ਆਲੂਆਂ ਦੀ ਸਫ਼ਲ ਕਾਸ਼ਤ ਕਰਨ ਲਈ ਜਾਣੋ PAU ਦੁਆਰਾ ਸੁਝਾਏ ਜ਼ਰੂਰੀ ਨੁਕਤੇ
Wednesday, Sep 30, 2020 - 11:34 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਦੇ ਉੱਤਰ ਪੂਰਬੀ ਜ਼ਿਲ੍ਹਿਆਂ ਵਿਚ ਆਲੂ ਦੀ ਬਿਜਾਈ ਸਤੰਬਰ ਦੇ ਅਖੀਰਲੇ ਹਫ਼ਤੇ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਾਅਦ ਕਣਕ ਦੀ ਪਛੇਤੀ ਬਿਜਾਈ ਕੀਤੀ ਜਾਂਦੀ ਹੈ। ਪੰਜਾਬ ਵਿਚ ਮੁੱਖ ਫ਼ਸਲ ਵਜੋਂ ਆਲੂ ਨੂੰ ਅਕਤੂਬਰ ਮਹੀਨੇ ਵਿਚ ਬੀਜਿਆ ਜਾਂਦਾ ਹੈ। ਆਲੂਆਂ ਦੀ ਸਫ਼ਲ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕੁਝ ਜ਼ਰੂਰੀ ਨੁਕਤੇ ਦੱਸੇ।
1. ਆਲੂ ਦੀ ਬਿਜਾਈ ਲਈ ਜ਼ਮੀਨ ਦੀ ਤਿਆਰੀ ਚੰਗੀ ਹੋਣੀ ਚਾਹੀਦੀ ਹੈ। ਹਰੀ ਖਾਦ ਲਈ ਬੀਜਿਆ ਗਿਆ ਸਣ ਜਾਂ ਜੰਤਰ ਜ਼ਮੀਨ ਵਿਚ ਵਾਹ ਦਿਓ ਤਾਂ ਕਿ ਆਲੂ ਦੀ ਬਿਜਾਈ ਤੋਂ ਪਹਿਲਾਂ ਪਹਿਲਾਂ ਇਹ ਚੰਗੀ ਤਰ੍ਹਾਂ ਜਾਵੇ।
2. ਜੇ ਨਦੀਨ ਜਾਂ ਪਹਿਲੀ ਫ਼ਸਲ ਦੇ ਮੁੱਢਾਂ ਦੀ ਕੋਈ ਖਾਸ ਸਮੱਸਿਆ ਨਾ ਹੋਵੇ ਤਾਂ ਆਲੂ ਦੀ ਫਸਲ ਮਾਮੂਲੀ ਵਹਾਈ ਨਾਲ ਵੀ ਬੀਜੀ ਜਾ ਸਕਦੀ ਹੈ ਅਤੇ ਜ਼ਮੀਨ ਤਿਆਰ ਹੋਣ ਉਪਰੰਤ 20 ਟਨ ਗੋਹੇ ਦੀ ਰੂੜੀ ਬਿਜਾਈ ਤੋਂ ਪਹਿਲਾਂ ਹੀ ਪਾ ਦਿਓ, ਤਾਂ ਕੇ ਬਿਜਾਈ ਸਮੇਂ ਤੱਕ ਖੇਤ ਵਿਚ ਚੰਗੀ ਤਰ੍ਹਾਂ ਸੜ ਗਲ ਜਾਵੇ।
ਪੜ੍ਹੋ ਇਹ ਵੀ ਖਬਰ - ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ
3. ਬੀਜ ਨੂੰ ਕੋਲਡ ਸਟੋਰ ਵਿੱਚੋਂ ਕੱਢ ਕੇ ਸਿੱਧਾ ਬਿਜਾਈ ਲਈ ਨਹੀਂ ਵਰਤਿਆ ਜਾ ਸਕਦਾ। ਇਨ੍ਹਾਂ ਨੂੰ ਪਹਿਲਾਂ ਪੱਖੇ ਦੀ ਹਵਾ ਨਾਲ ਸੁਕਾ ਲਵੋ ਤੇ ਠੰਢੀ ਥਾਂ, ਜਿੱਥੇ ਸਿੱਧੀ ਧੁੱਪ ਨਾ ਪੈਂਦੀ ਹੋਵੇ ਖਿਲਾਰ ਦਿਉ। ਇਸ ਨੂੰ 8-10 ਦਿਨ ਲਈ ਪਿਆ ਰਹਿਣ ਦਿਓ। ਅਜਿਹਾ ਕਰਨ ਨਾਲ ਫੁਟਾਰਾ ਸ਼ੁਰੂ ਹੋ ਜਾਂਦਾ ਹੈ ਅਤੇ ਫੋਟ ਵੀ ਨਰੋਈ ਹੁੰਦੀ ਹੈ । ਇਸ ਸਮੇਂ ਦੌਰਾਨ ਬੀਜ ਨੂੰ ਸਾਫ ਕਰਨ ਉਪਰੰਤ, ਸੋਧ ਕੇ ਸੁਕਾ ਲਿਆ ਜਾਵੇ।
4. ਆਲੂਆਂ ਦੇ ਖਰੀਂਢ ਰੋਗ ਤੋਂ ਰੋਕਥਾਮ ਲਈ ਮੋਨਸਰਨ 2.5 ਮਿਲੀਲੀਟਰ ਪ੍ਰਤੀ ਲਿਟਰ ਪਾਣੀ ਅਤੇ ਇਮੈਸਟੋ ਪ੍ਰਾਈਮ 83 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਦੇ ਘੋਲ ਵਿਚ ਬਿਜਾਈ ਤੋਂ ਪਹਿਲਾਂ 10 ਮਿੰਟਾਂ ਲਈ ਡੂਬੋ ਕੇ ਸੋਧ ਲਵੋ। ਬਿਜਾਈ ਲਈ 40-50 ਗ੍ਰਾਮ ਭਾਰ ਦੇ ਆਲੂ, 13-18 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਲੋੜੀਂਦੇ ਹੁੰਦੇ ਹਨ।
ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ
5. ਹੱਥੀਂ ਬਿਜਾਈ ਕਰਨ ਸਮੇਂ ਪਹਿਲਾਂ ਨਿਸ਼ਾਨ ਲਾ ਕੇ ਆਲੂ ਕੇਰ ਦਿਓ ਅਤੇ ਫਿਰ ਵੱਟਾਂ ਵਾਲੀ ਮਸ਼ੀਨ ਨਾਲ ਵੋਟਾਂ ਪਾ ਲਓ। ਵੱਟਾਂ 60 ਸੈਂਟੀਮੀਟਰ ਦੀ ਵਿੱਥ 'ਤੇ ਅਤੇ ਆਲੂਆਂ ਵਿਚ 20 ਸੈਂਟੀਮੀਟਰ ਦੀ ਵਿੱਥ ਹੋਣੀ ਚਾਹੀਦੀ ਹੈ ।
6. ਮਸ਼ੀਨ ਨਾਲ ਬਿਜਾਈ ਲਈ, ਮਸ਼ੀਨ ਅਨੁਸਾਰ, ਵੱਟ ਤੋਂ ਵੱਟ ਅਤੇ ਆਲੂ ਤੋਂ ਆਲੂ ਦਾ ਫਾਸਲਾ 65* 18.5 ਸੈਂਟੀਮੀਟਰ ਜਾਂ 75* 15 ਸੈਂਟੀਮੀਟਰ ਰੱਖੋ। ਖਾਦਾਂ ਵਿਚ ਸਾਰੀ ਫਾਸਫੋਰਸ, ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਵੇਲੇ ਪਾ ਦਿਓ। ਬਾਕੀ ਦੀ ਨਾਈਟ੍ਰੋਜਨ ਮਿੱਟੀ ਝਾੜਨ ਸਮੇਂ ਪਾ ਦਿਓ।
ਪੜ੍ਹੋ ਇਹ ਵੀ ਖਬਰ - ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਰੋਗੀਆਂ ਲਈ ਖਾਸ ਖ਼ਬਰ, ਇੰਝ ਕਰ ਸਕਦੇ ਹੋ ਇਨ੍ਹਾਂ ਨੂੰ ਕੰਟਰੋਲ
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ