਲਾਨ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਪੰਜਾਬ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ CM ਮਾਨ ਨੇ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਲਏ ਬਗੈਰ ਕਿਹਾ ਕਿ ਕੱਲ੍ਹ ਇਕ ਲੀਡਰ ਬੰਬ ਗਿਣਾਈ ਜਾਂਦਾ ਸੀ। ਅਸੀਂ ਜਦੋਂ ਪੁੱਛ ਲਿਆ ਕਿ ਬੰਬ ਕਿੱਥੇ ਹਨ ਤਾਂ ਹੁਣ ਉਹ ਵਕੀਲ ਕਰਦਾ ਫ਼ਿਰਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਨੇ ਬੜੇ ਬੁਰੇ ਦਿਨ ਵੇਖ ਲਏ, ਬਹੁਤ ਏ.ਕੇ. 47 ਚੱਲ ਪਈਆਂ, ਬੜੇ ਬੰਬ ਫੱਟ ਗਏ, ਪਰ ਹੁਣ ਪੰਜਾਬ ਨੂੰ ਵੱਸ ਲੈਣ ਦਿਓ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 16, 17 ਤੇ 18 ਤਾਰੀਖ਼ ਲਈ ਵੱਡੀ ਚਿਤਾਵਨੀ ਜਾਰੀ! ਪੜ੍ਹੋ ਪੂਰੀ ਖ਼ਬਰ

ਮਾਨ ਨੇ ਉਨ੍ਹਾਂ ਲੀਡਰਾਂ ਨੂੰ ਬੇਨਤੀ ਕੀਤੀ ਕਿ ਉਹ ਮੁੱਦਿਆਂ ਦੀ ਰਾਜਨੀਤੀ ਕਰਨ। ਲੋਕਾਂ ਨੂੰ ਡਰਾਉਣ ਅਤੇ ਦਹਿਸ਼ਤ ਫ਼ੈਲਾਉਣ ਦੀ ਰਾਜਨੀਤੀ ਨਾ ਕਰਨ। ਉਨ੍ਹਾਂ ਕਿਹਾ ਕਿ ਇਹ ਲੋਕ ਸਵੇਰ ਤੋਂ ਲੈ ਕੇ ਮੈਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਹਨ। ਪਰ ਜੇ ਕਿਸੇ ਨੇ ਪੰਜਾਬ ਨੂੰ ਗਾਲ੍ਹ ਕੱਢੀ ਜਾਂ ਸਾਢੇ ਤਿੰਨ ਕਰੋੜ ਪੰਜਾਬੀਆਂ ਦੀ ਅਣਖ ਜਾਂ ਆਬਰੂ 'ਤੇ ਉਂਗਲ ਚੁੱਕੀ ਤਾਂ ਉਨ੍ਹਾਂ ਨੂੰ ਨਹੀਂ ਬਖ਼ਸ਼ਿਆ ਨਹੀਂ ਜਾਵੇਗਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News